ਐਬੋਰੀਜਨਲ ਅਤੇ ਟੋਰਰਸ ਸਟ੍ਰੇਟ ਆਇਲੈਂਡਰ ਭਾਈਚਾਰੇ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਕਹਾਣੀ ਵਿੱਚ ਇੱਕ ਮਰਹੂਮ ਵਿਅਕਤੀ ਦੀ ਆਵਾਜ਼ ਵੀ ਸ਼ਾਮਲ ਹੈ।
SBS ਦੀ Elder-in-residence ਅਤੇ Widjabul Wia-bal ਭਾਈਚਾਰੇ ਨਾਲ ਸੰਬੰਧਿਤ ਮਹਿਲਾ ਆਂਟੀ ਰੋਡਾ ਰਾਬਰਟਸ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦੀ ਇੱਕ ਬਹੁਤ ਹੀ ਵਿਰਲੀ ਕਿਸਮ ਦੀ ਅੰਡਾਸ਼ੇ ਦੇ ਕੈਂਸਰ ਨਾਲ ਛੋਟੀ ਲੜਾਈ ਜੋ ਕਿ, ਸ਼ਨੀਵਾਰ ਦੁਪਹਿਰ [[21 ਮਾਰਚ]] ਨੂੰ ਉਨ੍ਹਾਂ ਦੇ ਦੇਸ਼ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਖਤਮ ਹੋ ਗਈ।
ਇs ਸਨਮਾਨਿਤ ਲੇਖਿਕਾ, ਅਦਾਕਾਰਾ ਅਤੇ ਨਿਰਦੇਸ਼ਕਾ ਨੂੰ 2016 ਵਿੱਚ ਪਰਫਾਰਮਿੰਗ ਆਰਟਸ ਵਿੱਚ ਯੋਗਦਾਨ ਅਤੇ ਮੰਚ ਤੇ ਪਰਦੇ ਦੋਹਾਂ 'ਤੇ ਡੂੰਘੇ ਪ੍ਰਭਾਵ ਲਈ Order of Australia ਨਾਲ ਸਨਮਾਨਿਤ ਕੀਤਾ ਗਿਆ ਸੀ।
ਰੋਡਾ ਰਾਬਰਟਸ ਦੇ ਪਰਿਵਾਰ ਨੇ SBS ਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਵਿਰਾਸਤ ਨੂੰ ਸਨਮਾਨ ਦੇਣ ਲਈ ਤਸਵੀਰਾਂ ਅਤੇ ਆਡੀਓ ਪ੍ਰਸਾਰਿਤ ਕਰਨ ਦੀ ਆਗਿਆ ਦਿੱਤੀ ਹੈ।
'Auntie' ਦਾ ਸਨਮਾਨ ਮਿਲਣ ਤੋਂ ਕਾਫ਼ੀ ਪਹਿਲਾਂ ਹੀ, ਰੋਡਾ ਰਾਬਰਟਸ ਨੂੰ ਪਤਾ ਸੀ ਕਿ ਉਹਨਾਂ ਨੂੰ ਆਪਣਾ ਰਾਹ ਖੁਦ ਬਣਾਉਣਾ ਪਵੇਗਾ।
50 ਸਾਲ ਪਹਿਲਾਂ, ਜਦੋਂ ਮੈਂ 16 ਸਾਲ ਦੀ ਸੀ, ਮੈਨੂੰ ਮੇਰੇ ਸੁਪਨੇ ਬਾਰੇ ਪੁੱਛਿਆ ਗਿਆ। ਮੈਂ ਕਿਹਾ ਮੈਂ ਲੇਖਿਕਾ ਅਤੇ ਪੱਤਰਕਾਰ ਬਣਨਾ ਚਾਹੁੰਦੀ ਹਾਂ। ਅਤੇ ਮੈਨੂੰ ਕਿਹਾ ਗਿਆ ਕਿ ਮੈਂ ਸਿਰਫ਼ ਸੁਪਨੇ ਵੇਖਦੀ ਹਾਂ।ਆਂਟੀ ਰੋਡਾ ਰਾਬਰਟਸ
ਉਨ੍ਹਾਂ ਦੇ ਪਰਿਵਾਰ ਨੂੰ ਡਰ ਸੀ ਕਿ ਨਸਲਵਾਦ ਉਨ੍ਹਾਂ ਦੇ ਸੁਪਨੇ ਅਸੰਭਵ ਬਣਾ ਦੇਵੇਗਾ।
ਉਸ ਵੇਲੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਰੋਡਾ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ।
ਇੱਕ ਦਿਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਉਨ੍ਹਾਂ ਦਾ ਧੰਨਵਾਦ ਕਰਨਗੇ।
ਅਤੇ 2025 ਦੇ ਅੰਤ ਵਿੱਚ, ਐਂਥਨੀ ਐਲਬਨੀਜ਼ੀ ਪਹਿਲੇ ਆਸਟ੍ਰੇਲੀਆਈ ਨੇਤਾ ਨਹੀਂ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਾਨਤਾ ਦਿੱਤੀ।
ਰੋਡਾ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਜੋ ਕੁਝ ਬਣਾਇਆ, ਪ੍ਰੇਰਿਤ ਕੀਤਾ ਅਤੇ ਸਾਂਝਾ ਕੀਤਾ, ਅਸੀਂ ਤੁਹਾਡੇ ਵਿਲੱਖਣ ਕਰੀਅਰ ਅਤੇ ਤੁਹਾਡੇ ਦੁਆਰਾ ਬਣਾਏ ਰਸਤੇ ਨੂੰ ਸਨਮਾਨ ਦਿੰਦੇ ਹਾਂ।ਐਂਥਨੀ ਐਲਬਨੀਜ਼ੀ
ਇਸ ਤੋਂ ਕਾਫ਼ੀ ਪਹਿਲਾਂ, ਉਨ੍ਹਾਂ ਨੇ 1970 ਦੇ ਦਹਾਕੇ ਵਿੱਚ ਨਰਸਿੰਗ ਦੀ ਤਾਲੀਮ ਲਈ, 1980 ਦੇ ਸ਼ੁਰੂ ਵਿੱਚ ਲੰਡਨ ਵਿੱਚ ਕੰਮ ਕੀਤਾ ਅਤੇ ਫਿਰ ਸਿਡਨੀ ਵਾਪਸ ਆ ਕੇ ਪਰਫਾਰਮਿੰਗ ਆਰਟਸ ਦੀ ਪੜਾਈ ਕੀਤੀ।
ਫਿਰ ਟੀਵੀ ਸ਼ੋਅਜ਼ ਅਤੇ ਨਾਟਕਾਂ ਵਿੱਚ ਅਦਾਕਾਰੀ ਦੇ ਰੋਲ ਮਿਲਣੇ ਸ਼ੁਰੂ ਹੋ ਗਏ।
ਇਹ ਸਾਲ ਉਨ੍ਹਾਂ ਨੂੰ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰਾ ਵਜੋਂ ਇੱਕ ਸਫਲ ਕਰੀਅਰ ਵੱਲ ਲੈ ਗਏ ਅਤੇ ਇੱਕ ਸੁਪਨਾ ਦੂਜੇ ਵਿੱਚ ਬਦਲਦਾ ਗਿਆ।
1989 ਵਿੱਚ ਉਹ ਆਸਟ੍ਰੇਲੀਆ ਦੀ ਪਹਿਲੀ Aboriginal ਪ੍ਰਾਈਮ ਟਾਈਮ ਟੈਲੀਵਿਜ਼ਨ ਪ੍ਰੇਜ਼ੈਂਟਰ ਬਣੀ।
SBS ਦੀ 50ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੇ ਆਪਣੇ ਪਹਿਲੇ ਦਿਨਾਂ ਨੂੰ ਯਾਦ ਕੀਤਾ।
ਉਹ ਪਹਿਲੇ ਰੇਡੀਓ ਸ਼ੋਅ ਸੁਣਨਾ ਅਤੇ ਫਿਰ ਮਿਲਸਨਜ਼ ਪੋਇੰਟ ਵਾਲੇ ਸਟੂਡੀਓ ਵਿੱਚ ਜਾਣਾ, ਇਹ ਬਹੁਤ ਹੀ ਹੈਰਾਨ ਕਰਨ ਵਾਲਾ ਅਨੁਭਵ ਸੀ।ਆਂਟੀ ਰੋਡਾ ਰਾਬਰਟਸ
ਉਨ੍ਹਾਂ ਦੀ ਜ਼ਿੰਦਗੀ ਕਈ ਉਪਲਬਧੀਆਂ ਨਾਲ ਭਰੀ ਹੋਈ ਸੀ, ਪਰ ਦੁੱਖਾਂ ਨਾਲ ਵੀ ਗੂੜ੍ਹਾ ਰਿਸ਼ਤਾ ਸੀ।
1998 ਵਿੱਚ, ਉਨ੍ਹਾਂ ਦੀ ਜੁੜਵਾਂ ਭੈਣ ਲੋਇਸ ਦੀ ਨਿਊ ਸਾਊਥ ਵੇਲਜ਼ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਅਤੇ ਕਾਤਲ ਕਦੇ ਵੀ ਪਤਾ ਨਹੀਂ ਲੱਗਿਆ।
ਇਸ ਤੋਂ ਬਾਅਦ ਰੋਡਾ ਨੇ ਉਸ ਦੇ ਬੱਚਿਆਂ ਦੀ ਪਰਵਰਿਸ਼ ਕੀਤੀ।
ਆਂਟੀ ਰੋਡਾ ਨੇ ਆਸਟ੍ਰੇਲੀਆ ਦੀ ਪਹਿਲੀ ਰਾਸ਼ਟਰੀ Aboriginal ਥੀਏਟਰ ਕੰਪਨੀ ਦੀ ਸਹਿ-ਸਥਾਪਨਾ ਕੀਤੀ, Festival of Dreaming ਦੀ ਸਥਾਪਨਾ ਅਤੇ ਨਿਰਦੇਸ਼ਨ ਕੀਤਾ ਅਤੇ ਇੱਕ ਦਹਾਕੇ ਤੱਕ Sydney Opera House ਵਿੱਚ First Nations Programming ਦੀ ਮੁਖੀ ਰਹੀ।
ਉਨ੍ਹਾਂ ਦੀ ਪ੍ਰੋਡਕਸ਼ਨ 'The Awakening' ਨੇ ਸਿਡਨੀ ਓਲੰਪਿਕਸ ਦੇ ਉਦਘਾਟਨ ਸਮਾਰੋਹ ਵਿੱਚ ਵਿਸ਼ਵ ਪੱਧਰ 'ਤੇ ਧਿਆਨ ਖਿੱਚਿਆ।
ਰੋਡਾ ਅਜੇ ਵੀ ਇੱਕ ਸੁਪਨੇ ਦੇਖਣ ਵਾਲੀ ਸੀ ਅਤੇ ਉਹ ਆਪਣੇ ਅਤੇ ਆਪਣੇ ਲੋਕਾਂ ਦੇ ਸੁਪਨੇ ਦੁਨੀਆ ਨਾਲ ਸਾਂਝੇ ਕਰ ਰਹੀ ਸੀ।
Widjabul Wia-bal Bundjalung ਮਹਿਲਾ ਹੋਣ 'ਤੇ ਮਾਣ ਕਰਨ ਵਾਲੀ ਰੋਡਾ ਲਈ ਉਨ੍ਹਾਂ ਦੀ ਵਿਰਾਸਤ ਹਰ ਕੰਮ ਦੇ ਕੇਂਦਰ ਵਿੱਚ ਸੀ।
ਅਸੀਂ ‘Waiting for Godot’ ਨੂੰ Bundjalong ਭਾਸ਼ਾ ਵਿੱਚ ਅਨੁਵਾਦ ਕੀਤਾ, ਇਹ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ।ਆਂਟੀ ਰੋਡਾ ਰਾਬਰਟਸ
ਉਨ੍ਹਾਂ ਦੇ ਯੋਗਦਾਨ ਬੇਅੰਤ ਹਨ, ਖਾਸ ਕਰਕੇ 2016 ਵਿੱਚ Order of Australia ਮਿਲਣ ਤੋਂ ਪਹਿਲਾਂ ਅਤੇ ਬਾਅਦ।
ਉਨ੍ਹਾਂ ਨੂੰ ਜਨਤਕ ਸਮਾਗਮਾਂ ਵਿੱਚ 'Welcome to Country' ਦੀ ਪਰੰਪਰਾ ਸ਼ੁਰੂ ਕਰਨ ਦਾ ਮਾਣ ਦਿੱਤਾ ਜਾਂਦਾ ਹੈ।
ਇਹ ਸਮਾਰੋਹ ਸਮਾਗਮ ਦੀ ਸ਼ੁਰੂਆਤ ਵਿੱਚ ਜ਼ਮੀਨ ਦੇ ਪਰੰਪਰਾਗਤ ਰੱਖਿਅਕਾਂ ਵੱਲੋਂ ਕੀਤਾ ਜਾਂਦਾ ਹੈ।
ਰੋਡਾ ਰਾਬਰਟਸ SBS ਦੀ Elder-in-residence ਵੀ ਰਹੀ। 2022 ਵਿੱਚ, ਉਨ੍ਹਾਂ ਨੇ First Nations ਆਸਟ੍ਰੇਲੀਆਈਆਂ ਲਈ ਇੱਕ ਨਵੇਂ ਯੁੱਗ ਬਾਰੇ ਗੱਲ ਕੀਤੀ।
ਹੁਣ ਸਾਨੂੰ ਸੁਣਿਆ ਜਾ ਰਿਹਾ ਹੈ… ਸਾਡੀ ਸੰਸਕ੍ਰਿਤੀ ਪ੍ਰਾਚੀਨ ਹੈ ਪਰ ਅੱਜ ਦੇ ਸੰਸਾਰ ਨਾਲ ਵੀ ਮੇਲ ਖਾਂਦੀ ਹੈ।ਆਂਟੀ ਰੋਡਾ ਰਾਬਰਟਸ
2025 ਵਿੱਚ, ਉਨ੍ਹਾਂ ਨੇ ਆਪਣੇ ਇੱਕਲ ਨਾਟਕ “My Cousin Frank” 'ਤੇ ਕੰਮ ਕੀਤਾ ਜੋ ਉਨ੍ਹਾਂ ਦੇ ਪਰਿਵਾਰ ਦੇ ਇੱਕ ਮਹੱਤਵਪੂਰਨ ਮੈਂਬਰ ਨੂੰ ਸਮਰਪਿਤ ਸੀ।
ਉਨ੍ਹਾਂ ਦੇ ਬੱਚਿਆਂ ਅਤੇ ਸਾਥੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ।
'ਮਾਂ ਹਮੇਸ਼ਾਂ ਦਇਆਲਤਾ ਦੀ ਗੱਲ ਕਰਦੀ ਸੀ… ਅਤੇ ਹੁਣ ਅਸੀਂ ਵੇਖਦੇ ਹਾਂ ਕਿ ਇਸ ਨੇ ਉਨ੍ਹਾਂ ਨੂੰ ਕਿੰਨਾ ਕੁ ਦਿੱਤਾ।'
SBS ਦੇ ਚੇਅਰ ਡਾ. ਨਿਕੋਲਸ ਪਾਪਾਸ ਦਾ ਕਹਿਣਾ ਹੈ ਕਿ ਰੋਡਾ ਰਾਬਰਟਸ ਨੇ ਦੂਰਦਰਸ਼ੀ ਨੇਤ੍ਰਿਤਵ ਅਤੇ ਸੰਸਕ੍ਰਿਤਿਕ ਜ਼ਿੰਮੇਵਾਰੀ ਨਾਲ ਆਸਟ੍ਰੇਲੀਆ ਦੀ ਰਚਨਾਤਮਕ ਦੁਨੀਆ 'ਤੇ ਡੂੰਘਾ ਅਸਰ ਛੱਡਿਆ ਹੈ।
ਉਨ੍ਹਾਂ ਦੇ ਯੋਗਦਾਨ ਨੇ ਸੰਸਕ੍ਰਿਤੀ, ਇਮਾਨਦਾਰੀ ਅਤੇ ਉਦੇਸ਼ ਦਾ ਇੱਕ ਮਿਆਰ ਸੈੱਟ ਕੀਤਾ।
ਉਨ੍ਹਾਂ ਨੇ First Nations ਸੰਸਕ੍ਰਿਤੀਆਂ ਅਤੇ ਆਧੁਨਿਕ ਬਹੁ-ਸੰਸਕ੍ਰਿਤਿਕ ਆਸਟ੍ਰੇਲੀਆ ਦੇ ਵਿਚਕਾਰ ਸੰਬੰਧ ਮਜ਼ਬੂਤ ਕੀਤੇ।
ਉਨ੍ਹਾਂ ਦਾ ਪ੍ਰਭਾਵ ਆਉਣ ਵਾਲੇ ਸਾਲਾਂ ਤੱਕ ਕਾਇਮ ਰਹੇਗਾ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।







