SKIP TO MAIN CONTENT

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨੇ ਰੌਇਲ ਚਿਲਡਰਨ ਹਸਪਤਾਲ ਲਈ ਇਕੱਠੀ ਕੀਤੀ $23,525 ਦੀ ਸਹਾਇਤਾ ਰਾਸ਼ੀ

cutout pics (1).jpg
ਦਾਨ ਕਰਨ ਲਈ ਹਰ ਵਰਗ ਦੇ ਲੋਕ ਆਏ ਸਾਹਮਣੇ।

ਈਸਟਰ ਵੀਕਐਂਡ ਦੌਰਾਨ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਖੇਡਾਂ ਲਈ ਪਹੁੰਦੇ ਭਾਈਚਾਰੇ ਨੇ ਮਿਲ ਕੇ ਰੌਇਲ ਚਿਲਡਰਨ ਹਸਪਤਾਲ ਲਈ $23,525 ਡਾਲਰ ਇਕੱਠੇ ਕੀਤੇ, ਜਦਕਿ ਕਈ ਸਟਾਲਾਂ ਵੱਲੋਂ ਲੰਗਰ ਅਤੇ ਹੋਰ ਚੈਰਿਟੀ ਉਪਰਾਲਿਆਂ ਲਈ ਵੀ ਯੋਗਦਾਨ ਦਿੱਤਾ ਗਿਆ। ਹੋਰ ਜਾਣਕਾਰੀ ਲਈ ਪੌਡਕਾਸਟ ਸੁਣੋ।


Published

Updated

By Shyna Kalra

Presented by Shyna Kalra

Source: SBS



Skip to podcast episode content

ਈਸਟਰ ਵੀਕਐਂਡ ਦੌਰਾਨ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਖੇਡਾਂ ਲਈ ਪਹੁੰਦੇ ਭਾਈਚਾਰੇ ਨੇ ਮਿਲ ਕੇ ਰੌਇਲ ਚਿਲਡਰਨ ਹਸਪਤਾਲ ਲਈ $23,525 ਡਾਲਰ ਇਕੱਠੇ ਕੀਤੇ, ਜਦਕਿ ਕਈ ਸਟਾਲਾਂ ਵੱਲੋਂ ਲੰਗਰ ਅਤੇ ਹੋਰ ਚੈਰਿਟੀ ਉਪਰਾਲਿਆਂ ਲਈ ਵੀ ਯੋਗਦਾਨ ਦਿੱਤਾ ਗਿਆ। ਹੋਰ ਜਾਣਕਾਰੀ ਲਈ ਪੌਡਕਾਸਟ ਸੁਣੋ।


38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਖੇਡਾਂ ਦੇ ਨਾਲ ਪੰਜਾਬੀ ਸੱਭਿਆਚਾਰ ਅਤੇ ਸੇਵਾ ਭਾਵ ਨੂੰ ਵੀ ਪ੍ਰਮੁੱਖ ਥਾਂ ਮਿਲੀ।

ਸਿੱਖ ਖੇਡਾਂ ਵਲੋਂ ਬੱਚਿਆਂ ਦੇ ਹਸਪਤਾਲ ਲਈ ਸਵਾ ਲੱਖ ($125,000) ਡਾਲਰ ਦਾਨ ਕਰਨ ਦਾ ਟੀਚਾ ਮਿਥਿਆ ਗਿਆ ਸੀ। ਹਾਲਾਂਕਿ ਇਹ ਟੀਚਾ ਇਸ ਪ੍ਰੋਗਰਾਮ ਦੌਰਾਨ ਪੂਰਾ ਨਹੀਂ ਹੋ ਸਕਿਆ ਪਰ ਹਸਪਤਾਲ ਨੇ ਸਿੱਖ ਭਾਈਚਾਰੇ ਦਾ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਹੈ।

ਇਹ ਰਕਮ ਸਿੱਧੇ ਤੌਰ 'ਤੇ ਕੈਲਪੀ ਵਾਰਡ ਨੂੰ ਦਿੱਤੀ ਜਾਵੇਗੀ ਜਿੱਥੇ 5 ਤੋਂ 20 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ 32-ਬੈੱਡਾਂ ਦੀ ਸਮਰਪਿਤ ਵਿਵਸਥਾ ਹੈ। ਇਸ ਵਾਰਡ ਵਿੱਚ ਗੰਭੀਰ ਅਤੇ ਪੁਰਾਣੀਆਂ ਸਿਹਤ ਸਥਿਤੀਆਂ ਨਾਲ ਜੂਝ ਰਹੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ ।

ਸਿੱਖ ਖੇਡਾਂ ਦੀ ਕਮੇਟੀ ਨੇ ਭਾਈਚਾਰੇ ਲਈ ਵੀ ਰੌਇਲ ਚਿਲਡਰਨ ਹਸਪਤਾਲ ਵਿੱਚ ਸਹਾਇਕ ਸੇਵਾਵਾਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਬਿਮਾਰ ਬੱਚਿਆਂ ਦੀ ਮਦਦ ਕੀਤੀ ਜਾ ਸਕੇਗੀ। ਹੋਰਨਾਂ ਉਪਰਾਲਿਆਂ ਜ਼ਰੀਏ ਇਸ ਸਵਾ ਲੱਖ ਦੇ ਟੀਚੇ ਨੂੰ ਪੂਰਾ ਕਰਨ ਲਈ ਹੋਰ ਕੰਮ ਕੀਤਾ ਜਾਵੇਗਾ।

ਇਸ ਪਹਿਲਕਦਮੀ ਦੇ ਪਿੱਛੇ ਦੇ ਪ੍ਰਬੰਧਕ, New Zealand Australian Punjabi Association ਪਿਛਲੇ 14 ਸਾਲਾਂ ਤੋਂ ਹਸਪਤਾਲ ਨਾਲ ਜੁੜੀ ਹੋਈ ਹੈ ਅਤੇ ਹੁਣ ਤੱਕ 2 ਲੱਖ ਦੀ ਸੇਵਾ ਪਾਉਣ ਦਾ ਦਾਅਵਾ ਵੀ ਕਰਦੀ ਹੈ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now