Key Points
- ਹਾਲਾਂਕਿ ਜ਼ਿਆਦਾਤਰ ਘਰੇਲੂ ਕਾਰੋਬਾਰ ਮਾਲਕ ਸੋਲ ਟਰੇਡਰ ਵਜੋਂ ਰਜਿਸਟਰ ਕਰਦੇ ਹਨ, ਪਰ ਇੱਕ ਕੰਪਨੀ ਢਾਂਚਾ ਜੋ ਕਿ ਵਧੇਰੇ ਮਹਿੰਗਾ ਪਰ ਉੱਚ-ਜੋਖਮ ਵਾਲੇ ਕਾਰੋਬਾਰਾਂ ਲਈ ਜ਼ਿਆਦਾ ਉਚਿਤ ਹੋ ਸਕਦਾ ਹੈ।
- ਕਿਸੇ ਵੀ ਲੋੜੀਂਦੀ ਮਨਜ਼ੂਰੀ ਲਈ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ, ਅਤੇ ਜੇਕਰ ਤੁਸੀਂ ਕਿਰਾਏ 'ਤੇ ਰਹਿੰਦੇ ਹੋ, ਤਾਂ ਪਹਿਲਾਂ ਆਪਣੇ ਮਕਾਨ ਮਾਲਕ ਦੀ ਇਜਾਜ਼ਤ ਲੈਣਾ ਯਕੀਨੀ ਬਣਾਓ।
- ਜਿਹੜੇ ਵੀ ਕਾਰੋਬਾਰ ਬੱਚਿਆਂ ਜਾਂ ਖਾਣ-ਪੀਣ ਨਾਲ ਸਬੰਧਿਤ ਹਨ, ਉਹਨਾਂ ਉੱਤੇ ਵਾਧੂ ਲਾਇਸੰਸ ਦੀਆਂ ਲੋੜਾਂ ਅਤੇ ਸਖ਼ਤ ਸੁਰੱਖਿਆ ਨਿਯਮ ਲਾਗੂ ਹੁੰਦੇ ਹਨ।
ਘਰ ਤੋਂ ਕਾਰੋਬਾਰ ਚਲਾਉਣ ਦੇ ਕਈ ਫਾਇਦੇ ਹਨ ਜਿਵੇਂ ਕਿ ਲਚਕਤਾ ਅਤੇ ਘੱਟ ਸਮੁੱਚੀਆਂ ਲਾਗਤਾਵਾਂ।
ਪਰ ਭਾਵੇਂ ਤੁਸੀਂ ਘਰ, ਦੁਕਾਨ ਜਾਂ ਕਿਸੇ ਹੋਰ ਸਥਾਨ ਤੋਂ ਕਾਰੋਬਾਰ ਚਲਾਉਂਦੇ ਹੋ, ਹਰ ਕਾਰੋਬਾਰ ਨੂੰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਕੁਝ ਨਿਯਮ ਆਮ ਹੁੰਦੇ ਹਨ, ਜਦਕਿ ਕੁਝ ਤੁਹਾਡੇ ਉਦਯੋਗ ਜਾਂ ਸਥਾਨਕ ਇਲਾਕੇ ਨਾਲ ਖਾਸ ਤੌਰ 'ਤੇ ਜੁੜੇ ਹੋਏ ਹੁੰਦੇ ਹਨ।
ਉਦਯੋਗ ਕੋਈ ਵੀ ਹੋਵੇ, ਹਰ ਕਾਰੋਬਾਰ ਨਾਲ ਟੈਕਸ ਦੀਆਂ ਜ਼ਿੰਮੇਵਾਰੀਆਂ ਅਤੇ ਰਜਿਸਟ੍ਰੇਸ਼ਨ ਜੁੜੀ ਹੋਈ ਹੈ।
ਚਾਹੇ ਘਰੇਲੂ ਕਾਰੋਬਾਰ ਹੋਵੇ ਜਾਂ ਨਹੀਂ, ਤੁਹਾਨੂੰ ਟੈਕਸ ਫ਼ਾਈਲ ਨੰਬਰ (TFN) ਅਤੇ ਆਸਟ੍ਰੇਲੀਅਨ ਵਪਾਰ ਨੰਬਰ (ABN) ਦੀ ਲੋੜ ਹੋਵੇਗੀ। ਦੋਹਾਂ ਨੂੰ ਮੁਫ਼ਤ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਲਈ ਔਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ।

GST applies to all ride-sharing and taxi businesses from home. Credit: gahsoon/Getty Images
ਐਲੇਕਸ ਸੋਲੋ ਸਪ੍ਰਿੰਟਲਾਅ ਦੇ ਸਹਿ-ਸੰਸਥਾਪਕ ਹਨ, ਜੋ ਕਿ ਇੱਕ ਔਨਲਾਈਨ ਕਾਨੂੰਨੀ ਸੇਵਾ ਪ੍ਰਦਾਤਾ ਹੈ। ਉਹ ਕਹਿੰਦਾ ਹੈ ਕਿ ਘਰ-ਅਧਾਰਤ ਕਾਰੋਬਾਰ ਸਥਾਪਤ ਕਰਨ ਵਾਲੇ ਵਿਅਕਤੀਆਂ ਲਈ ਸਭ ਤੋਂ ਆਮ ਢਾਂਚਾ ਸੋਲ ਪ੍ਰੋਪਰਾਈਟਰਸ਼ਿਪ ਹੈ, ਜਿਸਨੂੰ ਸੋਲ ਟ੍ਰੇਡਰ ਵੀ ਕਿਹਾ ਜਾਂਦਾ ਹੈ।
ਦੂਜੇ ਪਾਸੇ, ਇੱਕ ਕੰਪਨੀ ਸਥਾਪਤ ਕਰਨ ਦੀ ਲਾਗਤ ਘੱਟੋ-ਘੱਟ $600 ਹੋ ਸਕਦੀ ਹੈ ਅਤੇ ਇਸ ਨਾਲ ਨਿਰੰਤਰ ਫੀਸਾਂ ਅਤੇ ਟੈਕਸ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਹਨ।
ਪਰ ਇਸਦਾ ਸਭ ਤੋਂ ਵੱਡਾ ਫਾਇਦਾ ਜ਼ੋਖਮ ਸੁਰੱਖਿਆ ਹੈ।
"ਜੇ ਕਾਰੋਬਾਰ ਵਿੱਚ ਕੁਝ ਗਲਤ ਹੋ ਜਾਂਦਾ ਹੈ ਤਾਂ ਇਹ ਤੁਹਾਡੀ ਨਿਜੀ ਜ਼ਿੰਦਗੀ, ਘਰ ਦੇ ਜਾਇਦਾਦ ਸਾਧਨਾਂ ਤੋਂ ਪੂਰੀ ਤਰ੍ਹਾਂ ਵੱਖਰਾ ਹੋ ਜਾਂਦਾ ਹੈ—ਸਭ ਕੁਝ ਕੰਪਨੀ ਤੱਕ ਹੀ ਸੀਮਤ ਰਹਿੰਦਾ ਹੈ।"
ਲਾਈਸੈਂਸਿੰਗ ਪ੍ਰਵਾਨਗੀਆਂ
ਇੱਕ ਘਰੇਲੂ ਕਾਰੋਬਾਰ ਨੂੰ ਸੰਘੀ, ਰਾਜ ਜਾਂ ਸਥਾਨਕ ਸਰਕਾਰੀ ਪੱਧਰ 'ਤੇ ਸਰਕਾਰੀ ਮਨਜ਼ੂਰੀਆਂ ਦੀ ਲੋੜ ਹੋ ਸਕਦੀ ਹੈ।
ਇਸ ਵਿੱਚ ਤੰਦਰੁਸਤੀ ਪੇਸ਼ੇਵਰ, ਨਿੱਜੀ ਟ੍ਰੇਨਰ, ਬਿਊਟੀਸ਼ੀਅਨ, ਅਤੇ ਲਗਭਗ ਕੋਈ ਵੀ ਸੇਵਾ ਪ੍ਰਦਾਤਾ ਸ਼ਾਮਲ ਹੈ ਜੋ ਘਰ ਵਿੱਚ ਗਾਹਕਾਂ ਨੂੰ ਵੇਖਦਾ ਹੈ।

Your home business may require government approvals. Credit: Edwin Tan/Getty Images
ਭੋਜਨ ਅਤੇ ਕੇਟਰਿੰਗ ਉਦਯੋਗ
ਜ਼ਿਆਦਾਤਰ ਭੋਜਨ ਨਾਲ ਸਬੰਧਿਤ ਕਾਰੋਬਾਰ ਆਪਣੇ ਰਾਜ ਸਰਕਾਰ ਦੇ ਭੋਜਨ ਸੁਰੱਖਿਆ ਨਿਯਮਕ ਨੂੰ ਨਹੀਂ, ਸਗੋਂ ਆਪਣੀ ਸਥਾਨਕ ਕੌਂਸਲ ਨੂੰ ਸੰਪਰਕ ਕਰਨਗੇ।
“ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ ਕਿ ਖਾਣ-ਪੀਣ ਨਾਲ ਸਬੰਧਿਤ ਕਾਰੋਬਾਰ ਸ਼ੁਰੂ ਕਰਨ ਵਾਲੇ ਲੋਕ ਸਭ ਤੋਂ ਪਹਿਲਾਂ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰਕੇ ਸਲਾਹ ਲੈਣ,” ਨਿਊ ਸਾਊਥ ਵੇਲਜ਼ ਫੂਡ ਅਥਾਰਟੀ ਦੇ ਐਕਟਿੰਗ ਸੀਈਓ ਐਂਡਰੂ ਡੇਵਿਸ ਸਿਫਾਰਸ਼ ਕਰਦੇ ਹਨ।
“ਭੋਜਨ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਕੋਈ ਵੀ ਭੋਜਨ ਕਾਰੋਬਾਰ ਘਰ ਤੋਂ ਸੰਚਾਲਿਤ ਹੋ ਸਕਦਾ ਹੈ, ਬਸ਼ਰਤੇ ਜਗਾ, ਉਪਕਰਣ ਅਤੇ ਭੋਜਨ ਸੰਭਾਲਣ ਦੇ ਅਭਿਆਸ ਫੂਡ ਸਟੈਂਡਰਡ ਕੋਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਜੋ ਕਿ ਆਸਟ੍ਰੇਲੀਆ ਭਰ ਵਿੱਚ ਲਾਗੂ ਹੁੰਦਾ ਹੈ," ਸ਼੍ਰੀ ਡੇਵਿਸ ਕਹਿੰਦੇ ਹਨ।
“ਇਸ ਕੋਡ ਰਾਹੀਂ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਖਾਣਾ ਪ੍ਰਾਪਤ ਕਰਨ, ਸਟੋਰ ਕਰਨ, ਤਿਆਰ ਕਰਨ, ਵਿਖਾਉਣ, ਪੈਕ ਕਰਨ, ਲਿਜਾਣ ਜਾਂ ਨਿਪਟਾਰਾ ਕਰਨ ਸਮੇਂ ਘੱਟੋ-ਘੱਟ ਕੀ ਲੋੜਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।"

Home-based food businesses include food trucks, caterers, bed and breakfast accommodation and preparing food for retail sale at markets or school canteens. Credit: Alex Liew/Getty Images
ਘਰ ਵਿੱਚ ਛੋਟੀ ਉਮਰ ਦੇ ਬੱਚਿਆਂ ਦੀ ਦੇਖਭਾਲ
ਘਰ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਅਧਿਆਪਕ ਆਸਟ੍ਰੇਲੀਆਈ ਸਰਕਾਰ ਵੱਲੋਂ ਅੰਸ਼ਕ ਤੌਰ 'ਤੇ ਵਿੱਤੀ ਸਹਾਇਤਾ ਪ੍ਰਾਪਤ ‘ਫੈਮਿਲੀ ਡੇਅ ਕੇਅਰ’ ਮਾਡਲ ਅਧੀਨ ਕੰਮ ਕਰ ਸਕਦੇ ਹਨ।
ਆਮ ਤੌਰ 'ਤੇ, ਇੱਕ ਫੈਮਿਲੀ ਡੇਅ ਕੇਅਰ ਸਿੱਖਿਅਕ ਸੋਲ ਟਰੇਡਰ ਵਜੋਂ ਰਜਿਸਟਰ ਹੁੰਦਾ ਹੈ ਅਤੇ ਇੱਕ ਮਨਜ਼ੂਰਸ਼ੁਦਾ ਸੇਵਾ ਪ੍ਰਦਾਤਾ ਨਾਲ ਇਕਰਾਰਨਾਮਾ ਕਰਦਾ ਹੈ।
ਪੀਕ ਬਾਡੀ ਫੈਮਿਲੀ ਡੇ ਕੇਅਰ ਆਸਟ੍ਰੇਲੀਆ ਦੇ ਸੀਈਓ ਐਂਡਰਿਊ ਪੈਟਰਸਨ ਮੁੱਖ ਜ਼ਰੂਰਤਾਂ ਦੀ ਰੂਪਰੇਖਾ ਦੱਸਦੇ ਹਨ:
- ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਸਰਟੀਫਿਕੇਟ III
- ਬੱਚਿਆਂ ਨਾਲ ਕੰਮ ਕਰਨ ਦੀ ਜਾਂਚ (Working with Children Check) ਅਤੇ ਪੁਲਿਸ ਚੈੱਕ
- ਮੁੱਢਲੀ ਸਹਾਇਤਾ ਅਤੇ ਸੁਰੱਖਿਆ ਯੋਗਤਾਵਾਂ
"ਫੈਮਿਲੀ ਡੇ ਕੇਅਰ ਰਾਸ਼ਟਰੀ ਕਾਨੂੰਨ ਅਧੀਨ ਕੰਮ ਕਰਦੀ ਹੈ, ਇਸ ਲਈ ਰੈਗੂਲੇਟਰੀ ਗੁਣਵੱਤਾ ਅਤੇ ਸੁਰੱਖਿਆ ਜ਼ਰੂਰਤਾਂ ਦੇਸ਼ ਭਰ ਵਿੱਚ ਇਕਸਾਰ ਹਨ," ਸ਼੍ਰੀ ਪੈਟਰਸਨ ਕਹਿੰਦੇ ਹਨ।
ਪਰ ਸਿੱਖਿਅਕਾਂ ਨੂੰ ਸਥਾਨਕ ਕੌਂਸਲ ਤੋਂ ਵੀ ਮਨਜ਼ੂਰੀ ਲੈਣੀ ਪੈਂਦੀ ਹੈ, ਜਿਸ ਦੀਆਂ ਸ਼ਰਤਾਂ ਹਰ ਥਾਂ ਵੱਖ-ਵੱਖ ਹੋ ਸਕਦੀਆਂ ਹਨ।
ਸ਼੍ਰੀ ਪੈਟਰਸਨ ਜ਼ੋਰ ਦੇ ਕੇ ਕਹਿੰਦੇ ਹਨ ਕਿ ਆਮ ਕਾਰੋਬਾਰੀ ਜ਼ਿੰਮੇਵਾਰੀਆਂ ਜਿਵੇਂ ਕਿ ਟੈਕਸ ਰਜਿਸਟ੍ਰੇਸ਼ਨ ਅਤੇ ਯੋਗ ਬੀਮਾ ਇਥੇ ਵੀ ਲਾਗੂ ਰਹਿੰਦੇ ਹਨ।

If your home-based business involves collecting health information from your clients, make sure you comply with privacy laws. Credit: Frazao Studio Latino/Getty Images
ਸ਼ੁਰੂ ਕਰਨ ਤੋਂ ਪਹਿਲਾਂ ਸਹਾਇਤਾ ਲੈਣਾ ਜ਼ਰੂਰੀ ਹੈ
ਜੇਕਰ ਤੁਸੀਂ ਕਾਰੋਬਾਰ ਦੀ ਦੁਨੀਆ ਵਿੱਚ ਨਵੇਂ ਹੋ, ਤਾਂ ਪੇਸ਼ੇਵਰ ਮਦਦ ਲੈਣਾ ਇਕ ਵਧੀਆ ਵਿਚਾਰ ਹੈ।
ਤੁਸੀਂ ਕਿਸੇ ਵੀ ਸਰਕਾਰੀ-ਸਬਸਿਡੀ ਵਾਲੀ ਵਰਕਸ਼ਾਪ ਬਾਰੇ ਸਲਾਹ ਅਤੇ ਜਾਣਕਾਰੀ ਲਈ ਆਪਣੇ ਰਾਜ ਜਾਂ ਪ੍ਰਦੇਸ਼ ਵਿੱਚ ਸੰਬੰਧਿਤ ਸਰਕਾਰੀ ਏਜੰਸੀ ਨਾਲ ਵੀ ਸੰਪਰਕ ਕਰ ਸਕਦੇ ਹੋ।
- ਟੈਕਸ ਸਮੇਂ ਦੀਆਂ ਜ਼ਰੂਰੀ ਚੀਜ਼ਾਂ ਅਤੇ ਤੁਹਾਡੇ ਘਰ-ਆਧਾਰਿਤ ਕਾਰੋਬਾਰ ਨੂੰ ਸਮਰਥਨ ਦੇਣ ਵਾਲੇ ਸਿੱਖਣ ਦੇ ਸਰੋਤਾਂ ਲਈ, ATO ਦੀ ‘ਤੁਹਾਡੇ ਛੋਟੇ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਚੀਜ਼ਾਂ’ (‘Essentials to strengthen your small business’) ਵੈਬਸਾਈਟ 'ਤੇ ਜਾਓ।
- ਆਪਣੇ ਰਾਜ ਜਾਂ ਪ੍ਰਦੇਸ਼ ਵਿੱਚ ਵਪਾਰਕ ਸਲਾਹ ਅਤੇ ਸਹਾਇਤਾ ਲਈ ਹੇਠਾਂ ਸੂਚੀਬੱਧ ਸਰਕਾਰੀ ਵੈੱਬਸਾਈਟਾਂ 'ਤੇ ਜਾਓ: