SKIP TO MAIN CONTENT

ਗੁਰਮਤਿ ਸੰਗੀਤ ਰਾਹੀਂ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਰਹੀ ਸਿਮਰਜੀਤ ਕੌਰ

Simarjit Kaur Website.jpg
Australian Sikh Awards for Excellence 2026 finalist Simarjit Kaur connects the new Punjabi generation to their heritage through Gurmat Sangeet.

'ਆਸਟ੍ਰੇਲੀਅਨ ਸਿੱਖ ਐਵਾਰਡਸ ਫਾਰ ਐਕਸੀਲੈਂਸ' 2026 ਦੀ ‘Excellence in Arts, Culture or Music’ ਸ਼੍ਰੇਣੀ ਦੀ ਫਾਈਨਲਿਸਟ ਸਿਮਰਜੀਤ ਕੌਰ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਮੈਲਬਰਨ ਵਿੱਚ 'ਮੈਲੋਡੀਆ ਟੂ ਬਲਿੱਸ' (Melodia to Bliss) ਮਿਊਯਿਕ ਸਕੂਲ ਚਲਾ ਰਹੀ ਸਿਮਰਜੀਤ ਕੌਰ ਨੇ ਸੰਗੀਤ ਨਾਲ ਆਪਣੇ ਬਚਪਨ ਤੋਂ ਸ਼ੁਰੂ ਹੋਏ ਸਫ਼ਰ ਅਤੇ ਗੁਰਮਤਿ ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਆਪਣੇ ਮਕਸਦ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਗੁਰਮਤਿ ਸੰਗੀਤ ਅਤੇ ਰਾਗਾਂ ਨੇ ਖ਼ੁਦ ਉਨ੍ਹਾਂ ਨੂੰ ਔਖੇ ਦੌਰ ਵਿੱਚੋਂ ਉਭਰਨ ਅਤੇ ਅੰਦਰੋਂ ਸੰਭਲਣ ਵਿੱਚ ਸਹਾਰਾ ਦਿੱਤਾ ਹੈ। ਆਪਣੀ PhD ਰਿਸਰਚ ਰਾਹੀਂ ਉਹ ਰਾਗਾਂ, ਧਿਆਨ ਅਤੇ ਸੰਗੀਤ ਦੇ ਮਨੁੱਖੀ ਮਨ 'ਤੇ ਪ੍ਰਭਾਵ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

Published

Updated

By Puneet Dhingra

Presented by Puneet Dhingra

Source: SBS

Skip to podcast episode content

'ਆਸਟ੍ਰੇਲੀਅਨ ਸਿੱਖ ਐਵਾਰਡਸ ਫਾਰ ਐਕਸੀਲੈਂਸ' 2026 ਦੀ ‘Excellence in Arts, Culture or Music’ ਸ਼੍ਰੇਣੀ ਦੀ ਫਾਈਨਲਿਸਟ ਸਿਮਰਜੀਤ ਕੌਰ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਮੈਲਬਰਨ ਵਿੱਚ 'ਮੈਲੋਡੀਆ ਟੂ ਬਲਿੱਸ' (Melodia to Bliss) ਮਿਊਯਿਕ ਸਕੂਲ ਚਲਾ ਰਹੀ ਸਿਮਰਜੀਤ ਕੌਰ ਨੇ ਸੰਗੀਤ ਨਾਲ ਆਪਣੇ ਬਚਪਨ ਤੋਂ ਸ਼ੁਰੂ ਹੋਏ ਸਫ਼ਰ ਅਤੇ ਗੁਰਮਤਿ ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਆਪਣੇ ਮਕਸਦ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਗੁਰਮਤਿ ਸੰਗੀਤ ਅਤੇ ਰਾਗਾਂ ਨੇ ਖ਼ੁਦ ਉਨ੍ਹਾਂ ਨੂੰ ਔਖੇ ਦੌਰ ਵਿੱਚੋਂ ਉਭਰਨ ਅਤੇ ਅੰਦਰੋਂ ਸੰਭਲਣ ਵਿੱਚ ਸਹਾਰਾ ਦਿੱਤਾ ਹੈ। ਆਪਣੀ PhD ਰਿਸਰਚ ਰਾਹੀਂ ਉਹ ਰਾਗਾਂ, ਧਿਆਨ ਅਤੇ ਸੰਗੀਤ ਦੇ ਮਨੁੱਖੀ ਮਨ 'ਤੇ ਪ੍ਰਭਾਵ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

ਆਸਟ੍ਰੇਲੀਆ ਵਿੱਚ ਜੰਮੀ-ਪਲੀ ਪੀੜ੍ਹੀ ਨੂੰ ਗੁਰਮਤਿ ਸੰਗੀਤ ਅਤੇ ਰਵਾਇਤੀ ਸਾਜ਼ਾਂ ਨਾਲ ਜੋੜਨ ਦੇ ਨਾਲ-ਨਾਲ ਸਿਮਰਜੀਤ ਪੰਜਾਬੀ ਲੋਕ-ਸੰਗੀਤ ਅਤੇ ਸਿੱਖ ਵਿਰਸੇ ਨੂੰ ਹੋਰ ਭਾਈਚਾਰਿਆਂ ਤੱਕ ਵੀ ਲਿਜਾ ਰਹੇ ਹਨ। ਉਨ੍ਹਾਂ ਦਾ ਸੁਨੇਹਾ ਹੈ ਕਿ ਸੰਗੀਤ ਨੂੰ ਸਿਰਫ਼ ਸੁਣਿਆ ਜਾਂ ਗਾਇਆ ਹੀ ਨਾ ਜਾਵੇ, ਸਗੋਂ ਇਸਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਚੜ੍ਹਦੀ ਕਲਾ ਅਤੇ ਅੰਦਰੂਨੀ ਸ਼ਾਂਤੀ ਵੱਲ ਵਧਿਆ ਜਾਵੇ। ਪੂਰੀ ਇੰਟਰਵਿਊ ਸੁਣੋ ਇਸ ਪੌਡਾਕਸਟ ਰਾਹੀਂ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now