Watch FIFA World Cup 2026™

LIVE, FREE and EXCLUSIVE

'ਪੂਰੀ ਦੁਨੀਆਂ ‘ਚ ਮੇਰੇ ਦੋਸਤ ਬਣ ਗਏ ਹਨ': ਤਕਰੀਬਨ 50 ਮੁਲਕ ਇਕੱਲੀ ਘੁੰਮ ਚੁੱਕੀ ਸਨਪ੍ਰੀਤ ਸੁੰਨੜ

A collage of images by solo traveller Sanpreet Sunner (@santibanti) who has solo travelled to afghanistan, pakistani, iraq, saudia arabia and more.

ਸਨਪ੍ਰੀਤ ਕੌਰ ਸੁੰਨੜ: ਦੁਨੀਆ ਵਿੱਚ ਇਕੱਲਿਆਂ ਘੁੰਮਣ ਵਾਲੀ ਯਾਤਰੀ, ਜੋ ਹੁਣ ਤੱਕ 50 ਤੋਂ ਵੱਧ ਦੇਸ਼ਾਂ ਦੀ ਸੈਰ ਕਰ ਚੁੱਕੀ ਹੈ Credit: Sanpreet Sunner

2018 ਵਿੱਚ ਆਪਣੀ 9 ਤੋਂ 5 ਵਾਲੀ ਨੌਕਰੀ ਛੱਡ ਕੇ ਪਹਿਲੀ ਵਾਰ ਯੂਰਪ ਦੀ ਯਾਤਰਾ ‘ਤੇ ਇਕੱਲਿਆਂ ਨਿਕਲੀ ਸਿਡਨੀ ਵਸਨੀਕ ਸਨਪ੍ਰੀਤ ਕੌਰ ਸੁੰਨੜ ਲਈ ਯਾਤਰਾ ਸਿਰਫ਼ ਸੈਰ ਨਹੀਂ, ਬਲਕਿ ਸੱਭਿਆਚਾਰਾਂ ਅਤੇ ਲੋਕਾਂ ਨੂੰ ਸਮਝਣ ਦਾ ਜਰੀਆ ਬਣ ਚੁੱਕੀ ਹੈ। ਪਾਕਿਸਤਾਨ, ਅਫ਼ਗ਼ਾਨਿਸਤਾਨ, ਸੀਰੀਆ ਅਤੇ ਇਰਾਕ ਸਮੇਤ ਕਈ ਦੇਸ਼ਾਂ ਵਿੱਚ ਬਿਨਾਂ ਵੱਡੀ ਯੋਜਨਾ ਅਤੇ ਕਈ ਵਾਰ ਵਾਪਸੀ ਟਿਕਟ ਤੋਂ ਬਿਨਾਂ ਵੀ ਉਹ ਨਿਡਰ ਹੋ ਕੇ ਘੁੰਮਦੀ ਰਹੀ ਹੈ। ਉਨ੍ਹਾਂ ਦੀ ਦਿਲਚਸਪ ਯਾਤਰਾ ਅਤੇ ਤਜਰਬਿਆਂ ਬਾਰੇ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

Published

By Jasmeet Kaur

Presented by Jasmeet Kaur

Source: SBS

Share this with family and friends

2018 ਵਿੱਚ ਆਪਣੀ 9 ਤੋਂ 5 ਵਾਲੀ ਨੌਕਰੀ ਛੱਡ ਕੇ ਪਹਿਲੀ ਵਾਰ ਯੂਰਪ ਦੀ ਯਾਤਰਾ ‘ਤੇ ਇਕੱਲਿਆਂ ਨਿਕਲੀ ਸਿਡਨੀ ਵਸਨੀਕ ਸਨਪ੍ਰੀਤ ਕੌਰ ਸੁੰਨੜ ਲਈ ਯਾਤਰਾ ਸਿਰਫ਼ ਸੈਰ ਨਹੀਂ, ਬਲਕਿ ਸੱਭਿਆਚਾਰਾਂ ਅਤੇ ਲੋਕਾਂ ਨੂੰ ਸਮਝਣ ਦਾ ਜਰੀਆ ਬਣ ਚੁੱਕੀ ਹੈ। ਪਾਕਿਸਤਾਨ, ਅਫ਼ਗ਼ਾਨਿਸਤਾਨ, ਸੀਰੀਆ ਅਤੇ ਇਰਾਕ ਸਮੇਤ ਕਈ ਦੇਸ਼ਾਂ ਵਿੱਚ ਬਿਨਾਂ ਵੱਡੀ ਯੋਜਨਾ ਅਤੇ ਕਈ ਵਾਰ ਵਾਪਸੀ ਟਿਕਟ ਤੋਂ ਬਿਨਾਂ ਵੀ ਉਹ ਨਿਡਰ ਹੋ ਕੇ ਘੁੰਮਦੀ ਰਹੀ ਹੈ। ਉਨ੍ਹਾਂ ਦੀ ਦਿਲਚਸਪ ਯਾਤਰਾ ਅਤੇ ਤਜਰਬਿਆਂ ਬਾਰੇ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

ਆਸਟ੍ਰੇਲੀਆ ਵਿੱਚ ਪੈਦਾ ਅਤੇ ਵੱਡੀ ਹੋਈ ਸਨਪ੍ਰੀਤ ਕੌਰ ਸੁੰਨੜ ਬਚਪਨ ਤੋਂ ਹੀ ਵੱਖ-ਵੱਖ ਸ਼ਹਿਰਾਂ ਅਤੇ ਮੁਲਕਾਂ ਵਿੱਚ ਰਹੀ ਹੈ।

ਐਸਬੀਐਸ ਪੰਜਾਬੀ ਨਾਲ ਗੱਲ ਕਰਦਿਆਂ ਸਨਪ੍ਰੀਤ ਨੇ ਦੱਸਿਆ, “ਮੈਨੂੰ ਮਹਿਸੂਸ ਹੋਇਆ ਕਿ ਮੈਂ 9-5 ਦੀ ਨੌਕਰੀ ਨਹੀਂ ਕਰ ਸਕਦੀ, ਇਸ ਲਈ ਮੈਂ ਆਪਣੀ ਨੌਕਰੀ ਛੱਡ ਕੇ ਘੁੰਮਣ ਨਿਕਲ ਪਈ। ਉਸ ਸਮੇਂ ਮੈਂ ਯੂਰਪ ਦੇ 15 ਮੁਲਕਾਂ ਦੇ ਨਾਲ ਸਾਊਥ ਕੋਰੀਆ ਅਤੇ ਅਮਰੀਕਾ ਵੀ ਗਈ ਸੀ।”

ਦੋ ਸਾਲ ਨੌਕਰੀ ਕਰਨ ਤੋਂ ਬਾਅਦ, 2018 ਵਿੱਚ ਸਨਪ੍ਰੀਤ ਨੂੰ ਅਹਿਸਾਸ ਹੋਇਆ ਕਿ ਉਸ ਦੀ ਰੂਹ ਦੀ ਖੁਰਾਕ ਕੁਝ ਹੋਰ ਹੈ।

“ਮੇਰੇ ਡੈਡੀ ਸਰਜਨ ਹਨ ਅਤੇ ਜਦੋਂ ਅਸੀਂ ਛੋਟੇ ਸੀ, ਅਸੀਂ ਉਹਨਾਂ ਨਾਲ ਆਸਟ੍ਰੇਲੀਆ ਦੇ ਕਈ ਸ਼ਹਿਰਾਂ, ਰੂਰਲ ਇਲਾਕਿਆਂ ਅਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਰਹੇ ਹਾਂ।”

A collage of images by solo traveller Sanpreet Sunner (@santibanti) who has solo travelled to afghanistan, pakistani, iraq, saudia arabia and more.
ਸਨਪ੍ਰੀਤ ਪਾਕਿਸਤਾਨ, ਅਫ਼ਗ਼ਾਨਿਸਤਾਨ, ਸਾਊਦੀ ਅਰਬ, ਇਰਾਕ ਅਤੇ ਕਈ ਹੋਰ ਦੇਸ਼ ਇਕੱਲਿਆਂ ਘੁੰਮ ਚੁਕੀ ਹੈ। Credit: Sanpreet Sunner

ਸਨਪ੍ਰੀਤ ਟੂਰਿਸਟ ਥਾਵਾਂ ਨੂੰ ਦੇਖਣ ਦੀ ਥਾਂ ਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਨੇੜੇ ਤੋਂ ਸਮਝਣ ਅਤੇ ਨਵੇਂ ਤਜਰਬਿਆਂ ਦਾ ਆਨੰਦ ਮਾਨਣ ਲਈ ਯਾਤਰਾ ਕਰਦੀ ਹੈ।

ਮੈਨੂੰ sight seeing ਦਾ ਸ਼ੌਂਕ ਨਹੀਂ ਹੈ, ਮੇਰੇ ਲਈ ਸਭ ਤੋਂ ਕੀਮਤੀ ਚੀਜ਼ ਹੈ ਸਾਂਝ, ਜੋ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨਾਲ ਬਣਦੀ ਹੈ। ਮੇਰੇ ਪੂਰੀ ਦੁਨੀਆ ਵਿੱਚ ਦੋਸਤ ਬਣ ਗਏ ਹਨ।
ਸਨਪ੍ਰੀਤ ਸੁੰਨੜ

“ਮੈਂ ਘੁੰਮਣ ਜਾਣ ਲਈ ਬਿਲਕੁਲ ਵੀ ਪਲੈਨਿੰਗ ਨਹੀਂ ਕਰਦੀ, ਕਈ ਵਾਰ ਮੇਰੀ ਰਿਟਰਨ ਫਲਾਈਟ ਵੀ ਨਹੀਂ ਹੁੰਦੀ,” ਉਨ੍ਹਾਂ ਕਿਹਾ।

ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਇੱਕ ਔਰਤ ਵਜੋਂ ਇਕੱਲਿਆਂ ਯਾਤਰਾ (solo travel) ਕਰਨ ਦੀਆਂ ਚੁਣੌਤੀਆਂ ਅਤੇ ਅਨੋਖੀਆਂ ਸਾਂਝਾਂ ਦੀਆਂ ਕਹਾਣੀਆਂ ਜਾਣੋ ਐਸਬੀਐਸ ਪੰਜਾਬੀ ਦੀ ਇਸ ਖਾਸ ਗੱਲਬਾਤ ਵਿੱਚ।

Latest podcast episodes

Follow SBS Punjabi

Download our apps

Watch on SBS

Punjabi News

Stream now