ਜਦੋਂਕਿ ਵਰਤੇ ਗਏ ਵਾਹਨਾਂ ਦੀ ਵਿਕਰੀ ਦੇ ਡੇਟਾ ਨੂੰ ਇਕੱਠਾ ਕਰਨ ਵਾਲੀ ਕੋਈ ਦੇਸ਼ ਵਿਆਪੀ ਅਥਾਰਟੀ ਨਹੀਂ ਹੈ, ਅੰਦਾਜ਼ੇ ਦੱਸਦੇ ਹਨ ਕਿ ਵਰਤੇ ਗਏ ਵਾਹਨਾਂ ਦੀ ਮਾਰਕੀਟ ਆਸਟ੍ਰੇਲੀਆ ਵਿੱਚ ਨਵੇਂ ਵਾਹਨ ਬਾਜ਼ਾਰ ਦੇ ਆਕਾਰ ਤੋਂ ਲਗਭਗ ਤਿੰਨ ਗੁਣਾ ਵੱਡੀ ਹੈ।
ਸੈਕਿੰਡ-ਹੈਂਡ ਕਾਰ ਦੇ ਵਿਕਰੇਤਾ ਵਜੋਂ, ਤੁਹਾਡੇ ਕੋਲ ਸੰਭਾਵੀ ਖਰੀਦਦਾਰਾਂ ਦਾ ਕਾਫੀ ਵੱਡਾ ਪੂਲ ਹੈ। ਪਰ ਤੁਸੀਂ ਅਸਲ ਵਿੱਚ ਆਪਣੀ ਕਾਰ ਵੇਚਣ ਦੀ ਪ੍ਰਕਿਰਿਆ ਨੂੰ ਕਿਵੇਂ ਨੈਵੀਗੇਟ ਕਰਦੇ ਹੋ?

ਨਿਊ ਸਾਊਥ ਵੇਲਜ਼ ਫੇਅਰ ਟ੍ਰੇਡਿੰਗ ਵਿਖੇ ਰੈਗੂਲੇਟਰੀ ਸ਼ਮੂਲੀਅਤ ਦੀ ਡਾਇਰੈਕਟਰ ਕੈਥੀ ਟਾਊਨਸੇਂਡ, ਆਸਟ੍ਰੇਲੀਆ ਵਿੱਚ ਕਾਰਾਂ ਵੇਚਣ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।
ਇੱਕ ਡੀਲਰ ਜਾਂ ਇੱਕ ਨਿਲਾਮੀ ਘਰ ਦੁਆਰਾ ਗੱਡੀ ਵੇਚਣਾ, ਜੋ ਕਿ ਆਮ ਤੌਰ 'ਤੇ ਕਲਾਸਿਕ ਅਤੇ ਕੁਲੈਕਟਰ ਵਾਹਨਾਂ ਲਈ ਹੁੰਦਾ ਹੈ, ਪਰੇਸ਼ਾਨੀ ਨੂੰ ਦੂਰ ਕਰਦਾ ਹੈ ਕਿਉਂਕਿ ਉਹ ਵੇਚਣ ਦੀ ਪੂਰੀ ਪ੍ਰਕਿਰਿਆ ਦੀ ਦੇਖਰੇਖ ਕਰਦੇ ਹਨ। ਪਰ ਇਹ ਤੁਹਾਨੂੰ ਤੁਹਾਡੀ ਵਿਕਰੀ ਕੀਮਤ ਨੂੰ ਵੱਧ ਤੋਂ ਵੱਧ ਕਰਨ ਦੀ ਇਜਾਜ਼ਤ ਨਹੀਂ ਦਿੰਦਾ।
ਕਾਰ ਡੀਲਰਸ਼ਿਪ ਰਾਹੀਂ ਵੇਚਣ ਨਾਲ ਸੰਬੰਧਿਤ ਲਾਗਤਾਂ 'ਤੇ ਵਿਚਾਰ ਕਰਨਾ ਮਹੱਤਵਪੂਰਨ ਹੈ, ਕਿਉਂਕਿ ਤੁਹਾਡੀ ਕਾਰ ਨੂੰ ਵੇਚਣ ਵੇਲੇ ਉਹ ਆਮ ਤੌਰ 'ਤੇ ਮੁਨਾਫੇ ਦੇ ਮਾਰਜਿਨ ਲਈ ਟੀਚਾ ਰੱਖਦੇ ਹਨ। ਵਿਕਲਪਕ ਤੌਰ 'ਤੇ, ਜੇਕਰ ਤੁਸੀਂ ਇੱਕ ਨਿਲਾਮੀ ਘਰ ਚੁਣਦੇ ਹੋ, ਤਾਂ ਮਿਸ. ਟਾਊਨਸੇਂਡ ਅਨੁਸਾਰ, ਤੁਸੀਂ ਵਿਕਰੀ ਮੁੱਲ ਦੇ ਔਸਤਨ 10-15 ਪ੍ਰਤੀਸ਼ਤ ਦੇ ਕਰੀਬ ਕਮਿਸ਼ਨ ਦਾ ਭੁਗਤਾਨ ਕਰਨ ਦੀ ਉਮੀਦ ਕਰ ਸਕਦੇ ਹੋ।

ਕਿਸੇ ਨਿੱਜੀ ਵਿਕਰੀ ਲਈ ਆਪਣੀ ਕਾਰ ਦਾ ਇਸ਼ਤਿਹਾਰ ਦਿੰਦੇ ਸਮੇਂ, ਵਾਹਨ ਦੀ ਸਥਿਤੀ ਅਤੇ ਹਲਕੇ ਫੁਲਕੇ ਨੁਕਸਾਨ ਬਾਰੇ ਇਮਾਨਦਾਰੀ ਮਹੱਤਵਪੂਰਨ ਹੈ।
ਔਨਲਾਈਨ ਪਲੇਟਫਾਰਮ ਕਾਰਸੇਲਜ਼ ਦੀ ਖਪਤਕਾਰ ਮਾਰਕੀਟਿੰਗ ਮੈਨੇਜਰ ਕਾਰਾ ਫੈਲਾ, ਇਸਦੀ ਵਿਆਖਿਆ ਕਰਦੀ ਹੈ।
ਸਮੇਂ ਸਿਰ ਸੰਭਾਵੀ ਖਰੀਦਦਾਰਾਂ ਦੀਆਂ ਪੁੱਛਗਿੱਛਾਂ ਦਾ ਜਵਾਬ ਦੇਣਾ ਵੀ ਤੁਹਾਡੇ ਹਿੱਤ ਵਿੱਚ ਹੈ ਕਿਉਂਕਿ ਇਹ ਇੱਕ ਤੇਜ਼ ਅਤੇ ਸਫਲ ਵਿਕਰੀ ਲਈ ਤੁਹਾਡੀਆਂ ਸੰਭਾਵਨਾਵਾਂ ਨੂੰ ਵਧਾਏਗਾ।

ਅਤੇ ਕੀਮਤ ਨਿਰਧਾਰਤ ਕਰਨ ਤੋਂ ਪਹਿਲਾਂ ਆਪਣੀ ਖੋਜ ਕਰਨਾ ਮਹੱਤਵਪੂਰਨ ਹੈ, ਕਿਉਂਕਿ ਕੀਮਤ ਮੁੱਖ ਤੌਰ 'ਤੇ ਸੰਭਾਵੀ ਖਰੀਦਦਾਰਾਂ ਤੋਂ ਤੁਹਾਡੇ ਦੁਆਰਾ ਆਕਰਸ਼ਿਤ ਦਿਲਚਸਪੀ ਦੇ ਪੱਧਰ ਨੂੰ ਨਿਰਧਾਰਤ ਕਰੇਗੀ।
ਅਲੈਕਸ ਫੋਰੈਸਟ ਪੱਛਮੀ ਆਸਟ੍ਰੇਲੀਆ ਵਿੱਚ ਰਾਇਲ ਆਟੋਮੋਬਾਈਲ ਕਲੱਬ ਵਿੱਚ ਵਾਹਨਾਂ ਅਤੇ ਬਾਲਣਾਂ ਲਈ ਮੈਨੇਜਰ ਹੈ।
ਉਹ ਸੁਝਾਅ ਦਿੰਦਾ ਹੈ ਕਿ ਕਾਰ ਨੂੰ ਵੇਚਣ ਤੋਂ ਪਹਿਲਾਂ ਮਕੈਨੀਕਲ ਮੁਰੰਮਤ ਕਰਨਾ ਸੰਭਾਵੀ ਖਰੀਦਦਾਰਾਂ ਨਾਲ ਕੀਮਤ ਅਤੇ ਗੱਲਬਾਤ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹਾਲਾਂਕਿ, ਆਪਣੀ ਕਾਰ ਵੇਚਣ ਤੋਂ ਪਹਿਲਾਂ ਵਿਕਲਪਿਕ ਅੱਪਗ੍ਰੇਡ ਅਤੇ ਸੋਧਾਂ ਕਰਨਾ ਹਮੇਸ਼ਾ ਜ਼ਰੂਰੀ ਨਹੀਂ ਹੈ ਜਾਂ ਸਭ ਤੋਂ ਸਿਆਣਪ ਵਾਲਾ ਵਿਕਲਪ ਨਹੀਂ ਹੈ।
ਕੁਝ ਵਿਅਕਤੀਆਂ ਲਈ, ਨਿੱਜੀ ਤੌਰ 'ਤੇ ਵੇਚਣ ਦੀ ਇੱਕ ਸੰਭਾਵੀ ਕਮਜ਼ੋਰੀ, ਖਰੀਦਦਾਰਾਂ ਨੂੰ ਗੱਡੀ ਦੀ ਜਾਂਚ ਕਰਨ ਲਈ ਉਨ੍ਹਾਂ ਦੇ ਘਰ ਆਉਣ ਦੀ ਬੇਅਰਾਮੀ ਹੈ।
ਮਿਸ ਫੈਲਾ ਸੁਝਾਅ ਦਿੰਦੀ ਹੈ ਕਿ ਇਸ ਚਿੰਤਾ ਨੂੰ ਦੂਰ ਕਰਨ ਦੇ ਕੁਝ ਤਰੀਕੇ ਹਨ।
ਤੁਹਾਡੇ ਰਾਜ ਜਾਂ ਖੇਤਰ 'ਤੇ ਨਿਰਭਰ ਕਰਦੇ ਹੋਏ, ਇਹ ਤੁਹਾਡੇ ਵਾਹਨ ਨੂੰ ਵੇਚਣ ਤੋਂ ਪਹਿਲਾਂ ਇੱਕ ਕੰਪਲੈਇਨ੍ਸ ਸਟੇਟਸ ਦੀ ਜਾਂਚ ਪਾਸ ਕਰਵਾਉਣ ਦੀ ਲੋੜ ਹੋ ਸਕਦੀ ਹੈ।

ਇੱਕ ਵਾਰ ਜਦੋਂ ਤੁਸੀਂ ਆਪਣੀ ਕਾਰ ਵੇਚ ਦਿੰਦੇ ਹੋ, ਤਾਂ ਧਿਆਨ ਦੇਣ ਯੋਗ ਤਿੰਨ ਜ਼ਰੂਰੀ ਕੰਮ ਹਮੇਸ਼ਾ ਯਾਦ ਰੱਖੋ: ਆਪਣੇ ਬੀਮਾ ਅਤੇ ਰੋਡ ਸਾਈਡ ਅਸਿੱਸਟੈਂਸ ਪ੍ਰਦਾਤਾਵਾਂ ਨਾਲ ਸੰਪਰਕ ਕਰੋ, ਯਕੀਨੀ ਬਣਾਓ ਕਿ ਤੁਹਾਡਾ ਟੋਲਵੇਅ ਖਾਤਾ ਤੁਹਾਡੇ ਅਗਲੇ ਵਾਹਨ ਤੇ ਟ੍ਰਾਂਸਫਰ ਕਰ ਲਿੱਤਾ ਗਿਆ ਹੈ ਅਤੇ ਤੁਹਾਡੇ ਰਾਜ ਜਾਂ ਖੇਤਰ ਵਿੱਚ ਮੋਟਰ ਰਜਿਸਟਰੀ ਦਫ਼ਤਰ ਨੂੰ ਸੂਚਿਤ ਕਰੋ।
ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਮਾਲਕੀ ਅਤੇ ਵਾਹਨ ਟ੍ਰਾਂਸਫਰ ਲਈ ਕਾਗਜ਼ੀ ਕਾਰਵਾਈ ਅਤੇ ਲੋੜਾਂ ਦੇਸ਼ ਭਰ ਵਿੱਚ ਵੱਖੋ-ਵੱਖਰੀਆਂ ਹੁੰਦੀਆਂ ਹਨ।
ਨਿਊ ਸਾਊਥ ਵੇਲਜ਼ ਫੇਅਰ ਟਰੇਡਿੰਗ ਤੋਂ ਮਿਸ ਟਾਊਨਸੇਂਡ ਇਹਨਾਂ ਪ੍ਰਕਿਰਿਆਵਾਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।




