ਸੋਹਾਂਜਣਾਂ ਜਿਸ ਨੂੰ ਮੌਰਿੰਗਾ ਵੀ ਕਿਹਾ ਜਾਂਦਾ ਹੈ, ਦੀ ਖੋਜ ਏਸ਼ੀਆ ਅਤੇ ਅਫਰੀਕਾ ਵਿੱਚ ਤਕਰੀਬਨ ਇਕੋ ਸਮੇਂ ਹੀ ਕੀਤੀ ਗਈ ਮੰਨੀ ਜਾਂਦੀ ਹੈ।
ਇਸ ਨੂੰ ਚਮਤਕਾਰੀ ਪੇੜ ਮੰਨਣ ਦਾ ਕਾਰਨ ਦਸਦੇ ਹੋਏ ਨਰਿੰਦਰ ਸਿੰਘ ਵਿਰਕ ਦਸਦੇ ਹਨ, ‘ਇਸ ਵਿੱਚ ਦੁੱਧ ਦੇ ਮੁਕਾਬਲੇ ਛੇ ਗੁਣਾ ਜਿਆਦਾ ਕੈਲਸ਼ੀਅਮ ਹੁੰਦਾ ਹੈ, ਲਗਭਗ ਸਾਰੇ ਵੀ ਵਿਟਾਮਿਨ ਇਸ ਵਿੱਚ ਮੌਜੂਦ ਹਨ, ਅਤੇ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦਾ ਵੀ ਭਰਵਾਂ ਭੰਡਾਰ ਹੈ। ਇਸ ਦੀ ਛਾਲ ਵਿੱਚੋ ਰਸਣ ਵਾਲਾ ਪਦਾਰਥ ਜਖਮਾਂ ਉੱਤੇ ਲਗਾਇਆ ਜਾ ਸਕਦਾ ਹੈ। ਸ਼ੂਗਰ ਅਤੇ ਗਠੀਏ ਦੇ ਮਰੀਜਾਂ ਵਾਸਤੇ ਇਹ ਚਮਤਕਾਰੀ ਸਿੱਧ ਹੁੰਦਾ ਹੈ’।
‘ਸੋਹਾਂਜਣਾਂ ਪੇੜ ਦੇ ਲਗਭਗ ਸਾਰੇ ਹੀ ਹਿੱਸੇ ਲਾਭਦਾਇਕ ਹੁੰਦੇ ਹਨ। ਇਸ ਦੀਆਂ ਜੜਾਂ ਜੋ ਕਿ ਅਦਰਕ ਵਾਂਗ ਲਗਦੀਆਂ ਹਨ, ਦਾ ਅਚਾਰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਦੇ ਚਿੱਟੇ ਅਤੇ ਗੁਲਾਬੀ ਰੰਗ ਦੇ ਫੁੱਲਾਂ ਨੂੰ ਕਈ ਦਵਾਈਆਂ ਵਿੱਚ ਪਾਇਆ ਜਾਂਦਾ ਹੈ। ਇਸੀ ਪ੍ਰਕਾਰ ਇਸ ਦੇ ਬੀਜਾਂ ਵਿੱਚੋਂ ਨਿਕਲਿਆ ਤੇਲ ਵੀ ਬਹੁਤ ਲਾਹੇਵੰਦ ਹੁੰਦਾ ਹੈ। ਇਹਨਾਂ ਸਭ ਤੋਂ ਜਿਆਦਾ ਲਾਹੇਵੰਦ ਹਨ ਇਸ ਪੇੜ ਦੇ ਪੱਤੇ, ਜਿਨਾਂ ਨੂੰ ਸੁਕਾ ਕੇ ਜਾਂ ਤਾਜੇ ਹੀ ਵਰਤਿਆ ਜਾਂਦਾ ਹੈ। ਇਸ ਦਾ ਫਲ ਜਿਸ ਨੂੰ ਡਰਮ-ਸਟਿੱਕ ਵੀ ਕਿਹਾ ਜਾਂਦਾ ਹੈ, ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ’।
ਮੈਲਬਰਨ ਰਹਿਣ ਵਾਲੇ ਨਰਿੰਦਰ ਸਿੰਘ ਵਿਰਕ ਇਸ ਪੌਦੇ ਦੀ ਖੇਤੀ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਇਸ ਦੇ ਲਾਭਾਂ ਦੀ ਜਾਣਕਾਰੀ ਵਿਆਪਕ ਭਾਈਚਾਰੇ ਨੂੰ ਵੀ ਦੇ ਰਹੇ ਹਨ। ਇਸ ਤੋਂ ਮਿਲਣ ਵਾਲੀ ਮਾਇਕ ਮਦਦ ਨੂੰ ਉਹ ਖਾਲਸਾ ਏਡ ਨੂੰ ਦਾਨ ਵਿੱਚ ਦੇ ਦਿੰਦੇ ਹਨ।
ਨਰਿੰਦਰ ਸਿੰਘ ਕਹਿੰਦੇ ਹਨ ਕਿ ਸੋਹਾਂਜਣਾਂ ਪੌਦੇ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਦਸਣਾਂ ਇਹਨਾਂ ਦੀ ਨਿਜੀ ਜਿੰਮੇਵਾਰੀ ਹੈ।
‘ਇਸ ਪੌਦੇ ਨੂੰ ਫੈਲਣ ਲਈ ਗਰਮ ਮੌਸਮ ਦੀ ਲੋੜ ਹੁੰਦੀ ਹੈ। ਇਹ ਪੌਦਾ 3-4 ਫੁੱਟ ਤੋਂ ਲੈ ਕਿ ਸ਼ਤੂਤ ਦੇ ਪੇੜ ਵਾਂਗ ਇੱਕ ਬਹੁਤ ਵੱਡਾ ਪੇੜ ਵੀ ਬਣ ਸਕਦਾ ਹੈ’।
ਜਦੋਂ ਨਰਿੰਦਰ ਸਿੰਘ ਵਿਰਕ ਨੂੰ ਸੋਹਾਂਜਣਾਂ ਦੇ ਨੁਕਸਾਨਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ, ‘ਇਸ ਦੀ ਖਪਤ ਨਾਲ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਇਸ ਲਈ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦੀਆਂ ਜੜਾਂ ਨੂੰ ਕਦੇ ਵੀ ਕੱਚਿਆਂ ਨਹੀਂ ਖਾਣਾ ਚਾਹੀਦਾ’।
ਚਿਤਾਵਨੀ – ਸੋਹਾਂਜਣਾਂ ਪੌਦੇ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਸਿਹਤ ਮਾਹਰ ਨਾਲ ਮਸ਼ਵਰਾ ਜਰੂਰ ਕਰ ਲਵੋ।

ਇਸ ਨੂੰ ਚਮਤਕਾਰੀ ਪੇੜ ਮੰਨਣ ਦਾ ਕਾਰਨ ਦਸਦੇ ਹੋਏ ਨਰਿੰਦਰ ਸਿੰਘ ਵਿਰਕ ਦਸਦੇ ਹਨ, ‘ਇਸ ਵਿੱਚ ਦੁੱਧ ਦੇ ਮੁਕਾਬਲੇ ਛੇ ਗੁਣਾ ਜਿਆਦਾ ਕੈਲਸ਼ੀਅਮ ਹੁੰਦਾ ਹੈ, ਲਗਭਗ ਸਾਰੇ ਵੀ ਵਿਟਾਮਿਨ ਇਸ ਵਿੱਚ ਮੌਜੂਦ ਹਨ, ਅਤੇ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦਾ ਵੀ ਭਰਵਾਂ ਭੰਡਾਰ ਹੈ। ਇਸ ਦੀ ਛਾਲ ਵਿੱਚੋ ਰਸਣ ਵਾਲਾ ਪਦਾਰਥ ਜਖਮਾਂ ਉੱਤੇ ਲਗਾਇਆ ਜਾ ਸਕਦਾ ਹੈ। ਸ਼ੂਗਰ ਅਤੇ ਗਠੀਏ ਦੇ ਮਰੀਜਾਂ ਵਾਸਤੇ ਇਹ ਚਮਤਕਾਰੀ ਸਿੱਧ ਹੁੰਦਾ ਹੈ’।

ਜਦੋਂ ਨਰਿੰਦਰ ਸਿੰਘ ਵਿਰਕ ਨੂੰ ਸੋਹਾਂਜਣਾਂ ਦੇ ਨੁਕਸਾਨਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ, ‘ਇਸ ਦੀ ਖਪਤ ਨਾਲ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਇਸ ਲਈ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦੀਆਂ ਜੜਾਂ ਨੂੰ ਕਦੇ ਵੀ ਕੱਚਿਆਂ ਨਹੀਂ ਖਾਣਾ ਚਾਹੀਦਾ’।
ਚਿਤਾਵਨੀ – ਸੋਹਾਂਜਣਾਂ ਪੌਦੇ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਸਿਹਤ ਮਾਹਰ ਨਾਲ ਮਸ਼ਵਰਾ ਜਰੂਰ ਕਰ ਲਵੋ।
Listen to SBS Punjabi Monday to Friday at 9 pm. Follow us on Facebook and Twitter.