Key Points
- ਕਰੀਅਰ ਬਦਲਣ ਵਿੱਚ ਤੁਹਾਡੀ ਮਦਦ ਕਰਨ ਲਈ ਆਹਮੋ-ਸਾਹਮਣੇ ਸਹਾਇਤਾ ਦੇ ਵਿਕਲਪ ਅਤੇ ਸਰਕਾਰੀ ਵਸੀਲੇ ਉਪਲਬਧ ਹਨ।
- ਪ੍ਰਵਾਸੀ ਕੰਮ ਵਾਲੀ ਥਾਂ 'ਤੇ ਵਿਭਿੰਨ ਹੁਨਰ ਲਿਆ ਸਕਦੇ ਹਨ, ਪਰ ਕੁਝ ਖਾਸ ਨੌਕਰੀਆਂ ਲਈ ਉਨ੍ਹਾਂ ਨੂੰ ਹੋਰ ਸਿਖਲਾਈ ਲੈਣ ਜਾਂ ਸਥਾਨਕ ਤਜਰਬਾ ਹਾਸਲ ਕਰਨ ਦੀ ਵੀ ਲੋੜ ਹੋ ਸਕਦੀ ਹੈ।
- ਅੱਜ ਦੇ ਕਿਰਤ ਬਾਜ਼ਾਰ ਵਿੱਚ AI ਯੋਗਤਾਵਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ।
ਆਪਣੇ ਕੰਮਕਾਜੀ ਜ਼ਿੰਦਗੀ ’ਤੇ ਮੁੜ ਵਿਚਾਰ ਕਰਨਾ ਕੁਦਰਤੀ ਗੱਲ ਹੈ। ਕੁਝ ਲੋਕ ਨਵੇਂ ਮੌਕਿਆਂ ਦੀ ਤਲਾਸ਼ ਵਿੱਚ ਹਨ। ਉਥੇ ਹੀ ਕੁਝ ਲੋਕ ਅਜਿਹੀ ਨੌਕਰੀ ਚਾਹੁੰਦੇ ਹਨ ਜੋ ਉਨ੍ਹਾਂ ਦੇ ਹੁਨਰ, ਕਦਰਾਂ-ਕੀਮਤਾਂ ਜਾਂ ਹਾਲਾਤ ਦੇ ਅਨੁਕੂਲ ਹੋਣ।
ਭਾਵੇਂ ਤੁਸੀਂ ਆਪਣੇ ਕੰਮ-ਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਹੋ ਜਾਂ ਸਾਲਾਂ ਦਾ ਤਜ਼ਰਬਾ ਰੱਖਦੇ ਹੋ, ਆਪਣਾ ਖੇਤਰ ਬਦਲਣਾ ਇੱਕ ਚੁਣੌਤੀਪੂਰਨ ਕੰਮ ਹੋ ਸਕਦਾ ਹੈ।
2024 ਦੇ ਇੱਕ ਸਰਵੇ ਤੋਂ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਵਿੱਚ ਹਰੇਕ 2 ਵਿੱਚੋਂ ਇੱਕ ਕਰਮਚਾਰੀ ਇਸੇ ਸਥਿਤੀ ਵਿੱਚ ਹੈ।
ਕਈ ਲੋਕਾਂ ਲਈ ਕਰੀਅਰ ਬਦਲਣਾ, ਨਵੇਂ ਸਿਰੇ ਤੋੋਂ ਸ਼ੁਰੂਆਤ ਕਰਨ ਵਾਂਗ ਨਹੀਂ ਹੈ ਬਲਕਿ ਆਪਣੇ ਮੌਜੂਦਾ ਗਿਆਨ ਨੂੰ ਹੋਰ ਵਧਾਉਣ ਵਾਂਗ ਹੈ।
"ਕਰੀਅਰ ਵਿੱਚ ਬਦਲਾਅ ਬਿਲਕੁਲ ਆਮ ਹੁੰਦਾ ਜਾ ਰਿਹਾ ਹੈ," ਕਰੀਅਰ ਕੋਚ ਐਲਿਸ ਚੁੰਗ ਕਹਿੰਦੀ ਹੈ।

ਇਹ ਆਮ ਧਾਰਨਾ ਹੈ ਕਿ ਨੌਜਵਾਨ ਉਮਰ ਵਿੱਚ ਕਰੀਅਰ ਬਦਲਣਾ ਆਸਾਨ ਹੁੰਦਾ ਹੈ।ਪਰ ਮਿਸ ਚੁੰਗ ਕਹਿੰਦੀ ਹੈ ਕਿ ਉਮਰ ਅਤੇ ਜੀਵਨ ਦਾ ਪੜਾਅ ਕੋਈ ਰੁਕਾਵਟ ਨਹੀਂ ਹੈ- ਅਤੇ ਜੀਵਨ ਦੇ ਕਿਸੇ ਵੀ ਪੜਾਅ ਉੱਤੇ ਲੋਕ ਚਾਹੁਣ ਤਾਂ ਕੈਰੀਅਰ ਬਦਲ ਸਕਦੇ ਹਨ।
ਕਰੀਅਰ ਕੋਚ ਐਲਿਸ ਚੁੰਗ ਕਹਿੰਦੀ ਹੈ ਕਿ ਇਹ ਵੀ ਸੱਚ ਹੈ ਕਿ ਆਸਟ੍ਰੇਲੀਆ ਵਿੱਚ ਹਾਲ ਹੀ ਵਿੱਚ ਆਏ ਪ੍ਰਵਾਸੀਆਂ ਦੇ ਕੋਲ ਕੁਝ ਨੌਕਰੀਆਂ ਲਈ ਲੋੜੀਂਦੇ ਸਾਲਾਂ ਦਾ ਸਥਾਨਕ ਤਜ਼ਰਬਾ ਨਹੀਂ ਹੁੰਦਾ।
ਇਸ ਨਾਲ ਆਤਮਵਿਸ਼ਵਾਸ਼ ਪ੍ਰਭਾਵਿਤ ਹੋ ਸਕਦਾ ਹੈ ਪਰ ਮਿਸ ਚੁੰਗ ਕਹਿੰਦੀ ਕਿ ਆਪਣੇ ਹੁਨਰ ਅਤੇ ਕਲਾ ਉਤੇ ਭਰੋਸਾ ਰੱਖਣਾ ਮਹਤਵਪੂਰਨ ਹੈ।
ਡਰ ਕਈ ਵਾਰ ਲੋਕਾਂ ਨੂੰ ਪਿਛਾਂਹ ਖਿੱਚ ਲੈਂਦਾ ਹੈ, ਖਾਸ ਕਰ ਜਦੋਂ ਕੈਰੀਅਰ ਬਦਲਣਾ ਜੋਖਿਮ ਭਰਿਆ ਜਾਂ ਅਨਿਸ਼ਚਿਤ ਲੱਗਦਾ ਹੋਵੇ। ਪਰ ਆਪਣਾ ਕਰੀਅਰ ਬਦਲਣਾ ਕੋਈ ਬਹੁਤ ਵੱਡਾ ਕਦਮ ਨਹੀਂ ਹੋਣਾ ਚਾਹੀਦਾ।
ਮਿਸ ਚੁੰਗ ਕਹਿੰਦੀ ਹੈ ਕਿ ਤੁਸੀਂ ਇਸ ਨੂਂ ਹੌਲੀ-ਹੌਲੀ ਕਰ ਸਕਦੇ ਹੋ ਅਤੇ ਪੂਰੀ ਤਰ੍ਹਾਂ ਨਾਲ ਵਚਨਵੱਧ ਹੋਣ ਤੋਂ ਪਹਿਲਾਂ ਨਵੀਂ ਦਿਸ਼ਾ ਨੂੰ ਪਰਖਣ ਦੇ ਕਈ ਤਰੀਕੇ ਹਨ।

ਸਹਾਇਤਾ ਸਰਕਾਰੀ ਸੇਵਾਵਾਂ ਰਾਹੀਂ ਵੀ ਉਪਲਬਧ ਹੈ।
ਤੁਸੀਂ ਆਪਣੇ ਖੇਤਰ ਵਿੱਚ ਹੁਨਰ ਵਿਕਾਸ, ਕਿੱਤਾਮੁਖੀ ਸਿੱਖਿਆ ਅਤੇ ਉਦਯੋਗਿਕ ਨੌਕਰੀ ਦੇ ਰੁਝਾਨਾਂ ਦੇ ਮਾਰਗਾਂ ਬਾਰੇ ਜਾਣਕਾਰੀ ਅਤੇ ਸਹਾਇਤਾ ਲਈ ਆਪਣੇ ਰਾਜ ਜਾਂ ਪ੍ਰਦੇਸ਼ ਦੀ ਸਮਰਪਿਤ ਵੈੱਬਸਾਈਟ 'ਤੇ ਸੰਪਰਕ ਕਰ ਸਕਦੇ ਹੋ।
ਵਿਕਟੋਰੀਆ ਅਤੇ ਵੈਸਟਰਨ ਆਸਟ੍ਰੇਲੀਆ ਵਰਗੇ ਕੁਝ ਅਧਿਕਾਰ ਖੇਤਰਾਂ ਵਿੱਚ ਮੁਫਤ ਕਰੀਅਰ, ਸਿਖਲਾਈ ਅਤੇ ਰੁਜ਼ਗਾਰ ਸਹਾਇਤਾ ਲਈ ਵਨ-ਸਟਾਪ ਸ਼ਾਪ ਸੈਂਟਰ ਹਨ।
ਕ੍ਰੇਗ ਰੌਬਰਟਸਨ ਵਿਕਟੋਰੀਅਨ ਸਕਿੱਲਜ਼ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ, ਇਹ ਅਥਾਰਿਟੀ ਰਾਜ ਭਰ ਵਿੱਚ ਕਈ ਹੁਨਰ ਅਤੇ ਨੌਕਰੀ ਕੇਂਦਰ ਚਲਾਉਂਦੀ ਹੈ।
ਸ਼੍ਰੀ ਰੌਬਰਟਸਨ ਦੱਸਦੇ ਹਨ ਕਿ ਇਹ ਕੇਂਦਰ ਟੇਫ ਕੈਂਪਸ ਵਿੱਚ ਸਥਿਤ ਹੋਣ ਦੇ ਬਾਵਜੂਦ, ਸਿਰਫ਼ ਕਿੱਤਾਮੁਖੀ ਸਿੱਖਿਆ 'ਤੇ ਹੀ ਕੇਂਦ੍ਰਿਤ ਨਹੀਂ ਹਨ।

ਆਹਮੋ-ਸਾਹਮਣੇ ਸਹਾਇਤਾ ਤੋਂ ਇਲਾਵਾ, ਔਨਲਾਈਨ ਟੂਲ ਵੀ ਲੋਕਾਂ ਨੂੰ ਆਪਣੇ ਅਗਲੇ ਕਦਮ ਦੀ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
ਆਸਟ੍ਰੇਲੀਆਈ ਲੇਬਰ ਮਾਰਕੀਟ ਦੀ ਜਾਣਕਾਰੀ ਦੇਣ ਵਾਲੇ ਸਰਕਾਰੀ ਵਸੀਲੇ ਅਤੇ ਕੈਰੀਅਰ ਬਦਲਣ ਦੀ ਪ੍ਰਕ੍ਰਿਆ ਵਿੱਚ ਤੁਹਾਡੀ ਸਹਾਇਤਾ ਕਰਨ ਵਾਲੇ ਸਾਧਨ ਉਪਲਬਧ ਹਨ।
ਇੱਕ ਵਸੀਲਾ ਹੈ Yourcareer.gov.au ਇਹ ਤੁਹਾਨੂੰ ਨਵੀਂਆਂ ਨੌਕਰੀਆਂ ਦੀ ਖੋਜ ਕਰਨ, ਹੁਨਰ ਦੀ ਕਮੀ ਨੂੰ ਸਮਝਣ ਤੇ ਲੋੜੀਂਦੀ ਸਿਖਲਾਈ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਦੀ ਸਹੂਲਤ ਦਿੰਦੀ ਹੈ। ਸ਼੍ਰੀ ਰੌਬਰਟਸਨ ਇੰਝ ਦਸਦੇ ਹਨ।

ਆਟੋਮੇਸ਼ਨ ਨੂੰ ਬਦਲਣ ਵਾਲੇ ਉਦਯੋਗਾਂ ਅਤੇ ਕਾਰਜ ਸਥਾਨ ਦੇ ਸੱਭਿਆਚਾਰ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਨਾਲ ਹੁਨਰ ਵਿਕਾਸ ਦਾ ਮਹੱਤਵ ਲਗਾਤਾਰ ਵਧਦਾ ਜਾ ਰਿਹਾ ਹੈ।
ਨਵੀਆਂ ਤਕਨਾਲੋਜੀਆਂ ਨਾਲ ਅੱਪਡੇਟ ਰਹਿਣ ਵਾਲੇ ਕਾਮਿਆਂ ਦੀ ਮੰਗ ਬਹੁਤ ਜਿਆਦਾ ਹੈ।
ਜੇਕਰ ਤੁਸੀਂ ਨਵੇਂ ਹੁਨਰ ਸਿੱਖਣ ਲਈ ਤਿਆਰ ਹੋ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਸਿਖਲਾਈ ਲੈਣ ’ਤੇ ਵਿਚਾਰ ਕਰਨਾ ਉਚਿਤ ਹੋ ਸਕਦਾ ਹੈ। ਤੁਸੀਂ ਆਪਣੇ ਕਰੀਅਰ ਦੇ ਟੀਚਿਆਂ ਮੁਤਾਬਿਕ ਸਿਲੇਬਸ ਜਾਂ ਪ੍ਰਮਾਣਪੱਤਰ ਹਾਸਿਲ ਕਰ ਸਕਦੇ ਹੋ।
ਕੁਈਨਜ਼ਲੈਨਡ ਯੂਨੀਵਰਸਿਟੀ ਦੇ ਬਿਜ਼ਨੈਸ ਸਕੂਲ ਦੀ ਸੀਨੀਅਰ ਲੈਕਚਰਾਰ ਡਾ. ਕੈਰੋਲਿਨ ਨਾਈਟ ਇਸ ਬਾਰੇ ਵਿੱਚ ਦੱਸਦੀ ਹੈ ਕਿ ਟੈਕਨਾਲੌਜੀ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਸਥਾਨ ਨੂੰ ਵੀ ਬਦਲ ਰਹੀ ਹੈ।
ਇੱਕ ਹੋਰ ਅਹਿਮ ਗੱਲ ’ਤੇ ਵਿਚਾਰ ਕਰਨਾ ਜ਼ਰੂਰੀ ਹੈ।ਲੋਕਾਂ ਵਲੋਂ ਕਰੀਅਰ ਬਦਲਣ ਦੇ ਕਈ ਕਾਰਨ ਹੁੰਦੇ ਹਨ।
ਕੁਝ ਲੋਕ ਨਵੇਂ ਮੌਕਿਆਂ, ਬਿਹਤਰ ਤਨਖਾਹ ਜਾਂ ਜਿਆਦਾ ਸੰਤੁਸ਼ਟ ਕੰਮ ਦੀ ਤਲਾਸ਼ ਵਿੱਚ ਅਜਿਹਾ ਕਰਦੇ ਹਨ। ਜਦਕਿ ਕੁਝ ਲੋਕ ਨਕਾਰਾਤਮਕ ਹਾਲਾਤ, ਜਿਵੇਂ ਕਿ ਕੰਮ ਕਾਜ ਦੇ ਖਰਾਬ ਮਾਹੌਲ ਤੋਂ ਬਚਣ ਲਈ ਜਾਂ ਤਣਾਅ ਤੋਂ ਉਭਰਨ ਲਈ ਅਜਿਹਾ ਫੈਸਲਾ ਲੈਂਦੇ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।














