ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਾਲੀ ਖੋਜ ਦੇ ਅਨੁਸਾਰ ਪਿਛਲੇ 50 ਸਾਲਾਂ ਵਿੱਚ ਟੀਕਿਆਂ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 146 ਮਿਲੀਅਨ ਮੌਤਾਂ ਨੂੰ ਰੋਕਿਆ ਹੈ।
ਬੱਚਿਆਂ ਲਈ ਟੀਕਾਕਰਨ ਦੇ ਨਿਯਮ ਅਤੇ ਲੋੜਾਂ ਹਰ ਦੇਸ਼ ਵਿੱਚ ਵੱਖੋ-ਵੱਖਰੇ ਹੁੰਦੇ ਹਨ। ਆਸਟ੍ਰੇਲੀਆ ਵਿੱਚ ਫੈਡਰਲ ਦੀ ‘ਨੋ ਜੈਬ ਨੋ ਪੇਅ’ ਅਤੇ ਰਾਜ ਪੱਧਰ ‘ਤੇ ‘ਨੋ ਜੈਬ ਨੋ ਪਲੇਅ' ਵਰਗੀਆਂ ਪੋਲਿਸੀਆਂ ਇਹ ਨਿਸ਼ਚਿਤ ਕਰਨ ਲਈ ਬਣਾਈਆਂ ਗਈਆਂ ਹਨ ਕਿ ਬੱਚੇ, ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਤਾਂ ਜੋ ਚਾਈਲਡਕੇਅਰ ਅਤੇ ਪਰਿਵਾਰਕ ਸਹਾਇਤਾ ਭੁਗਤਾਨ ਤੱਕ ਪਹੁੰਚ ਆਸਾਨ ਹੋ ਸਕੇ।
ਵਿਸ਼ਵ ਭਰ ਵਿੱਚ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਵੱਖ-ਵੱਖ ਨੀਤੀਆਂ ਹੋ ਸਕਦੀਆਂ ਹਨ ਪਰ ਡਾਕਟਰੀ ਤਰਕ ਹਰ ਪਾਸੇ ਇੱਕ ਬਰਾਬਰ ਹੀ ਹੈ ਜੋ ਮੰਨਦਾ ਹੈ ਕਿ ਟੀਕਾਕਰਨ ਬੱਚਿਆਂ ਨੂੰ ਛੂਤ ਟੀਆਂ ਬੀਮਾਰੀਆਂ ਦੇ ਗੰਭੀਰ ਨਤੀਜਿਆਂ ਤੋਂ ਬਚਾਉਂਦਾ ਹੈ।
ਅੰਦਾਜ਼ੇ ਮੁਤਾਬਕ ਬਿਨਾਂ ਟੀਕਾਕਰਨ ਵਾਲਾ ਬੱਚਾ ਆਪਣੀ ਜ਼ਿੰਦਗੀ ਦੇ ਪਹਿਲੇ ਪੰਜ ਸਾਲਾਂ ਅੰਦਰ ਹੀ ਕਿਸੇ ਬੀਮਾਰੀ ਦੇ ਗੰਭੀਰ ਲੱਛਣਾਂ ਕਾਰਨ ਮਰ ਜਾਵੇਗਾ।

ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ, ਸਿਹਤ ਅਤੇ ਬਜ਼ੁਰਗ ਦੇਖਭਾਲ ਵਿਭਾਗ ਨੇ 20 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਲਈ ਸਿਫ਼ਾਰਸ਼ ਕੀਤੇ ਟੀਕਿਆਂ ਦੀ ਇੱਕ ਸਮਾਂ-ਸਾਰਣੀ ਸਥਾਪਤ ਕੀਤੀ ਹੈ, ਜੋ ਕਿ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ।
ਪ੍ਰੋਗਰਾਮ ਦੁਆਰਾ ਫੰਡ ਕੀਤੇ ਗਏ ਸਾਰੇ ਟੀਕੇ ਫੈਡਰਲ 'ਨੋ ਜਾਬ, ਨੋ ਪੇਅ' ਨੀਤੀ ਦੇ ਤਹਿਤ ਪਰਿਵਾਰਕ ਸਹਾਇਤਾ ਭੁਗਤਾਨਾਂ ਨਾਲ ਜੁੜੇ ਹੋਏ ਹਨ।
ਇਸਦਾ ਮਤਲਬ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਫੈਮਲੀ ਟੈਕਸ ਬੈਨੀਫਿਟ ਭੁਗਤਾਨਾਂ ਅਤੇ ਚਾਈਲਡ ਕੇਅਰ ਸਬਸਿਡੀਆਂ ਲਈ ਯੋਗ ਹੋਣ ਲਈ ਰਾਸ਼ਟਰੀ ਟੀਕਾਕਰਨ ਅਨੁਸੂਚੀ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਕਿ ਕੁੱਲ ਚਾਈਲਡ ਕੇਅਰ ਖਰਚਿਆਂ ਦੇ 20 ਤੋਂ 85 ਪ੍ਰਤੀਸ਼ਤ ਨੂੰ ਕਵਰ ਕਰਦੇ ਹਨ।

ਟੀਕਾਕਰਨ ਨਾਲ ਕਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਬੱਚਿਆਂ ਦੇ ਟੀਕਾਕਰਨ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਸਬੂਤ-ਆਧਾਰਿਤ ਜਾਣਕਾਰੀ ਲਈ ਵੈੱਬਸਾਈਟ https://skai.org.au/ 'ਤੇ ਸ਼ੇਅਰਿੰਗ ਨੌਲਿਜ ਅਬਾਊਟ ਇਮਊਨਾਈਜ਼ੇਸ਼ਨ (SKAI) 'ਤੇ ਜਾਓ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।







