ਹਾਲਾਂਕਿ ਵਿਸ਼ਵ ਪੱਧਰ ‘ਤੇ ਸਭ ਤੋਂ ਜ਼ਿਆਦਾ ਵਰਤੀਆਂ ਜਾਣ ਵਾਲੀਆਂ ਸੁਰੱਖਿਅਤ 'ਚਾਈਲਡ ਸੀਟਾਂ' ਵਾਲੇ ਦੇਸ਼ਾਂ ਵਿੱਚੋਂ ਆਸਟ੍ਰੇਲੀਆ ਇੱਕ ਹੈ ਪਰ ਫਿਰ ਵੀ ਬਹੁਤ ਸਾਰੇ ਬੱਚੇ ਅਜੇ ਵੀ ਲੋੜ ਤੋਂ ਘੱਟ ਸੁਰੱਖਿਅਤ ਢੰਗ ਨਾਲ ਕਾਰਾਂ ਵਿੱਚ ਯਾਤਰਾ ਕਰ ਰਹੇ ਹਨ।
ਦੁਰਘਟਨਾ ਹੋਣ ਦੀ ਸੂਰਤ ਵਿੱਚ ਬੱਚਿਆਂ ਦੇ ਬਚਾਅ ਦੀਆਂ ਸੰਭਾਵਨਾਵਾਂ ਵੱਧ ਤੋਂ ਵੱਧ ਰਹਿਣ, ਇਸ ਲਈ ਮਾਪਿਆਂ ਅਤੇ ਬੱਚਿਆਂ ਦੀ ਸੰਭਾਲ ਕਰਨ ਵਾਲਿਆਂ ਨੂੰ ਕਾਨੂੰਨ ਅਤੇ ਇਸਦੇ ਸੰਪੂਰਣ ਅਭਿਆਸ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ।
ਮੌਜੂਦਾ ਰਾਸ਼ਟਰੀ ਚਾਈਲਡ ਰਿਸਟ੍ਰੇਂਟ ਕਾਨੂੰਨਾਂ ਮੁਤਾਬਕ ਹਰ ਬੱਚੇ ਨੂੰ ਉਸਦੀ ਉਮਰ ਅਤੇ ਉਚਾਈ ਦੇ ਹਿਸਾਬ ਨਾਲ ਨਿਯੰਤਰਿਤ ਅਤੇ ਸੁਰੱਖਿਅਤ ਢੰਗ ਨਾਲ ਬੰਨ ਕੇ ਬਿਠਾਉਣਾ ਜ਼ਰੂਰੀ ਹੈ।
ਹਾਲਾਂਕਿ ਇੱਕ 'ਚਾਈਲਡ ਸੀਟ' ਤੋਂ ਦੂਜੀ ਵਿੱਚ ਤਬਦੀਲ ਕਰਨ ਸਮੇਂ ਜਾਂ ਚਾਈਲਡ ਸੀਟ ਦੀ ਵਰਤੋਂ ਬੰਦ ਕਰਨ ਸਮੇਂ ਮਾਪਿਆਂ ਨੂੰ ਅਕਸਰ ਉਲਝਣ ਹੋ ਜਾਂਦੀ ਹੈ।
ਐਸੋਸੀਏਟ ਪ੍ਰੋਫੈਸਰ ਵਾਰਵਿਕ ਟੀਗ, ਰਾਇਲ ਚਿਲਡਰਨ ਹਸਪਤਾਲ ਮੈਲਬੌਰਨ ਵਿਖੇ ਟਰੌਮਾ ਸੇਵਾਵਾਂ ਦੇ ਡਾਇਰੈਕਟਰ ਹਨ।
ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਉਲਝਣ ਬਹੁਤ ਸਾਰੇ ਪਰਿਵਾਰਾਂ ਲਈ ਇੱਕ ਚੁਣੌਤੀ ਹੈ।

ਹਾਲਾਂਕਿ ਉਮਰ ਅਤੇ ਉਚਾਈ ਦੋਵੇਂ ਹੀ ਧਿਆਨ ਰੱਖਣ ਯੋਗ ਗੱਲਾਂ ਹਨ ਪਰ ਬੱਚੇ ਦੀ ਸੁਰੱਖਿਆ ਲਈ ਜ਼ਿਆਦਾ ਜ਼ਰੂਰੀ ਇਹ ਹੈ ਕਿ ਬੱਚਾ ਸੀਟ ਵਿੱਚ ਕਿੰਨਾ ‘ਫਿੱਟ’ ਆਉਂਦਾ ਹੈ। ਅਜਿਹਾ ਇਸ ਲਈ ਕਿਉਂਕਿ ਹਰ ਬੱਚੇ ਦੀ ਬਣਤਰ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਬੱਚੇ ਦੀ ਸਰਵੋਤਮ ਸੁਰੱਖਿਆ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਬੱਚੇ ਲਈ ਬੈਲਟਾਂ ਜਾਂ ਸੀਟ ਕਿੰਨੀ ਫਿੱਟ ਹੈ।
ਮੋਢੇ ਦੀ ਉਚਾਈ ਤੱਕ ਦੇ ਜੋ ਨਿਸ਼ਾਨ ਹਰ ਇੱਕ ਆਸਟ੍ਰੇਲੀਅਨ ਸਟੈਂਡਰਡ ਸੀਟ ‘ਤੇ ਲੱਗੇ ਹੁੰਦੇ ਹਨ ਉਹ ਦਰਸਾਉਂਦੇ ਹਨ ਕਿ ਬੱਚਾ ਉਸ ਸੀਟ ਨਾਲੋਂ ਵੱਡਾ ਹੋ ਗਿਆ ਹੈ ਅਤੇ ਉਸਨੂੰ ਨਵੀਂ ਸੀਟ ਦੀ ਲੋੜ ਹੈ।
ਜਦੋਂ ਤੱਕ ਬੱਚਾ ਇਹਨਾਂ ਮਾਰਕਰਾਂ ਨੂੰ ਪਾਰ ਨਹੀਂ ਕਰ ਲੈਂਦਾ ਉਸਨੂੰ ਉਸੇ ਹੀ ਸੀਟ ਵਿੱਚ ਰੱਖਣਾ ਲਾਜ਼ਮੀ ਹੈ।
ਬੱਚੇ ਦੀ ਸੀਟ ਨੂੰ ਉਦੋਂ ਤੱਕ ਨਹੀਂ ਬਦਲਣਾ ਚਾਹੀਦਾ ਜਦੋਂ ਤੱਕ ਉਹ ਉਸ ਵਿੱਚ ਫਿੱਟ ਬੈਠਦਾ ਹੈ।Associate Professor Warwick Teague
ਜਿੰਨਾਂ ਚਿਰ ਸੰਭਵ ਹੋ ਸਕੇ ਬੱਚੇ ਦੀ ਸੀਟ ਪਿੱਛੇ ਵੱਲ ਮੂੰਹ ਕਰ ਕੇ ਲਗਾਉਣੀ ਚਾਹੀਦੀ ਹੈ। ਕਿਸੇ ਦੁਰਘਟਨਾ ਦੀ ਸੂਰਤ ਵਿੱਚ ਇਹ ਸਥਿਤੀ ਬੱਚੇ ਦੇ ਸਿਰ ਨੂੰ ਵਾਪਸ ਜ਼ੋਰ ਨਾਲ ਵੱਜਣ ਤੋਂ ਬਚਾਉਂਦੀ ਹੈ ਜਿਸ ਨਾਲ ਸੱਟ ਲੱਗਣ ਦਾ ਜੋਖਮ ਘੱਟ ਜਾਂਦਾ ਹੈ।
ਹਾਲਾਂਕਿ ਜੇਕਰ ਬੱਚਾ ਸਾਹਮਣੇ ਵੱਲ ਮੂੰਹ ਕੀਤੀ ਸੀਟ ਵਿੱਚ ਬੈਠਾ ਹੋਵੇਗਾ ਤਾਂ ਦੁਰਘਟਨਾ ਦੇ ਸਮੇਂ ਸੱਟ ਲੱਗਣ ਦਾ ਜ਼ੋਖਮ ਥੋੜਾ ਜਿਹਾ ਵੱਧ ਜਾਂਦਾ ਹੈ।
ਇੱਕ ਛੋਟਾ ਬੱਚਾ ਸਾਹਮਣੇ ਵੱਲ ਮੂੰਹ ਕੀਤੀ ਸੀਟ ਨਾਲੋਂ ਪਿੱਛੇ ਵੱਲ ਮੂੰਹ ਕੀਤੀ ਸੀਟ ਵਿੱਚ ਪੰਜ ਗੁਣਾ ਵਧੇਰੇ ਸੁਰੱਖਿਅਤ ਹੈ।Associate Professor Warwick Teague
ਪ੍ਰੋਫੈਸਰ ਟੀਗ ਦਾ ਕਹਿਣਾ ਹੈ ਕਿ ਬੱਚੇ ਨੂੰ ਛੇ ਮਹੀਨਿਆਂ ਦੀ ਉਮਰ ਤੋਂ ਬਾਅਦ ਵੀ ਪਿੱਛੇ ਵੱਲ ਮੂੰਹ ਕਰ ਕੇ ਸੀਟ ਵਿੱਚ ਬਿਠਾਇਆ ਜਾ ਸਕਦਾ ਹੈ।

ਬੱਚੇ ਨੂੰ ‘ਐਡਲਟ ਸੀਟ’ ਵਿੱਚ ਬਿਠਾਉਣ ਦਾ ਫੈਸਲਾ ਕਰਨ ਸਮੇਂ ਪੰਜ ਪੜਾਅ ਦਾ ਟੈਸਟ ਕਰੋ
2019 ਵਿੱਚ 'ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ' ਦੀ ਇੱਕ ਰਾਸ਼ਟਰੀ ਪੋਲ ਮੁਤਾਬਕ, ਸੱਤ ਤੋਂ ਦਸ ਸਾਲ ਦੀ ਉਮਰ ਦੇ ਦੋ ਤਿਹਾਈ ਬੱਚੇ 145 ਸੈਂਟੀਮੀਟਰ ਦੀ ਸਿਫਾਰਸ਼ ਕੀਤੀ ਉਚਾਈ ਤੋਂ ਘੱਟ ਹੋਣ ਦੇ ਬਾਵਜੂਦ ਵੀ ਬਾਲਗ ਸੀਟ ਬੈਲਟ ਲਗਾ ਕੇ ਸਫ਼ਰ ਕਰਦੇ ਹਨ।
ਪ੍ਰੋਫੈਸਰ ਟੀਗ ਮੁਤਾਬਕ ਜੇਕਰ ਤੁਹਾਡੇ ਮੁਤਾਬਕ ਬੱਚਾ ਬਾਲਗ ਸੀਟ ਵਿੱਚ ਬੈਠਣ ਦੇ ਯੋਗ ਹੈ ਅਤੇ ਤੁਸੀਂ ਉਸਨੂੰ ਬੂਸਟਰ ਸੀਟ ਤੋਂ ਬਾਹਰ ਕੱਢਣਾ ਚਹੁੰਦੇ ਹੋ ਤਾਂ ਅਜਿਹਾ ਕਰਨ ਤੋਂ ਪਹਿਲਾਂ ‘ਪੰਜ ਪੜਾਅ ਵਾਲਾ ਇੱਕ ਟੈਸਟ’ ਕਰ ਲੈਣਾ ਚਾਹੀਦਾ ਹੈ, ਜਿਸਦੀ ਸਿਫਾਰਿਸ਼ 'ਨਿਊਰੋਸਾਇੰਸ ਰਿਸਚਰਚ ਆਸਟ੍ਰੇਲੀਆ ਅਤੇ ਕਿਡਸੇਫ ਆਸਟ੍ਰੇਲੀਆ' ਦੁਆਰਾ ਵਿਕਸਿਤ ਕੀਤੀ ਸਭ ਤੋਂ ਵਧੀਆ ਅਭਿਆਸ ਦਿਸ਼ਾ-ਨਿਰਦੇਸ਼ ਵਿੱਚ ਕੀਤੀ ਗਈ ਹੈ।
ਬੱਚੇ ਨੂੰ ਬਾਲਗ ਸੀਟ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਹੇਠਾਂ ਦਿੱਤੇ ਪੰਜ ਸਵਾਲ ਖੁੱਦ ਨੂੰ ਪੁੱਛੋ। ਜੇਕਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਬੱਚਾ, ਬਾਲਗ ਸੀਟ ਵਿੱਚ ਬੈਠਣ ਲਈ ਤਿਆਰ ਹੈ।
- ਕੀ ਉਸਦੀ ਪਿੱਠ ਗੱਡੀ ਦੀ ਸੀਟ ਨਾਲ ਲੱਗਦੀ ਹੈ?
- ਕੀ ਉਸਦੇ ਗੋਡੇ ਸੀਟ ਦੇ ਕਿਨਾਰੇ ‘ਤੇ ਝੁਕੇ ਹੋਏ ਹਨ?
- ਕੀ ਪੇਟ ਦੇ ਨੇੜੇ ਦੀ ਬੈਲਟ ‘ਹਿੱਪ’ ਤੋਂ ਹੇਠਾਂ ਹੈ ਅਤੇ ਉਸਦੇ ਪੱਟਾਂ ਨੂੰ ਛੂਹ ਰਹੀ ਹੈ?
- ਕੀ ਸੈਸ਼ ਬੈਲ਼ਟ ਉਸਦੇ ਮੋਢੇ ਦੇ ਵਿਚਕਾਰ ਹੈ?
- ਕੀ ਯਾਤਰਾ ਕਰਨ ਸਮੇਂ ਉਹ ਇਸ ਤਰੀਕੇ ਨਾਲ ਆਸਾਨੀ ਨਾਲ ਬੈਠ ਸਕਦਾ ਹੈ?
ਪੇਸ਼ੇਵਰ ਤੌਰ ‘ਤੇ ਫਿੱਟ ਪ੍ਰਵਾਨਿਤ ਸੀਟਾਂ ਦੀ ਵਰਤੋਂ ਕਰੋ
ਸੈਂਟਰ ਫਾਰ ਰੋਡ ਸੇਫਟੀ ਦੇ ਕਾਰਜਕਾਰੀ ਨਿਰਦੇਸ਼ਕ ਬਰਨਾਰਡ ਕਾਰਲੋਨ ਦੱਸਦੇ ਹਨ ਕਿ ਆਸਟ੍ਰੇਲੀਆ ਵਿੱਚ ਤਿੰਨ ਵਿੱਚੋਂ ਦੋ ਬੱਚਿਆਂ ਦੀਆਂ ਕਾਰ ਸੀਟਾਂ ਦੀ ਗਲ਼ਤ ਵਰਤੋਂ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ ਕਿ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਨਿਰਮਾਣ ਦੇ ਨਿਰਦੇਸ਼ਾਂ ਦੀ ਪੂਰੇ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਜਿਹੜੀਆਂ ‘ਚਾਈਲਡ ਕਾਰ ਸੀਟਾਂ’ਆਸਟ੍ਰੇਲੀਆ ਵਿੱਚ ਵਿਕਾਊ ਹਨ ਉਹ ਆਸਟ੍ਰੇਲੀਆ ਦੇ ਸੇਫਟੀ ਮਾਪਦੰਡਾਂ ‘ਤੇ ਖ਼ਰੀਆਂ ਉਤਰਨੀਆਂ ਚਾਹੀਦੀਆਂ ਹਨ।CEO of Centre for Road Safety, Bernard Carlon
ਇਸਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਖਰੀਦੀਆਂ ਗਈਆਂ ਸੀਟਾਂ ਆਸਟ੍ਰੇਲੀਆ ਦੇ ਨਿਯਮਾਂ ਦੁਆਰਾ ਲਾਜ਼ਮੀ ਸੁਰੱਖਿਆ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦੀਆਂ।
ਟੈਕਸੀ ਅਤੇ ਰਾਈਡਸ਼ੇਅਰ ਸੇਵਾਵਾਂ
ਟੈਕਸੀ, ਕਿਰਾਏ ਅਤੇ ਰਾਈਡਸ਼ੇਅਰ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ, ਬੱਚੇ ਦੀ ਕਾਰ ਸੀਟ ਅਤੇ ਬੈਲਟ ਲਗਾਉਣ ਸਬੰਧੀ ਕਾਨੂੰਨ ਹਰ ਰਾਜ ਅਤੇ ਪ੍ਰਦੇਸ਼ ਵਿੱਚ ਵੱਖੋ-ਵੱਖ ਹੋ ਸਕਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਇਲੱਕੇ ਵਿੱਚ ਲਾਗੂ ਹੋਣ ਵਾਲੇ ਖਾਸ ਨਿਯਮਾਂ ਬਾਰੇ ਸਮਝਣਾ ਚਹੁੰਦੇ ਹੋ ਤਾਂ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨਾ ਇੱਕ ਵਧੀਆ ਤਰੀਕਾ ਹੈ।
ਪ੍ਰੋਫੈਸਰ ਟੀਅਗ ਦੱਸਦੇ ਹਨ ਕਿ ਜੇਕਰ ਤੁਹਾਡਾ ਬੱਚਾ ਬੂਸਟਰ ਸੀਟ ਵਿਚੋਂ ਨਿਕਲਣ ਲਈ ਉਤਾਵਲਾ ਹੈ ਤਾਂ ਅਜਿਹਾ ਕਰਨ ਤੋਂ ਪਹਿਲਾਂ ਤਾਂ ਹਰ ਵਿਕਲਪ ਬਾਰੇ ਜਾਂਚ ਕਰ ਲੈਣੀ ਚਾਹੀਦੀ ਹੈ।
ਬੱਚੇ ਦੀ ਕਾਰ ਸੀਟ ਦੀ ਨਿਰੰਤਰ ਜਾਂਚ ਜ਼ਰੂਰੀ
ਸੀਟ ਨੂੰ ਲੈ ਕੇ ਅਤੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਨਿਰੰਤਰ ਜਾਂਚਾ ਅਤੇ ਐਡਜਸਟਮੈਂਟ ਕਰਨੀ ਜ਼ਰੂਰੀ ਹੈ ਕਿਉਂਕਿ ਬੱਚੇ ਦੀ ਫਿਟਿੰਗ ਉਸਦੇ ਵਿਕਾਸ ਨਾਲ, ਕਾਰ ਬਦਲਣ ਨਾਲ, ਬੱਚਿਆਂ ਦੀਆਂ ਸੀਟਾਂ ਵੱਧਣ ਨਾਲ ਅਤੇ ਇਥੋਂ ਤੱਕ ਉਹਨਾਂ ਦੇ ਕੱਪੜਿਆਂ ਕਾਰਨ ਵੀ ਬਦਲ ਸਕਦੀ ਹੈ।

ਹਾਲਾਂਕਿ ਅਸੀਂ ਕਾਰ ਹਾਦਸੇ ਹੋਣ ਦਾ ਸਮਾਂ ਜਾਂ ਹਾਲਾਤ ਸਾਡੇ ਵੱਸ ਵਿੱਚ ਨਹੀਂ ਹਨ ਪਰ ਆਪਣੇ ਬੱਚਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਸਾਡੇ ਵੱਸ ਵਿੱਚ ਹੈ। ਸੁਰੱਖਿਅਤ ਢੰਗ ਅਪਣਾਉਂਦੇ ਹੋਏ ਸਹੀ ਕਾਰ ਸੀਟ ਦੀ ਵਰਤੋਂ ਕਰਨਾ, ਕਾਨੂੰਨ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ, ਅਤੇ ਸਹੀ ਫਿਟਿੰਗ ਅਤੇ ਐਡਜਸਟਮੈਂਟ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ। ਅਜਿਹਾ ਕਰ ਕੇ ਅਸੀਂ ਅਣਕਿਆਸੀ ਦੁਰਘਟਨਾ ਦੀ ਸਥਿਤੀ ਵਿੱਚ ਜੋਖਮਾਂ ਨੂੰ ਕਾਫੀ ਘੱਟ ਕਰ ਸਕਦੇ ਹਾਂ ਅਤੇ ਆਪਣੇ ਬੱਚਿਆਂ ਦੀ ਰੱਖਿਆ ਕਰ ਸਕਦੇ ਹਨ।
ਅਰਲੀ ਲਰਨਿੰਗ ਐਸੋਸੀਏਸ਼ਨ ਆਸਟ੍ਰੇਲੀਆ ਨੇ 20 ਤੋਂ ਵੱਧ ਭਾਸ਼ਾਵਾਂ ਵਿੱਚ ਸਰੋਤ ਵਿਕਸਿਤ ਕੀਤੇ ਹਨ। ਇੱਥੇ ਚੈੱਕ ਕਰੋ।
For more, check the transport authority of your state or territory below:







