ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸੈਰ ਕਰਨ ਨਾਲ ਹੋ ਸਕਦਾ ਹੈ ਉਮਰ ਵਿੱਚ ਵਾਧਾ : ਨਵੀਂ ਖੋਜ

Three old male friends in warm clothing walking at public park Credit: triloks/Getty Images
ਪੈਦਲ ਚੱਲਣ ਜਾਂ ਸੈਰ ਕਰਨ ਨੂੰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਲਕੇ ਵਿੱਚ ਲੈਂਦੇ ਹਨ। ਪਰ ਇੱਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਹਫਤੇ ਵਿੱਚ ਇੱਕ ਵਾਰ ਪੈਦਲ ਚੱਲਣ ਨਾਲ ਸਿਹਤ ਨੂੰ ਬਹੁਤ ਲਾਭ ਹੋ ਸਕਦਾ ਹੈ। ਖਾਸ ਕਰ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ। ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸੈਰ ਕਰਨ ਦਾ ਮਤਲਬ ਹੈ ਕਿ ਤੁਸੀਂ ਲੰਬੇ ਸਮੇਂ ਤੱਕ ਜੀ ਸਕਦੇ ਹੋ। ਮਾਹਰਾਂ ਮੁਤਾਬਿਕ ਸੈਰ ਕਰਨ ਦੇ ਸਰੀਰਕ ਫਾਇਦਿਆਂ ਦੇ ਨਾਲ-ਨਾਲ ਸਮਾਜਿਕ ਫਾਇਦਿਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
Share