ਮੈਲਬਰਨ ਤੋਂ ਪਰਿਵਾਰ ਸਮੇਤ ਸ਼ੈਪਰਟਨ ਆ ਵੱਸੇ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਆਸਟ੍ਰੇਲੀਆ ਵਿੱਚ ਜੀਵਨ ਨਾ ਸਿਰਫ਼ ਵਧੇਰੇ ਸੁਖਾਲਾ ਹੈ, ਸਗੋਂ ਪਰਿਵਾਰ ਪਾਲਣ ਅਤੇ ਬੱਚਿਆਂ ਦੇ ਭਵਿੱਖ ਲਈ ਵੀ ਇੱਥੇ ਬਿਹਤਰ ਮੌਕੇ ਹਨ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼ੈਪਰਟਨ ਦਾ ਮਾਹੌਲ, ਖੇਤੀਬਾੜੀ ਅਤੇ ਕੁਦਰਤੀ ਨਜ਼ਾਰੇ ਉਨ੍ਹਾਂ ਨੂੰ ਪੰਜਾਬ ਦੀ ਯਾਦ ਦਿਵਾਉਂਦੇ ਹਨ। ਇੱਥੇ ਉਨ੍ਹਾਂ ਨੇ ਆਪਣੇ ਫਾਰਮ 'ਤੇ ਸਬਜ਼ੀਆਂ ਉਗਾਈਆਂ, ਮੁਰਗੀਆਂ ਪਾਲੀਆਂ, ਘਰ ਵਿੱਚ ਜਿਮ ਬਣਾਇਆ ਅਤੇ ਪਰਿਵਾਰ ਨਾਲ ਗੁਣਵੱਤਾ ਵਾਲਾ ਸਮਾਂ ਬਿਤਾਉਣਾ ਸ਼ੁਰੂ ਕੀਤਾ। ਸੁਖਦੀਪ ਦੇ ਪਿਤਾ ਸਰਦਾਰ ਜਰਨੈਲ ਸਿੰਘ ਵੀ ਦੱਸਦੇ ਹਨ ਕਿ ਸ਼ੈਪਰਟਨ ਦਾ ਖੁੱਲ੍ਹਾ ਮਾਹੌਲ ਮੈਲਬਰਨ ਦੀਆਂ ਇਮਾਰਤਾਂ ਨਾਲੋਂ ਬਹੁਤ ਵਧੀਆ ਲੱਗਦਾ ਹੈ।
ਸੁਖਦੀਪ ਦਾ ਮੰਨਣਾ ਹੈ ਕਿ ਰੀਜਨਲ ਇਲਾਕਿਆਂ ਵਿੱਚ ਰੁਜ਼ਗਾਰ ਦੇ ਚੰਗੇ ਮੌਕੇ, ਘੱਟ ਆਵਾਜਾਈ, ਮਜ਼ਬੂਤ ਭਾਈਚਾਰਕ ਸਾਂਝ ਅਤੇ ਬਿਹਤਰ ਜੀਵਨ-ਸ਼ੈਲੀ ਮਿਲਦੀ ਹੈ। ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੇ ਸੰਦਰਭ ਵਿੱਚ ਉਨ੍ਹਾਂ ਨੇ ਖੇਤਰੀ ਇਲਾਕਿਆਂ ਵਿੱਚ ਸਿਹਤ ਸੇਵਾਵਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਵੀ ਪਰਿਵਾਰ ਰੀਜਨਲ ਇਲਾਕਿਆਂ ਵਿੱਚ ਵਸਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਇੱਕ ਵਾਰ ਸ਼ੈਪਰਟਨ ਵਰਗੇ ਸ਼ਹਿਰ ਦਾ ਦੌਰਾ ਜ਼ਰੂਰ ਕਰਨਾ ਚਾਹੀਦਾ ਹੈ। ਸ਼ੈਪਰਟਨ ਇਲਾਕੇ ਬਾਰੇ ਹੋਰ ਜਾਨਣ ਅਤੇ ਇਸ ਗੱਲਬਾਤ ਲਈ ਸੁਣੋ ਪੂਰੀ ਇੰਟਰਵਿਊ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





