Key Points
- 'ਆਰਡਰ ਆਫ਼ ਆਸਟ੍ਰੇਲੀਆ' ਕਿਸੇ ਵੀ ਵਿਅਕਤੀ ਨੂੰ ਮਾਨਤਾ ਦਿੰਦਾ ਹੈ ਜਿਸ ਨੇ ਭਾਈਚਾਰੇ ਵਿੱਚ ਅਸਾਧਾਰਨ ਪ੍ਰਭਾਵ ਪਾਇਆ ਹੈ।
- 'ਆਰਡਰ ਆਫ਼ ਆਸਟ੍ਰੇਲੀਆ' ਪ੍ਰਾਪਤ ਕਰਨ ਲਈ ਤੁਹਾਨੂੰ ਕਿਸੇ ਦੁਆਰਾ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।
- ਹਰੇਕ ਨਾਮਜ਼ਦਗੀ ਇੱਕ ਡੂੰਘੇ, ਸਖ਼ਤ ਮੁਲਾਂਕਣ ਵਿੱਚੋਂ ਲੰਘਦੀ ਹੈ।
- ਪ੍ਰਕਿਰਿਆ ਦੇ ਸਾਰੇ ਪਹਿਲੂ ਬਹੁਤ ਗੁਪਤ ਰਹਿੰਦੇ ਹਨ।
ਆਰਡਰ ਆਫ਼ ਆਸਟ੍ਰੇਲੀਆ ਸਾਡੀ ਰਾਸ਼ਟਰੀ ਸਨਮਾਨ ਪ੍ਰਣਾਲੀ ਦਾ ਹਿੱਸਾ ਹੈ। ਇਹ ਉਨ੍ਹਾਂ ਆਸਟ੍ਰੇਲੀਅਨਾਂ ਦੀ ਸ਼ਿਨਾਖਤ ਕਰਨ ਅਤੇ ਸਨਮਾਨਤ ਦਾ ਪ੍ਰਮੁੱਖ ਤਰੀਕਾ ਹੈ ਜੋ ਆਪਣੀਆਂ ਹੱਦਾਂ ਤੋਂ ਪਾਰ ਜਾ ਕੇ ਕੰਮ ਕਰਦੇ ਹਨ, ਅਤੇ ਜੋ ਭਾਈਚਾਰੇ ਲਈ ਸ਼ਾਨਦਾਰ ਯੋਗਦਾਨ ਪਾਉਂਦੇ ਹਨ।
ਸਨਮਾਨ ਦੇ ਲਈ ਨਾਮਜ਼ਦਗੀਆਂ ਉੱਤੇ ਕੌਂਸਲ ਫਾਰ ਦ ਆਰਡਰ ਆਫ਼ ਆਸਟ੍ਰੇਲੀਆ ਦੁਆਰਾ ਵਿਚਾਰ ਕੀਤਾ ਜਾਂਦਾ ਹੈ। ਇਹ ਇੱਕ ਸੁਤੰਤਰ ਸੰਸਥਾ ਹੈ ਜੋ ਗਵਰਨਰ-ਜਨਰਲ ਨੂੰ ਸਿਫ਼ਾਰਸ਼ਾਂ ਕਰਦੀ ਹੈ।
ਗਵਰਨਰ-ਜਨਰਲ ਦੇ ਦਫ਼ਤਰ ਦੇ ਡਾਇਰੈਕਟਰ ਰੌਬ ਆਇਲਿੰਗ ਕਹਿੰਦੇ ਹਨ ਕਿ ਆਰਡਰ ਆਫ਼ ਆਸਟ੍ਰੇਲੀਆ ਸਾਰੇ ਆਸਟ੍ਰੇਲੀਅਨਾਂ ਲਈ ਹੈ, ਇਸ ਸਨਮਾਨ ਦੇ ਲਈ ਪ੍ਰਕਿਿਰਆ ਅਸਲ ਵਿੱਚ ਭਾਈਚਾਰੇ ਦੇ ਅੰਦਰੋਂ ਨਾਮਜ਼ਦਗੀ ਨਾਲ ਸ਼ੁਰੂ ਹੁੰਦੀ ਹੈ।
ਅਸਲ ਵਿੱਚ ਇਸ ਗੱਲ ਦੀ ਕੋਈ ਸੀਮਾ ਨਹੀਂ ਹੈ ਕਿ ਕਿਸ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ, ਪਰ ਜਿਨ੍ਹਾਂ ਲੋਕਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਉਨ੍ਹਾਂ ਵਿੱਚ ਇੱਕ ਗੱਲ ਬਰਾਬਰ ਹੁੰਦੀ ਹੈ- ਅਤੇ ਉਹ ਇਹ ਹੈ ਕਿ ਕਿਸੇ ਹੋਰ ਨੇ ਉਨ੍ਹਾਂ ਨੂੰ ਮਾਨਤਾ ਲਈ ਨਾਮਜ਼ਦ ਕਰਨ ਲਈ ਸਮਾਂ ਕੱਢਿਆ ਹੈ।ਰੌਬ ਆਇਲਿੰਗ, ਗਵਰਨਰ-ਜਨਰਲ ਦੇ ਦਫ਼ਤਰ ਦੇ ਡਾਇਰੈਕਟਰ
ਜਦੋਂ ਤੁਸੀਂ ਕਿਸੇ ਨੂੰ ਪੁਰਸਕਾਰ ਲਈ ਨਾਮਜ਼ਦ ਕਰਦੇ ਹੋ, ਤਾਂ ਕੌਂਸਲ ਆਫ਼ ਦ ਆਰਡਰ ਆਫ਼ ਆਸਟ੍ਰੇਲੀਆ ਪ੍ਰਕਿਰਿਆ ਦਾ ਪ੍ਰਬੰਧਨ ਕਰਦੀ ਹੈ ਅਤੇ ਇਹ ਨਿਰਧਾਰਤ ਕਰਦੀ ਹੈ ਕਿ ਕਿਸ ਨੂੰ ਕਿਸ ਪੱਧਰ ਉਤੇ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ?
ਆਰਡਰ ਆਫ਼ ਆਸਟ੍ਰੇਲੀਆ ਦੇ ਚਾਰ ਪੱਧਰ ਹਨ: ਕੰਪੈਨੀਅਨ ਆਫ਼ ਦ ਆਰਡਰ (AC), ਅਫ਼ਸਰ ਆਫ਼ ਦ ਆਰਡਰ (AO), ਮੈਂਬਰ ਆਫ਼ ਦ ਆਰਡਰ (AM), ਅਤੇ ਮੈਡਲ ਆਫ਼ ਦ ਆਰਡਰ (OAM)। ਸਭ ਤੋਂ ਵੱਧ ਪ੍ਰਾਪਤ ਹੋਣ ਵਾਲਾ ਪੁਰਸਕਾਰ ਇੱਕ OAM ਹੁੰਦਾ ਹੈ।
ਇੱਕ ਵਾਰ ਨਾਮਜ਼ਦਗੀ ਜਮ੍ਹਾਂ ਕਰਵਾਉਣ ਤੋਂ ਬਾਅਦ, ਗਵਰਨਰ-ਜਨਰਲ ਦੇ ਦਫ਼ਤਰ ਵਲੋਂ ਇੱਕ ਖੋਜਕਰਤਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਪ੍ਰਮਾਣਿਤ ਕਰਦਾ ਹੈ।
ਸਬਮਿਸ਼ਨ ਫਾਰਮ 'ਤੇ, ਨਾਮਜ਼ਦ ਕਰਨ ਵਾਲੇ ਰੈਫਰੀਆਂ ਦੀ ਸੂਚੀ ਬਣਾਉਂਦੇ ਹਨ ਜੋ ਨਾਮਜ਼ਦ ਵਿਅਕਤੀ ਅਤੇ ਉਨ੍ਹਾਂ ਦੀ ਸੇਵਾ 'ਤੇ ਟਿੱਪਣੀ ਕਰ ਸਕਦੇ ਹਨ।ਖੋਜਕਰਤਾ ਫਿਰ ਵਾਧੂ ਰੈਫਰੀਆਂ ਨਾਲ ਸੰਪਰਕ ਕਰਦੇ ਹਨ ਜੋ ਆਪਣਾ ਪੱਖ ਜੋੜਦੇ ਹਨ।

Medal of the Order of Australia. Credit: Tim Thorpe
ਪੁਰਸਕਾਰ ਪ੍ਰਕਿਰਿਆ ਦਾ ਇੱਕ ਮੁੱਖ ਹਿੱਸਾ ਇਸ ਨੂੰ ਗੁਪਤ ਰੱਖਣਾ ਹੈ।
ਸ਼ੁਰੂ ਤੋਂ ਲੈ ਕੇ ਅੰਤ ਤੱਕ, ਪ੍ਰਕਿਰਿਆ ਦਾ ਹਰ ਪਹਿਲੂ ਗੁਪਤ ਰਹਿੰਦਾ ਹੈ, ਜਿਸ ਵਿੱਚ ਪ੍ਰਾਪਤਕਰਤਾ ਖੁਦ ਵੀ ਸ਼ਾਮਲ ਹਨ।
ਜਦੋਂ ਤੁਸੀਂ ਕਿਸੇ ਨੂੰ ਆਰਡਰ ਆਫ਼ ਆਸਟ੍ਰੇਲੀਆ ਲਈ ਨਾਮਜ਼ਦ ਕਰਦੇ ਹੋ, ਤਾਂ ਤੁਹਾਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਉਸ ਵਿਅਕਤੀ ਤੋਂ ਨਾਮਜ਼ਦਗੀ ਨੂੰ ਗੁਪਤ ਰੱਖੋ ।
ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੀ ਉਮੀਦਾਂ ਨਾ ਵਧਣ ਕਿਉਂਕਿ ਨਾਮਜ਼ਦਗੀਆਂ ਹਮੇਸ਼ਾ ਸਫਲ ਨਹੀਂ ਹੁੰਦੀਆਂ।
ਇਸ ਪ੍ਰਕਿਰਿਆ ਦੇ ਆਲੇ-ਦੁਆਲੇ ਇੰਨੀ ਚੌਕਸੀ ਵਰਤੀ ਜਾਂਦੀ ਹੈ ਕਿ ਪੁਰਸਕਾਰ ਹਾਸਲ ਕਰਨ ਵਾਲੇ ਨੂੰ ਐਲਾਨ ਤੋਂ ਪਹਿਲਾਂ ਤੱਕ ਪਤਾ ਨਹੀਂ ਚਲਦਾ ਕਿ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਫਿਰ ਕਿਸੇ ਨੂੰ ਇਹ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ ਕਿ ਉਹ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਨੂੰ ਨਾਮਜ਼ਦ ਕਰ ਸਕੇ?
ਆਰਡਰ ਆਫ ਆਸਟ੍ਰੇਲੀਆ ਪ੍ਰਾਪਤ ਕਰਨਾ ਨਾ ਸਿਰਫ਼ ਲੋਕਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਹੋਰ ਵੀ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਸਕਦਾ ਹੈ – ਬਲਕਿ ਇਹ ਪੁਰਸਕਾਰ ਹਾਸਲ ਕਰਨ ਵਾਲਿਆਂ ਨੂੰ ਹੋਰ ਲੋਕਾਂ ਨੂੰ ਅੱਗੇ ਲਿਆਉਣ ਲਈ ਵੀ ਪ੍ਰੇਰਿਤ ਕਰਦਾ ਹੈ ਜੋ ਇਸੇ ਤਰ੍ਹਾਂ ਦੇ ਸਨਮਾਨ ਦੇ ਯੋਗ ਹਨ।
ਜੇਕਰ ਤੁਸੀਂ ਕਿਸੇ ਨੂੰ ਨਾਮਜ਼ਦ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਦਿਸ਼ਾ-ਨਿਰਦੇਸ਼ ਦੇਖਣ ਲਈ ਗਵਰਨਰ ਜਨਰਲ ਦੀ ਵੈੱਬਸਾਈਟ: gg.gov.au 'ਤੇ ਜਾਓ।
ਸ਼੍ਰੀ ਆਇਲਿੰਗ ਕਹਿੰਦੇ ਹਨ ਕਿ ਇਹ ਲਾਜ਼ਮੀ ਨਹੀਂ ਹੈ ਕਿ ਨਾਮਜ਼ਦਗੀ ਫਾਰਮ ਮੁਕੰਮਲ ਤੌਰ ਤੇ ਦਰੁਸਤ ਹੋਵੇ। ਅਜਿਹੀ ਸਥਿਤੀ ਵਿੱਚ ਗਵਰਨਰ ਦਫਤਰ ਤੁਹਾਡੀ ਮਦਦ ਲਈ ਹਮੇਸ਼ਾ ਹਾਜ਼ਰ ਹੈ।