ਆਸਟ੍ਰੇਲੀਆ ਵਿੱਚ ਪਾਲਤੂ ਜਾਨਵਰ ਰੱਖਣ ਲਈ ਜ਼ਰੂਰੀ ਗੱਲਾਂ

Portrait of beagle dog playing with Asian young woman on sofa in living room at cozy home. Pet and cute animal concept.

It is also mandatory for cat and dog keepers to register with their local authority. Source: iStockphoto / klingsup/Getty Images

ਆਪਣੇ ਘਰ ਵਿੱਚ ਇੱਕ ਪਾਲਤੂ ਜਾਨਵਰ ਲਿਆਉਣਾ ਖੁਸ਼ੀ ਅਤੇ ਸਾਥ ਦਾ ਸਬੱਬ ਬਣ ਸਕਦਾ ਹੈ - ਪਰ ਇਸ ਦੇ ਨਾਲ ਮਹੱਤਵਪੂਰਨ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ। ਆਸਟ੍ਰੇਲੀਆ ਵਿੱਚ, ਪਹਿਲੀ ਵਾਰ ਪਾਲਤੂ ਜਾਨਵਰ ਰੱਖਣ ਵਾਲਿਆਂ ਨੂੰ ਜਾਨਵਰਾਂ ਦੀ ਸਿਖਲਾਈ ਅਤੇ ਦੇਖਭਾਲ ਲਈ ਜ਼ਰੂਰੀ ਸੁਝਾਵਾਂ ਦੇ ਨਾਲ-ਨਾਲ ਕਾਨੂੰਨੀ ਜ਼ਰੂਰਤਾਂ ਤੋਂ ਜਾਣੂ ਹੋਣ ਦੀ ਲੋੜ ਹੁੰਦੀ ਹੈ।


Key Points
  • ਮਾਈਕ੍ਰੋਚਿੱਪਿੰਗ ਅਤੇ ਰਜਿਸਟ੍ਰੇਸ਼ਨ ਕੁੱਤੇ ਅਤੇ ਬਿੱਲੀ, ਦੋਵਾਂ ਦੇ ਮਾਲਕਾਂ ਲਈ ਕਾਨੂੰਨੀ ਲੋੜਾਂ ਹਨ। ਯਕੀਨੀ ਬਣਾਓ ਕਿ ਤੁਸੀਂ ਦੋਵੇਂ ਕਰਦੇ ਹੋ ਕਿਉਂਕਿ ਇਹ ਵੱਖਰੀਆਂ ਪ੍ਰਕਿਰਿਆਵਾਂ ਹਨ।
  • ਇੱਕ ਪਾਲਤੂ ਜਾਨਵਰ ਦੀ ਸਿਹਤ ਸੰਭਾਲ ਯੋਜਨਾ ਵਿੱਚ ਨਿਯਮਤ ਜਾਂਚ, ਦੰਦਾਂ ਦੀ ਦੇਖਭਾਲ, ਟੀਕਾਕਰਨ, ਅਤੇ ਕਿਸੇ ਵੀ ਪੁਰਾਣੀ ਸਥਿਤੀ ਦਾ ਇਲਾਜ ਸ਼ਾਮਲ ਹੁੰਦਾ ਹੈ।
  • ਜਾਨਵਰ ਦੀ ਜ਼ਿੰਮੇਵਾਰੀ ਲੈਣ ਦਾ ਫੈਸਲਾ ਉਸ ਦੀ ਦੇਖਭਾਲ ਵਿੱਚ ਸ਼ਾਮਲ ਘਰ ਦੇ ਸਾਰੇ ਮੈਂਬਰਾਂ ਦੁਆਰਾ ਸੋਚ ਸਮਝ ਕੇ ਲਿਆ ਜਾਣਾ ਚਾਹੀਦਾ ਹੈ।
ਪਾਲਤੂ ਜਾਨਵਰ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਦੀ ਜ਼ਿੰਦਗੀ ਦਾ ਪਿਆਰਾ ਹਿੱਸਾ ਹਨ। ਪਰ ਜੇ ਤੁਸੀਂ ਪਹਿਲਾਂ ਇੱਥੇ ਕਦੇ ਪਾਲਤੂ ਜਾਨਵਰ ਨਹੀਂ ਰੱਖਿਆ, ਤਾਂ ਹੋ ਸਕਦਾ ਹੈ ਕਿ ਤੁਸੀਂ ਕੁਝ ਜ਼ਰੂਰੀ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਜਾਵੋ।

ਵਿਨਧਿਆ ਨਿਵੇਨਹੈਲਲੇਜ ਅਤੇ ਉਸਦੇ ਸਾਥੀ ਜੇਮਸ ਨੇ ਤਿੰਨ ਸਾਲ ਪਹਿਲਾਂ,ਆਪਣੇ ਜੀਵਨ ਵਿੱਚ ਇੱਕ ਕੁੱਤਾ ਲਿਆਂਦਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਕੁੱਤੇ ਅਲਗੋਟ ਨੂੰ ਘਰ ਲਿਆਉਣ ਤੋਂ ਬਾਅਦ ਉਨ੍ਹਾਂ ਨੇ ਇੱਕ ਦਿਨ ਵੀ ਅਜਿਹਾ ਨਹੀਂ ਬਿਤਾਇਆ ਜਿਸ ਵਿਚ ਪਾਲਤੂ ਜਾਨਵਰ ਨੂੰ ਇੱਕ ਸਾਥੀ ਵਜੋਂ ਰੱਖਣ ਦੇ ਫ਼ਾਇਦੇ ਦੀ ਕਦਰ ਨਾ ਕੀਤੀ ਹੋਵੇ।

ਉਹ ਕਹਿੰਦੇ ਹਨ ਕਿ ਪਾਲਤੂ ਜਾਨਵਰ ਰੱਖਣ ਨਾਲ ਬਹੁਤ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ।

ਜਦੋਂ ਤੁਸੀਂ ਕਿਤੇ ਸਫਰ ਜਾਂ ਯਾਤਰਾ ’ਤੇ ਹੋਵੋ ਤਾਂ ਆਪਣੇ ਪਾਲਤੂ ਦੀ ਸਾਂਭ-ਸੰਭਾਲ ਕਰਨ ਵਾਲੇ ਨੂੰ ਲੱਭਣ ਤੋਂ ਲੈ ਕੇ ਰੋਜ਼ ਮੱਰਾ ਦੀਆਂ ਜਿੰਮੇਵਾਰੀਆਂ ਜਿਵੇਂ ਕਿ ਤੁਹਾਡਾ ਪਾਲਤੂ ਜ਼ਿਆਦਾ ਸਮੇਂ ਲਈ ਇਕੱਲਾ ਜਾਂ ਗੈਰ-ਸਰਗਰਮ ਨਾ ਰਹੇ- ਭਾਵ ਕਿ ਪਾਲਤੂ ਜਾਨਵਰ ਦੀ ਸਾਂਭ-ਸੰਭਾਲ ਅਤੇ ਦੇਖਭਾਲ ਲਈ ਯੋਜਨਾਬੰਦੀ ਅਤੇ ਵਚਨਬੱਧਤਾ ਦੀ ਲੋੜ ਹੁੰਦੀ ਹੈ।
3dce5df5-3635-4999-9973-6972aebf3d2b.JPG
Melburnians James and Vindhya say they decided to become dog parents when their life conditions allowed to offer their pet the time and space it needed. Photo: Supplied
ਸਾਥੀ ਜਾਨਵਰ ਛਿਪਕਲੀਆਂ ਅਤੇ ਗਿਨੀ ਪਿਗ ਤੋਂ ਲੈ ਕੇ ਖਰਗੋਸ਼ਾਂ ਜਾਂ ਘੋੜਿਆਂ ਤੱਕ ਹੋ ਸਕਦੇ ਹਨ-ਪਰ ਆਸਟ੍ਰੇਲੀਆ ਵਿੱਚ, ਕੁੱਤੇ ਅਤੇ ਬਿੱਲੀਆਂ ਸਭ ਤੋਂ ਆਮ ਹਨ। ਇਸ ਲਈ ਉਨ੍ਹਾਂ ਦੀ ਦੇਖਭਾਲ ਬਾਰੇ ਖ਼ਾਸ ਕਾਨੂੰਨ ਵੀ ਹਨ।
ਇਨ੍ਹਾਂ ਵਿੱਚ ਤੁਹਾਡੇ ਪਾਲਤੂ ਜਾਨਵਰ ਦੀ ਮਾਈਕ੍ਰੋਚਿਪਿੰਗ ਕਰਵਾਉਣਾ ਸ਼ਾਮਲ ਹੈ।

ਇਸ ਤੋਂ ਇਲਾਵਾ, ਬਿੱਲੀ ਅਤੇ ਕੁੱਤੇ ਦੇ ਮਾਲਕਾਂ ਲਈ ਆਪਣਾ ਪਾਲਤੂ ਜਾਨਵਰ ਆਪਣੀ ਸਥਾਨਕ ਕੌਂਸਲ ਕੋਲ ਰਜਿਸਟਰ ਕਰਵਾਉਣਾ ਵੀ ਲਾਜ਼ਮੀ ਹੈ।
Australia Explained: Pet Ownership
Microchipping involves “a tiny chip the size of a grain of rice inserted in the neck or shoulders area of the dog or cat”, explains Tara Ward from the Animal Defenders Office. Credit: FatCamera/Getty Images
ਜਿਥੋਂ ਤੱਕ ਪਾਲਤੂ ਜਾਨਵਰਾਂ ਨੂੰ ਡੀਸੈਕਸ ਕਰਨ ਦੀ ਗੱਲ ਆਉਂਦੀ ਹੈ, ਤਾਂ ਕਾਨੂੰਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੱਖਰੇ ਹਨ।

ਹਾਲਾਂਕਿ ਇਹ ਕਾਨੂੰਨੀ ਲੋੜ ਨਹੀਂ ਹੈ, ਪਰ ਕੁੱਤੇ ਦੇ ਮਾਲਕਾਂ ਲਈ ਢੁੱਕਵੀਂ ਸਿਖਲਾਈ ਦੀ ਸਖਤ ਸਿਫਾਰਿਸ਼ ਕੀਤੀ ਜਾਂਦੀ ਹੈ।

ਆਰ.ਐਸ.ਪੀ.ਸੀ.ਏ ਵਿਕਟੋਰੀਆ ਦੀ ਸੀਨੀਅਰ ਐਨੀਮਲ ਕੇਅਰ ਮੈਨੇਜਰ ਨਾਦੀਆ ਪੀਰਿਸ ਇਸ ਸਿਖਲਾਈ ਨੂੰ ਅਹਿਮ ਦੱਸਦੀ ਹੈ।
Australia Explained: Pet Ownership
Especially if your residence doesn’t have outdoors spaces, make sure your dog doesn’t spend too much time alone or inactive during their day. Credit: Fly View Productions/Getty Images
ਮਿਸ ਪੀਰਿਸ ਕਹਿੰਦੀ ਹੈ ਕੁੱਤਿਆਂ ਅਤੇ ਬਿੱਲੀਆਂ ਲਈ ਨਿਯਮਿਤ ਮੈਡੀਕਲ ਜਾਂਚ ਵੀ ਲਾਜ਼ਮੀ ਹੈ, ਅਤੇ ਜਿਨ੍ਹਾਂ ਜਾਨਵਰਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਜ਼ਿਆਦਾ ਵਾਰ ਚੈਕਅੱਪ ਦੀ ਲੋੜ ਹੁੰਦੀ ਹੈ।
Australia Explained: Pet Ownership
Having your pet registered is the easiest way to establish you are their legal owner in situations where your animal is lost, or you don’t possess it and want to get it back. Credit: Kanawa_Studio/Getty Images
ਤੁਹਾਡੇ ਰਾਜ/ਖੇਤਰ ਵਿੱਚ ਪਾਲਤੂ ਜਾਨਵਰ ਰੱਖਣ ਦੇ ਨਿਯਮ
ਲੋਰਟ ਸਮਿੱਥ ਐਨੀਮਲ ਹਸਪਤਾਲ ਦੇ ਕੈਂਪਬੈਲਫੀਲਡ ਸਾਈਟ ਦੀ ਵੈਟ ਡਾਇਰੈਕਟਰ, ਡਾ. ਕੇਟ ਗੋਲਾਸਜ਼ੇਵਸਕੀ ਅਖੀਰ ਵਿੱਚ ਆਖਦੇ ਹਨ ਕਿ ਜੇਕਰ ਤੁਹਾਡੇ ਪਾਲਤੂ ਜਾਨਵਰ ਦੀ ਸਿਹਤ ਵਿਚ ਕੋਈ ਚਿੰਤਾਜਨਕ ਬਦਲਾਅ ਆਉਂਦਾ ਹੈ ਤਾਂ ਇਨਸਾਨਾਂ ਵਾਂਗ ਉਸ ਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ।

ਜੇ ਤੁਸੀਂ ਆਪਣੇ ਪਾਲਤੂ ਦੇ ਰਵੱਈਏ ਵਿੱਚ ਅਚਾਨਕ ਸੁਸਤੀ ਜਾਂ ਹੋਰ ਗੜਬੜੀਆਂ ਵੇਖੋ ਤਾਂ ਉਨ੍ਹਾਂ ਦੀ ਜਾਂਚ ਕਰਵਾਉਣਾ ਠੀਕ ਰਹਿੰਦਾ ਹੈ।

ਜੇਕਰ ਤੁਸੀਂ ਆਪਣੇ ਪਾਲਤੂ ਜਾਨਵਰ ਨੂੰ ਪ੍ਰਭਾਵਿਤ ਕਰਨ ਵਾਲੇ ਸਥਾਨਕ ਕਾਨੂੰਨਾਂ ਬਾਰੇ ਸਪੱਸ਼ਟ ਨਹੀਂ ਹੋ ਜਾਂ ਪਾਲਤੂ ਜਾਨਵਰ ਦੇ ਮਾਲਕ ਵਜੋਂ ਕਿਸੇ ਕਾਨੂੰਨੀ ਮੁੱਦੇ ਨਾਲ ਨਜਿੱਠ ਰਹੇ ਹੋ ਤਾਂ ਤੁਸੀਂ ਸਲਾਹ ਲਈ Animal Defenders Office ਨਾਲ ਸੰਪਰਕ ਕਰ ਸਕਦੇ ਹੋ।

ਜੇਕਰ ਤੁਹਾਨੂੰ ਆਪਣੇ ਪਾਲਤੂ ਜਾਨਵਰ ਨੂੰ ਇਲਾਜ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਮਦਦ ਦੀ ਲੋੜ ਹੈ ਜਾਂ ਤੁਸੀਂ ਆਪਣੇ ਪਾਲਤੂ ਜਾਨਵਰ ਨੂੰ ਸੌਂਪਣ ਬਾਰੇ ਸੋਚ ਰਹੇ ਹੋ, ਤਾਂ ਜਾਣਕਾਰੀ ਅਤੇ ਉਪਲਬਧ ਸਹਾਇਤਾ ਪ੍ਰੋਗਰਾਮਾਂ ਲਈ ਆਪਣੇ ਰਾਜ/ਖੇਤਰ ਵਿੱਚ RSPCA ਦੀ ਵੈੱਬਸਾਈਟ ਦੇਖੋ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au  ਉਤੇ ਇੱਕ ਈਮੇਲ ਭੇਜੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand