ਬਿੱਲੀਆਂ ਦੁਨੀਆ ਭਰ ਦੇ ਸਭਿਆਚਾਰਾਂ ਵਿੱਚ ਪ੍ਰਚਲਿਤ ਹਨ, ਮਿਸਰੀ ਮਿਥਿਹਾਸ ਵਿੱਚ ਸਤਿਕਾਰੀਆਂ ਜਾਂਦੀਆਂ ਹਨ, ਸਰਵ ਵਿਆਪਕ ਜਾਪਾਨੀ ਹੈਲੋ ਕਿੱਟੀ ਡਿਜ਼ਾਈਨ ਵਰਤਾਰੇ ਤੱਕ ਆਈਕਾਨਿਕ ਪਾਤਰਾਂ ਦੁਆਰਾ ਅਪਣਾਈਆਂ ਜਾਂਦੀਆਂ ਹਨ।
ਅੰਟਾਰਕਟਿਕਾ ਤੋਂ ਇਲਾਵਾ, ਆਸਟ੍ਰੇਲੀਆ ਦੁਨੀਆ ਦਾ ਇਕਲੌਤਾ ਮਹਾਂਦੀਪ ਹੈ ਜਿੱਥੇ ਬਿੱਲੀਆਂ ਦੀ ਮੂਲ ਪ੍ਰਜਾਤੀ ਨਹੀਂ ਹੈ। ਪਰ ਆਸਟ੍ਰੇਲੀਅਨ ਪਰਿਵਾਰਾਂ ਦੇ ਇੱਕ ਤਿਹਾਈ ਵਸਨੀਕਾਂ ਕੋਲ ਇੱਕ ਪਾਲਤੂ ਬਿੱਲੀ ਹੈ, ਜੋ ਕਿ 5.3 ਮਿਲੀਅਨ ਤੋਂ ਵੱਧ ਪਾਲਤੂ ਬਿੱਲੀਆਂ ਦੇ ਬਰਾਬਰ ਹੋਣ ਦਾ ਅਨੁਮਾਨ ਹੈ।
ਹਾਲਾਂਕਿ, ਕੁਦਰਤੀ ਤੌਰ 'ਤੇ ਸ਼ਿਕਾਰੀ ਪ੍ਰਵਿਰਤੀ ਹੋਣ ਕਰਕੇ ਆਊਟਡੋਰ ਪਾਲਤੂ ਬਿੱਲੀਆਂ ਦੇਸੀ ਜੰਗਲੀ ਜੀਵਣ - ਖਾਸ ਤੌਰ ਤੇ ਉਪਨਗਰੀ ਬਗੀਚਿਆਂ ਵਿੱਚ ਪਾਏ ਜਾਂਦੇ ਪੰਛੀ, ਕਿਰਲੀਆਂ ਅਤੇ ਡੱਡੂਆਂ ਲਈ ਲਈ ਖ਼ਤਰਾ ਵੀ ਪੈਦਾ ਕਰਦੀਆਂ ਹਨ।
ਖੋਜਕਰਤਾਵਾਂ ਦਾ ਅੰਦਾਜ਼ਾ ਹੈ ਕਿ ਹਰ ਇੱਕ ਘੁੰਮਦੀ ਪਾਲਤੂ ਬਿੱਲੀ ਪ੍ਰਤੀ ਸਾਲ ਲਗਭਗ 186 ਜਾਨਵਰਾਂ ਨੂੰ ਮਾਰਦੀ ਹੈ, ਅਤੇ ਇਸ ਗੱਲ ਤੇ ਅਕਸਰ ਉਨ੍ਹਾਂ ਦੇ ਮਾਲਕਾਂ ਦੁਆਰਾ ਧਿਆਨ ਨਹੀਂ ਦਿੱਤਾ ਜਾਂਦਾ ਹੈ।
ਪਾਲਤੂ ਬਿੱਲੀਆਂ ਦੇ ਆਸਟ੍ਰੇਲੀਆ ਦੇ ਜੰਗਲੀ ਜੀਵਣ 'ਤੇ ਪੈਣ ਵਾਲੇ ਪ੍ਰਭਾਵ ਤੋਂ ਇਲਾਵਾ, ਲੱਖਾਂ ਜੰਗਲੀ ਬਿੱਲੀਆਂ ਪੂਰੇ ਆਸਟ੍ਰੇਲੀਆ ਵਿੱਚ ਘੁੰਮਦੀਆਂ ਹਨ।

ਸਾਰਾਹ ਲੇਗੇ ਚਾਰਲਸ ਡਾਰਵਿਨ ਯੂਨੀਵਰਸਿਟੀ ਵਿੱਚ ਵਾਈਲਡਲਾਈਫ ਕੰਜ਼ਰਵੇਸ਼ਨ ਦੀ ਪ੍ਰੋਫੈਸਰ ਅਤੇ ਬਾਇਓਡਾਇਵਰਸਿਟੀ ਕੌਂਸਲਰ ਹੈ। ਉਸਨੇ ਪਿਛਲੇ 30 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਜੰਗਲੀ ਜੀਵਾਂ 'ਤੇ ਬਿੱਲੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਸਮੇਤ ਸੁਰੱਖਿਆ ਮੁੱਦਿਆਂ 'ਤੇ ਕੰਮ ਕੀਤਾ ਹੈ।
ਪ੍ਰੋਫੈਸਰ ਲੇਗੇ ਇੱਕ ਪਾਲਤੂ ਬਿੱਲੀ ਅਤੇ ਇੱਕ ਜੰਗਲੀ ਬਿੱਲੀ ਵਿੱਚ ਅੰਤਰ ਦੀ ਵਿਆਖਿਆ ਕਰਦੇ ਹਨ।
ਜੰਗਲੀ ਬਿੱਲੀਆਂ ਆਸਟ੍ਰੇਲੀਆ ਦੇ ਜੰਗਲੀ ਜੀਵਾਂ ਨੂੰ ਇੱਕ ਵੱਡਾ ਨੁਕਸਾਨ ਪਹੁੰਚਾ ਰਹੀਆਂ ਹਨ, ਅਤੇ ਕਈ ਜੰਗਲੀ ਜੀਵ ਪ੍ਰਜਾਤੀਆਂ ਦੇ ਵਿਨਾਸ਼ ਲਈ ਜ਼ਿੰਮੇਵਾਰ ਹਨ।
ਜੇ ਅਸੀਂ ਆਸਟ੍ਰੇਲੀਆ ਦੇ ਵਿਲੱਖਣ ਜੰਗਲੀ ਜੀਵਣ 'ਤੇ ਪਾਲਤੂ ਬਿੱਲੀਆਂ ਅਤੇ ਜੰਗਲੀ ਬਿੱਲੀਆਂ ਦੇ ਪ੍ਰਭਾਵ ਬਾਰੇ ਸਮਝੀਏ, ਤਾਂ ਹਰ ਰੋਜ਼ ਬਿੱਲੀਆਂ 3.1 ਮਿਲੀਅਨ ਤੋਂ ਵੱਧ ਥਣਧਾਰੀ ਜਾਨਵਰਾਂ, 1.8 ਮਿਲੀਅਨ ਸੱਪ ਅਤੇ 1.3 ਮਿਲੀਅਨ ਪੰਛੀਆਂ ਨੂੰ ਮਾਰ ਰਹੀਆਂ ਹਨ।
ਲੇਗੇ ਦੇ ਅਨੁਸਾਰ , ਬਿੱਲੀਆਂ ਦੁਆਰਾ ਸ਼ਿਕਾਰ ਦਾ ਇਹ ਹੈਰਾਨੀਜਨਕ ਪੱਧਰ ਹੋਰ ਦੇਸੀ ਜੰਗਲੀ ਜੀਵ ਪ੍ਰਜਾਤੀਆਂ ਲਈ ਮੌਤ ਦੀ ਘੰਟੀ ਹੋ ਸਕਦਾ ਹੈ।
ਪ੍ਰੋਫੈਸਰ ਲੇਗੇ ਦਾ ਕਹਿਣਾ ਹੈ ਕਿ ਪਾਲਤੂ ਬਿੱਲੀਆਂ ਨੂੰ ਸੁਰੱਖਿਅਤ ਰੱਖਣ ਅਤੇ ਜੰਗਲੀ ਜੀਵਾਂ ਨੂੰ ਵੀ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਹਰ ਬਿੱਲੀ ਦਾ ਮਾਲਕ ਕਈ ਮੁੱਖ ਕਾਰਵਾਈਆਂ ਤੇ ਧਿਆਨ ਕੇਂਦਰਿਤ ਕਰ ਸਕਦਾ ਹੈ।

ਪ੍ਰੋਫੈਸਰ ਲੇਗੇ ਦੱਸਦੇ ਹਨ ਕਿ ਬਿੱਲੀਆਂ ਨੂੰ ਘਰ ਦੇ ਅੰਦਰ ਰੱਖਣਾ ਸਥਾਨਕ ਜੰਗਲੀ ਜੀਵਣ ਨੂੰ ਵਧਣ-ਫੁੱਲਣ ਦੀ ਇਜਾਜ਼ਤ ਦਿੰਦਾ ਹੈ, ਅਤੇ ਇੱਕ ਜ਼ਿੰਮੇਵਾਰ ਬਿੱਲੀ ਦੇ ਮਾਲਕ ਹੋਣ ਦੇ ਬਹੁਤ ਸਾਰੇ ਫਾਇਦੇ ਹਨ।
ਜੇਕਰ ਤੁਹਾਡੇ ਕੋਲ ਇੱਕ ਪਾਲਤੂ ਬਿੱਲੀ ਹੈ ਜਾਂ ਤੁਸੀਂ ਇੱਕ ਪਾਲਤੂ ਬਿੱਲੀ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਸਥਾਨਕ ਪਸ਼ੂਆਂ ਦੇ ਡਾਕਟਰ ਕੋਲ ਨਿਯਮਤ ਮੁਲਾਕਾਤ ਤੁਹਾਡੀ ਬਿੱਲੀ ਨੂੰ ਸਿਹਤਮੰਦ ਅਤੇ ਖੁਸ਼ ਰੱਖਣ ਵਿੱਚ ਮਦਦ ਕਰੇਗੀ।
ਵੈਟਰਨਰੀ ਡਾਕਟਰ ਗਾਰਨੇਟ ਹਾਲ ਆਸਟ੍ਰੇਲੀਅਨ ਵੈਟਰਨਰੀ ਐਸੋਸੀਏਸ਼ਨ ਦੇ ਪੱਛਮੀ ਆਸਟ੍ਰੇਲੀਆ ਡਿਵੀਜ਼ਨ ਦੇ ਪ੍ਰਧਾਨ ਹਨ।
ਡਾ ਹਾਲ ਦੱਸਦਾ ਹੈ ਕਿ ਜੇ ਕੋਈ ਪਾਲਤੂ ਬਿੱਲੀ ਬਾਹਰ ਘੁੰਮਦੀ ਹੈ, ਤਾਂ ਬਿੱਲੀ ਨੂੰ ਲੜਾਈਆਂ , ਸੱਟਾਂ ਅਤੇ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ।

ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਆਸਟ੍ਰੇਲੀਆ ਵਿੱਚ ਕਿੱਥੇ ਰਹਿੰਦੇ ਹੋ, ਇੱਕ ਪਾਲਤੂ ਬਿੱਲੀ ਨੂੰ ਰੱਖਣ ਦੇ ਕਾਨੂੰਨ ਵੱਖੋ-ਵੱਖਰੇ ਹੁੰਦੇ ਹਨ, ਜਿਵੇਂ ਕਿ ਪ੍ਰੋਫੈਸਰ ਲੇਗੇ ਦੱਸਦੇ ਹਨ।
ਪ੍ਰੋਫੈਸਰ ਲੇਗੇ ਸੁਝਾਅ ਦਿੰਦੇ ਹਨ ਕਿ ਤੁਹਾਡੇ ਸਥਾਨਕ ਖੇਤਰ ਦੇ ਕਾਨੂੰਨਾਂ ਬਾਰੇ ਪਤਾ ਲਗਾਉਣ ਲਈ ਤੁਸੀਂ ਆਪਣੀ ਕੌਂਸਲ ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।
ਕਈ ਸਥਾਨਕ ਕੌਂਸਲਾਂ ਨੇ ਪਾਲਤੂ ਜਾਨਵਰਾਂ ਦੀ ਜ਼ਿੰਮੇਵਾਰ ਮਾਲਕੀ ਨੂੰ ਉਤਸ਼ਾਹਿਤ ਕਰਨ ਲਈ ਡੀਸੈਕਸਿੰਗ ਪ੍ਰੋਗਰਾਮਾਂ ਜਾਂ ਮੁਫਤ ਮਾਈਕ੍ਰੋਚਿੱਪਿੰਗ ਪ੍ਰੋਗਰਾਮਾਂ ਨੂੰ ਸਬਸਿਡੀ ਦਿੱਤੀ ਹੈ।
ਪ੍ਰੋਫੈਸਰ ਲੇਗੇ ਦਾ ਕਹਿਣਾ ਹੈ ਕਿ ਇੱਕ ਪਾਲਤੂ ਬਿੱਲੀ ਦੇ ਜ਼ਿੰਮੇਵਾਰ ਮਾਲਕ ਹੋਣ ਦੇ ਬਹੁਤ ਸਾਰੇ ਫਾਇਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।







