ਕੀ ਤੁਸੀਂ ਸਰਕਾਰੀ ਭੁਗਤਾਨਾਂ ਲਈ ਯੋਗ ਹੋ?

CENTRELINK STOCK

Services Australia delivers payments on behalf of the government via programs such as Centrelink. Credit: DARREN ENGLAND/AAPIMAGE

ਆਸਟ੍ਰੇਲੀਆਈ ਸਰਕਾਰ ਕੋਲ ਇੱਕ ਸਮਾਜਿਕ ਸੁਰੱਖਿਆ ਪ੍ਰਣਾਲੀ ਹੈ ਜੋ ਯੋਗ ਵਿਅਕਤੀਆਂ ਨੂੰ ਵੱਖ-ਵੱਖ ਕਿਸਮ ਦੀ ਆਮਦਨ ਸਹਾਇਤਾ ਪ੍ਰਦਾਨ ਕਰਦੀ ਹੈ। ਅਸਲ ਵਿੱਚ, ਜ਼ਿਆਦਾਤਰ ਲੋਕ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਪੜਾਅ 'ਤੇ ਸਰਕਾਰੀ ਭੁਗਤਾਨ ਪ੍ਰਾਪਤ ਕਰਨਗੇ। ਸਖ਼ਤ ਨਿਯਮ ਇਹ ਨਿਰਧਾਰਤ ਕਰਦੇ ਹਨ ਕਿ ਕੌਣ ਇਹ ਭੁਗਤਾਨ ਪ੍ਰਾਪਤ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਕਿੰਨਾ ਭੁਗਤਾਨ ਕੀਤਾ ਜਾਂਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਵਿੱਚ, ਅਸੀਂ ਤੁਹਾਡੇ ਲਈ ਕੁਝ ਸਭ ਤੋਂ ਆਮ ਸਰਕਾਰੀ ਭੁਗਤਾਨਾਂ ਬਾਰੇ ਦੱਸਾਂਗੇ, ਜਿਨ੍ਹਾਂ ਲਈ ਤੁਸੀਂ ਯੋਗ ਹੋ ਸਕਦੇ ਹੋ।


Key Points
  • ਸਰਕਾਰੀ ਭੁਗਤਾਨ ਹਰ ਜੀਵਨ ਪੜਾਅ ਲਈ ਤਿਆਰ ਕੀਤੇ ਗਏ ਹਨ।
  • ਸਰਵਿਸਜ਼ ਆਸਟ੍ਰੇਲੀਆ ਸਰਕਾਰ ਵੱਲੋਂ ਸੈਂਟਰਲਿੰਕ ਵਰਗੇ ਪ੍ਰੋਗਰਾਮਾਂ ਰਾਹੀਂ ਇਹ ਭੁਗਤਾਨ ਪ੍ਰਦਾਨ ਕਰਦਾ ਹੈ।
  • ਭੁਗਤਾਨ ਲੈਣ ਲਈ ਕੁਝ ਨਿਯਮ ਤੇ ਉਡੀਕ ਸਮਾਂ ਹੋ ਸਕਦਾ ਹੈ।
  • ਸੁਰੱਖਿਆ ਜਾਂ ਮਾਨਵਤਾਵਾਦੀ ਵੀਜ਼ਾ ਵਾਲਿਆਂ ਨੂੰ ਆਸਟ੍ਰੇਲੀਆਈ ਨਾਗਰਿਕਾਂ ਵਰਗੇ ਹੀ ਭੁਗਤਾਨ ਮਿਲਦੇ ਹਨ।
ਸਰਵਿਸਿਜ਼ ਆਸਟ੍ਰੇਲੀਆ ਉਹ ਏਜੰਸੀ ਹੈ ਜੋ ਸਰਕਾਰ ਵੱਲੋਂ ਯੋਗ ਆਸਟ੍ਰੇਲੀਆਈ ਲੋਕਾਂ ਨੂੰ ਸੈਂਟਰਲਿੰਕ ਭੁਗਤਾਨ ਪ੍ਰਦਾਨ ਕਰਦੀ ਹੈ। ਉਹ ਮੈਡੀਕੇਅਰ ਅਤੇ ਬਾਲ ਸਹਾਇਤਾ ਭੁਗਤਾਨਾਂ ਲਈ ਵੀ ਜ਼ਿੰਮੇਵਾਰ ਹਨ।

ਜ਼ਿਆਦਾਤਰ ਸਮਰਥਨ ਭੁਗਤਾਨਾਂ ਲਈ ਸਖ਼ਤ ਯੋਗਤਾ ਮਾਪਦੰਡ ਹੁੰਦੇ ਹਨ, ਜਿਨ੍ਹਾਂ ਵਿੱਚ ਰਿਹਾਇਸ਼ ਦੀਆਂ ਸ਼ਰਤਾਂ ਸ਼ਾਮਲ ਹਨ। ਅਕਸਰ, ਤੁਹਾਡਾ ਆਸਟ੍ਰੇਲੀਆਈ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਜ਼ਰੂਰੀ ਹੁੰਦਾ ਹੈ।

ਤੁਹਾਡੀ ਯੋਗਤਾ ਅਤੇ ਤੁਸੀਂ ਕਿੰਨਾ ਭੁਗਤਾਨ ਪ੍ਰਾਪਤ ਕਰ ਸਕਦੇ ਹੋ, ਇਹ ਨਿਰਧਾਰਤ ਕਰਨ ਲਈ ਤੁਹਾਡੀ ਆਮਦਨ, ਸੰਪਤੀ ਅਤੇ ਬੈਂਕ ਖਾਤਿਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
Australia Explained - Government Payments
Disability Support Pension supports people who are prevented from working due to a physical, intellectual or psychiatric condition that is likely to persist for more than two years. Credit: vm/Getty Images

ਤੁਹਾਡੇ ਜੀਵਨ ਪੜਾਅ ਅਨੁਸਾਰ ਭੁਗਤਾਨ

ਇਹਨਾਂ ਭੁਗਤਾਨਾਂ ਤੱਕ ਪਹੁੰਚ ਕਰਨ ਲਈ, ਸਰਵਿਸਿਜ਼ ਆਸਟ੍ਰੇਲੀਆ ਨੇ ਜਾਣਕਾਰੀ ਨੂੰ ਸੌਖੇ ਢੰਗ ਨਾਲ ਸ਼੍ਰੇਣੀਬੱਧ ਕੀਤਾ ਹੈ।

ਸ਼੍ਰੀਮਾਨ ਯੋਂਜੇਨ ਕਹਿੰਦੇ ਹਨ ਕਿ ਜੇ ਤੁਹਾਨੂੰ ਇਸ ਬਾਰੇ ਨਹੀਂ ਪੂਰੀ ਤਰਾਂ ਨਹੀਂ ਪਤਾ ਕਿ ਆਖਿਰਕਾਰ ਤੁਸੀਂ ਕੀ ਲੱਭ ਰਹੇ ਹੋ, ਫਿਰ ਵੀ ਭੁਗਤਾਨ ਦੀ ਕਿਸਮ ਲੱਭਣਾ ਬਹੁਤ ਆਸਾਨ ਹੈ।

ਤੁਸੀਂ Services Australia ਦੀ ਵੈੱਬਸਾਈਟ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਨੂੰ ਕਿਹੜੇ ਭੁਗਤਾਨ ਮਿਲ ਸਕਦੇ ਹਨ। ਇੱਥੇ ਤੁਹਾਨੂੰ ਭੁਗਤਾਨ ਦੀਆਂ ਕਿਸਮਾਂ, ਯੋਗਤਾ ਨਿਯਮ, ਮੌਜੂਦਾ ਦਰਾਂ ਅਤੇ ਉਡੀਕ ਸਮਿਆਂ ਬਾਰੇ ਜਾਣਕਾਰੀ ਮਿਲੇਗੀ।

ਨਵਾਂ ਆਏ ਨਿਵਾਸੀ ਉਡੀਕ ਸਮਾਂ (NARWP) ਦਾ ਮਤਲਬ ਹੈ ਕਿ ਨਵੇਂ ਆਏ ਲੋਕਾਂ ਨੂੰ ਬਹੁਤੇ Centrelink ਭੁਗਤਾਨ ਲੈਣ ਲਈ ਵੱਧ ਤੋਂ ਵੱਧ 4 ਸਾਲ ਉਡੀਕ ਕਰਨੀ ਪੈ ਸਕਦੀ ਹੈ।

ਜੌਬਸੀਕਰ ਭੁਗਤਾਨ

ਬਹੁਤ ਸਾਰੇ ਲੋਕ ਸੱਚਮੁੱਚ ਕੰਮ ਕਰਨਾ ਚਾਹੁੰਦੇ ਹਨ ਪਰ ਕਿਸੇ ਕਾਰਨ ਕਰਕੇ ਅਜਿਹਾ ਕਰਨ ਵਿੱਚ ਅਸਮਰਥ ਹੋ ਜਾਂਦੇ ਹਨ। ਇਸ ਮਾਮਲੇ ਵਿੱਚ, ਤੁਸੀਂ ਜੌਬਸੀਕਰ ਭੁਗਤਾਨ ਲਈ ਯੋਗ ਹੋ ਸਕਦੇ ਹੋ।

ਭੁਗਤਾਨ ਦੀ ਦਰ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕੁਆਰੇ ਹੋ ਜਾਂ ਜੀਵਨ ਸਾਥੀ ਨਾਲ ਹੋ—ਭਾਵੇਂ ਤੁਸੀਂ ਵਿਆਹੇ ਹੋਵੋ ਜਾਂ 'ਡੀ-ਫੈਕਟੋ' ਰਿਸ਼ਤੇ ਵਿੱਚ ਹੋਵੇ—ਅਤੇ ਕੀ ਤੁਹਾਡੇ ਬੱਚੇ ਵੀ ਹਨ ਜਾਂ ਨਹੀਂ ?
Australia Explained - Government Payments
JobSeeker Payment is the financial help you can receive if you’re aged between 22 and Age Pension age, which is 67, and looking for work. Credit: courtneyk/Getty Images

ਯੁਵਕ ਭੱਤਾ

ਯੁਵਕ ਭੱਤਾ ਇੱਕ ਹੋਰ ਆਮ ਭੁਗਤਾਨ ਹੈ, ਜੋ 24 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਉਹਨਾਂ ਲੋਕਾਂ ਲਈ ਉਪਲੱਬਧ ਹੈ, ਜੋ ਪੂਰਾ-ਟਾਈਮ ਪੜਾਈ ਜਾਂ ਅਪਰੈਂਟਿਸਸ਼ਿਪ ਕਰ ਰਹੇ ਹਨ, ਜਾਂ 22 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ।

ਆਸਟਡੀ ਇੱਕ ਵੱਖਰਾ ਭੁਗਤਾਨ ਹੈ, ਜੋ 25 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਫੁੱਲ-ਟਾਈਮ ਵਿਦਿਆਰਥੀਆਂ ਨੂੰ ਆਰਥਿਕ ਸਮਰਥਨ ਪ੍ਰਦਾਨ ਕਰਦਾ ਹੈ।

ਇਸ ਤਰਾਂ ਦੇ ਹੋਰ ਭੁਗਤਾਨਾਂ ਬਾਰੇ ਜਾਨਣ ਲਈ ਸੁਣੋ 'ਆਸਟ੍ਰੇਲੀਆ ਐਕਸਪਲੇਨਡ' ਦਾ ਇਹ ਐਪੀਸੋਡ...

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Subscribe to or follow the Australia Explained podcast for more valuable information and tips about settling into your new life in Australia.

Do you have any questions or topic ideas? Send us an email to australiaexplained@sbs.com.au


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
are you eligible for government payments? | SBS Punjabi