Key Points
- ਆਦਿਵਾਸੀ ਅਤੇ ਗੈਰ-ਆਦਿਵਾਸੀ ਵਿਦਿਆਰਥੀਆਂ ਵਿਚਕਾਰ ਸਿੱਖਿਆ ਦੇ ਨਤੀਜਿਆਂ ਵਿੱਚ ਪਾੜਾ ਪਿਛਲੇ ਸਾਲਾਂ ਦੌਰਾਨ ਘਟਿਆ ਹੈ, ਪਰ ਅਜੇ ਵੀ ਬਰਕਰਾਰ ਹੈ।
- ਕੁਝ ਮਾਹਰਾਂ ਦਾ ਮੰਨਣਾ ਹੈ ਕਿ ਫਸਟ ਨੇਸ਼ਨਜ਼ ਦੀ ਅਗਵਾਈ ਵਾਲੀ ਅਤੇ ਸੱਭਿਆਚਾਰਕ ਸਿੱਖਿਆ ਪਹਿਲਕਦਮੀਆਂ ਨੂੰ ਅਪਣਾਉਣ ਨਾਲ ਸਾਰੇ ਬੱਚਿਆਂ ਲਈ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਹੋਵੇਗਾ।
- 12ਵੀਂ ਜਮਾਤ ਦੀ ਗ੍ਰੈਜੂਏਟ ਵਿਦਿਆਰਥਣ ਆਪਣੇ ਅਕਾਦਮਿਕ ਮੀਲ ਪੱਥਰ ਦਾ ਸਿਹਰਾ ਅਧਿਆਪਕਾਂ ਦੇ ਸਮਰਥਨ ਅਤੇ ਸਕੂਲ ਰਾਹੀਂ ਸੱਭਿਆਚਾਰ ਨਾਲ ਜੁੜੇ ਰਹਿਣ ਨੂੰ ਦਿੰਦੀ ਹੈ।
ਯੂਰਪੀ ਬਸਤੀਵਾਦ ਤੋਂ ਪਹਿਲਾਂ, ਫਸਟ ਨੇਸ਼ਨਜ਼ ਸੱਭਿਆਚਾਰਾਂ ਦੇ ਕੋਲ ਗਹਿਰੀ,ਭੂਮੀ ਅਤੇ ਭਾਈਚਾਰੇ ਨਾਲ ਜੁੜੀਆਂ ਸਿੱਖਿਆ ਪ੍ਰਣਾਲ਼ੀਆਂ ਸਨ। ਇਹ ਰਵਾਇਤਾਂ ਅੱਜ ਵੀ ਜਾਰੀ ਹਨ ਅਤੇ ਸਾਨੂੰ ਸਭ ਨੂੰ ਮੁੱਲਵਾਨ ਬੁੱਧ ਪ੍ਰਦਾਨ ਕਰਦੀਆਂ ਹਨ।
ਫਿਰ ਵੀ, ਸਿੱਖਿਆ ਦੇ ਨਤੀਜਿਆਂ ਵਿੱਚ ਅਸਮਾਨਤਾ ਅਜੇ ਵੀ ਮੌਜੂਦ ਹੈ। ਆਦਿਵਾਸੀ ਵਿਦਿਆਰਥੀਆਂ ਦੀ ਸਕੂਲ ਹਾਜ਼ਰੀ ਘੱਟ ਹੈ, ਪੜ੍ਹਾਈ ਲਿਖਾਈ ਤੇ ਗਣਿਤ ਵਿਚ ਅੰਕ ਘੱਟ ਹਨ ਅਤੇ ਯੂਨੀਵਰਸਿਟੀ ਵਿੱਚ ਉਹਨਾਂ ਦੀ ਨੁਮਾਇੰਦਗੀ ਵੀ ਘੱਟ ਹੈ।
ਇਸ ਦੇ ਪਿੱਛੇ ਇਤਿਹਾਸਕ ਅਤੇ ਵਰਤਮਾਨ ਕਾਰਕ ਹਨ – ਜਿਵੇਂ ਭੇਦਭਾਵ, ਸੱਭਿਆਚਾਰਕ ਤੌਰ ਤੇ ਗੈਰ-ਸਰੋਕਾਰੀ ਸਿੱਖਿਆ ਦੀ ਕਮੀ ਅਤੇ ਸਮਾਜਿਕ-ਆਰਥਿਕ ਤੌਰ ’ਤੇ ਪਛੜਿਆਪਨ।
ਸ਼ੈਰਨ ਡੇਵਿਸ, ਜੋ ਕਿ ਬਾਰਡੀ ਅਤੇ ਕਿਜਾ ਭਾਈਚਾਰੇ ਨਾਲ ਸਬੰਧਤ ਹੈ ਅਤੇ ਜੋ National Aboriginal and Torres Strait Islander Education Corporation (NATSIEC) ਦੀ ਸੀਈਓ ਹੈ।
ਉਹ ਕਹਿੰਦੀ ਹੈ ਕਿ ਜਦੋਂ ਅਸੀਂ ਸਿੱਖਿਆ ਦੇ ਅੰਤਰ ਨੂੰ ਖਤਮ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਦਿਵਾਸੀ ਬੱਚਿਆਂ ਵਲੋਂ ਸਹਿਣ ਕੀਤੀਆਂ ਗਈਆਂ ਇਤਿਹਾਸਕ ਅਸਮਨਤਾਵਾਂ ਨੂੰ ਵੀ ਸਮਝੀਏ।

ਸ਼ੈਰਨ ਡੇਵਿਸ ਸਾਂਝੇ ਫੈਸਲੇ ਲੈਣ ਅਤੇ ਸਵਦੇਸ਼ੀ ਸਿੱਖਿਆ ਲਈ ਭਾਈਚਾਰੇ ਵਲੋਂ ਨਿਯੰਤਰਿਤ ਖੇਤਰ ਦੇ ਨਿਰਮਾਣ ਵਰਗੇ ਸੁਧਾਰਾਂ ਦੀ ਮਹੱਤਤਾ ਬਾਰੇ ਦੱਸਦੀ ਹੈ।
ਆਦਿਵਾਸੀ ਲੋਕਾਂ ਨਾਲ ਹੋਏ ਦੁਰਵਿਵਹਾਰ, ਖਾਸ ਕਰਕੇ ਉਹਨਾਂ ਬੱਚਿਆਂ ਨੂੰ ਪਰਿਵਾਰਾਂ ਅਤੇ ਭਾਈਚਾਰੇ ਤੋਂ ਜਬਰਨ ਅਲੱਗ ਕਰਨ ਲਈ,ਆਸਟਰੇਲੀਆਈ ਸਰਕਾਰ ਨੇ 2008 ਵਿੱਚ, ਸਰਕਾਰੀ ਤੌਰ ਤੇ ਮਾਫੀ ਮੰਗੀ ਸੀ।
ਇਸ ਮਾਫੀ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਕਿ ਸਿੱਖਿਆ ਸਮੇਤ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਆਦਿਵਾਸੀ ਅਤੇ ਗੈਰ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਵਿੱਚਕਾਰ ਪਾਏ ਜਾਂਦੇ ਫਰਕ ਨੂੰ ਖਤਮ ਕੀਤ ਜਾਵੇਗਾ।
ਡਾ. ਐਂਥਨੀ ਮੈਕਨਾਈਟ, ਇੱਕ ਅਵਾਬਕਲ, ਗੇਮਰੋਈ ਅਤੇ ਯੂਇਨ ਆਦਮੀ ਹੈ, ਜੋ ਵੋਲੋਂਗੋਂਗ ਯੂਨੀਵਰਸਿਟੀ ਦੇ ਵੂਲਯੁੰਗਾਹ ਆਦਿਵਾਸੀ ਕੇਂਦਰ ਵਿੱਚ ਕੰਮ ਕਰਦਾ ਹੈ।
ਉਸ ਨੇ ਕਈ ਸਾਲਾਂ ਤੋਂ ਆਦਿਵਾਸੀ ਸਿੱਖਿਆ ਸ਼ਾਸਤਰ ਨੂੰ ਪਾਠਕ੍ਰਮ, ਨੀਤੀ ਅਤੇ ਅਭਿਆਸ ਵਿੱਚ ਸ਼ਾਮਲ ਕਰਨ ਦੇ ਤਰੀਕੇ ਬਾਰੇ ਕੰਮ ਕਰ ਰਹੇ ਹਨ।
ਉਸ ਦਾ ਮੰਨਣਾ ਹੈ ਕਿ ‘ਕਲੋਜ਼ਿੰਗ ਦ ਗੈਪ’ ਦੇ ਅਰਥ ਨੂੰ ਆਦਿਵਾਸੀ ਸਿੱਖਿਆਂ ਵਿੱਚ ਇੱਕ ਨਵੇਂ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ।

ਗਾਮੀਲਾਰੋਈ ਨੌਜਵਾਨ ਔਰਤ ਰੀਟੋਰੀ ਲੇਨ ਨੇ ਪਿਛਲੇ ਸਾਲ, ਡੁੱਬੋ ਸੀਨੀਅਰ ਕਾਲਜ ਵਿੱਚ ਆਪਣੀ ਹਾਇਰ ਸਕੂਲ ਸਰਟੀਫਿਕੇਟ (ਐੱਚਐੱਸਸੀ) ਦੀ ਪੜ੍ਹਾਈ ਪੂਰੀ ਕਰਨ ਦਾ ਜਸ਼ਨ ਮਨਾਇਆ ਸੀ।
ਉਹ ਨਿਊ ਸਾਊਥ ਵੇਲਜ਼ ਵਿੱਚ 12ਵੀਂ ਜਮਾਤ ਪੂਰੀ ਕਰਨ ਵਾਲੇ ਆਦਿਵਾਸੀ ਵਿਦਿਆਰਥੀਆਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਮੂਹ ਦਾ ਹਿੱਸਾ ਹੈ।

ਰੀਟੋਰੀ ਦੀ ਮਾਂ, ਜੇਨੋਡੇਲ, ਡੁੱਬੋ ਸੀਨੀਅਰ ਕਾਲਜ ਵਿੱਚ ਡਿਪਟੀ ਪ੍ਰਿੰਸੀਪਲ ਹੈ ਜਿੱਥੇ ਉਸਦੀ ਧੀ ਨੇ ਗ੍ਰੈਜੂਏਸ਼ਨ ਕੀਤੀ।
ਆਪਣੇ ਪਰਿਵਾਰ ਵਿੱਚੋਂ ਯੂਨੀਵਰਸਿਟੀ ਜਾਣ ਵਾਲੀ ਉਹ ਪਹਿਲੀ ਮੈਂਬਰ ਸੀ। ਉਹ ਸਵਦੇਸ਼ੀ ਸਿੱਖਿਆ ਵਿੱਚ ਪੀੜ੍ਹੀ ਦਰ ਪੀੜ੍ਹੀ ਦੇ ਬਦਲਾਅ ਬਾਰੇ ਗੱਲ ਕਰਦੀ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਆਦਿਵਾਸੀ ਦ੍ਰਿਸ਼ਟੀਕੋਣ ਤੋਂ, ਸਿੱਖਿਆ ਵਿੱਚ ਪਾੜੇ ਨੂੰ ਪੂਰਾ ਕਰਨ ਦਾ ਮਤਲਬ ਨਤੀਜਿਆਂ ਨੂੰ ਬਿਹਤਰ ਬਣਾਉਣ ਤੋਂ ਵੱਧ ਹੈ - ਇਹ ਪਹਿਲੇ ਰਾਸ਼ਟਰਾਂ ਦੇ ਗਿਆਨ ਨੂੰ ਮਹੱਤਵ ਦੇਣ, ਭਾਈਚਾਰਿਆਂ ਨੂੰ ਨੁਮਾਇੰਦਗੀ ਕਰਨ ਲਈ ਸਮਰਥ ਬਣਾਉਣ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸਥਾਨ ਬਣਾਉਣ ਬਾਰੇ ਹੈ।ਇਹ ਸਭ ਕੁਝ ਪਹਿਚਾਣ, ਮਾਣ-ਸਨਮਾਨ, ਅਤੇ ਇਹ ਯਕੀਨੀ ਬਣਾਉਣ ਬਾਰੇ ਵੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਆਪ ਣੀਆਂ ਸ਼ਰਤਾਂ 'ਤੇ ਸਫਲ ਹੁੰਦੇ ਹੋਏ ਵੀ ਸੱਭਿਆਚਾਰ ਨਾਲ ਜੁੜੀਆਂ ਰਹਿਣ।







