ਘਰ ਖਰੀਦਣਾ ਆਮ ਤੌਰ ‘ਤੇ ਕਿਸੇ ਦੇ ਜੀਵਨ ਵਿੱਚ ਸਭ ਤੋਂ ਵੱਡੀ ਖਰੀਦਾਰੀ ਮੰਨੀ ਜਾ ਸਕਦੀ ਹੈ। ਅਜਿਹੇ ਵੱਡੇ ਵਿੱਤੀ ਫੈਸਲੇ ਲਈ ਬਹੁਤ ਜ਼ਿਆਦਾ ਤਿਆਰੀ ਕਰਨੀ ਪੈ ਸਕਦੀ ਹੈ। ਪਰ ਮੌਜੂਦ ਵਿਕਲਪਾਂ ਨੂੰ ਸਮਝ ਕੇ ਅਤੇ ਇਹ ਜਾਣਕਾਰੀ ਹਾਸਲ ਕਰ ਕੇ ਕੀ ਹੋਮ ਲੋਨ ਮਾਰਕੀਟ ਕਿਵੇਂ ਕੰਮ ਕਰਦੀ ਹੈ, ਉਸ ਨਾਲ ਤੁਹਾਡਾ ਬੱਜਟ ਵੀ ਸਹੀ ਰਹਿ ਸਕਦਾ ਹੈ ਅਤੇ ਤੁਹਾਨੂੰ ਮਨ ਦੀ ਸ਼ਾਂਤੀ ਵੀ ਮਿਲਦੀ ਹੈ।
ਜਦੋਂ ਘਰ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ।
ਆਪਣੀ ਲੋੜ ਅਤੇ ਬਜਟ ਦੇ ਹਿਸਾਬ ਨਾਲ ਲੋਨ ਚੁਣਨਾ, ਸੰਭਾਵੀ ਸਰਕਾਰੀ ਸਹਾਇਤਾ ਲੱਭਣੀ ਜਾਂ ਕਰਜ਼ੇ ਦੀ ਅਰਜ਼ੀ ਦੀ ਪ੍ਰਕੀਰਿਆ ਬਾਰੇ ਸਮਝਣਾ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਘਰ ਖਰੀਦਣ ਲਈ ਕਰਜ਼ਾ ਲੈਣ ਦੀ ਪ੍ਰਕੀਰਿਆ ‘ਚ ਸ਼ਾਮਲ ਹੁੰਦੀਆਂ ਹਨ।

ਸ਼ੁਰੂਆਤ ਕਰਨ ਲਈ ਸਰਕਾਰੀ ਵੈਬਸਾਈਟਾਂ, ਰਾਜ ਅਤੇ ਰਾਸ਼ਟਰੀ ਦੋਵੇਂ ਘਰ ਖਰੀਦਣ ਦੀ ਪ੍ਰਕੀਰਿਆ ਨੂੰ ਸਮਝਣ ਲਈ ਇੱਕ ਵਧੀਆ ਸਰੋਤ ਹਨ।
ਹੋਮ ਲੋਨ ਦੀ ਅਰਜ਼ੀ ਪ੍ਰਕਿਰਿਆ ਦੇ ਹਿੱਸੇ ਵਜੋਂ, ਰਿਣਦਾਤਾ ਤੁਹਾਡੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਲਈ ਸਬੂਤ ਮੰਗੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਤੁਸੀਂ ਉਧਾਰ ਲਈ ਗਈ ਰਕਮ ਨੂੰ ਵਾਪਸ ਕਰਨ ਦੀ ਸਮਰੱਥਾ ਰੱਖ ਸਕਦੇ ਹੋ।
ਆਸਟ੍ਰੇਲੀਆ ਦੀ ਮਾਰਕੀਟ ਵਿੱਚ ਬੈਂਕਾਂ, ਕ੍ਰੈਡਿਟ ਯੂਨੀਅਨਾਂ ਅਤੇ ਹੋਰ ਅਧਿਕਾਰਤ ਸੰਸਥਾਵਾਂ ਸਮੇਤ 100 ਤੋਂ ਵੱਧ ਰਿਣਦਾਤਾ ਹਨ।
ਇੱਕ ਮੌਰਗੇਜ ਬ੍ਰੋਕਰ ਕਈ ਰਿਣਦਾਤਿਆਂ ਨਾਲ ਕੰਮ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਤੁਹਾਨੂੰ ਵੱਖ-ਵੱਖ ਲੋਨ ਪੇਸ਼ਕਸ਼ਾਂ ਦੀ ਤੁਲਨਾ ਕਰਨ ਵਿੱਚ ਮਦਦ ਕਰਦਾ ਹੈ।

ਤੁਸੀਂ ਕਿੱਥੇ ਰਹਿੰਦੇ ਹੋ ਇਸ 'ਤੇ ਨਿਰਭਰ ਕਰਦੇ ਹੋਏ, ਤੁਸੀਂ ਰਾਜ/ਖੇਤਰ ਦੀਆਂ ਸਰਕਾਰੀ ਗ੍ਰਾਂਟਾਂ ਲਈ ਵੀ ਯੋਗ ਹੋ ਸਕਦੇ ਹੋ।
Subscribe or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au







