Watch FIFA World Cup 2026™

LIVE, FREE and EXCLUSIVE

ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ: 45 ਤੋਂ 74 ਸਾਲ ਦੇ ਪੰਜਾਬੀ ਭਾਈਚਾਰੇ ਲਈ ਖਾਸ ਅਪੀਲ

MP's 16x9  (Presentation) (8).jpg
ਆਂਤੜੀਆਂ (ਬੋਵਲ) ਦਾ ਕੈਂਸਰ ਭਾਈਚਾਰੇ ਵਿੱਚ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। Credit: Dr Rawal

ਵਿਕਟੋਰੀਆ ਦੇ ਸਿਹਤ ਮਾਹਰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਲੋਕ ਹਰ ਦੋ ਸਾਲ ਬਾਅਦ ਬਾਊਲ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਜਰੂਰ ਕਰਵਾਉਣ। ਮਾਹਿਰਾਂ ਅਨੁਸਾਰ, ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ 90 ਫੀਸਦੀ ਤੋਂ ਵੱਧ ਮਾਮਲਿਆਂ ਦਾ ਸਫਲ ਇਲਾਜ ਸੰਭਵ ਹੈ।


Published

By MP Singh

Presented by MP Singh

Source: SBS


Share this with family and friends


ਵਿਕਟੋਰੀਆ ਦੇ ਸਿਹਤ ਮਾਹਰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਲੋਕ ਹਰ ਦੋ ਸਾਲ ਬਾਅਦ ਬਾਊਲ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਜਰੂਰ ਕਰਵਾਉਣ। ਮਾਹਿਰਾਂ ਅਨੁਸਾਰ, ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ 90 ਫੀਸਦੀ ਤੋਂ ਵੱਧ ਮਾਮਲਿਆਂ ਦਾ ਸਫਲ ਇਲਾਜ ਸੰਭਵ ਹੈ।


ਵਿਕਟੋਰੀਆ ਦੇ ਸਿਹਤ ਮਾਹਿਰ ਪੰਜਾਬੀ ਭਾਈਚਾਰੇ ਨੂੰ ਅੰਤੜੀਆਂ (ਬਾਊਲ) ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ ਜਾਗਰੂਕ ਹੋਣ ਦੀ ਅਪੀਲ ਕਰ ਰਹੇ ਹਨ, ਕਿਉਂਕਿ ਕਈ ਲੋਕ ਅਜੇ ਵੀ ਇਸ ਮੁਫ਼ਤ ਟੈਸਟ ਵਿੱਚ ਭਾਗ ਨਹੀਂ ਲੈ ਰਹੇ।

ਮੈਲਬਰਨ ਦੇ ਡਾ. ਭਜਨਪ੍ਰੀਤ ਰਾਵਲ ਦਾ ਕਹਿਣਾ ਹੈ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਹਰ ਵਿਅਕਤੀ ਲਈ ਇਹ ਟੈਸਟ ਬਹੁਤ ਜ਼ਰੂਰੀ ਹੈ, ਭਾਵੇਂ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰਦਾ ਹੋਵੇ।

“ਅੰਤੜੀਆਂ ਦੀ ਜਾਂਚ ਤੁਹਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਉਹ ਵਿਅਕਤੀ ਜੋ ਇਸ ਦੇ ਯੋਗ ਹੈ, ਇਸ ਟੈਸਟ ਨੂੰ ਤੁਰੰਤ ਕਰਵਾਏ,” ਡਾ. ਰਾਵਲ ਨੇ ਕਿਹਾ।

ਭਾਵੇਂ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰਦੇ ਹੋ, ਇਹ ਟੈਸਟ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ।
Dr Rawal

ਮਾਹਿਰਾਂ ਦੇ ਅਨੁਸਾਰ, ਬਾਊਲ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਪਰਿਵਾਰਕ ਇਤਿਹਾਸ ਹੋਵੇ ਜਾਂ ਜੀਵਨਸ਼ੈਲੀ ਗਲਤ ਹੋਵੇ। ਇਸ ਕਰਕੇ ਸਕ੍ਰੀਨਿੰਗ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਖੋਜ ਦਰਸਾਉਂਦੀ ਹੈ ਕਿ ਜਿਨ੍ਹਾਂ ਲੋਕਾਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਨਹੀਂ ਹੈ, ਉਹ ਅਕਸਰ ਬਾਊਲ (ਅੰਤੜੀਆਂ ਦੇ) ਕੈਂਸਰ ਅਤੇ ਇਸ ਦੀ ਸਕ੍ਰੀਨਿੰਗ ਬਾਰੇ ਘੱਟ ਜਾਣਕਾਰੀ ਰੱਖਦੇ ਹਨ। ਇਸ ਕਾਰਨ ਉਹ ਟੈਸਟ ਦੀ ਮਹੱਤਤਾ ਨੂੰ ਸਮਝਣ ਵਿੱਚ ਪਿੱਛੇ ਰਹਿ ਜਾਂਦੇ ਹਨ ਅਤੇ ਕਈ ਵਾਰ ਇਸ ਦੀ ਸਹੀ ਹੋਣ ‘ਤੇ ਵੀ ਸੰਦੇਹ ਕਰਦੇ ਹਨ।

ਡਾ. ਰਾਵਲ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਭਰਮ ਦੂਰ ਕਰਨਾ ਬਹੁਤ ਜ਼ਰੂਰੀ ਹੈ।

“ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਹੈ, ਤਾਂ ਤੁਹਾਨੂੰ ਮੁਫ਼ਤ ਬਾਊਲ ਸਕ੍ਰੀਨਿੰਗ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਇੱਕ ਸੰਤੁਸ਼ਟੀ ਭਰਿਆ ਜੀਵਨ ਜੀਉਣਾ ਜਾਰੀ ਰੱਖਣਾ ਚਾਹੀਦਾ ਹੈ,” ਉਨ੍ਹਾਂ ਨੇ ਕਿਹਾ।

ਬਾਊਲ ਕੈਂਸਰ ਦੇ ਸ਼ੁਰੂਆਤੀ ਦੌਰ ਵਿੱਚ ਅਕਸਰ ਕੋਈ ਲੱਛਣ ਨਹੀਂ ਹੁੰਦੇ। ਪਰ ਜੇਕਰ ਇਹ ਜਲਦੀ ਪਤਾ ਲੱਗ ਜਾਵੇ, ਤਾਂ 90 ਫੀਸਦੀ ਤੋਂ ਵੱਧ ਮਾਮਲਿਆਂ ਵਿੱਚ ਇਸ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ।

ਆਸਟ੍ਰੇਲੀਆ ਵਿੱਚ 50 ਤੋਂ 74 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਹਰ ਦੋ ਸਾਲ ਬਾਅਦ ਡਾਕ ਰਾਹੀਂ ਮੁਫ਼ਤ ਟੈਸਟ ਕਿੱਟ ਭੇਜੀ ਜਾਂਦੀ ਹੈ। 45 ਤੋਂ 49 ਸਾਲ ਦੇ ਲੋਕ ਆਪਣੀ ਪਹਿਲੀ ਕਿੱਟ ਮੰਗਵਾਉਣ ਲਈ ਨੈਸ਼ਨਲ ਕੈਂਸਰ ਸਕ੍ਰੀਨਿੰਗ ਰਜਿਸਟਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹਨ।

ਇਹ ਟੈਸਟ ਸਧਾਰਣ, ਸਾਫ਼-ਸੁਥਰਾ ਅਤੇ ਘਰ ਵਿੱਚ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
Dr Rawal

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਾਗਰੂਕਤਾ ਵਧਾਉਣ ਨਾਲ ਹੀ ਬਾਊਲ (ਅੰਤੜੀਆਂ ਦੇ) ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ, ਖਾਸ ਕਰਕੇ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ।

ਅਖੀਰ ਵਿੱਚ, ਡਾ. ਰਾਵਲ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਫ਼ਤ ਮੌਕੇ ਦਾ ਲਾਭ ਲੈਣ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰਨ ਲਈ ਅੱਗੇ ਆਉਣ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now