ਆਸਟ੍ਰੇਲੀਆ ਦੀ ਇਹ ਨਵੀਂ ਖੋਜ ਕੈਂਸਰ ਵਾਲੇ ਮਰੀਜ਼ਾਂ ਤੋਂ ਟਿਊਮਰ ਦੇ ਨਮੂਨਿਆਂ ਦੀ ਵਰਤੋਂ ਕਰਦੀ ਹੈ ਜਿਸ ਨੂੰ ਆਰਗੈਨੋਇਡ ਜਾਂ 3-ਡੀ ਮਾਡਲ ਕਿਹਾ ਜਾਂਦਾ ਹੈ - ਇਹ ਲਗਭਗ ਰੇਤ ਦੇ ਦਾਣੇ ਦੇ ਆਕਾਰ ਦਾ ਹੁੰਦਾ ਹੈ ।
ਵਾਲਟਰ ਐਂਡ ਐਲਿਜ਼ਾ ਹਾਲ ਇੰਸਟੀਚਿਊਟ ਆਫ਼ ਮੈਡੀਕਲ ਰਿਸਰਚ ਦੇ ਪ੍ਰੋਫੈਸਰ ਪੀਟਰ ਗਿਬਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮ ਦਾ ਉੱਦੇਸ਼ ਇਸ ਮਾਰੂ ਬਿਮਾਰੀ ਪ੍ਰਤੀ ਬਿਹਤਰ ਟੀਚੇ ਹਾਸਿਲ ਕਰਨ ਵਿੱਚ ਮਦਦ ਕਰਨਾ ਹੈ।
ਹਰ ਸਾਲ, 15,000 ਤੋਂ ਵੱਧ ਆਸਟ੍ਰੇਲੀਅਨ ਅੰਤੜੀਆਂ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦੇ ਹਨ ।
ਇਲਾਜ ਉਦੋਂ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਇਸਦਾ ਜਲਦੀ ਪਤਾ ਲੱਗ ਜਾਂਦਾ ਹੈ। ਪਰ ਲੱਛਣਾਂ ਦੀ ਘਾਟ ਕਾਰਨ ਅਕਸਰ ਇਸਦਾ ਨਿਦਾਨ ਦੇਰੀ ਨਾਲ ਕੀਤਾ ਜਾਂਦਾ ਹੈ।
ਬਾਊਲ ਕੈਂਸਰ ਆਸਟ੍ਰੇਲੀਆ ਦੇ ਪ੍ਰੋਫੈਸਰ ਗ੍ਰਾਹਮ ਨਿਊਜ਼ਸਟੇਡ ਨੇ ਕਿਹਾ ਕਿ ਇਸ ਖੋਜ ਦੇ ਨਤੀਜਿਆਂ ਨੇ ਦੇਸ਼ ਦੇ ਦੂਜੇ ਸਭ ਤੋਂ ਆਮ ਕੈਂਸਰ ਦੇ ਵਿਰੁੱਧ ਲੜਾਈ ਲਈ ਉਮੀਦ ਜਗਾਈ ਹੈ ।
ਕੈਂਸਰ ਮਾਹਿਰ ਡਾ. ਮਨਨ ਚੱਢਾ ਦੱਸਦੇ ਹਨ ਕਿ ਜੇਕਰ ਤੁਹਾਡੇ ਮਲ ਵਿਚ ਖੂਨ ਆਉਂਦਾ ਹੈ, 3-4 ਹਫਤੇ ਪੁਰਾਣੀ ਕਬਜ਼ ਹੈ ਜਾਂ ਫਿਰ 3-4 ਹਫਤੇ ਤੋਂ ਲਗਾਤਾਰ ਦਸਤ ਲੱਗੇ ਹਨ ਅਤੇ ਜੇਕਰ ਚੰਗੀ ਖੁਰਾਕ ਹੋਣ ਦੇ ਬਾਵਜੂਦ ਤੁਹਾਡਾ ਵਜ਼ਨ ਲਗਾਤਾਰ ਘੱਟ ਰਿਹਾ ਹੈ, ਤਾਂ ਬਿਨਾਂ ਦੇਰ ਕੀਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਅੰਤੜੀਆਂ ਦੇ ਕੈਂਸਰ ਨਾਲ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਰ ਹਫ਼ਤੇ ਲਗਭਗ 103 ਆਸਟ੍ਰੇਲੀਅਨ ਲੋਕ ਅੰਤੜੀਆਂ ਦੇ ਕੈਂਸਰ ਨਾਲ ਮਰਦੇ ਹਨ। ਇਸਦੀ ਜਲਦ ਜਾਂਚ ਕੀਤੇ ਜਾਣ ਨਾਲ ਗੰਭੀਰ ਨਤੀਜਿਆਂ ਤੋਂ ਬਚਣ ਦੀ ਦਰ 90% ਤੱਕ ਵੱਧ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ: