ਕੀ ਤੁਸੀਂ ਖੁਦ ਨੂੰ ਥੋੜਾ ਜਿਹਾ ਸਮ੍ਹਾਂ ਦੇਣ ਲਈ ਤਿਆਰ ਹੋ?
ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਐਸ ਬੀ ਐਸ ਉੱਤੇ ਤੁਸੀਂ ਪੰਜਾਬੀ ਵਿੱਚ ਦੁਨੀਆ ਭਰ ਦੀਆਂ ਪ੍ਰਸਿੱਧ ਧਿਆਨ ਦੀਆਂ ਵਿਧੀਆਂ ਦਾ ਅਭਿਆਸ ਕਰ ਸਕਦੇ ਹੋ।
ਭੱਜ-ਦੌੜ ਵਾਲੀ ਜ਼ਿੰਦਗੀ ਵਿੱਚੋਂ ਕੁੱਝ ਕੁ ਸਮ੍ਹਾਂ ਆਪਣੇ ਲਈ ਕੱਢ ਕੇ ਆਪਣੇ ਮਨ ਅਤੇ ਸਰੀਰ ਨੂੰ ਤਾਜ਼ਗੀ ਨਾਲ ਭਰ ਦੇਣ ਵਾਲੇ ਅਭਿਆਸਾਂ ਨੂੰ ਸਿੱਖਣ ਲਈ ਐਸ ਬੀ ਐਸ ਵੱਲੋਂ ਪੇਸ਼ ਮੈਡੀਟੇਸ਼ਨ ਅਭਿਆਸਾਂ ਦੇ ਪੌਡਕਾਸਟ ਐਪੀਸੋਡਾਂ ਨਾਲ ਜੁੜੋ।
ਭਾਵੇਂ ਤੁਸੀਂ ਇਹ ਆਸਨ ਸਾਲ੍ਹਾਂ ਤੋਂ ਕਰ ਰਹੇ ਹੋ ਅਤੇ ਭਾਵੇਂ ਇਹ ਤੁਹਾਡੀ ਪਹਿਲੀ ਕੋਸ਼ਿਸ਼ ਹੈ, ਫਿਰ ਵੀ ਇਹ ਛੋਟੇ ਜਿਹੇ ਅਭਿਆਸ ਤੁਹਾਡੇ ਰੋਜ਼ ਦੇ ਰੁਝੇਵਿਆਂ ਵਿੱਚ ਕਿਤੇ ਨਾ ਕਿਤੇ ਫਿੱਟ ਹੋ ਜਾਣਗੇ।
ਅਨੁਭਵੀ ਉਸਤਾਦਾਂ ਦੀ ਸਹਾਇਤਾ ਨਾਲ ਤਿਆਰ ਕੀਤੇ ਗਏ ਇਹ ਅਭਿਆਸ ਤੁਹਾਨੂੰ ਕੁੱਝ ਸਮਾਂ ਖੁਦ ਨੂੰ ਆਰਾਮ ਦੇਣ ਵਿੱਚ ਮਦਦ ਕਰਨਗੇ।