ਆਸਟ੍ਰੇਲੀਆਈ ਦੀ ਮੁੱਖ ਭੂਮੀ ਤੋਂ 240 ਕਿਲੋਮੀਟਰ (150 ਮੀਲ) ਦੱਖਣ ਵਿੱਚ ਸਥਿਤ ਤਸਮਾਨੀਆ ਦਾ ਮੁੱਖ ਟਾਪੂ, ਦੁਨੀਆ ਦਾ 26ਵਾਂ ਸਭ ਤੋਂ ਵੱਡਾ ਟਾਪੂ ਹੈ ਅਤੇ ਇਸਦੇ ਆਲੇ ਦੁਆਲੇ 1000 ਟਾਪੂ ਸ਼ਾਮਲ ਹਨ।
ਇਹ ਆਸਟ੍ਰੇਲੀਆ ਦਾ ਸਭ ਤੋਂ ਛੋਟਾ ਅਤੇ ਘੱਟ ਆਬਾਦੀ ਵਾਲਾ ਰਾਜ ਹੈ। ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੋਬਾਰਟ ਹੈ, ਜਿਸਦੀ ਆਬਾਦੀ ਦੇ ਲਗਭਗ 40% ਲੋਕ ਗ੍ਰੇਟਰ ਹੋਬਾਰਟ ਖੇਤਰ ਵਿੱਚ ਰਹਿੰਦੇ ਹਨ।
ਤਸਮਾਨੀਆ ਆਸਟ੍ਰੇਲੀਆ ਦਾ ਇੱਕ ਐਸਾ ਰਾਜ ਹੈ, ਜਿਸਦੇ ਵਸਨੀਕਾਂ ਦਾ ਸਭ ਤੋਂ ਘੱਟ ਅਨੁਪਾਤ ਇਸਦੀ ਰਾਜਧਾਨੀ ਸ਼ਹਿਰ ਦੇ ਅੰਦਰ ਰਹਿੰਦਾ ਹੈ।
2021 ਦੀ ਮਰਦਮਸ਼ੁਮਾਰੀ ਮੁਤਾਬਿਕ ਤਸਮਾਨੀਆ ਵਿੱਚ ਵਸਣ ਵਾਲੇ ਪੰਜਾਬੀ ਭਾਈਚਾਰੇ ਦੀ ਗਿਣਤੀ 2,556 ਦਰਜ ਕੀਤੀ ਗਈ ਹੈ, ਜਦਕਿ 6,137 ਲੋਕਾਂ ਦਾ ਜਨਮ ਭਾਰਤ ਵਿੱਚ ਹੋਇਆ ਹੈ।
ਰਾਜਧਾਨੀ ਹੋਬਾਰਟ 'ਚ ਵੱਸਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਮੈਟਰੋ ਸ਼ਹਿਰਾਂ ਦੇ ਮੁਕਾਬਲੇ ਭਾਵੇਂ ਅਬਾਦੀ ਪੱਖੋਂ ਗਿਣਤੀ ਬਹੁਤ ਥੋੜੀ ਹੈ ਪਰ ਇਕੱਠ ਪੱਖੋਂ ਇੱਥੇ ਵੱਸਦੇ ਭਾਰਤੀ ਪਰਿਵਾਰਾਂ 'ਚ ਚੋਖਾ ਏਕਾ ਹੈ।
ਇਹ ਪੌਡਕਾਸਟ ਹੋਬਾਰਟ ਵਿੱਚ ਵੱਸਦੇ ਪੰਜਾਬੀਆਂ ਦੇ ਜੀਵਨ, ਰਿਹਾਇਸ਼, ਰਹਿਣ-ਸਹਿਣ ਅਤੇ ਇਸ ਸੁੰਦਰ ਟਾਪੂ ਵਿੱਚ ਉਨ੍ਹਾਂ ਦੇ ਅਨੁਭਵਾਂ ਬਾਰੇ ਹੈ, ਪੂਰੀ ਗੱਲਬਾਤ ਆਡੀਓ 'ਤੇ ਕਲਿੱਕ ਕਰ ਕੇ ਸੁਣੀ ਜਾ ਸਕਦੀ ਹੈ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।








