ਫੈਮਲੀ ਲਾਅ ਐਕਟ ਵਿਆਹੁਤਾ, ਅਸਲ, ਜਾਂ ਸਮਲਿੰਗੀ ਮਾਪਿਆਂ ਦੇ ਨਾਲ-ਨਾਲ ਦੇਖਭਾਲ ਕਰਨ ਵਾਲਿਆਂ ਜਿਵੇਂ ਕਿ ਦਾਦਾ-ਦਾਦੀ 'ਤੇ ਬਰਾਬਰ ਲਾਗੂ ਹੁੰਦਾ ਹੈ।
ਇਹ ਯਕੀਨੀ ਬਣਾਉਂਦਾ ਹੈ ਕਿ ਬੱਚਿਆਂ ਨੂੰ ਪਰਿਵਾਰ ਦੇ ਅੰਦਰ ਲਿੰਗ ਜਾਂ ਪਾਲਣ-ਪੋਸ਼ਣ ਦੀਆਂ ਭੂਮਿਕਾਵਾਂ ਬਾਰੇ ਕੋਈ ਧਾਰਨਾ ਬਣਾਏ ਬਿਨਾਂ, ਦੋਵਾਂ ਮਾਪਿਆਂ ਨਾਲ ਅਰਥਪੂਰਨ ਰਿਸ਼ਤੇ ਕਾਇਮ ਰੱਖਣ ਦਾ ਅਧਿਕਾਰ ਹੈ।
ਇਸ ਲਈ, ਵਿਛੋੜੇ ਤੋਂ ਬਾਅਦ, ਕੋਈ ਵੀ ਪੇਰੈਂਟ ਆਪਣੇ ਆਪ ਹੀ ਕਿਸੇ ਬੱਚੇ ਦੀ ਪੂਰੀ ਦੇਖਭਾਲ ਕਰਨ ਜਾਂ ਦੂਜੇ ਪੇਰੈਂਟ ਦੀ ਤਰਫੋਂ ਫੈਸਲੇ ਲੈਣ ਦਾ ਹੱਕਦਾਰ ਨਹੀਂ ਹੁੰਦਾ।
ਹਾਲਾਂਕਿ, ਇਹ ਜਾਨਣਾ ਮਹੱਤਵਪੂਰਨ ਹੈ ਕਿ ਸਿਰਫ਼ ਅਦਾਲਤਾਂ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਤੋਂ ਰੋਕ ਸਕਦੀਆਂ ਹਨ, ਜਿਵੇਂ ਕਿ ਪਰਿਵਾਰਕ ਹਿੰਸਾ ਦੇ ਮਾਮਲਿਆਂ ਵਿੱਚ।
ਈਕੁਅਲ ਜੋਆਇੰਟ ਪੇਰੈਂਟਲ ਜ਼ਿੰਮੇਵਾਰੀ ਦਾ ਮਤਲਬ ਹੈ ਕਿ ਦੋਵਾਂ ਮਾਪਿਆਂ ਨੂੰ ਬੱਚੇ ਦੀ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਬੱਚੇ ਨੂੰ ਹਰੇਕ ਮਾਤਾ-ਪਿਤਾ ਨਾਲ ਬਰਾਬਰ ਸਮਾਂ ਬਿਤਾਉਣਾ ਚਾਹੀਦਾ ਹੈ।

ਪਾਲਣ-ਪੋਸ਼ਣ ਦੀਆਂ ਯੋਜਨਾਵਾਂ ਵਿੱਚ ਚੱਲ ਰਹੇ ਵਿੱਤੀ ਪ੍ਰਬੰਧਾਂ ਬਾਰੇ ਇੱਕ ਸਮਝੌਤਾ ਸ਼ਾਮਲ ਹੋ ਸਕਦਾ ਹੈ।
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ ਵੂਮੈਨਜ਼ ਲੀਗਲ ਸਰਵਿਸ ਦੇ ਨਾਲ ਇੱਕ ਸੀਨੀਅਰ ਸਾਲਿਸਟਰ, ਸ਼ਿਰੀਨ ਫਗਾਨੀ ਦੇ ਅਨੁਸਾਰ, ਪਾਲਣ ਪੋਸ਼ਣ ਯੋਜਨਾਵਾਂ ਇੱਕ ਨਿਰਧਾਰਤ ਫਾਰਮੈਟ ਦੀ ਪਾਲਣਾ ਨਹੀਂ ਕਰਦੀਆਂ ਹਨ।
ਪਾਲਣ-ਪੋਸ਼ਣ ਯੋਜਨਾ ਦਾ ਉਦੇਸ਼ ਵੱਖ ਹੋਣ ਤੋਂ ਬਾਅਦ ਵਿਵਾਦ ਨੂੰ ਘਟਾਉਣਾ ਹੈ, ਖਾਸ ਕਰਕੇ ਜਦੋਂ ਮਾਪਿਆਂ ਵਿਚਕਾਰ ਗਲਤ ਸੰਚਾਰ ਪੈਦਾ ਹੋ ਸਕਦਾ ਹੈ। ਹਾਲਾਂਕਿ, ਇੱਕ ਪਾਲਣ ਪੋਸ਼ਣ ਯੋਜਨਾ ਕਾਨੂੰਨੀ ਤੌਰ 'ਤੇ ਬਾਈਡਿੰਗ ਦਸਤਾਵੇਜ਼ ਨਹੀਂ ਹੈ।
ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਪਾਲਣ-ਪੋਸ਼ਣ ਪ੍ਰਬੰਧਾਂ 'ਤੇ ਇੱਕ ਸਮਝੌਤਾ ਹੋ ਗਿਆ ਹੈ ਅਤੇ ਤੁਸੀਂ ਇਸਨੂੰ ਕਾਨੂੰਨੀ ਤੌਰ 'ਤੇ ਪਾਬੰਦ ਬਣਾਉਣਾ ਚਾਹੁੰਦੇ ਹੋ, ਤੁਸੀਂ ਪਾਲਣ-ਪੋਸ਼ਣ ਦੀ ਸਹਿਮਤੀ ਦੇ ਆਦੇਸ਼ ਲਈ ਫੈਡਰਲ ਸਰਕਟ ਅਤੇ ਆਸਟ੍ਰੇਲੀਆ ਦੀ ਫੈਮਿਲੀ ਕੋਰਟ ਵਿੱਚ ਔਨਲਾਈਨ ਅਰਜ਼ੀ ਦੇ ਸਕਦੇ ਹੋ।

ਜੇਕਰ ਮਾਪੇ ਕਿਸੇ ਸਮਝੌਤੇ 'ਤੇ ਪਹੁੰਚਣ ਵਿੱਚ ਅਸਮਰੱਥ ਹੁੰਦੇ ਹਨ, ਤਾਂ ਅਗਲੇ ਪੜਾਅ ਵਿੱਚ ਆਮ ਤੌਰ 'ਤੇ ਪਰਿਵਾਰਕ ਵਿਵਾਦ ਦਾ ਹੱਲ ਸ਼ਾਮਲ ਹੁੰਦਾ ਹੈ।
ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਆਫ਼ ਆਸਟ੍ਰੇਲੀਆ ਤੋਂ ਸੀਨੀਅਰ ਜੁਡੀਸ਼ੀਅਲ ਰਜਿਸਟਰਾਰ ਐਨੀ-ਮੈਰੀ ਰਾਈਸ ਦਾ ਕਹਿਣਾ ਹੈ ਕਿ ਬਹੁਤੇ ਵਿਛੋੜੇ ਵਾਲੇ ਮਾਪੇ ਅਦਾਲਤ ਦਾ ਸਹਾਰਾ ਲਏ ਬਿਨਾਂ ਪੈਰੈਂਟਿੰਗ ਦੇ ਸਮਝੌਤੇ ਸਥਾਪਤ ਕਰਦੇ ਹਨ।
ਰਜਿਸਟਰਾਰ ਰਾਈਸ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅਦਾਲਤ ਦੀ ਜ਼ਿੰਮੇਵਾਰੀ ਹੈ ਕਿ ਉਹ ਮਾਪਿਆਂ ਨੂੰ ਝਗੜਿਆਂ ਨੂੰ ਜਲਦੀ ਅਤੇ ਲਾਗਤ-ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰੇ। ਹਾਲਾਂਕਿ, ਇਹ ਕਦੇ ਵੀ ਤਰਜੀਹੀ ਵਿਕਲਪ ਨਹੀਂ ਹੁੰਦਾ।
ਇੱਕ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਪ੍ਰੈਕਟੀਸ਼ਨਰ, ਜਾਂ FDRP, ਇੱਕ ਖਾਸ ਤੌਰ 'ਤੇ ਸਿਖਿਅਤ ਵਿਚੋਲਾ ਹੈ ਜੋ ਅਪਵਾਦ ਵੇਲੇ ਪਰਿਵਾਰਾਂ ਨਾਲ ਕੰਮ ਕਰਦਾ ਹੈ।
ਤੁਸੀਂ ਫੈਮਲੀ ਰਿਲੇਸ਼ਨਸ਼ਿਪ ਸੈਂਟਰਾਂ ਦੀ ਵੈੱਬਸਾਈਟ 'ਤੇ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਪ੍ਰੈਕਟੀਸ਼ਨਰਜ਼ ਦੀ ਸੂਚੀ ਲੱਭ ਸਕਦੇ ਹੋ, ਜਿਸ ਵਿੱਚ ਉਨ੍ਹਾਂ ਦੇ ਟਿਕਾਣੇ ਅਤੇ ਫੀਸਾਂ ਸ਼ਾਮਲ ਹੁੰਦੀਆਂ ਹਨ।
ਫੈਮਿਲੀ ਕੋਰਟ ਅਦਾਲਤ ਨੂੰ ਸ਼ਾਮਲ ਕੀਤੇ ਬਿਨਾਂ ਕਿਸੇ ਸਮਝੌਤੇ 'ਤੇ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਲਈ ਔਨਲਾਈਨ ਸਰੋਤ ਪ੍ਰਦਾਨ ਕਰਦੀ ਹੈ। ਤੁਸੀਂ ਕਾਨੂੰਨੀ ਸਹਾਇਤਾ ਸੇਵਾਵਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਸਹਾਇਤਾ ਲਈ ਫੈਮਿਲੀ ਰਿਲੇਸ਼ਨਸ਼ਿਪਸ ਔਨਲਾਈਨ 'ਤੇ ਜਾ ਸਕਦੇ ਹੋ।

ਰਜਿਸਟਰਾਰ ਰਾਈਸ ਦਾ ਕਹਿਣਾ ਹੈ, ਜੇਕਰ ਤੁਸੀਂ ਫੈਮਿਲੀ ਡਿਸਪਿਊਟ ਰੈਜ਼ੋਲੂਸ਼ਨ ਵਿੱਚ ਹਾਜ਼ਰ ਹੁੰਦੇ ਹੋ ਤਾਂ ਵਕੀਲ ਦੀ ਕੋਈ ਲੋੜ ਨਹੀਂ ਹੈ।
ਜੇਕਰ ਤੁਹਾਨੂੰ ਫੈਮਿਲੀ ਡਿਸਪਿਊਟ ਰੈਜ਼ੋਲੂਸ਼ਨ ਵਿੱਚ ਹਾਜ਼ਰ ਹੋਣ ਲਈ ਦੂਜੇ ਪੇਰੈਂਟ ਤੋਂ ਸੱਦਾ ਮਿਲਦਾ ਹੈ, ਤਾਂ ਇਸ 'ਤੇ ਧਿਆਨ ਨਾਲ ਵਿਚਾਰ ਕਰੋ ਅਤੇ ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਕਾਨੂੰਨੀ ਸਲਾਹ ਲਓ।
ਜੇਕਰ ਤੁਸੀਂ ਹਾਜ਼ਰ ਨਾ ਹੋਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਇੰਪੁੱਟ ਤੋਂ ਬਿਨਾਂ ਕਿਸੇ ਫੈਸਲੇ 'ਤੇ ਪਹੁੰਚਿਆ ਜਾ ਸਕਦਾ ਹੈ।
ਜਦੋਂ ਮਾਪੇ ਕਿਸੇ ਸਮਝੌਤੇ 'ਤੇ ਨਹੀਂ ਪਹੁੰਚ ਸਕਦੇ, ਤਾਂ ਪਰਿਵਾਰਕ ਕਾਨੂੰਨ ਦੀ ਅਦਾਲਤ ਪਰਿਵਾਰਕ ਕਾਨੂੰਨ ਦੇ ਅਨੁਸਾਰ, ਬੱਚੇ ਦੇ ਸਰਵੋਤਮ ਹਿੱਤਾਂ ਦੇ ਆਧਾਰ 'ਤੇ ਫੈਸਲਾ ਕਰੇਗੀ। ਬੱਚੇ ਦੇ 18 ਸਾਲ ਦੇ ਹੋਣ ਤੱਕ ਅਦਾਲਤ ਦੇ ਹੁਕਮ ਲਾਗੂ ਰਹਿੰਦੇ ਹਨ।
ਹਾਲਾਂਕਿ, ਅਦਾਲਤੀ ਆਦੇਸ਼ਾਂ ਦੀਆਂ ਵਿਸ਼ੇਸ਼ਤਾਵਾਂ ਹਰੇਕ ਕੇਸ ਵਿੱਚ ਵੱਖੋ-ਵੱਖਰੀਆਂ ਹੁੰਦੀਆਂ ਹਨ।

ਅਦਾਲਤ ਹੁਕਮਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ, ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਨਾਲ ਮਹੱਤਵਪੂਰਨ ਨਤੀਜੇ ਨਿਕਲ ਸਕਦੇ ਹਨ।
ਅਦਾਲਤ ਦੇ ਸਾਹਮਣੇ ਆਪਣਾ ਕੇਸ ਪੇਸ਼ ਕਰਨ ਲਈ, ਕਈ ਲਿਖਤੀ ਦਸਤਾਵੇਜ਼ ਦਾਇਰ ਕਰਨ ਦੀ ਲੋੜ ਹੁੰਦੀ ਹੈ, ਅਤੇ ਬੱਚਿਆਂ ਲਈ ਕਿਸੇ ਵੀ ਖਤਰੇ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਦੀ ਵੈੱਬਸਾਈਟ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਪ੍ਰਦਾਨ ਕਰਦੀ ਹੈ।
ਵੈੱਬਸਾਈਟ ਤੁਹਾਨੂੰ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਵੀਡੀਓ ਪ੍ਰਦਾਨ ਕਰਦੀ ਹੈ , ਅਤੇ ਲੋੜ ਪੈਣ 'ਤੇ ਅਨੁਵਾਦ ਸੇਵਾਵਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਮਿਸ ਫਗਾਨੀ ਕਹਿੰਦੀ ਹੈ ਕਿ ਆਪਣੇ ਬੱਚੇ ਦੇ ਨਾਲ ਵਿਦੇਸ਼ ਜਾਂ ਅੰਤਰਰਾਜੀ ਯਾਤਰਾ ਦੀ ਯੋਜਨਾ ਬਣਾਉਣ ਵੇਲੇ, ਦੂਜੇ ਪੇਰੈਂਟ ਦੀ ਸਹਿਮਤੀ ਦੀ ਲੋੜ ਹੁੰਦੀ ਹੈ।
ਜੇ ਤੁਸੀਂ ਕਿਸੇ ਖਾਸ ਪਾਲਣ-ਪੋਸ਼ਣ ਪ੍ਰਬੰਧ ਲਈ ਸਹਿਮਤ ਹੋਣ ਲਈ ਦਬਾਅ ਮਹਿਸੂਸ ਕਰਦੇ ਹੋ, ਅਤੇ ਖਾਸ ਕਰਕੇ ਜੇ ਤੁਸੀਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ, ਤਾਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵਕੀਲ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ।







