ਜੇਕਰ ਤੁਹਾਡੇ ਘਰ ਜਾਂ ਕਾਰੋਬਾਰ ‘ਤੇ ਕਦੇ ਕੋਈ ਘੁੱਸਪੈਠ ਨਹੀਂ ਹੋਈ ਤਾਂ ਤੁਸੀਂ ਖੁਦ ਨੂੰ ਕਿਸਮਤ ਵਾਲੇ ਸਮਝ ਸਕਦੇ ਹੋ।
ਇੱਕ ਖਾਸ ਸੁਨੇਹਾ ਜੋ ਆਸਟ੍ਰੇਲੀਆ ਦੇ ਵਸਨੀਕਾਂ, ਲੋਕਸਮਿੱਥ ਅਤੇ ਸੁਰੱਖਿਆ ਮਾਹਰਾਂ ਤੋਂ ਤੁਸੀਂ ਵਾਰ ਵਾਰ ਸੁਣੋਗੇ 'ਕੀਪਿੰਗ ਥੀਵਜ਼ ਆਊਟ ਇਜ਼ ਦਾ ਨੇਮ ਔਫ ਦਾ ਗੇਮ' ਮਤਲਬ ਕਿ ਚੋਰਾਂ ਨੂੰ ਘਰ ਤੋਂ ਦੂਰ ਰੱਖਣਾ ਹੀ ਸਭ ਤੋਂ ਜ਼ਰੂਰੀ ਚੀਜ਼ ਹੈ।
ਆਸਟਰੇਲੀਆ ਦੇ ਕਾਨੂੰਨ ਦੇ ਤਹਿਤ ਡਕੈਤੀ ਕੀ ਹੈ
ਆਸਟਰੇਲੀਆ ਵਿੱਚ, ਡਕੈਤੀ ਸਿਰਫ ਚੋਰੀ ਨਹੀਂ ਹੈ, ਇਸ ਦੀਆਂ ਵਿਸ਼ੇਸ਼ ਕਾਨੂੰਨੀ ਪਰਿਭਾਸ਼ਾਵਾਂ ਅਤੇ ਨਤੀਜੇ ਹਨ।
ਸਿਡਨੀ ਸਥਿਤ ਕ੍ਰਿਮੀਨਲ ਵਕੀਲ ਐਲੇਕਸ ਕਾਓ ਦਾ ਕਹਿਣਾ ਹੈ ਕਿ ਡਕੈਤੀ ਵਿਚ ਤਾਕਤ ਦੀ ਵਰਤੋਂ ਜਾਂ ਤਾਕਤ ਦੀ ਧਮਕੀ ਨਾਲ ਕਿਸੇ ਹੋਰ ਵਿਅਕਤੀ ਤੋਂ ਜਾਇਦਾਦ 'ਤੇ ਕਬਜ਼ਾ ਕਰਨਾ ਸ਼ਾਮਲ ਹੈ।
ਦੂਜੇ ਪਾਸੇ, ਚੋਰੀ, ਸਾਰੇ ਰਾਜਾਂ ਵਿੱਚ ਵੱਖਰੇ ਤਰੀਕੇ ਨਾਲ ਪਰਿਭਾਸ਼ਿਤ ਕੀਤੀ ਜਾਂਦੀ ਹੈ ਪਰ ਆਮ ਤੌਰ 'ਤੇ ਇਸ ਵਿੱਚ ਕਿਸੇ ਹੋਰ ਦੀ ਜਾਇਦਾਦ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਤਾਕਤ ਦੀ ਵਰਤੋਂ ਕੀਤੇ ਬਿਨਾਂ ਲੈਣਾ ਸ਼ਾਮਲ ਹੁੰਦਾ ਹੈ। ਚੋਰੀ ਅਤੇ ਡਕੈਤੀ ਵਿਚਕਾਰ ਮੁੱਖ ਅੰਤਰ ਇਹ ਹੈ ਕਿ ਚੋਰੀ ਵਿੱਚ ਸਿੱਧੀਆਂ ਧਮਕੀਆਂ ਜਾਂ ਹਿੰਸਾ ਸ਼ਾਮਲ ਨਹੀਂ ਹੁੰਦੀ।

ਇਹ ਮੌਕਾਪ੍ਰਸਤ ਹੈ।
ਮੈਲਬੌਰਨ ਦੇ ਵਸਨੀਕ ਤੇਜ ਪਨੇਸਰ ਨੇ 2023 ਵਿੱਚ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਵਿੱਚੋਂ ਇੱਕ ਦਾ ਅਨੁਭਵ ਕੀਤਾ ਸੀ। ਖੁਸ਼ਕਿਸਮਤੀ ਨਾਲ, ਉਸਨੇ ਅਤੇ ਉਸਦੇ ਪਰਿਵਾਰ ਨੇ ਚੋਰਾਂ ਦਾ ਸਾਹਮਣਾ ਨਹੀਂ ਕੀਤਾ।
ਸ਼੍ਰੀ ਪਨੇਸਰ ਨੇ ਦੱਸਿਆ ਕਿ "ਉਹ ਸਾਹਮਣੇ ਦਾ ਦਰਵਾਜ਼ਾ ਨਹੀਂ ਖੋਲ੍ਹ ਸਕਦੇ ਸਨ, ਉਹ ਪਿਛਲਾ ਦਰਵਾਜ਼ਾ ਨਹੀਂ ਖੋਲ੍ਹ ਸਕਦੇ ਸਨ, ਕਿਉਂਕਿ ਘਰ ਬਹੁਤ ਸੁਰੱਖਿਅਤ ਢੰਗ ਨਾਲ ਸਥਾਪਤ ਕੀਤਾ ਗਿਆ ਸੀ, ਪਰ ਉਹ ਰਸੋਈ ਦੀ ਪਿਛਲੀ ਖਿੜਕੀ ਤੋਂ ਆਉਣ ਦੇ ਯੋਗ ਸਨ, ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਅੰਦਰ ਦੀ ਸੁਰੱਖਿਆ ਪ੍ਰਣਾਲੀ ਨੂੰ ਹਟਾ ਦਿੱਤਾ ਅਤੇ ਉਸ ਨੂੰ ਰਸੋਈ ਦੇ ਸਿੰਕ ਵਿੱਚ ਸੁੱਟ ਦਿੱਤਾ ਅਤੇ ਟੈਪ ਚਲਾ ਦਿੱਤੀ।"
ਸ੍ਰੀ ਪਨੇਸਰ ਦਾ ਕਹਿਣਾ ਹੈ ਕਿ ਉਹ ਅਕਸਰ ਆਪਣਾ ਕੀਮਤੀ ਸਾਮਾਨ ਸੁਰੱਖਿਅਤ ਲਾਕਰਾਂ ਵਿੱਚ ਰੱਖਦੇ ਹਨ। ਪਰ ਕਦੇ-ਕਦਾਈਂ, ਉਹ ਘਰ ਕੁਝ ਗਹਿਣੇ ਲੈ ਕੇ ਆਉਂਦੇ ਸਨ ਜਦੋਂ ਕੋਈ ਵਿਆਹ ਜਾਂ ਕੋਈ ਸਮਾਰੋਹ ਹੁੰਦਾ ਸੀ।
ਉਹਨਾਂ ਕਿਹਾ ਕਿ " ਇਹ ਸਿਰਫ ਮੌਕਾਪ੍ਰਸਤ ਹੈ, ਪਰ ਬਹੁਤ ਹੁਸ਼ਿਆਰ ਤਰੀਕੇ ਨਾਲ ਕੀਤਾ ਗਿਆ ਹੈ। ਉਹ ਸਿੱਧੇ ਸਾਡੇ ਬੈੱਡਰੂਮ ਵਿੱਚ ਗਏ, ਟਾਲ ਬੁਆਏ ਨੂੰ ਖੋਲ੍ਹਿਆ ਅਤੇ ਗਹਿਣਿਆਂ ਨਾਲ ਭਰਿਆ ਡੱਬਾ ਚੁੱਕ ਕੇ ਚਲੇ ਗਏ।
ਇਹ ਘਾਟਾ ਉਸ ਲਈ ਮਾਨਸਿਕ ਅਤੇ ਵਿੱਤੀ ਤੌਰ 'ਤੇ ਬਹੁਤ ਵੱਡਾ ਸੀ।

ਸਵੈ-ਰੱਖਿਆ
ਆਪਣੇ ਆਪ ਨੂੰ ਅਤੇ ਆਪਣੀ ਜਾਇਦਾਦ ਨੂੰ ਲੁੱਟ ਤੋਂ ਬਚਾਉਣਾ ਜ਼ਰੂਰੀ ਹੈ, ਪਰ ਤੁਸੀਂ ਆਸਟ੍ਰੇਲੀਆ ਵਿੱਚ ਘਰੇਲੂ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਕਾਨੂੰਨੀ ਤੌਰ 'ਤੇ ਕਿਸ ਹੱਦ ਤੱਕ ਜਾ ਸਕਦੇ ਹੋ? ਅਪਰਾਧਕ ਵਕੀਲ ਐਲੇਕਸ ਕਾਓ ਦੱਸਦੇ ਹਨ ਕਿ ਸਵੈ-ਰੱਖਿਆ ਕਾਨੂੰਨ ਰਾਜਾਂ ਅਤੇ ਖੇਤਰਾਂ ਵਿੱਚ ਵੱਖੋ ਵੱਖਰੇ ਹੁੰਦੇ ਹਨ, ਪਰ ਸਵੈ-ਰੱਖਿਆ ਦੇ ਜੋ ਪ੍ਰਮੁੱਖ ਸਿਧਾਂਤ ਹਨ ਉਹ ਸਾਰੇ ਰਾਜਾਂ ਵਿੱਚ ਇੱਕੋ ਜਿਹੇ ਹਨ।
ਉਹ ਕਹਿੰਦੇ ਹਨ ਕਿ "ਤੁਹਾਡੇ ਵੱਲੋਂ ਵਰਤੀ ਜਾਂਦੀ ਤਾਕਤ ਲਾਜ਼ਮੀ ਤੌਰ 'ਤੇ ਖ਼ਤਰੇ ਦੇ ਅਨੁਪਾਤ ਵਿੱਚ ਹੋਣੀ ਚਾਹੀਦੀ ਹੈ। ਘਾਤਕ ਤਾਕਤ ਕੇਵਲ ਤਾਂ ਹੀ ਵਿਹਾਰਕ ਹੈ ਜੇ ਤੁਹਾਡੀ ਜ਼ਿੰਦਗੀ ਤੁਰੰਤ ਖ਼ਤਰੇ ਵਿੱਚ ਹੋਵੇ। ਇੱਕ ਵਾਰ ਖ਼ਤਰਾ ਖਤਮ ਹੋਣ ਤੋਂ ਬਾਅਦ ਤੁਸੀਂ ਹਮਲਾ ਕਰਨਾ ਜਾਰੀ ਨਹੀਂ ਰੱਖ ਸਕਦੇ।"
ਸ਼੍ਰੀਮਾਨ ਕਾਓ ਸਲਾਹ ਦਿੰਦੇ ਹਨ ਕਿ ਜੇ ਤੁਸੀਂ ਆਪਣੇ ਘਰ ਜਾਂ ਕਾਰੋਬਾਰ 'ਤੇ ਹਮਲਾ ਹੁੰਦਾ ਵੇਖਦੇ ਹੋ, ਤਾਂ ਇਸ ਤੋਂ ਬਾਹਰ ਰਹੋ ਅਤੇ ਤੁਰੰਤ ਟ੍ਰਿਪਲ ਜ਼ੀਰੋ (000) 'ਤੇ ਪੁਲਿਸ ਨੂੰ ਕਾਲ ਕਰੋ।
ਸੁਰੱਖਿਅਤ ਰਹਿਣਾ
'ਨੇਬਰਹੁੱਡ ਵਾਚ ਵਿਕਟੋਰੀਆ' ਦੀ ਸੀਈਓ ਬੰਬੀ ਗੋਰਡਨ "ਮੌਕਾਪ੍ਰਸਤ ਅਪਰਾਧਾਂ" ਨੂੰ ਰੋਕਣ ਲਈ ਸੁਝਾਅ ਅਤੇ ਸਲਾਹ ਪ੍ਰਦਾਨ ਕਰਦੀ ਹੈ।

ਨੇਬਰਹੁੱਡ ਵਾਚ ਵਿਕਟੋਰੀਆ ਇੱਕ ਭਾਈਚਾਰੇ ਦੀ ਅਗਵਾਈ ਵਾਲੀ ਅਪਰਾਧ ਰੋਕਥਾਮ ਸੰਸਥਾ ਹੈ ਅਤੇ ਇਸੇ ਤਰ੍ਹਾਂ ਦੇ ਸਮੂਹ ਦੇਸ਼ ਭਰ ਵਿੱਚ ਮੌਜੂਦ ਹਨ। ਇਸਦਾ ਮੁੱਖ ਟੀਚਾ ਵਸਨੀਕਾਂ ਨੂੰ ਆਪਣੇ ਗੁਆਂਢੀਆਂ ਨੂੰ ਜਾਣਨ, ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਇੱਕ ਦੂਜੇ ਦਾ ਸਮਰਥਨ ਕਰਨ ਵਿੱਚ ਮਦਦ ਕਰਕੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਸੰਗਠਨ ਤੁਹਾਡੇ ਕਾਰੋਬਾਰ, ਘਰ ਅਤੇ ਕਾਰ ਸੁਰੱਖਿਆ ਦਾ ਆਡਿਟ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਔਨਲਾਈਨ ਸਰੋਤ ਵੀ ਪੇਸ਼ ਕਰਦਾ ਹੈ, ਅਤੇ ਇਹ ਪੰਜ ਭਾਸ਼ਾਵਾਂ ਵਿੱਚ ਉਪਲੱਬਧ ਹੈ।
ਆਪਣੇ ਰਾਜ ਜਾਂ ਖੇਤਰ ਵਿੱਚ ਪੀੜਤ ਦੇ ਅਧਿਕਾਰਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ ਹੇਠਾਂ ਦਿੱਤੀ ਸਬੰਧਿਤ ਸੰਸਥਾ ਨਾਲ ਸੰਪਰਕ ਕਰੋ।
| ACT | Victim Support, Human Rights Commission www.hrc.act.gov.au/victim-support (02) 6205 2222 |
| NSW | Victim Services victimsservices.justice.nsw.gov.au Victim Access Line 1800 633 063 Aboriginal Contact Line 1800 019 123 |
| NT | Victims of Crime NT victimsofcrime.org.au/ |
| Qld | Victim Assist Queensland www.qld.gov.au/law/crime-and-police/victim-assist-queensland 1300 546 587 |
| SA | Victims of Crime SA voc@sa.gov.au (08) 7322 7000 |
| Tas | Victims Support Services www.justice.tas.gov.au/victims/home 1300 300 238 |
| Vic | Victims of Crime www.victimsofcrime.vic.gov.au 1800 819 817 |
| WA | Victim Support Services www.wa.gov.au/service/community-services/counselling-services/victim-support-service 1800 818 988 or (08) 9425 28 50 |
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Do you have any questions or topic ideas? Send us an email to australiaexplained@sbs.com.au






