ਕਦੇ ਬੰਦ ਹੋਣ ਦੇ ਕੰਢੇ ਸੀ ਪੰਜਾਬੀ ਕਲਾਸ, ਅੱਜ ਸ਼ੈਪਰਟਨ ਵਿੱਚ 100 ਬੱਚੇ ਸਿੱਖ ਰਹੇ ਹਨ ਮਾਂ ਬੋਲੀ

VSL Punjabi Shepparton website.jpg
How Shepparton is nurturing Punjabi language and identity. Listen to the full podcast to know more. Credit: Puneet Dhingra/Pexels

ਸ਼ੈਪਰਟਨ ਦੇ ਵਿਕਟੋਰੀਅਨ ਸਕੂਲ ਆਫ਼ ਲੈਂਗੁਏਜਸ ਯਾਨੀ VSL ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਵਿਕਟੋਰੀਆ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਬੱਚਿਆਂ ਅਤੇ ਮਾਪਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਘੱਟ ਦਾਖਲਿਆਂ ਕਾਰਨ ਪੰਜਾਬੀ ਕਲਾਸਾਂ ਬੰਦ ਹੋਣ ਦੇ ਕੰਢੇ ਸੀ, ਪਰ ਟੀਮ ਦੀ ਮਿਹਨਤ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਨਾਲ ਅੱਜ VSL ਸ਼ੈਪਰਟਨ 'ਚ ਕਰੀਬ 100 ਬੱਚੇ Prep ਤੋਂ ਦੱਸਵੀਂ ਤੱਕ ਪੰਜਾਬੀ ਸਿੱਖ ਰਹੇ ਹਨ।

Published

Updated

By Puneet Dhingra

Presented by Puneet Dhingra

Source: SBS

Share this with family and friends

ਸ਼ੈਪਰਟਨ ਦੇ ਵਿਕਟੋਰੀਅਨ ਸਕੂਲ ਆਫ਼ ਲੈਂਗੁਏਜਸ ਯਾਨੀ VSL ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਵਿਕਟੋਰੀਆ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਬੱਚਿਆਂ ਅਤੇ ਮਾਪਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਘੱਟ ਦਾਖਲਿਆਂ ਕਾਰਨ ਪੰਜਾਬੀ ਕਲਾਸਾਂ ਬੰਦ ਹੋਣ ਦੇ ਕੰਢੇ ਸੀ, ਪਰ ਟੀਮ ਦੀ ਮਿਹਨਤ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਨਾਲ ਅੱਜ VSL ਸ਼ੈਪਰਟਨ 'ਚ ਕਰੀਬ 100 ਬੱਚੇ Prep ਤੋਂ ਦੱਸਵੀਂ ਤੱਕ ਪੰਜਾਬੀ ਸਿੱਖ ਰਹੇ ਹਨ।

ਜਗਵਿੰਦਰ ਸਿੰਘ ਦਾ ਮੰਨਣਾ ਹੈ ਕਿ ਘਰ ਵਿੱਚ ਪੰਜਾਬੀ ਬੋਲਣਾ ਭਾਸ਼ਾ ਦੀ ਨੀਂਹ ਹੈ ਅਤੇ ਡਿਜੀਟਲ ਪਲੇਟਫਾਰਮ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੇ ਸੰਦਰਭ ਵਿੱਚ ਉਹਨਾਂ ਦੀ ਇੱਕੋ ਉਮੀਦ ਹੈ ਕਿ ਜਿਹੜੀ ਵੀ ਸਰਕਾਰ ਆਵੇ, ਉਹ ਮਲਟੀਕਲਚਰਲ ਭਾਸ਼ਾਵਾਂ ਲਈ ਫੰਡਿੰਗ ਅਤੇ ਸਹਿਯੋਗ ਇਸੇ ਤਰ੍ਹਾਂ ਜਾਰੀ ਰੱਖੇ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਖੇਤਰੀ ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਦਾ ਭਵਿੱਖ ਸ਼ਾਨਦਾਰ ਹੈ ਅਤੇ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਨਾਲ ਹੋਰ ਮਜ਼ਬੂਤੀ ਨਾਲ ਜੁੜ ਰਹੀ ਹੈ। ਵਧੇਰੇ ਜਾਣਕਾਰੀ ਲਈ ਸੁਣੋ ਪੂਰੀ ਇੰਟਰਵਿਊ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now