ਹਰ ਸਾਲ ਆਸਟ੍ਰੇਲੀਆ ‘ਚ ਬਹੁਤ ਸਾਰੇ ਲੋਕ ਆਪਣਾ ਨਵਾਂ ਘਰ ਖਰੀਦਦੇ ਹਨ। ਪਰ ਪਹਿਲਾਂ ਤੋਂ ਬਣਿਆ ਹੋਇਆ ਘਰ ਖਰੀਦਣਾ ਬਹੁਤ ਲੋਕਾਂ ਦੀ ਪਹਿਲੀ ਤਰਜੀਹ ਨਹੀਂ ਹੁੰਦੀ। ਹੋ ਸਕਦਾ ਹੈ ਕਿ ਉਹ ਆਪਣੀ ਪਸੰਦ ਦੇ ਡਿਜ਼ਾਈਨ ਅਤੇ ਖਾਸ ਲੋੜਾਂ ਦੇ ਹਿਸਾਬ ਨਾਲ ਖ਼ੁਦ ਘਰ ਬਣਾਉਣਾ ਚਾਹੁੰਦੇ ਹੋਣ।
ਜਸਟਿਨ ਹਿੱਲ JSH ਪ੍ਰੋਜੈਕਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਹਨ। ਉਹ ਸਮਝਾਉਂਦੇ ਹਨ ਕਿ ਜ਼ਮੀਨ ਦਾ ਹਿੱਸਾ ਖਰੀਦਣ ਤੋਂ ਬਾਅਦ ਕੀ ਕੁੱਝ ਕਰਨ ਦੀ ਲੋੜ ਹੁੰਦੀ ਹੈ।
ਜ਼ਮੀਨ ਖਰੀਦਣ ਅਤੇ ਘਰ ਬਣਾਉਣ ਲਈ ਰਕਮ ਦਾ ਬੰਦੋਬਸਤ ਕਰ ਕੇ ਰੱਖਣਾ ਚੰਗਾ ਰਹਿੰਦਾ ਹੈ।
ਦੀਪ ਨਗਾਡੀਆ ਸਿਡਨੀ ਵਿੱਚ ਸਥਿਤ ਸੈਂਟਰਮ ਫਾਈਨੈਂਸ ਸੋਲਿਊਸ਼ਨਜ਼ ਵਿੱਚ ਇੱਕ ਮੋਰਗੇਜ ਬ੍ਰੋਕਰ ਹਨ। ਉਹ ਸਲਾਹ ਦਿੰਦੇ ਹਨ ਕਿ ਜ਼ਮੀਨ ਅਤੇ ਘਰ ਲਈ ਕਰਜ਼ਿਆਂ ਦੀ ਅਰਜ਼ੀ ਇੱਕੋ ਸਮੇਂ ਦੇਣੀ ਬੇਹਤਰ ਹੁੰਦੀ ਹੈ।
ਸ਼੍ਰੀਮਾਨ ਨਗਾਡੀਆ ਇਕਰਾਰਨਾਮੇ ਵਿੱਚ ਇੱਕ ਧਾਰਾ ਸ਼ਾਮਲ ਕਰਨ ਦੀ ਸਿਫਾਰਸ਼ ਵੀ ਕਰਦੇ ਹਨ ਜੋ ਕਿ ਕੁੱਝ ਖਾਸ ਸਮੇਂ ਲਈ ਲਾਗਤ ਨੂੰ ਲੋਕ ਕਰ ਦਿੰਦੀ ਹੈ। ਇਸ ਨਾਲ ਤੁਸੀਂ ਕਿਸੇ ਅਚਾਨਕ ਹੋਣ ਵਾਲੇ ਕੀਮਤ ਵਾਧੇ ਤੋਂ ਬੱਚ ਸਕਦੇ ਹੋ।

ਆਮ ਤੌਰ ‘ਤੇ ਆਸਟ੍ਰੇਲੀਆ ਵਿੱਚ ਘਰ ਬਣਾਉਣ ਵਾਲੇ ਬਿਲਡਰ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਪ੍ਰੋਜੈਕਟ ਹੋਮ ਬਿਲਡਰ ਅਤੇ ਇੱਕ ਆਰਕੀਟੈਕਚਰ ਹੋਮ ਬਿਲਡਰ।

ਭਾਵੇਂ ਤੁਸੀਂ ਇੱਕ ਪ੍ਰੋਜੈਕਟ ਹੋਮ ਜਾਂ ਆਰਕੀਟੈਕਚਰਲ ਤੌਰ 'ਤੇ ਡਿਜ਼ਾਈਨ ਕੀਤਾ ਘਰ ਚੁਣਦੇ ਹੋ, ਜਿੰਨਾ ਵੱਡਾ ਬਿਲਡਰ ਹੋਵੇਗਾ, ਲਾਗਤ ਓਨੀ ਹੀ ਜ਼ਿਆਦਾ ਹੋਵੇਗੀ। ਆਕਾਰ, ਉਸਾਰੀ ਦੇ ਸਮੁੱਚੇ ਖਰਚਿਆਂ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।






