Watch FIFA World Cup 2026™

LIVE, FREE and EXCLUSIVE starting June 12 2026

ਸਵਦੇਸ਼ੀ ਖਗੋਲ ਵਿਗਿਆਨ: ਜਾਣੋ ਕਿ ਅਸਮਾਨ ਸੱਭਿਆਚਾਰਕ ਅਭਿਆਸਾਂ ਨੂੰ ਕਿਵੇਂ ਸੂਚਿਤ ਕਰਦਾ ਹੈ

Emu_Milky_Way.jpg

The celestial Emu in the Milky Way - Image Peter Lieverdink.

ਆਕਾਸ਼ੀ ਵਸਤੂਆਂ ਦਾ ਖਗੋਲ-ਵਿਗਿਆਨ ਵਾਲਾ ਗਿਆਨ ਫਸਟ ਨੇਸ਼ਨਜ਼ ਲੋਕਾਂ ਦੇ ਜੀਵਨ ਅਤੇ ਨਿਯਮਾਂ ਨੂੰ ਪ੍ਰਭਾਵਿਤ ਕਰਦਾ ਹੈ।


Published

By Phil Tucak

Presented by Jasdeep Kaur

Source: SBS




Share this with family and friends


ਆਕਾਸ਼ੀ ਵਸਤੂਆਂ ਦਾ ਖਗੋਲ-ਵਿਗਿਆਨ ਵਾਲਾ ਗਿਆਨ ਫਸਟ ਨੇਸ਼ਨਜ਼ ਲੋਕਾਂ ਦੇ ਜੀਵਨ ਅਤੇ ਨਿਯਮਾਂ ਨੂੰ ਪ੍ਰਭਾਵਿਤ ਕਰਦਾ ਹੈ।


ਚਮਕਦੇ ਤਾਰਿਆਂ ਦੀ ਛਤਰ ਛਾਇਆ ਹੇਠ ਅਤੇ ਚੰਦਰਮਾ ਦੇ ਅਣਗਿਣਤ ਚੱਕਰਾਂ ਰਾਹੀਂ ਦਰਸਾਈ ਜਾਂਦੀ ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰਾਂ ਦੇ ਲੋਕਾਂ ਦੀ ਸੰਸਕ੍ਰਿਤੀ ਅਤੇ ਮੌਜੂਦਗੀ ਹਜ਼ਾਰਾਂ ਸਾਲ ਪੁਰਾਣੀ ਹੈ।

ਆਕਾਸ਼ੀ ਵਸਤੂਆਂ ਦਾ ਖਗੋਲ-ਵਿਗਿਆਨ ਵਾਲਾ ਗਿਆਨ ਫਸਟ ਨੇਸ਼ਨਜ਼ ਲੋਕਾਂ ਦੇ ਜੀਵਨ ਅਤੇ ਨਿਯਮਾਂ ਨੂੰ ਪ੍ਰਭਾਵਿਤ ਕਰਦਾ ਹੈ।

ਆਕਾਸ਼-ਗੰਗਾ ਦੇ ਚਮਤਕਾਰ ਤੋਂ ਲੈ ਕੇ ਉਲਕਾਵਾਂ ਤੱਕ ਅਤੇ ਚੰਦਰਮਾ ਦੇ ਵੱਖ-ਵੱਖ ਪੜਾਵਾਂ ਤੱਕ ਸਵਦੇਸ਼ੀ ਖਗੋਲ ਵਿਗਿਆਨ ਅਤੇ ਤਾਰਿਆਂ ਦੇ ਗਿਆਨ ਬਾਰੇ ਬਹੁਤ ਕੁੱਝ ਸਿੱਖਣ ਲਈ ਮੌਜੂਦ ਹੈ।

pexels-eclipse-chasers-716719984-18285364.jpg
Moon over the Sydney Harbour Bridge – image Eclipse Chasers.

ਖਗੋਲ-ਵਿਗਿਆਨ, ਆਕਾਸ਼ੀ ਵਸਤੂਆਂ ਅਤੇ ਘਟਨਾਵਾਂ ਦਾ ਅਧਿਐਨ ਹੈ, ਅਤੇ ਦੇਸੀ ਖਗੋਲ-ਵਿਗਿਆਨ ਤਾਰਿਆਂ ਦੇ ਡੂੰਘੇ ਗਿਆਨ ਅਤੇ ਜ਼ਮੀਨ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ।

ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਅਸਮਾਨ, ਸੱਭਿਆਚਾਰਕ ਅਭਿਆਸਾਂ ਦੀ ਜਾਣਕਾਰੀ ਦਿੰਦਾ ਹੈ ਜੋ ਕਹਾਣੀਆਂ, ਗੀਤਾਂ, ਰਸਮਾਂ ਅਤੇ ਕਲਾ ਦੇ ਰੂਪ ਵਿੱਚ ਹਜ਼ਾਰਾਂ ਪੀੜ੍ਹੀਆਂ ਤੋਂ ਮੌਖਿਕ ਪਰੰਪਰਾਵਾਂ ਦੁਆਰਾ ਅੱਗੇ ਤੋਰੇ ਗਏ ਹਨ।

ਅਸਮਾਨ ਵਿੱਚ ਹਰ ਚੀਜ਼ ਦਾ ਅਰਥ ਅਤੇ ਉਦੇਸ਼ ਹੁੰਦਾ ਹੈ, ਅਤੇ ਸੂਰਜ, ਚੰਦਰਮਾ ਅਤੇ ਤਾਰਿਆਂ ਦੀਆਂ ਹਰਕਤਾਂ ਦੀ ਵਰਤੋਂ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ, ਜਿਵੇਂ ਕਿ ਮੌਸਮਾਂ, ਮੌਸਮ ਦੇ ਨਮੂਨੇ, ਅਤੇ ਪੌਦਿਆਂ ਅਤੇ ਜਾਨਵਰਾਂ ਦੇ ਵਿਵਹਾਰ ਦਾ ਅਨੁਮਾਨ ਲਗਾਉਣ ਲਈ ਕੀਤੀ ਜਾਂਦੀ ਹੈ।

pexels-ken-cheung-3355734-5397911.jpg
The Australian sky at night - Image Ken Cheung.

ਡੁਏਨ ਹਮਾਕਰ 'ਮੈਲਬਰਨ ਯੂਨੀਵਰਸਿਟੀ' ਦੇ 'ਸਕੂਲ ਆਫ਼ ਫਿਜ਼ਿਕਸ' ਵਿੱਚ ਸੱਭਿਆਚਾਰਕ ਖਗੋਲ ਵਿਗਿਆਨ ਦੇ ਇੱਕ ਐਸੋਸੀਏਟ ਪ੍ਰੋਫੈਸਰ ਹਨ, ਜੋ ਆਪਣੇ ਰਵਾਇਤੀ ਗਿਆਨ ਨੂੰ ਦਸਤਾਵੇਜ਼ੀ ਬਣਾਉਣ ਲਈ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਦੇ ਹਨ।

ਰਾਤ ਦੇ ਅਸਮਾਨ ਵਿੱਚ ਅਸਥਾਈ ਵਰਤਾਰੇ ਦਾ ਵੀ ਸਵਦੇਸ਼ੀ ਸਭਿਆਚਾਰਾਂ ਵਿੱਚ ਜ਼ਿਕਰ ਹੈ।

ਡੁਏਨ ਹਾਮਾਕਰ ਦੱਸਦੇ ਹਨ ਕਿ ਬਜ਼ੁਰਗ ਅਗਲੀ ਪੀੜੀ ਨੂੰ ਸਿਖਾਉਂਦੇ ਹਨ ਕਿ ਇਹ ਵਰਤਾਰੇ ਜੀਵਨ, ਮੌਤ ਅਤੇ ਪਛਾਣ ਨੂੰ ਸਮਝਣ ਲਈ ਕਿਵੇਂ ਮਹੱਤਵਪੂਰਨ ਹਨ।

ਸਵਦੇਸ਼ੀ ਤਾਰਾ ਗਿਆਨ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਗਿਆਨ ਦੀ ਇੱਕ ਸੰਪੂਰਨ ਪ੍ਰਣਾਲੀ ਵਿੱਚ ਜੋੜਨ ਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਕਿ ਫਸਟ ਨੇਸ਼ਨਸ ਸੱਭਿਆਚਾਰ ਲਈ ਮਹੱਤਵਪੂਰਨ ਹੈ।

For further information, visit  Australian Indigenous Astronomy and The First Astronomers.

Do you have any questions or topic ideas? Send an email to australiaexplained@sbs.com.au.

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।

ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now