Key Points
- ਵੋਰੀਮੀ ਅਤੇ ਯੂਇਨ ਦੇ ਗੌਰਵਸ਼ਾਲੀ ਵਿਅਕਤੀ ਕਾਇਲ ਵੈਂਡਰ-ਕੁਇਪ ਨੇ 1996 ਦੇ ਅਟਲਾਂਟਾ ਅਤੇ 2000 ਦੇ ਸਿਡਨੀ ਓਲੰਪਿਕ ਖੇਡਾਂ ਵਿੱਚ 110 ਮੀਟਰ ਰੁਕਾਵਟ ਦੌੜ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ।
- ਲਿਡੀਆ ਵਿਲੀਅਮਜ਼, ਇੱਕ ਗੌਰਵਸ਼ਾਲੀ ਨੂਨਗਰ ਔਰਤ, ਨੇ 2005 ਤੋਂ 2024 ਤੱਕ ਆਸਟ੍ਰੇਲੀਆਈ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਮਾਟਿਲਡਾਸ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ।
- ਆਦਿਵਾਸੀ ਐਥਲੀਟ ਭਵਿੱਖ ਦੀਆਂ ਪੀੜ੍ਹੀਆਂ ਨੂੰ ਕਿਵੇਂ ਪ੍ਰੇਰਿਤ ਕਰਦੇ ਹਨ?
- ਆਦਿਵਾਸੀ ਖਿਡਾਰੀਆਂ ਨੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ?
- ਖੇਡ, ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਲਈ ਸੱਭਿਆਚਾਰ ਅਤੇ ਪਛਾਣ ਨੂੰ ਕਿਵੇਂ ਜੋੜਦੀ ਹੈ?
- ਆਦਿਵਾਸੀ ਐਥਲੀਟਾਂ ਨੇ ਆਸਟ੍ਰੇਲੀਆਈ ਖੇਡਾਂ ਵਿੱਚ ਕਿਹੜੀ ਵਿਰਾਸਤ ਛੱਡੀ ਹੈ?
- ਆਸਟ੍ਰੇਲੀਆ ਦੀ ਰਾਸ਼ਟਰੀ ਪਛਾਣ ਲਈ ਆਦਿਵਾਸੀ ਖੇਡ ਕਿਉਂ ਮਹੱਤਵਪੂਰਨ ਹੈ?
ਪੇਸ਼ੇਵਰ ਖੇਡ ਦੇ ਸਿਖਰ 'ਤੇ ਪਹੁੰਚਣ ਲਈ, ਦੇਸ਼ ਦੀ ਨੁਮਾਇੰਦਗੀ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਲਾਂ ਦੇ ਅਭਿਆਸ ਅਤੇ ਸਮਰਪਣ ਦੀ ਲੋੜ ਹੁੰਦੀ ਹੈ। ਪੇਸ਼ੇਵਰ ਫੁੱਟਬਾਲਰ ਖਿਡਾਰੀ ਲਿਡੀਆ ਵਿਲੀਅਮਜ਼ ਅਤੇ ਸਾਬਕਾ ਓਲੰਪਿਕ ਦੌੜਾਕ ਕਾਈਲ ਵੇਂਡਰ ਕੁਇਪ ਵਰਗੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਖਿਡਾਰੀਆਂ ਲਈ, ਸਾਬਕਾ ਖਿਡਾਰੀਆਂ ਨੂੰ ਦੇਖਣਾ ਅੰਤਰਰਾਸ਼ਟਰੀ ਖੇਡ ਦੇ ਮੁਕਾਬਲੇਬਾਜੀ ਖੇਤਰ ਵਿੱਚ ਸਫਲ ਹੋਣ ਦੇ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਉਂਦਾ ਹੈ।
ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮੀ ਖੇਤਰ ਵਿੱਚ ਪੈਦਾ ਹੋਈ ਇੱਕ ਨੂਨਗਰ ਔਰਤ, ਲਿਡੀਆ ਵਿਲੀਅਮਜ਼, ਇੱਕ ਗੋਲਕੀਪਰ ਸੀ ਅਤੇ ਆਸਟ੍ਰੇਲੀਆ ਦੀ ਰਾਸ਼ਟਰੀ ਮਹਿਲਾ ਫੁੱਟਬਾਲ ਟੀਮ, ਮਾਟਿਲਡਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਖੇਡਣ ਵਾਲੀ ਖਿਡਾਰਨ ਸੀ।
ਮੁਕਾਬਲੇ ਵਾਲੀਆਂ ਖੇਡਾਂ ਵਿੱਚ ਉਸ ਦੇ ਸਫ਼ਰ ਦੀ ਸ਼ੁਰੂਆਤ ਪੱਛਮੀ ਆਸਟ੍ਰੇਲੀਆ ਦੇ ਕਲਗੂਰਲੀ ਸ਼ਹਿਰ ਵਿੱਚ ਇੱਕ ਬੱਚੇ ਵਜੋਂ ਹੋਈ।
ਲਿਡੀਆ ਦਾ ਖੇਡ ਕਰੀਅਰ ਉਸ ਨੂੰ ਦੁਨੀਆ ਭਰ ਵਿੱਚ ਲੈ ਗਿਆ ਹੈ, ਉਸ ਨੇ ਦੋ ਉਲੰਪਿਕ, ਪੰਜ ਵਿਸ਼ਵ ਕੱਪ ਅਤੇ ਛੇ ਏਸ਼ੀਆਈ ਕੱਪ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ ਹੈ ਅਤੇ ਹਰ ਕਦਮ ’ਤੇ ਰੁਕਾਵਟਾਂ ਨੂੰ ਤੋੜਿਆ ਹੈ।

ਕਾਇਲ ਵੈਂਡਰ-ਕੁਇਪ ਨੇ ਦੋ ਓਲੰਪਿਕ, ਕਈ ਰਾਸ਼ਟਰਮੰਡਲ ਖੇਡਾਂ ਅਤੇ ਕਈ ਵਿਸ਼ਵ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ।
ਕਾਇਲ ਨੂੰ ਬਰਨਾਰਡ ਅਤੇ ਪੈਟਰੀਸ਼ੀਆ ਵੈਂਡਰ-ਕੁਇਪ ਵਲੋਂ ਇੱਕ ਬੱਚੇ ਦੇ ਰੂਪ ਵਿੱਚ ਗੋਦ ਲਿਆ ਗਿਆ ਸੀ, ਅਤੇ ਕਾਇਲ ਨੂੰ ਨਿਊ ਸਾਊਥ ਵੇਲਜ਼ ਦੇ ਤੱਟਵਰਤੀ ਖੇਤਰਾਂ ਦੇ ਵੋਰੀਮੀ ਅਤੇ ਯੂਇਨ ਕਬੀਲਿਆਂ ਦਾ ਵੰਸ਼ਜ ਹੋਣ 'ਤੇ ਮਾਣ ਹੈ।
ਬਚਪਨ ਵਿੱਚ ਖੇਡਾਂ ਨਾਲ ਉਸਦੀ ਬਚਪਨ ਦੀ ਜਾਣ-ਪਛਾਣ ਨੇ ਕਾਇਲ ਨੂੰ ਸਵੈ-ਪ੍ਰਗਟਾਵੇ ਦਾ ਇੱਕ ਸਾਧਨ ਅਤੇ ਇੱਕ ਸਮੂਹ ਨਾਲ ਸਬੰਧ ਦੀ ਭਾਵਨਾ ਪ੍ਰਦਾਨ ਕੀਤੀ।

ਆਪਣੇ ਮਾਤਾ-ਪਿਤਾ ਅਤੇ ਦੋਸਤਾਂ ਤੋਂ ਮਿਲੀ ਹੱਲਾਸ਼ੇਰੀ ਤੋਂ ਪ੍ਰੇਰਿਤ ਹੋ ਕੇ, ਆਪਣੀ ਪਹਿਚਾਣ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹੋਏ, ਕਾਇਲ ਨੇ ਛੋਟੇ ਐਥਲੈਟਿਕਸ ਵਿਚ ਕਦਮ ਰੱਖਿਆ। ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਟ੍ਰੈਕ ਅਤੇ ਮੈਦਾਨੀ ਮੁਕਬਲਿਆਂ ਤੋਂ ਜਾਣੂ ਕਰਵਾਉਂਦਾ ਹੈ। ਇਸ ਪ੍ਰੋਗਰਾਮ ਨੇ ਉਸ ਨੂੰ ਇੱਕ ਅਜਿਹਾ ਮਾਰਗ ਦਿੱਤਾ, ਜਿਸ ‘’ਤੇ ਚੱਲ ਕੇ ਉਸ ਨੂੰ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਦੀ ਕਾਬਲੀਅਤ ਹਾਸਲ ਹੋਈ।
ਕਾਇਲ ਦਾ ਖੇਡ ਸਫ਼ਰ ਉਸ ਦੇ ਲਈ ਇੱਕ ਆਦਿਵਾਸੀ ਵਿਅਕਤੀ ਦੇ ਰੂਪ ਵਿੱਚ ਆਪਣੇ ਆਪ ਦੀ ਭਾਵਨਾ ਨਾਲ ਸਹਿਜ ਮਹਿਸੂਸ ਕਰਵਾਉਣ ਲਈ ਮਹੱਤਵਪੂਰਨ ਸੀ।

ਇੱਕ ਹੋਰ ਆਦਿਵਾਸੀ ਖਿਡਾਰੀ ਦੇ ਇਨ੍ਹਾਂ ਸ਼ਬਦਾਂ ਦਾ ਕਾਇਲ 'ਤੇ ਡੂੰਘਾ ਪ੍ਰਭਾਵ ਪਿਆ, ਜਿਸ ਨਾਲ ਉਨ੍ਹਾਂ ਦੀ ਸਮਰੱਥਾ ਨੂੰ ਉਜਾਗਰ ਕਰਨ ਵਿੱਚ ਮਦਦ ਮਿਲੀ।ਹਰਾ ਅਤੇ ਸੁਨਹਿਰੀ ਪਹਿਨਣ ਦੀ ਇੱਛਾ ਨਾਲ ਕਾਇਲ ਨੇ ਆਸਟ੍ਰੇਲੀਆ ਲਈ ਦੌੜਨ ਦਾ ਫੈਸਲਾ ਕੀਤਾ।
ਕਾਇਲ ਨੇ 1990 ਵਿੱਚ ਆਕਲੈਂਡ, ਨਿਊਜ਼ੀਲੈਂਡ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ।

ਲਿਡੀਆ ਵਿਲੀਅਮਜ਼ ਲਈ, ਆਪਣੇ ਦੇਸ਼ ਅਤੇ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਹੋਏ ੳੇਨ੍ਹਾਂ ਦੇ ਖੇਡ ਸਫਰ ਵਿੱਚ ਉਨ੍ਹਾਂ ਦੇ ਸਾਥੀਆਂ ਦਾ ਯੋਗਦਾਨ ਮਿਲਦਾ ਰਿਹਾ। ਇਹ ਸਾਥੀ ਸਹਿਯੋਗੀ ਸਨ, ਇਕ ਫਸਟ ਨੇਸ਼ਨਜ਼ ਔਰਤ ਵਜੋਂ ਉਸ ਦੇ ਜੀਵਨ ਬਾਰੇ ਉਤਸੁਕ ਸਨ ਅਤੇ ਵਿਿਭੰਨਤਾ ਨੂੰ ਸਵੀਕਾਰ ਕਰਦੇ ਹੋਏ ਇੱਕ ਸਦਭਾਵਨਾਪੂਰਨ ਸਮੂਹ ਨੂੰ ਬਣਾਈ ਰੱਖਣ 'ਤੇ ਕੇਂਦ੍ਰਿਤ ਸਨ।
ਕਾਇਲ ਵੈਂਡਰ-ਕੁਇਪ ਲਈ, ਐਥਲੈਟਿਕਸ ਟਰੈਕ 'ਤੇ ਉਸ ਦੀ ਸਫਲਤਾ ਦਾ ਪ੍ਰਭਾਵ ਉਸ ਦੀ ਮੁਕਾਬਲੇਬਾਜ਼ੀ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਵੀ ਜਾਰੀ ਰਿਹਾ ਹੈ।
ਅੰਤਰਰਾਸ਼ਟਰੀ ਫੁੱਟਬਾਲ ਸਟਾਰ ਤੋਂ ਲੈ ਕੇ ਬਦਲਾਅ ਲਿਆਉਣ ਵਾਲੇ ਵਿਅਕਤੀ ਤੱਕ, ਲੀਡੀਆ ਅਤੇ ਕਾਇਲ ਦੋਵੇਂ ਆਪਣੀਆਂ ਖੇਡ ਯਾਤਰਾਵਾਂ ਦੇ ਵਿਆਪਕ ਪ੍ਰਭਾਵ ਨੂੰ ਪਛਾਣਦੇ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ






