ਸੁਰਿੰਦਰ ਸਿਦਕ ਐਡੀਲੇਡ ਰਹਿੰਦੀ ਇੱਕ ਪ੍ਰਵਾਸੀ ਸ਼ਾਇਰਾ ਹੈ ਜਿਸਨੇ ਬਹੁਤ ਘੱਟ ਸਮੇਂ ਵਿੱਚ ਪੰਜਾਬੀ ਅਦਬ ਜਗਤ ਵਿੱਚ ਵੱਖਰਾ ਮੁਕਾਮ ਬਣਾਇਆ ਹੈ।
ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗਜ਼ਲ ਸੰਗ੍ਰਿਹ 'ਰੂਹ ਦੀ ਗਾਨੀ' ਨੂੰ ਅਪ੍ਰੈਲ ਮਹੀਨੇ ਲੋਕ ਅਰਪਣ ਕਰਦਿਆਂ ਉਘੇ ਸ਼ਾਇਰ ਸੁਰਜੀਤ ਪਾਤਰ ਨੇ ਆਖਿਆ ਸੀ ਕਿ ਆਸਟ੍ਰੇਲੀਆ ਦੀ ਧਰਤੀ ਤੇ ਰਹਿ ਕੇ ਵੀ ਆਪਣੀ ਵਸਲ ਦੀ ਮਹਿਕ ਨਾਲ ਲਬਰੇਜ਼ ਰਹਿਣ ਵਾਲੀ ਸੁਰਿੰਦਰ ਸਿਦਕ ਨੂੰ ਗੁੜ੍ਹਤੀ ਹੀ ਸ਼ਬਦਾਂ ਦੀ ਮਿਲੀ ਹੋਈ ਹੈ ਜਿਸ ਦੀ ਬਦੌਲਤ ਉਹਨਾਂ ਦੀ ਗਜ਼ਲ ਸਾਹਿਤਕ ਵਿਹੜਿਆਂ ਵਿੱਚ ਇੱਕ ਵਿਲੱਖਣ ਸਥਾਨ ਬਣਾਉਣ ਦੇ ਕਾਬਿਲ ਹੋਈ ਹੈ।
'ਮਾਂ ਜਿਹੀ ਕੋੲੀ ਦੁਅਾ ਵੀ ਨਾ ਮਿਲੀ ੲਿਸ ਦੇਸ 'ਚੋ,
ਹਾਸਪੀਟਲ ਬਹੁਤ ਨੇਂ, ਟੀਕੇ, ਦਵਾਵਾਂ ਬਹੁਤ ਨੇਂ।'
ਸੁਰਿੰਦਰ ਸਿਦਕ