Key Points
- ਪ੍ਰਭਜੋਤ ਕੌਰ ਨੇ ਏ.ਟੀ.ਏ.ਆਰ. ਦੇ 93 ਅੰਕ ਤੇ ਪੰਜਾਬੀ ਵਿੱਚ 6 ਬੈਂਡ ਦੇ ਨਾਲ, ਪੰਜਾਬੀ ਨਿਰੰਤਰਤਾ ਵਿੱਚ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
- ਉਹ ਆਪਣੀ ਕਾਮਯਾਬੀ ਦਾ ਸਿਹਰਾ ਪੰਜਾਬੀ ਪ੍ਰਤੀ ਆਪਣੇ ਜਨੂੰਨ, ਆਪਣੇ ਪਰਿਵਾਰ ਅਤੇ ਆਪਣੇ ਅਧਿਆਪਕ ਨੂੰ ਦਿੰਦੀ ਹੈ।
- ਉਹ ਆਪਣੇ 7 ਸਾਲਾਂ ਦੀ ਪੰਜਾਬੀ ਦੀ ਪੜ੍ਹਾਈ ਸਬੰਧੀ ਵੱਖ-ਵੱਖ ਤਕਨੀਕਾਂ ਵੀ ਸਾਂਝੀਆਂ ਕਰਦੀ ਹੈ, ਜਿਨ੍ਹਾਂ ਸਦਕਾ ਉਹ ਸੂਬੇ ਵਿੱਚ ਪਹਿਲੇ ਸਥਾਨ 'ਤੇ ਰਹੀ।
ਐੱਸਬੀਐੱਸ ਪੰਜਾਬੀ ਨਾਲ ਗੱਲ ਕਰਦਿਆਂ ਪ੍ਰਭਜੋਤ ਕੌਰ ਨੇ ਦੱਸਿਆ ਕਿ ਭਾਇਚਾਰੇ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਫ਼ਖ਼ਰ ਦਾ ਅਹਿਸਾਸ ਕਰਵਾਉਣ ਵਾਲਾ ਇਹ ਸਫਰ ਚੁਣੌਤੀਪੂਰਨ ਸੀ।
ਮਿਸ ਕੌਰ ਨੇ 93 ਅੰਕਾਂ ਦੇ ਏਟੀਆਰ (ਆਸਟ੍ਰੇਲੀਅਨ ਟੈਰੇਟਰੀ ਐਡਮਿਸ਼ਨ ਰੈਂਕ) ਅਤੇ ਪੰਜਾਬੀ ਨਿਰੰਤਰਤਾ ਵਿਚ 6 ਬੈਂਡ ਨਾਲ ਹਾਇਰ ਸਕੂਲ ਸਰਟੀਫਿਕੇਟ ਹਾਸਿਲ ਕੀਤਾ ਹੈ।
ਮੇਰੇ ਕੋਲ ਪੰਜਾਬੀ ਜਾਂ ਲੀਗਲ ਸਟੱਡੀਜ਼ ਵਿਚੋਂ ਕਿਸੇ ਇੱਕ ਨੂੰ ਛੱਡਣ ਦਾ ਵਿਕਲਪ ਸੀ। ਮੈਂ ਪੰਜਾਬੀ ਨੂੰ ਚੁਣਿਆ ਕਿਉਂਕਿ ਮੈਂ ਅਹਿਸਾਸ ਕੀਤਾ ਕਿ ਮੇਰੇ ਵਿੱਚ ਸਮਰੱਥਾ ਹੈ।ਮੈਂ ਬਹੁਤ ਸਾਰੇ ਲੋਕਾਂ ਨਾਲ਼ ਜੁੜ ਸਕਦੀ ਹਾਂ।ਪ੍ਰਭਜੋਤ ਕੌਰ
ਹਾਈ ਸਕੂਲ ਵਿੱਚ ਆਪਣੀਆਂ ਵੱਡੀਆਂ ਕਲਾਸਾਂ ਸ਼ੁਰੂ ਕਰਨ ਵੇਲੇ ਮਿਸ ਕੌਰ ਕੋਲ ਐਚੱਐੱਸਸੀ ਲਈ ਇਹ ਪੰਜਾਬੀ ਵਾਲਾ ਵਿਸ਼ਾ ਛੱਡਣ ਦਾ ਵਿਕਲਪ ਸੀ।
ਪਰ ਮਾਂ ਬੋਲੀ ਪ੍ਰਤੀ ਉਸ ਦੇ ਜਨੂੰਨ ਨੇ ਵੱਡੀ ਕਲਾਸ ਦੇ ਸਾਲਾਂ ਦੌਰਾਨ ਵੀ ਉਸ ਨੂੰ ਪੰਜਾਬੀ ਲਈ ਜ਼ਿਆਦਾ ਸਮਾਂ ਕੱਢਣ ਦੀ ਹੱਲਾਸ਼ੇਰੀ ਦਿੱਤੀ।
“ਮੈਂ ਹਫਤੇ ਦੇ ਹਰ ਦੂਜੇ ਦਿਨ ਪੰਜਾਬੀ ਪੜ੍ਹਨ ਲਈ ਘੱਟੋ-ਘੱਟ ਅੱਧਾ ਘੰਟਾ ਕੱਢਦੀ ਸਾਂ,” ਮਿਸ ਕੌਰ ਨੇ ਦੱਸਿਆ।
ਇਸ ਦੇ ਨਾਲ ਹੀ ਉਸ ਨੇ ਭਾਸ਼ਾ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਲਈ ਵਰਤੀਆਂ ਵੱਖ-ਵੱਖ ਤਕਨੀਕਾਂ ਵੀ ਸਾਂਝੀਆਂ ਕੀਤੀਆਂ।
ਅਧਿਆਪਕਾ ਜੀਵਨਜੌਤ ਕੌਰ ਵਲੋਂ ਘਰ ਲਈ ਕੰਮ ਦਿੱਤਾ ਹੋਇਆ ਕੰਮ ਮੁਕੰਮਲ ਕਰਨਾ, ਘਰ ਵਿੱਚ ਪੰਜਾਬੀ ਬੋਲਣ ਦਾ ਅਤੇ ਪੰਜਾਬੀ ਪੇਪਰਾਂ ਦਾ ਅਭਿਆਸ ਕਰਨਾ ਵੱਖ-ਵੱਖ ਤਕਨੀਕਾਂ ਵਿੱਚ ਸ਼ਾਮਿਲ ਸਨ।
ਮੈਂ ਆਪਣੇ ਪਰਿਵਾਰ ਸਮੇਤ ਕਾਰ ਵਿੱਚ ਐੱਸਬੀਐੱਸ ਪੰਜਾਬੀ ਸੁਣਦੀ ਸੀ।ਪ੍ਰਭਜੋਤ ਕੌਰ
ਮਿਸ ਕੌਰ ਨੇ ਆਪਣੀਆਂ ਪ੍ਰਾਪਤੀਆਂ ਲਈ ਆਪਣੀ ਅਧਿਆਪਕਾ ਜੀਵਨਜੋਤ ਕੋਰ ਅਤੇ ਪਰਿਵਾਰ ਦੇ ਸਹਿਯੋਗ ਨੂੰ ਜਿੰਮੇਵਾਰ ਠਹਿਰਾਇਆ ਹੈ।
“ਮੇਰਾ ਪੂਰਾ ਪਰਿਵਾਰ ਸਹਿਯੋਗੀ ਸੀ। ਮੇਰੇ ਪਰਿਵਾਰ ਨੇ ਇਹ ਯਕੀਨੀ ਬਣਾਇਆ ਕਿ ਮੇਰੇ ਸੀਨੀਅਰ ਸਾਲਾਂ ਦੌਰਾਨ ਮੈਂ ਆਪਣਾ ਧਿਆਨ ਰੱਖ ਸਕਾਂ । ਜਦੋਂ ਪੰਜਾਬੀ ਦੀ ਗੱਲ ਆਈ ਤਾਂ ਮੇਰੇ ਪਿਤਾ ਨੇ ਬਹੁਤ ਸਾਥ ਦਿੱਤਾ,” ਮਿਸ ਕੌਰ ਨੇ ਕਿਹਾ।

Miss Kaur receiving her award for state rank one in NSW. Credit: supplied
“ਤੁਸੀਂ ਜਿਹੜਾ ਵੀ ਵਿਸ਼ਾ ਪੜ੍ਹੋ, ਤੁਹਾਨੂੰ ਇਸ ਨੂੰ ਜਨੂੰਨ ਨਾਲ ਅਤੇ ਖੁਸ਼ੀ ਨਾਲ ਪੜ੍ਹਨਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਹ ਜੋ ਵੀ ਮਨ ਵਿੱਚ ਧਾਰ ਲੈਣ ਉਸ ਦੇ ਲਈ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਬੱਚੇ ਲਈ ਮਾਤਾ-ਪਿਤਾ ਦਾ ਸਮਰਥਨ ਅਨਿੱਖੜਵਾਂ ਹੁੰਦਾ ਹੈ।"
ਮਿਸ ਕੌਰ ਨੇ ਪੜ੍ਹਾਈ ਦੀਆਂ ਵੱਖ-ਵੱਖ ਤਕਨੀਕਾਂ ਸਾਂਝੀਆਂ ਕਰਦਿਆਂ, ਨਿਊ ਸਾਊਥ ਵੇਲਜ਼ ਵਿੱਚ ਪੰਜਾਬੀ ਦੀ ਪੜ੍ਹਾਈ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਬਾਰੇ ਵੀ ਸਪੱਸ਼ਟ ਕੀਤਾ ਹੈ।
ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ’ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।