Watch FIFA World Cup 2026™

LIVE, FREE and EXCLUSIVE

ਸਥਾਪਿਤ ਗੀਤਕਾਰ ਵਜੋਂ ਪਛਾਣ ਬਣਾ ਚੁੱਕੇ ਸੁਰਜੀਤ ਸੰਧੂ ਦੀ ਪਲੇਠੀ ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ'

Punjabi lyricist Surjit Sandhu presents his first children's book - Nikke Nikke Taare.

Punjabi lyricist Surjit Sandhu presents his first children's book - Nikke Nikke Taare. Source: Supplied

ਬ੍ਰਿਸਬੇਨ ਨਿਵਾਸੀ ਪੰਜਾਬੀ ਲੇਖਕ ਸੁਰਜੀਤ ਸੰਧੂ ਨੇ ਆਪਣੀ ਪਲੇਠੀ ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ ਹੈ। ਉਹ ਇੱਕ ਗੀਤਕਾਰ ਵਜੋਂ ਹੁਣ ਤੱਕ 300 ਦੇ ਕਰੀਬ ਗੀਤ ਅਤੇ ਰਚਨਾਵਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ 50 ਦੇ ਕਰੀਬ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਇੰਟਰਵਿਊ....


Published

Updated

By Preetinder Grewal

Source: SBS


Share this with family and friends


ਬ੍ਰਿਸਬੇਨ ਨਿਵਾਸੀ ਪੰਜਾਬੀ ਲੇਖਕ ਸੁਰਜੀਤ ਸੰਧੂ ਨੇ ਆਪਣੀ ਪਲੇਠੀ ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ ਹੈ। ਉਹ ਇੱਕ ਗੀਤਕਾਰ ਵਜੋਂ ਹੁਣ ਤੱਕ 300 ਦੇ ਕਰੀਬ ਗੀਤ ਅਤੇ ਰਚਨਾਵਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ 50 ਦੇ ਕਰੀਬ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਇੰਟਰਵਿਊ....


ਇੱਕ ਸਥਾਪਿਤ ਗੀਤਕਾਰ ਵਜੋਂ ਪੰਜਾਬੀ ਸੰਗੀਤ ਜਗਤ ਵਿੱਚ ਹਾਜ਼ਰੀ ਲਵਾ ਰਹੇ ਸੁਰਜੀਤ ਸੰਧੂ ਨੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਹੋਰ ਉਪਰਾਲੇ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਬੱਚਿਆਂ ਵਿੱਚ ਪੰਜਾਬੀ ਦੀ ਚਿਣਗ ਲਾਉਣ ਲਈ ਹੋਰ ਕਿਤਾਬਾਂ ਤੇ ਕਾਇਦੇ ਮੁਹੱਈਆ ਕਰਾਉਣ ਦੀ ਗੱਲ ਵੀ ਆਖੀ ਹੈ।

"ਬੱਚਿਆਂ ਦੀ ਇਹ ਕਿਤਾਬ ਮੇਰੀ ਉਸ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ ਜੋ ਮੈਂ ਆਪਣੀ ਮਾਤ-ਭਾਸ਼ਾ ਪ੍ਰਤੀ ਮਹਿਸੂਸ ਕਰਦਾ ਹਾਂ," ਉਨ੍ਹਾਂ ਕਿਹਾ।

Oorha aarha
Source: Supplied

ਹੁਣ ਤੱਕ 300 ਦੇ ਕਰੀਬ ਗੀਤ ਅਤੇ ਰਚਨਾਵਾਂ ਨੂੰ ਕਲਮ ਵਿੱਚ ਪਿਰੋਣ ਵਾਲੇ ਇਸ ਲੇਖਕ ਨੇ ਦੱਸਿਆ ਕਿ ਉਨ੍ਹਾਂ ਦੇ 50 ਦੇ ਕਰੀਬ ਗੀਤ ਰਿਕਾਰਡ ਵੀ ਹੋ ਚੁਕੇ ਹਨ।

ਉਨ੍ਹਾਂ ਦੇ ਗੀਤਾਂ ਨੂੰ ਆਵਾਜ਼ ਦੇਣ ਵਿੱਚ ਮਕਬੂਲ ਗਾਇਕ ਅਕਰਮ ਰਾਹੀ ਤੇ ਕੰਵਰ ਗਰੇਵਾਲ ਵਰਗੇ ਨਾਂ ਵੀ ਸ਼ਾਮਲ ਹਨ।

ਉਨ੍ਹਾਂ ਨਾਲ਼ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ।

ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' ਨੂੰ ਸ਼ਾਹਮੁਖੀ ਵਿੱਚ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ।
ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' ਨੂੰ ਸ਼ਾਹਮੁਖੀ ਵਿੱਚ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। Source: Supplied

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus  ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now