Watch FIFA World Cup 2026™

LIVE, FREE and EXCLUSIVE

TRAILER

ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ

SBS Punjabi_Punjabi Pioneers_WEB BANNER PUNJABI_v6.jpg

ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੀਆਂ ਕਹਾਣੀਆਂ

SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀੜੀ ਦਰ ਪੀੜੀ ਵੱਸਦੀਆਂ ਪੰਜਾਬੀ ਔਰਤਾਂ ਦੀ ਜ਼ੁਬਾਨੀ ਉਹਨਾਂ ਦੇ ਵਸੇਬੇ ਨਾਲ ਜੁੜੀਆਂ ਦਿਲਚਸਪ ਆਪਬੀਤੀਆਂ ਨੂੰ ਸੰਜੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੇ ਕਈ ਅਹਿਮ ਪੱਖਾਂ ‘ਤੇ ਵੀ ਚਾਨਣ ਪਾਇਆ ਹੈ।


Published

Updated

By Sumeet Kaur

Presented by Sumeet Kaur

Source: SBS




Share this with family and friends


SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀੜੀ ਦਰ ਪੀੜੀ ਵੱਸਦੀਆਂ ਪੰਜਾਬੀ ਔਰਤਾਂ ਦੀ ਜ਼ੁਬਾਨੀ ਉਹਨਾਂ ਦੇ ਵਸੇਬੇ ਨਾਲ ਜੁੜੀਆਂ ਦਿਲਚਸਪ ਆਪਬੀਤੀਆਂ ਨੂੰ ਸੰਜੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੇ ਕਈ ਅਹਿਮ ਪੱਖਾਂ ‘ਤੇ ਵੀ ਚਾਨਣ ਪਾਇਆ ਹੈ।


ਕੁਈਨਜ਼ਲੈਂਡ ਦੇ ਕੇਰਨਜ਼, ਗੋਰਡਨਵੇਲ, ਬਬਿੰਡਾ ਅਤੇ ਇਸ ਨਾਲ ਲੱਗਦੇ ਇਲਾਕਿਆਂ ਵਿੱਚ ਪੰਜਾਬੀਆਂ ਦੀ ਆਮਦ 1800ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਸ਼ੁਰੂ ਹੋ ਗਈ ਸੀ। ਉਸ ਵੇਲੇ ਪਰਿਵਾਰਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਇਜਾਜ਼ਤ ਨਹੀਂ ਸੀ। ਮਰਦ ਇਕੱਲੇ ਹੀ ਇੱਥੇ ਕੰਮ ਕਰਨ ਆਉਂਦੇ ਸਨ।

ਫਿਰ 1950 ਦੇ ਦਹਾਕੇ ਦੌਰਾਨ, ਜਦੋਂ ‘ਵਾਈਟ ਆਸਟ੍ਰੇਲੀਆ ਪਾਲਿਸੀ’ ਦੇ ਨਿਯਮਾਂ ਵਿੱਚ ਕੁਝ ਰਾਹਤ ਆਉਣੀ ਸ਼ੁਰੂ ਹੋਈ , ਤਾਂ ਪਰਿਵਾਰਾਂ ਨੂੰ ਵੀ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ।

ਇਸ ਨਾਲ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਆਉਣ ਦਾ ਰਾਹ ਖੁੱਲਿਆ। ਆਓ, ਸੁਣਦੇ ਹਾਂ ਉਹ ਦਿਲਚਸਪ ਕਹਾਣੀਆਂ ਜੋ ਸਿਰਫ਼ ਇਤਿਹਾਸ ਨਹੀਂ, ਸਗੋਂ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜਾਬੀਆਂ ਦੀ ਪਛਾਣ ਅਤੇ ਸਥਾਪਨਾ ਦਾ ਅਹਿਮ ਹਿੱਸਾ ਹਨ।

ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ

ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ

ਡਿਜੀਟਲ, ਵੀਡੀਓ: ਜਸਮੀਤ ਕੌਰ

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now