1978 ਵਿੱਚ ਦਵਿੰਦਰ ਜਦੋਂ ਨਵ-ਵਿਆਹੀ ਲਾੜੀ ਵਜੋਂ Cairns ਪਹੁੰਚੀ ਤਾਂ ਉਨ੍ਹਾਂ ਨੇ ਇੱਕ ਅਜਿਹੇ ਦੇਸ਼ ਦੀ ਕਲਪਨਾ ਕੀਤੀ ਸੀ ਜਿੱਥੇ ਉੱਚੀਆਂ ਇਮਾਰਤਾਂ ਅਤੇ ਵੱਡੇ ਸ਼ਹਿਰ ਹੋਣਗੇ। ਪਰ Cairns ਦੀ ਸਾਦਗੀ, ਚਿੱਠੀਆਂ (Blue Aerogram) ਦੇ ਸਹਾਰੇ ਪਰਿਵਾਰ ਨਾਲ ਰਾਬਤਾ ਅਤੇ ਭਾਰਤੀ ਸਮਾਨ ਦੀ ਘਾਟ ਨੇ ਉਸਦੇ ਪਰਵਾਸੀ ਜੀਵਨ ਦੀ ਵੱਖਰੀ ਹੀ ਸ਼ੁਰੂਆਤ ਕੀਤੀ, ਇਨ੍ਹਾਂ ਸਭ ਚੁਣੌਤੀਆਂ ਨੂੰ ਪਾਰ ਕਰਕੇ ਦਵਿੰਦਰ ਨੇ ਉਨ੍ਹਾਂ ਵੇਲਿਆਂ ਵਿੱਚ ਭਾਰਤ ਦੀ ਰਾਂਚੀ ਯੂਨੀਵਰਸਿਟੀ ਤੋਂ ਕੀਤੀ ਆਪਣੀ B.Ed ਦੀ ਡਿਗਰੀ ਨੂੰ ਮਾਨਤਾ ਹਾਸਿਲ ਕਰਵਾਈ ਅਤੇ Far North Queensland ਵਿੱਚ ਦਹਾਕਿਆਂ ਤੱਕ ਬੱਚਿਆਂ ਨੂੰ ਪੜ੍ਹਾਉਂਦੀ ਰਹੀ। ਭਾਵੇਂ ਸ਼ੁਰੂਆਤ ਵਿੱਚ ਉਨ੍ਹਾਂ ਦੇ ਅੰਗਰੇਜ਼ੀ accent 'ਤੇ ਸਵਾਲ ਉੱਠੇ, ਪਰ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਨ੍ਹਾਂ1998 ਤੋਂ 2021 ਤੱਕ Queensland ਦੇ ਪ੍ਰਾਇਮਰੀ ਸਕੂਲ ਵਿੱਚ ਸਫ਼ਲ ਅਧਿਆਪਕਾ ਵਜੋਂ ਸੇਵਾ ਨਿਭਾਈ।
ਦਵਿੰਦਰ ਸਿੰਘ ਦੇ ਪਤੀ ਦੀ ਵੱਡੀ ਭੈਣ 1939 ਵਿੱਚ ਸਮੁੰਦਰੀ ਜਹਾਜ਼ ਰਾਹੀਂ ਆਸਟ੍ਰੇਲੀਆ ਆਈ ਸੀ, ਜਿਨ੍ਹਾਂ ਨੇ ਨਿਊ ਸਾਊਥ ਵੇਲਜ਼ ਦੇ ਇੱਕ ਵੱਡੇ ਕੇਲੇ (Banana) ਦੇ ਫਾਰਮ 'ਚ ਕੰਮ ਕਰਦਿਆਂ ਇਸ ਪਰਿਵਾਰ ਦੇ ਪਰਵਾਸ ਦੀ ਨੀਂਹ ਰੱਖੀ।
ਭਾਰਤ ਦੀ ਡਿਗਰੀ ਰਿਕੋਗਨਾਈਜ਼ ਹੋਣ ਤੋਂ ਬਾਅਦ 1 ਸਾਲ ਦਾ ਬ੍ਰਿਜਿੰਗ ਕੋਰਸ ਪੂਰਾ ਕਰਕੇ ਦਵਿੰਦਰ ਨੇ 1998 'ਚ ਪੱਕੀ ਅਧਿਆਪਕਾ ਦੀ ਨੌਕਰੀ ਹਾਸਲ ਕੀਤੀ ਅਤੇ 2021 ਤੱਕ ਹਜ਼ਾਰਾਂ ਆਸਟ੍ਰੇਲੀਆਈ ਬੱਚਿਆਂ ਨੂੰ ਪੜ੍ਹਾਇਆ।
ਆਪਣੇ ਬੱਚਿਆਂ ਅਤੇ ਚਾਰ ਪੋਤੇ-ਪੋਤੀਆਂ ਨੂੰ ਪੰਜਾਬੀ ਬੋਲਣਾ ਤੇ ਜਪੁਜੀ ਸਾਹਿਬ ਦਾ ਪਾਠ ਸਿਖਾਉਣ ਤੱਕ,ਦਵਿੰਦਰ ਦਾ ਮੰਨਣਾ ਹੈ ਕਿ ਆਪਣੀ ਮਾਂ-ਬੋਲੀ ਨੂੰ ਕਾਇਮ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਜ਼ਰੂਰੀ ਹੈ।
ਪੂਰੀ ਕਹਾਣੀ ਸੁਨਣ ਲਈ ਇਹ ਇੰਟਰਵਿਊ ਸੁਣੋ....
ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





