Watch FIFA World Cup 2026™

LIVE, FREE and EXCLUSIVE

SEASON 1 EPISODE 5

'ਦੋ ਪਹਿਚਾਣਾਂ ਦਾ ਸੁਮੇਲ': ਨਰਿੰਦਰ ਦੇ ਪੰਜਾਬਣ-ਆਸਟ੍ਰੇਲੀਅਨ ਹੋਣ ਦੀ ਦੋਹਰੀ ਪਹਿਚਾਣ ਦੀ ਕਹਾਣੀ

Narinder Singh  (1).jpg

Preserving culture across generations — Narinder Singh, Far North Queensland. Credit: SBS Punjabi/ Supplied by Narinder Singh.

ਨਰਿੰਦਰ ਸਿੰਘ 'ਨਿੰਦੇ' ਨੇ ਇਸ ਇੰਟਰਵਿਊ ਰਾਹੀਂ 1970ਵੇ ਦੇ ਦਹਾਕੇ ਦੌਰਾਨ ਰੀਜਨਲ ਆਸਟ੍ਰੇਲੀਆ ਵਿੱਚ ਇੱਕ ਪੰਜਾਬਣ-ਅਸਟਰੇਲੀਅਨ ਵਜੋਂ ਵੱਡੀ ਹੋਣ ਦੇ ਤਜੁਰਬੇ ਨੂੰ ਬਾਖੂਬੀ ਬਿਆਨ ਕੀਤਾ ਹੈ। ਉਨ੍ਹਾਂ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੇ ਮਾਪਿਆਂ ਵੱਲੋਂ ਘਰ ਦੇ ਬੱਚਿਆਂ ਨੂੰ ਸਵੇਰੇ ਜਲਦੀ ਉਠਾ ਕੇ ਕੀਰਤਨ ਅਤੇ ਪਾਠ ਦੀਆਂ ਰਿਕਾਰਡਿੰਗਾਂ ਸੁਣਾਈਆਂ ਜਾਂਦੀਆਂ ਸਨ, ਜਿਨ੍ਹਾਂ ਦੀ ਮਹੱਤਤਾ ਉਸਨੂੰ ਵੱਡੀ ਉਮਰ ਵਿੱਚ ਜਾ ਕੇ ਵਧੀਕ ਸਮਝ ਆਈ। ਅੱਜ ਇੱਕ ਮਾਂ ਵਜੋਂ ਉਹ ਕਹਿੰਦੀ ਹੈ ਕਿ ਉਸਨੇ ਆਪਣੀ ਆਸਟ੍ਰੇਲੀਆਈ ਅਤੇ ਪੰਜਾਬੀ ਦੋਹਾਂ ਪਹਿਚਾਣਾਂ ਨੂੰ 'ਮਿਲਾਉਣਾ' ਸਿੱਖ ਲਿਆ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਮਾਨਦਾਰੀ ਅਤੇ ਸਿੱਖ ਧਰਮ ਦੀਆਂ ਕਦਰਾਂ ਸਿਖਾ ਰਹੀ ਹੈ, ਪਰ ਨਾਲ ਹੀ ਉਸ ਨੇ ਇਹ ਵੀ ਜਾਣ ਲਿਆ ਹੈ ਕਿ ਪੰਜਾਬੀ ਸਭਿਆਚਾਰ ਦੀਆਂ ਕਈ ਗੱਲਾਂ ਆਸਟ੍ਰੇਲੀਅਨ ਰਹਿਣੀ-ਬਹਿਣੀ 'ਤੇ ਨਹੀਂ ਢੁੱਕਦੀਆਂ ਤੇ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇੱਕ ਆਸਟ੍ਰੇਲੀਅਨ ਪੰਜਾਬੀ ਹੋਣ ਵਜੋਂ 'ਸਭ ਕੁੱਝ ਸਾਡੇ ਲਈ ਨਹੀਂ ਹੈ।'

Published

Updated

By Sumeet Kaur

Presented by Manpreet K Singh, Sumeet Kaur

Source: SBS

Share this with family and friends

ਨਰਿੰਦਰ ਸਿੰਘ 'ਨਿੰਦੇ' ਨੇ ਇਸ ਇੰਟਰਵਿਊ ਰਾਹੀਂ 1970ਵੇ ਦੇ ਦਹਾਕੇ ਦੌਰਾਨ ਰੀਜਨਲ ਆਸਟ੍ਰੇਲੀਆ ਵਿੱਚ ਇੱਕ ਪੰਜਾਬਣ-ਅਸਟਰੇਲੀਅਨ ਵਜੋਂ ਵੱਡੀ ਹੋਣ ਦੇ ਤਜੁਰਬੇ ਨੂੰ ਬਾਖੂਬੀ ਬਿਆਨ ਕੀਤਾ ਹੈ। ਉਨ੍ਹਾਂ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੇ ਮਾਪਿਆਂ ਵੱਲੋਂ ਘਰ ਦੇ ਬੱਚਿਆਂ ਨੂੰ ਸਵੇਰੇ ਜਲਦੀ ਉਠਾ ਕੇ ਕੀਰਤਨ ਅਤੇ ਪਾਠ ਦੀਆਂ ਰਿਕਾਰਡਿੰਗਾਂ ਸੁਣਾਈਆਂ ਜਾਂਦੀਆਂ ਸਨ, ਜਿਨ੍ਹਾਂ ਦੀ ਮਹੱਤਤਾ ਉਸਨੂੰ ਵੱਡੀ ਉਮਰ ਵਿੱਚ ਜਾ ਕੇ ਵਧੀਕ ਸਮਝ ਆਈ। ਅੱਜ ਇੱਕ ਮਾਂ ਵਜੋਂ ਉਹ ਕਹਿੰਦੀ ਹੈ ਕਿ ਉਸਨੇ ਆਪਣੀ ਆਸਟ੍ਰੇਲੀਆਈ ਅਤੇ ਪੰਜਾਬੀ ਦੋਹਾਂ ਪਹਿਚਾਣਾਂ ਨੂੰ 'ਮਿਲਾਉਣਾ' ਸਿੱਖ ਲਿਆ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਮਾਨਦਾਰੀ ਅਤੇ ਸਿੱਖ ਧਰਮ ਦੀਆਂ ਕਦਰਾਂ ਸਿਖਾ ਰਹੀ ਹੈ, ਪਰ ਨਾਲ ਹੀ ਉਸ ਨੇ ਇਹ ਵੀ ਜਾਣ ਲਿਆ ਹੈ ਕਿ ਪੰਜਾਬੀ ਸਭਿਆਚਾਰ ਦੀਆਂ ਕਈ ਗੱਲਾਂ ਆਸਟ੍ਰੇਲੀਅਨ ਰਹਿਣੀ-ਬਹਿਣੀ 'ਤੇ ਨਹੀਂ ਢੁੱਕਦੀਆਂ ਤੇ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇੱਕ ਆਸਟ੍ਰੇਲੀਅਨ ਪੰਜਾਬੀ ਹੋਣ ਵਜੋਂ 'ਸਭ ਕੁੱਝ ਸਾਡੇ ਲਈ ਨਹੀਂ ਹੈ।'

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...

ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now