SKIP TO MAIN CONTENT

SEASON 1 EPISODE 3

1957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰੇਲੀਆ ਪਹੁੰਚੀ, ਤਾਂ ਪੰਜਾਬੀ ਔਰਤਾਂ ‘ਕੌਰ’ ਨਹੀਂ, ‘ਸਿੰਘ’ ਵਜੋਂ ਦਰਜ ਹੁੰਦੀਆਂ ਸਨ

Punjabi pioneers: When many Punjabi women were often recorded as ‘Singh’ instead of ‘Kaur’ in Australia
Punjabi pioneers: When many Punjabi women were often recorded as ‘Singh’ instead of ‘Kaur’ in Australia. Credit: Supplied by Jagindro Kalkat

ਜਗਿੰਦਰੋ ਦੇ ਪਰਿਵਾਰ ਦਾ ਆਸਟ੍ਰੇਲੀਆ ਨਾਲ ਕਈ ਪੀੜੀਆਂ ਪੁਰਾਣਾ ਨਾਤਾ ਹੈ। ਉਹਨਾਂ ਦੇ ਪਿਤਾ ਦੇ ਨਾਨਾ ਜੀ ਮੰਗਲ ਸਿੰਘ 1878 ਵਿੱਚ ਆਸਟ੍ਰੇਲੀਆ ਪਹੁੰਚੇ ਸਨ ਅਤੇ ਫਾਰ ਨਾਰਥ ਕੁਈਨਜ਼ਲੈਂਡ ਦੇ ਗੋਰਡਨਵੇਲ ਅਤੇ ਟੇਬਲਲੈਂਡਜ਼ ਇਲਾਕਿਆਂ ਵਿੱਚ ਸਾਲਾਂ ਤੱਕ ਦਰੱਖਤ ਕੱਟਣ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਦਾ ਕੰਮ ਕੀਤਾ। ਇਸ ਐਪੀਸੋਡ ਵਿੱਚ ਜਗਿੰਦਰੋ ਆਪਣੇ ਪਰਵਾਸ ਸਫ਼ਰ ਬਾਰੇ ਗੱਲ ਕਰਦੇ ਹਨ ਕਿ ਜਦੋਂ ਔਰਤਾਂ ਤੇ ਪਰਿਵਾਰਾਂ ਲਈ ਆਸਟ੍ਰੇਲੀਆ ਆਉਣ ਦੇ ਰਾਹ ਖੁੱਲ੍ਹੇ ਤਾਂ ਉਹ 1957 ਵਿੱਚ ਮਹਿਜ਼ ਦੋ ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਪੰਜਾਬ ਤੋਂ ਆਸਟ੍ਰੇਲੀਆ ਆਏ। ਉਨ੍ਹਾਂ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਖੇਤਾਂ ਵਿੱਚ ਰਹਿੰਦੀਆਂ ਪੰਜਾਬੀ ਮਹਿਲਾਵਾਂ ਦੀ ਰਹਿਣੀ ਬਹਿਣੀ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਕਿਉਂ ਪਹਿਲਾਂ ਆਈਆਂ ਔਰਤਾਂ ਦੇ ਨਾਮਾਂ ਪਿੱਛੇ ਸਰਕਾਰੀ ਰਿਕਾਰਡਾਂ ਵਿੱਚ 'ਕੌਰ' ਦੀ ਥਾਂ 'ਸਿੰਘ' ਦਰਜ ਕੀਤਾ ਜਾਂਦਾ ਸੀ।


Published

Updated

By Sumeet Kaur

Presented by Sumeet Kaur, Manpreet K Singh

Source: SBS



Skip to podcast episode content

ਜਗਿੰਦਰੋ ਦੇ ਪਰਿਵਾਰ ਦਾ ਆਸਟ੍ਰੇਲੀਆ ਨਾਲ ਕਈ ਪੀੜੀਆਂ ਪੁਰਾਣਾ ਨਾਤਾ ਹੈ। ਉਹਨਾਂ ਦੇ ਪਿਤਾ ਦੇ ਨਾਨਾ ਜੀ ਮੰਗਲ ਸਿੰਘ 1878 ਵਿੱਚ ਆਸਟ੍ਰੇਲੀਆ ਪਹੁੰਚੇ ਸਨ ਅਤੇ ਫਾਰ ਨਾਰਥ ਕੁਈਨਜ਼ਲੈਂਡ ਦੇ ਗੋਰਡਨਵੇਲ ਅਤੇ ਟੇਬਲਲੈਂਡਜ਼ ਇਲਾਕਿਆਂ ਵਿੱਚ ਸਾਲਾਂ ਤੱਕ ਦਰੱਖਤ ਕੱਟਣ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਦਾ ਕੰਮ ਕੀਤਾ। ਇਸ ਐਪੀਸੋਡ ਵਿੱਚ ਜਗਿੰਦਰੋ ਆਪਣੇ ਪਰਵਾਸ ਸਫ਼ਰ ਬਾਰੇ ਗੱਲ ਕਰਦੇ ਹਨ ਕਿ ਜਦੋਂ ਔਰਤਾਂ ਤੇ ਪਰਿਵਾਰਾਂ ਲਈ ਆਸਟ੍ਰੇਲੀਆ ਆਉਣ ਦੇ ਰਾਹ ਖੁੱਲ੍ਹੇ ਤਾਂ ਉਹ 1957 ਵਿੱਚ ਮਹਿਜ਼ ਦੋ ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਪੰਜਾਬ ਤੋਂ ਆਸਟ੍ਰੇਲੀਆ ਆਏ। ਉਨ੍ਹਾਂ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਖੇਤਾਂ ਵਿੱਚ ਰਹਿੰਦੀਆਂ ਪੰਜਾਬੀ ਮਹਿਲਾਵਾਂ ਦੀ ਰਹਿਣੀ ਬਹਿਣੀ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਕਿਉਂ ਪਹਿਲਾਂ ਆਈਆਂ ਔਰਤਾਂ ਦੇ ਨਾਮਾਂ ਪਿੱਛੇ ਸਰਕਾਰੀ ਰਿਕਾਰਡਾਂ ਵਿੱਚ 'ਕੌਰ' ਦੀ ਥਾਂ 'ਸਿੰਘ' ਦਰਜ ਕੀਤਾ ਜਾਂਦਾ ਸੀ।


ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...

ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Read more about SBS’s use of AI


Latest podcast episodes

Follow SBS Punjabi

Download our apps

Watch on SBS

Punjabi News

Stream now