1932 ’ਚ ਪਾਕਿਸਤਾਨ ਦੇ ਧੌਲਮਾਜਰਾ-82 ਚੱਕ, ਗੁਰੁਦੁਵਾਰਾ ਪੰਜਾ ਸਾਹਿਬ ਦੇ ਨੇੜੇ ਜੰਮੀ-ਪਲੀ ਹਰਮੇਲ ਦੇ ਪਰਿਵਾਰ ਨੇ, 1946 ’ਚ ਭਾਰਤ ਦੇ ਪੰਜਾਬ ’ਚ ਸਮਰਾਰੀ ਪਿੰਡ ’ਚ ਵਸੇਬਾ ਕੀਤਾ। 19 ਸਾਲ ਦੀ ਉਮਰ ’ਚ ਪੰਜਾਬ ’ਚ ਹੋਏ ਵਿਆਹ ਤੋਂ ਬਾਅਦ 1954 ’ਚ ਹਰਮੇਲ ਆਪਣੇ ਛੋਟੇ ਜਿਹੇ ਬੱਚੇ ਨਾਲ ਇਕੱਲੀ ਮਹੀਨਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਆਸਟ੍ਰੇਲੀਆ ਪਹੁੰਚੀ, ਉਦੋਂ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਨਾ ਕੋਈ ਰਸਮੀ ਕਲਾਸ ਲਾਈ, ਉਨ੍ਹਾਂ ਨੇ ਲੋਕਾਂ ਨੂੰ ਸੁਣ-ਸੁਣ ਕੇ ਅਤੇ ਉਨ੍ਹਾਂ ਨੂੰ ਦੇਖ ਕੇ ਭਾਸ਼ਾ ਸਿੱਖੀ। ਅੱਜ ਉਹ ਖ਼ਾਸ ਆਸਟ੍ਰੇਲੀਅਨ ਲਹਿਜ਼ੇ ਵਿੱਚ ਅੰਗਰੇਜ਼ੀ ਬੋਲਦੇ ਹਨ। ਕੁਈਨਜ਼ਲੈਂਡ 'ਚ ਫਾਰਮ ਦੀ ਜ਼ਿੰਦਗੀ, ਹਸਪਤਾਲ ਵਿੱਚ 81 ਸਾਲ ਦੀ ਉਮਰ ਤੱਕ ਕੰਮ ਤੋਂ ਲੈ ਕੇ ਮੱਛੀਆਂ ਤੇ ਮਗਰਮੱਛ ਫੜਨ ਤੱਕ ਦੇ ਦਿਲਚਸਪ ਤਜਰਬੇ ਉਨ੍ਹਾਂ ਦੀ ਵਿਲੱਖਣ ਪਰਵਾਸੀ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਪੂਰੀ ਗੱਲਬਾਤ ਇੰਟਰਵਿਊ ਰਾਹੀਂ ਸੁਣੋ...
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...
ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Share





