Five generations in Far North Queensland: Jaswinder’s journey of faith, family, and farming. Pictured: Jaswinder with SBS's Manpreet K Singh. Credit: SBS Punjabi
1894 ਵਿੱਚ ਆਸਟ੍ਰੇਲੀਆ ਪਹੁੰਚੇ ਆਪਣੇ ਪਰਿਵਾਰ ਦੇ ਪਹਿਲੇ ਜੀਆਂ ਤੋਂ ਲੈ ਕੇ ਹੁਣ ਤੱਕ, ਕੁਈਨਜ਼ਲੈਂਡ ਦੀ ਜਸਵਿੰਦਰ ਕੌਰ ਨੇ ਆਪਣੇ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਦੀ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਮੁੱਢਲੇ ਦੌਰ 'ਚ ਆਏ ਬਜ਼ੁਰਗਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਨੇ ਆਪਣੀ ਸਿੱਖ ਪਛਾਣ ਨੂੰ ਲੁਕਾਉਣ ਲਈ ਕੇਸ ਕਟਵਾਏ, ਜਦਕਿ ਬਾਅਦ ਦੀਆਂ ਪੀੜ੍ਹੀਆਂ ਨੇ ਮੁੜ ਗੁਰਸਿੱਖੀ ਸਰੂਪ ਧਾਰਨ ਕੀਤਾ। ਉਨ੍ਹਾਂ ਗੰਨੇ ਦੇ ਫਾਰਮ ’ਤੇ ਜ਼ਿੰਦਗੀ ਢਾਲਣ, ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਅਤੇ ਅਗਲੀ ਪੀੜ੍ਹੀ ਦੇ ਗੈਰ-ਪੰਜਾਬੀ ਸਾਥੀਆਂ ਨਾਲ ਵਿਆਹਾਂ ਰਾਹੀਂ ਸੱਭਿਆਚਾਰਕ ਸਾਂਝ ਦੇ ਵਧਣ ਬਾਰੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਉਮਰ ਦੇ ਆਖਰੀ ਪੜਾਅ 'ਚ ਆਸਟ੍ਰੇਲੀਆ ਆਏ ਆਪਣੇ 80 ਸਾਲ ਤੋਂ ਵੱਧ ਉਮਰ ਦੇ ਮਾਪਿਆਂ ਦੇ ਪੰਜਾਬ ਵਿਚਲੇ ਘਰ ਅਤੇ ਸਮਾਨ ਪ੍ਰਤੀ ਡੂੰਘੇ ਮੋਹ ਤੇ ਵਿਛੋੜੇ ਨੂੰ ਵੀ ਬੜੇ ਭਾਵਪੂਰਤ ਢੰਗ ਨਾਲ ਬਿਆਨ ਕੀਤਾ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ... Published 28 August 2026 12:56pm
Updated 8h ago 1:05pm
By Sumeet Kaur
Presented by Manpreet K Singh, Sumeet Kaur
Source: SBS
Available in other languages Skip to podcast episode content Share this with family and friends
1894 ਵਿੱਚ ਆਸਟ੍ਰੇਲੀਆ ਪਹੁੰਚੇ ਆਪਣੇ ਪਰਿਵਾਰ ਦੇ ਪਹਿਲੇ ਜੀਆਂ ਤੋਂ ਲੈ ਕੇ ਹੁਣ ਤੱਕ, ਕੁਈਨਜ਼ਲੈਂਡ ਦੀ ਜਸਵਿੰਦਰ ਕੌਰ ਨੇ ਆਪਣੇ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਦੀ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਮੁੱਢਲੇ ਦੌਰ 'ਚ ਆਏ ਬਜ਼ੁਰਗਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਨੇ ਆਪਣੀ ਸਿੱਖ ਪਛਾਣ ਨੂੰ ਲੁਕਾਉਣ ਲਈ ਕੇਸ ਕਟਵਾਏ, ਜਦਕਿ ਬਾਅਦ ਦੀਆਂ ਪੀੜ੍ਹੀਆਂ ਨੇ ਮੁੜ ਗੁਰਸਿੱਖੀ ਸਰੂਪ ਧਾਰਨ ਕੀਤਾ। ਉਨ੍ਹਾਂ ਗੰਨੇ ਦੇ ਫਾਰਮ ’ਤੇ ਜ਼ਿੰਦਗੀ ਢਾਲਣ, ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਅਤੇ ਅਗਲੀ ਪੀੜ੍ਹੀ ਦੇ ਗੈਰ-ਪੰਜਾਬੀ ਸਾਥੀਆਂ ਨਾਲ ਵਿਆਹਾਂ ਰਾਹੀਂ ਸੱਭਿਆਚਾਰਕ ਸਾਂਝ ਦੇ ਵਧਣ ਬਾਰੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਉਮਰ ਦੇ ਆਖਰੀ ਪੜਾਅ 'ਚ ਆਸਟ੍ਰੇਲੀਆ ਆਏ ਆਪਣੇ 80 ਸਾਲ ਤੋਂ ਵੱਧ ਉਮਰ ਦੇ ਮਾਪਿਆਂ ਦੇ ਪੰਜਾਬ ਵਿਚਲੇ ਘਰ ਅਤੇ ਸਮਾਨ ਪ੍ਰਤੀ ਡੂੰਘੇ ਮੋਹ ਤੇ ਵਿਛੋੜੇ ਨੂੰ ਵੀ ਬੜੇ ਭਾਵਪੂਰਤ ਢੰਗ ਨਾਲ ਬਿਆਨ ਕੀਤਾ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ... ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...
ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Read more about SBS’s use of AI