ਸੁਰਿੰਦਰ ਕੌਰ ਸੋਢੀ 1967 ਵਿੱਚ ਜੱਦ ਹੁਸ਼ਿਆਰਪੁਰ ਤੋਂ Far North Queensland ਆਏ ਤਾਂ ਉਸ ਸਮੇਂ ਵਾਈਟ ਆਸਟ੍ਰੇਲੀਆ ਪਾਲਿਸੀ ਹਾਲੇ ਲਾਗੂ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਤਾਬਾਂ ਲਈ ਉਨ੍ਹਾਂ ਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਆਸਟ੍ਰੇਲੀਆ ਵਿੱਚ ‘ਪ੍ਰੀਤਲੜੀ’ ਉਨ੍ਹਾਂ ਦੇ ਘਰ ਹੀ ਆ ਜਾਂਦੀ ਸੀ, ਇਹ ਗੱਲ ਉਨ੍ਹਾਂ ਲਈ ਬਹੁਤ ਹੈਰਾਨੀਜਨਕ ਸੀ। ਇਸ ਗੱਲਬਾਤ ਵਿੱਚ ਉਨ੍ਹਾਂ ਆਪਣੇ ਆਲੀਸ਼ਾਨ ਅਤੇ ਵਿਲੱਖਣ ਵਿਆਹ ਬਾਰੇ ਗੱਲ ਕੀਤੀ ਹੈ, ਜਦੋਂ 1967 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਵਾਂ ਪੜਨ ਲਈ ਵੂਲਗੁਲਗਾ ਤੋਂ ਕੈਰਨਜ਼ ਲਿਜਾਇਆ ਗਿਆ।ਇਸ ਇੰਟਰਵਿਊ ਰਾਹੀਂ ਉਨ੍ਹਾਂ ਨੇ Townsville ਅਤੇ Cairns ਦੀਆਂ ਮੁੱਢਲੀਆਂ ਯਾਦਾਂ, Atherton Tableland ਦੇ ਇਤਿਹਾਸਕ ਬਦਲਾਅ ਅਤੇ ਹੋਰ ਬਹੁਤ ਕੁਝ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਜੀ ਦੇ ਪਤੀ ਦੇ ਦਾਦਾ ਜੀ 1888 'ਚ ਆਸਟ੍ਰੇਲੀਆ ਪਰਵਾਸ ਕਰ ਗਏ ਸੀ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...
ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





