Watch FIFA World Cup 2026™

LIVE, FREE and EXCLUSIVE

ਵਿਕਟੋਰੀਆ ਦੀਆਂ ਸਿਟੀ ਕੌਂਸਿਲਾਂ ਵਿੱਚ ਪ੍ਰੀਤ ਸਿੰਘ ਅਤੇ ਤਲਵਿੰਦਰ ਕੌਰ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ

PREET SINGH & TELI KAUR.png

(ਖੱਬੇ) ਡਿਪਟੀ ਮੇਅਰ ਚੁਣੇ ਗਏ ਪ੍ਰੀਤ ਸਿੰਘ ਮੇਅਰ ਜੋਸ਼ ਗਿਲੀਗਨ ਨਾਲ ਅਤੇ (ਸੱਜੇ) ਡਿਪਟੀ ਮੇਅਰ ਤਲਵਿੰਦਰ ਕੌਰ ਆਪਣੇ ਮੇਅਰ ਬੌਬ ਸੈਂਡਰਜ਼ ਨਾਲ।

ਵਿਕਟੋਰੀਆ ਦੇ ਮੈਲਬਰਨ 'ਚ ਪੈਂਦੇ ਵਿੰਧਮ ਵੇਲ ਸਿਟੀ ਕੌਂਸਿਲ ਤੋਂ ਪ੍ਰੀਤ ਸਿੰਘ ਅਤੇ ਰੀਜਨਲ ਇਲਾਕੇ ਐਰਾਰਾਟ ਤੋਂ ਤਲਵਿੰਦਰ ਕੌਰ ਨੇ ਡਿਪਟੀ ਮੇਅਰ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵਾਂ ਪੰਜਾਬੀਆਂ ਨੇ ਇਸ ਅਹਿਮ ਜਿੰਮੇਵਾਰੀ ਲਈ ਜਿੱਥੇ ਸਮੂਹ ਭਾਈਚਾਰੇ ਅਤੇ ਆਪੋ-ਆਪਣੇ ਇਲਾਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉਤਰਨ ਦੀ ਗੱਲ ਵੀ ਆਖੀ ਹੈ।


Published

Updated

By Patras Masih

Presented by Patras Masih

Source: SBS



Share this with family and friends


ਵਿਕਟੋਰੀਆ ਦੇ ਮੈਲਬਰਨ 'ਚ ਪੈਂਦੇ ਵਿੰਧਮ ਵੇਲ ਸਿਟੀ ਕੌਂਸਿਲ ਤੋਂ ਪ੍ਰੀਤ ਸਿੰਘ ਅਤੇ ਰੀਜਨਲ ਇਲਾਕੇ ਐਰਾਰਾਟ ਤੋਂ ਤਲਵਿੰਦਰ ਕੌਰ ਨੇ ਡਿਪਟੀ ਮੇਅਰ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵਾਂ ਪੰਜਾਬੀਆਂ ਨੇ ਇਸ ਅਹਿਮ ਜਿੰਮੇਵਾਰੀ ਲਈ ਜਿੱਥੇ ਸਮੂਹ ਭਾਈਚਾਰੇ ਅਤੇ ਆਪੋ-ਆਪਣੇ ਇਲਾਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉਤਰਨ ਦੀ ਗੱਲ ਵੀ ਆਖੀ ਹੈ।


ਪ੍ਰੀਤ ਸਿੰਘ, ਮੈਲਬਰਨ ਸ਼ਹਿਰ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਟਰਗਨੀਨਾ ਇਲਾਕੇ ਦੇ ਵਸਨੀਕ ਹਨ ਉਹ ਵਿੰਧਮ ਵੇਲ ਸਿਟੀ ਕੌਂਸਿਲ ਅਧੀਨ ਪੈਂਦੇ ਬੇਮਿਨ ਵਾਰਡ ਤੋਂ ਸਾਲ 2024 ਦੀਆਂ ਕੌਂਸਿਲ ਚੋਣਾਂ ਜਿੱਤੇ ਸਨ।

Preet Singh
ਡਿਪਟੀ ਮੇਅਰ ਪ੍ਰੀਤ ਸਿੰਘ

ਉਨ੍ਹਾਂ ਦੱਸਿਆ ਕਿ ਇਹ ਸ਼ਹਿਰੀ ਆਬਾਦੀ ਵਾਲਾ ਇਲਾਕਾ ਹੈ, ਜਿਥੇ ਭਾਰਤੀ ਭਾਈਚਾਰੇ ਦੀ ਆਬਾਦੀ ਲਗਭਗ 35 ਫੀਸਦ ਹੈ। ਪ੍ਰੀਤ ਸਿੰਘ, ਮੁਤਾਬਿਕ ਸਥਾਨਕ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਨਾਲ-ਨਾਲ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ।

ਦੂਜੇ ਪਾਸੇ ਮੈਲਬਰਨ ਤੋਂ ਕਰੀਬ 200 ਕਿਲੋਮੀਟਰ ਦੂਰ ਸਥਿਤ ਪੇਂਡੂ ਇਲਾਕੇ ਐਰਾਰਾਟ ਸਿਟੀ ਕੌਂਸਲ ਤੋਂ ਇਸ ਮੁਕਾਮ ਤੱਕ ਪੁੱਜਣ ਵਾਲੀ ਪਹਿਲੀ ਪੰਜਾਬਣ ਤਲਵਿੰਦਰ ਕੌਰ ਨੂੰ ਪਿਛਲੇ ਦਿਨੀਂ ਹੋਈ ਕੌਂਸਿਲ ਦੀ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ ਹੈ। ਉਹ ਮੇਅਰ ਬੌਬ ਸੈਂਡਰਜ਼ ਨਾਲ ਮਿਲ ਕੇ ਕੰਮ ਕਰਨਗੇ।

Talwinder _teli kaur
ਡਿਪਟੀ ਮੇਅਰ ਤਲਵਿੰਦਰ ਕੌਰ

ਜਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਤਲਵਿੰਦਰ ਆਪਣੇ ਪਤੀ ਸਮੇਤ ਸਾਲ 2008 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ ਅਤੇ ਸਾਲ 2011 ਵਿੱਚ ਵਿਕਟੋਰੀਆ ਦੇ ਰੀਜਨਲ ਇਲਾਕੇ ਐਰਾਰਾਟ ਆ ਵੱਸੇ ਸਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now