SKIP TO MAIN CONTENT

ਕੀ ਵਿਕਟੋਰੀਆ ਵਿੱਚ ਨਸਲਵਾਦ ਅਜੇ ਵੀ ਜਾਰੀ ਹੈ?

racism.jpg
ਨਸਲਵਾਦ ਦਾ ਸ਼ਿਕਾਰ ਹੋਣ ਦੇ ਬਾਵਜੂਦ ਲੋਕੀ ਇਸ ਬਾਰੇ ਰਿਪੋਰਟ ਨਹੀਂ ਕਰਵਾਉਂਦੇ। Credit: Pexels

ਨਸਲਵਾਦ ਦਾ ਸ਼ਿਕਾਰ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਇਸ ਬਾਰੇ ਰਿਪੋਰਟ ਨਹੀਂ ਕਰਵਾਉਂਦੇ। ਖੋਜਕਰਤਾਵਾਂ ਨੇ ਪਾਇਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪੀੜਤ ਦੇ ਤੌਰ ਤੇ ਨਹੀਂ ਵੇਖਣਾ ਚਾਹੁੰਦੇ ਇਸ ਲਈ ਨਸਲਵਾਦ ਦਾ ਸਾਹਮਣਾ ਕਰਨ ਸਮੇਂ ਕਿਸੀ ਨੂੰ ਵੀ ਇਸ ਬਾਰੇ ਨਹੀਂ ਦੱਸਦੇ। ਹੋਰ ਵੇਰਵੇ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ..


Published

Updated

By Charis Chang

Presented by Shyna Kalra

Source: SBS


Skip to podcast episode content

ਨਸਲਵਾਦ ਦਾ ਸ਼ਿਕਾਰ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਇਸ ਬਾਰੇ ਰਿਪੋਰਟ ਨਹੀਂ ਕਰਵਾਉਂਦੇ। ਖੋਜਕਰਤਾਵਾਂ ਨੇ ਪਾਇਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪੀੜਤ ਦੇ ਤੌਰ ਤੇ ਨਹੀਂ ਵੇਖਣਾ ਚਾਹੁੰਦੇ ਇਸ ਲਈ ਨਸਲਵਾਦ ਦਾ ਸਾਹਮਣਾ ਕਰਨ ਸਮੇਂ ਕਿਸੀ ਨੂੰ ਵੀ ਇਸ ਬਾਰੇ ਨਹੀਂ ਦੱਸਦੇ। ਹੋਰ ਵੇਰਵੇ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ..


Key Points

  • ਨਸਲਵਾਦ ਦਾ ਸਭ ਤੋਂ ਆਮ ਰੂਪ 'ਰੋਜ਼ਾਨਾ ਨਸਲਵਾਦ' ਜਾਂ ਮਾਈਕ੍ਰੋ ਐਗਰੇਸ਼ਨ ਹੈ।
  • ਅਫਰੀਕੀ ਮੂਲ ਤੋਂ ਬਾਅਦ, ਦੱਖਣੀ ਏਸ਼ੀਆਈ ਲੋਕਾਂ ਨੂੰ ਸਭ ਤੋਂ ਵੱਧ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਹੈ: ਰਿਪੋਰਟ

'ਅਣਚਾਹੇ ਮਹਿਸੂਸ ਕਰਵਾਏ ਜਾਣਾ', 'ਨੀਵਾਂ ਦਿਖਾਏ ਜਾਣਾ ਅਤੇ ਸਨਮਾਨ ਨਾ ਮਿਲਣਾ '- ਆਸਟ੍ਰੇਲੀਆ ਵਿੱਚ ਹੋਰਨਾਂ ਮੁਲਕਾਂ ਤੋਂ ਆਏ ਲੋਕਾਂ ਨੇ ਆਪਣੇ ਅਨੁਭਵ ਕੁੱਝ ਇਸ ਤਰਾਂ ਇਕ ਨਵੀਂ ਰਿਪੋਰਟ ਵਿੱਚ ਬਿਆਨ ਕੀਤੇ ਹਨ।

ਵਿਕਟੋਰੀਆ ਯੂਨੀਵਰਸਿਟੀ ਦੀ ਇਕ ਨਵੀਂ ਖੋਜ ਨੇ ਖੁਲਾਸਾ ਕੀਤਾ ਹੈ ਕਿ ਵਿਕਟੋਰੀਆ ਵਿੱਚ ਬਹੁ-ਸੱਭਿਆਚਾਰਕ ਮਾਹੌਲ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਅਜੇ ਵੀ ਨਸਲਵਾਦ ਜਾਂ ਰੇਸੀਜ਼ਮ (RACISM) ਦਾ ਸਾਹਮਣਾ ਕਰਨਾ ਪੈਂਦਾ ਹੈ।

ਨਸਲਵਾਦ ਦਾ ਸਭ ਤੋਂ ਆਮ ਰੂਪ 'ਰੋਜ਼ਾਨਾ ਨਸਲਵਾਦ' ਜਾਂ ਮਾਈਕ੍ਰੋ ਐਗਰੇਸ਼ਨ ਹੈ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਸਲਵਾਦ ਦਾ ਅਨੁਭਵ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਕੰਮ ਵਾਲੀ ਥਾਂ 'ਤੇ ਜਾਂ ਨੌਕਰੀ ਲੱਭਣ ਦੌਰਾਨ ਹੁੰਦੀ ਹੈ। ਇਸ ਤੋਂ ਬਾਅਦ ਸ਼ੌਪਿੰਗ ਸੈਂਟਰ ਅਤੇ ਜਨਤਕ ਟਰਾਂਸਪੋਰਟ ਵਿੱਚ ਵੀ ਲੋਕਾਂ ਨੂੰ ਨਸਲਵਾਦ ਦਾ ਅਨੁਭਵ ਹੋਇਆ ਹੈ।

racism chart.jpg

ਅਫਰੀਕੀ ਪਿਛੋਕੜ ਵਾਲੇ ਲੋਕਾਂ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਨੇ ਨਸਲਵਾਦ ਦਾ ਅਨੁਭਵ ਕੀਤਾ ਸੀ। ਇਸ ਤੋਂ ਬਾਅਦ ਦੱਖਣੀ ਏਸ਼ੀਆਈ ਪਿਛੋਕੜ ਵਾਲੇ ਲੋਕ ਭਾਰਤੀ ਜਾਂ ਸ਼੍ਰੀ ਲੰਕਾਈ ਪਿਛੋਕੜ ਵਾਲੇ ਲੋਕ ਸ਼ਾਮਲ ਸਨ ਜ੍ਹਿਨ੍ਹਾਂ ਨੂੰ ਸਭ ਤੋਂ ਵੱਧ ਨਸਲਵਾਦ ਦਾ ਸਾਹਮਣਾ ਕਰਨਾ ਪਿਆ।

ਨਸਲਵਾਦ ਦਾ ਸ਼ਿਕਾਰ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਇਸ ਬਾਰੇ ਰਿਪੋਰਟ ਨਹੀਂ ਕਰਵਾਉਂਦੇ। ਖੋਜਕਰਤਾਵਾਂ ਨੇ ਪਾਇਆ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪੀੜਤ ਦੇ ਤੌਰ ਤੇ ਨਹੀਂ ਵੇਖਣਾ ਚਾਹੁੰਦੇ, ਇਸ ਲਈ ਨਸਲਵਾਦ ਦਾ ਸਾਹਮਣਾ ਕਰਨ 'ਤੇ ਵੀ ਕਿਸੀ ਨੂੰ ਨਹੀਂ ਦੱਸਦੇ।

ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ..

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now