SKIP TO MAIN CONTENT

1894 ਤੋਂ ਸ਼ੁਰੂ ਹੋਈ ਆਸਟ੍ਰੇਲੀਆ ਦੇ ਇੱਕ ਪੰਜਾਬੀ ਪਰਿਵਾਰ ਦੀ ਸਫ਼ਲਤਾ ਦੀ ਕਹਾਣੀ, ਜੌਨ ਪਰਮਜੀਤ ਸਿੰਘ ਬਣੇ ਸਿੱਖ ਐਵਾਰਡਜ਼ ਦੇ ਫਾਈਨਲਿਸਟ

JOHN PARAMJIT SINGH_SIKH AWARDS.png
(ਖੱਬੇ) ਜੌਨ ਪਰਮਜੀਤ ਸਿੰਘ ਦੇ ਦਾਦਾ ਸੁਰਜਨ ਸਿੰਘ (ਵਿਚਕਾਰ) ਪਿਤਾ ਮੰਗਾ ਸਿੰਘ ਅਤੇ (ਸੱਜੇ) ਜੌਨ ਪਰਮਜੀਤ ਸਿੰਘ ਦੀ ਫਾਈਲ ਫੋਟੋ। Credit: supplied by John Singh

(Byron Bay) ਬਾਇਰਨ ਬੇਅ ਖੇਤਰ ਦੇ ਵਸਨੀਕ ਜੌਨ ਪਰਮਜੀਤ ਸਿੰਘ ਨੂੰ Australian Sikh Awards for Excellence ਦੀ Agriculture ਕੈਟਾਗਰੀ ਵਿੱਚ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਅਤੇ ਫਾਰਮਿੰਗ ਨਾਲ ਜੁੜੇ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਾ ਸਿਰਫ਼ ਆਪਣੇ ਕਾਰੋਬਾਰਾਂ ਨੂੰ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ, ਸਗੋਂ ਨਿਊ ਸਾਊਥ ਵੇਲਜ਼ ਦੇ ਬੰਗਲੋ (Bangalow) ਇਲਾਕੇ ਵਿੱਚ ਇੱਕ ਗੁਰੂਘਰ ਦੀ ਸਥਾਪਨਾ ਕਰ ਕੇ ਸਮਾਜਿਕ ਅਤੇ ਧਾਰਮਿਕ ਪੱਖੋਂ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।


Published

By Patras Masih

Presented by Patras Masih

Source: SBS


Skip to podcast episode content

(Byron Bay) ਬਾਇਰਨ ਬੇਅ ਖੇਤਰ ਦੇ ਵਸਨੀਕ ਜੌਨ ਪਰਮਜੀਤ ਸਿੰਘ ਨੂੰ Australian Sikh Awards for Excellence ਦੀ Agriculture ਕੈਟਾਗਰੀ ਵਿੱਚ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਅਤੇ ਫਾਰਮਿੰਗ ਨਾਲ ਜੁੜੇ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਾ ਸਿਰਫ਼ ਆਪਣੇ ਕਾਰੋਬਾਰਾਂ ਨੂੰ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ, ਸਗੋਂ ਨਿਊ ਸਾਊਥ ਵੇਲਜ਼ ਦੇ ਬੰਗਲੋ (Bangalow) ਇਲਾਕੇ ਵਿੱਚ ਇੱਕ ਗੁਰੂਘਰ ਦੀ ਸਥਾਪਨਾ ਕਰ ਕੇ ਸਮਾਜਿਕ ਅਤੇ ਧਾਰਮਿਕ ਪੱਖੋਂ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।


SBS ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਪਰਮਜੀਤ ਸਿੰਘ ਨੇ ਐਵਾਰਡ ਲਈ ਫਾਈਨਲਿਸਟ ਬਣਨ ’ਤੇ ਆਪਣੀ ਖੁਸ਼ੀ ਸਾਂਝੀ ਕਰਨ ਦੇ ਨਾਲ ਆਪਣੇ ਪਰਿਵਾਰ ਦੀ ਤਿੰਨ ਪੀੜ੍ਹੀਆਂ ਤੋਂ ਚੱਲੀ ਆ ਰਹੀ ਆਸਟ੍ਰੇਲੀਆਈ ਵਿਰਾਸਤ ਅਤੇ ਸਫਲਤਾ ਦੀ ਕਹਾਣੀ ਵੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਦਾ ਸਬੰਧ ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਨਾਲ ਹੈ। ਉਨ੍ਹਾਂ ਦੇ ਦਾਦਾ ਜੀ 1894 ਵਿੱਚ ਪਹਿਲੀ ਵਾਰ ਸਮੁੰਦਰੀ ਜਹਾਜ਼ ਰਾਹੀਂ ਆਸਟ੍ਰੇਲੀਆ ਪਹੁੰਚੇ ਸਨ, ਜਦਕਿ ਉਨ੍ਹਾਂ ਦੇ ਪਿਤਾ ਜੀ 1938 ਵਿੱਚ ਇੱਥੇ ਆਏ।

ਅੱਜ ਪਰਮਜੀਤ ਸਿੰਘ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਇਸ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।

ਪਰਿਵਾਰ ਨੇ ਆਸਟ੍ਰੇਲੀਆ ਵਿੱਚ ਆਪਣਾ ਕਾਰੋਬਾਰੀ ਸਫ਼ਰ ਕੇਲੇ ਦੇ ਫਾਰਮ ਤੋਂ ਸ਼ੁਰੂ ਕੀਤਾ। ਪਰਮਜੀਤ ਸਿੰਘ ਦੇ ਪਿਤਾ ਜੀ ਨੇ 1951 ਵਿੱਚ ਬਨਾਨਾ ਫਾਰਮ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ 1970 ਵਿੱਚ ਪਰਿਵਾਰ ਨੇ ਪੋਰਕ ਫਾਰਮਿੰਗ ਦੇ ਖੇਤਰ ਵਿੱਚ ਕਦਮ ਰੱਖਿਆ, ਜੋ ਅੱਜ ‘Byron Bay Pork’ ਦੇ ਨਾਂ ਹੇਠ ਇੱਕ ਸਥਾਪਿਤ ਬ੍ਰਾਂਡ ਬਣ ਚੁੱਕਾ ਹੈ।

ਉਨ੍ਹਾਂ ਦੇ ਉਤਪਾਦ ਨੂੰ ਸਿਡਨੀ ਰਾਇਲ ਈਸਟਰ ਸ਼ੋਅ ਵਿੱਚ ਦੋ ਵਾਰ 'ਬੈਸਟ ਇਨ ਕਲਾਸ' ਦਾ ਐਵਾਰਡ ਜਿੱਤਣ ਦੇ ਨਾਲ-ਨਾਲ ਰਾਇਲ ਐਗਰੀਕਲਚਰਲ ਸੋਸਾਇਟੀ ਵੱਲੋਂ 'ਚੈਂਪੀਅਨ' ਦਾ ਖਿਤਾਬ ਵੀ ਹਾਸਿਲ ਹੋ ਚੁੱਕਾ ਹੈ।

John Paramjit Singh at Easter Show.png
ਸਿਡਨੀ ਦੇ ਰਾਇਲ ਈਸਟਰ ਸ਼ੋਅ ਵਿਖੇ ਜੌਹਨ ਪਰਮਜੀਤ ਸਿੰਘ ਦੀ ਫਾਈਲ ਫੋਟੋ। Credit: Supplied by John Singh

ਪਰਿਵਾਰ ਵੱਲੋਂ ਚਲਾਏ ਜਾ ਰਹੇ ਕੇਲੇ ਦੇ ਫਾਰਮ, ਡੇਅਰੀ ਫਾਰਮ ਅਤੇ ਪੋਰਕ ਫਾਰਮ ਨੂੰ ਅੱਜ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਦੋ ਭਰਾ ਮਿਲ ਕੇ ਸਫਲਤਾਪੂਰਵਕ ਸੰਭਾਲ ਰਹੇ ਹਨ। ਉਨ੍ਹਾਂ ਦੇ ਉਤਪਾਦ ਆਸਟ੍ਰੇਲੀਆਈ ਬਾਜ਼ਾਰ ਤੋਂ ਇਲਾਵਾ ਜਾਪਾਨ ਅਤੇ ਚੀਨ ਤੱਕ ਵੀ ਪਹੁੰਚਦੇ ਹਨ।

ਜਿੱਥੋਂ ਤੱਕ ਸਮਾਜ ਸੇਵਾ ਦੀ ਗੱਲ ਹੈ ਪਰਮਜੀਤ ਸਿੰਘ 1978 ਤੋਂ ਨਿਊ ਸਾਊਥ ਵੇਲਜ਼ ਦੇ ਬੰਗਲੋ ਲਾਇਨਜ਼ ਕਲੱਬ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀਆਂ ਸਮਾਜ ਸੇਵਾਵਾਂ ਨੂੰ ਦੇਖਦੇ ਹੋਏ ਸਾਲ 1995 ਵਿੱਚ ਉਨ੍ਹਾਂ ਨੂੰ 'ਜੇਮਜ਼ ਰਿਚਰਡਸਨ ਆਨਰਜ਼ ਅਵਾਰਡ' ਨਾਲ ਵੀ ਨਿਵਾਜਿਆ ਗਿਆ ਸੀ।

ਉਨ੍ਹਾਂ ਕਾਰੋਬਾਰੀ ਸਫਲਤਾ ਦੇ ਨਾਲ-ਨਾਲ ਪਰਿਵਾਰ ਨੇ ਭਾਈਚਾਰਕ ਅਤੇ ਧਾਰਮਿਕ ਸੇਵਾ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। 2004 ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਊ ਸਾਊਥ ਵੇਲਜ਼ ਦੇ ਬੰਗਲੋ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ।

ਇਹ ਗੁਰੂਘਰ ਸਥਾਨਕ ਸਿੱਖ ਭਾਈਚਾਰੇ ਲਈ ਧਾਰਮਿਕ ਰਵਾਇਤਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਇੱਕ ਮਹੱਤਵਪੂਰਨ ਕੇਂਦਰ ਬਣਿਆ ਹੋਇਆ ਹੈ।

ਸਿੱਖ ਐਵਾਰਡ ਲਈ ਫਾਈਨਲਿਸਟ ਚੁਣੇ ਜਾਣ ’ਤੇ ਆਪਣੀ ਪ੍ਰਤੀਕ੍ਰਿਆ ਸਾਂਝੀ ਕਰਦਿਆਂ ਪਰਮਜੀਤ ਸਿੰਘ ਨੇ ਇਸਨੂੰ ਆਪਣੇ ਅਤੇ ਪਰਿਵਾਰ ਲਈ ਮਾਣ ਵਾਲਾ ਪਲ ਦੱਸਿਆ।

ਉਨ੍ਹਾਂ ਨਵੀਂ ਪੀੜ੍ਹੀ ਅਤੇ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਨੂੰ ਹੌਂਸਲਾ ਨਾ ਹਾਰਨ, ਲਗਨ ਨਾਲ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਰਹਿਣ ਦਾ ਸੁਨੇਹਾ ਵੀ ਦਿੱਤਾ।

ਤਿੰਨ ਪੀੜ੍ਹੀਆਂ ਦੀ ਵਿਰਾਸਤ, ਖੇਤੀਬਾੜੀ ਵਿੱਚ ਸਫਲਤਾ ਅਤੇ ਭਾਈਚਾਰੇ ਦੀ ਸੇਵਾ—ਜੌਨ ਪਰਮਜੀਤ ਸਿੰਘ ਦੀ ਕਹਾਣੀ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੀ ਮਿਹਨਤ, ਹਿੰਮਤ ਅਤੇ ਉੱਦਮ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now