ਆਸਟ੍ਰੇਲੀਆ ਵਿੱਚ, ਤੁਹਾਨੂੰ ਤਿੰਨ ਝੰਡੇ ਇਕੱਠੇ ਲਹਿਰਾਉਂਦੇ ਨਜ਼ਰ ਆ ਸਕਦੇ ਹਨ: ਆਸਟ੍ਰੇਲੀਆਈ ਰਾਸ਼ਟਰੀ ਝੰਡਾ, ਆਦਿਵਾਸੀ ਝੰਡਾ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਝੰਡਾ। ਆਸਟ੍ਰੇਲੀਆ ਵਿੱਚ ਤਿੰਨ ਝੰਡੇ ਕਿਉਂ ਹਨ? ਇਸ ਦਾ ਜਵਾਬ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨਾਲ ਜੁੜਿਆ ਹੋਇਆ ਹੈ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖਰੇ ਆਦਿਵਾਸੀ ਸਮੂਹ ਹਨ, ਜਿਨ੍ਹਾਂ ਵਿਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ। ਟੋਰੇਸ ਸਟ੍ਰੇਟ ਆਈਲੈਂਡਰ ਝੰਡਾ ਹਰਾ, ਨੀਲਾ, ਕਾਲਾ ਅਤੇ ਸਫੈਦ ਰੰਗ ਦਾ ਹੈ। ਇਸ ਵਿੱਚ ਇੱਕ ਸਫੈਦ ਰਵਾਇਤੀ ਪਗੜੀ, ਜਿਸਨੂੰ 'ਦਾਰੀ' ਕਿਹਾ ਜਾਂਦਾ ਹੈ, ਅਤੇ ਇਸ ਦੇ ਕੇਂਦਰ ਵਿੱਚ ਇੱਕ ਚਿੱਟਾ ਤਾਰਾ ਹੈ। ਇਹ ਝੰਡਾ ਟੋਰੇਸ ਸਟ੍ਰੇਟ ਆਈਲੈਂਡਰ ਸਮੂਹ ਦੇ ਲੋਕਾਂ ਅਤੇ ਜ਼ਮੀਨ, ਸਮੁੰਦਰ, ਸੱਭਿਆਚਾਰ ਅਤੇ ਭਾਈਚਾਰੇ ਨਾਲ ਉਨ੍ਹਾਂ ਦੇ ਸਬੰਧ ਨੂੰ ਦਰਸਾਉਂਦਾ ਹੈ।
Key Points
- ਟੋਰੇਸ ਸਟ੍ਰੇਟ ਆਈਲੈਂਡਰ ਝੰਡਾ ਜ਼ਮੀਨ, ਸਮੁੰਦਰ ਅਤੇ ਲੋਕਾਂ ਨੂੰ ਦਰਸਾਉਂਦਾ ਹੈ।
- ਇਹ ਝੰਡਾ 1992 ਵਿੱਚ ਟੋਰੇਸ ਸਟ੍ਰੇਟ ਆਈਲੈਂਡਰ ਕਲਾਕਾਰ ਅੰਕਲ ਬਰਨਾਰਡ ਨਮੋਕ ਸੀਨੀਅਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਹੁਣ ਇਹ ਆਸਟ੍ਰੇਲੀਆ ਦੇ ਤਿੰਨ ਰਾਸ਼ਟਰੀ ਝੰਡਿਆਂ ਵਿੱਚੋਂ ਇੱਕ ਹੈ।
- ਇਸ ਦੇ ਹਰੇ, ਨੀਲੇ, ਕਾਲੇ ਅਤੇ ਚਿੱਟੇ ਡਿਜ਼ਾਈਨ ਵਿੱਚ ਟੋਰੇਸ ਸਟ੍ਰੇਟ ਦੇ ਪੰਜ ਟਾਪੂ ਸਮੂਹਾਂ ਲਈ ਇੱਕ ਦਾਰੀ (ਪਗੜੀ) ਅਤੇ ਇੱਕ ਪੰਜ-ਕੋਨਿਆਂ ਵਾਲਾ ਤਾਰਾ ਸ਼ਾਮਿਲ ਹੈ।
- ਬਹੁਤ ਸਾਰੇ ਲੋਕਾਂ ਲਈ ਝੰਡਾ ਪਛਾਣ, ਮਾਣ ਅਤੇ ਬਚਾਅ ਦਾ ਪ੍ਰਤੀਕ ਹੈ, ਜੋ ਹੁਣ ਦੁਨੀਆ ਭਰ ਵਿੱਚ ਦਿਖਾਈ ਦਿੰਦਾ ਹੈ।
ਟੋਰੇਸ ਸਟ੍ਰੇਟ ਟਾਪੂ ਕੁਈਨਜ਼ਲੈਂਡ ਦੇ ਕੇਪ ਯਾਰਕ ਦੇ ਦੱਖਣੀ ਸਿਰੇ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਸਥਿਤ ਟਾਪੂਆਂ ਦਾ ਇੱਕ ਸਮੂਹ ਹੈ। ਇਹ ਟਾਪੂ ਆਸਟ੍ਰੇਲੀਆ ਦਾ ਹਿੱਸਾ ਹਨ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦਾ ਘਰ ਹਨ, ਜਿਨ੍ਹਾਂ ਦਾ ਆਪਣਾ ਵਿਲੱਖਣ ਸੱਭਿਆਚਾਰ, ਇਤਿਹਾਸ ਅਤੇ ਭਾਸ਼ਾਵਾਂ ਹਨ।
1992 ਵਿੱਚ, ਆਈਲੈਂਡ ਕੋਆਰਡੀਨੇਟਿੰਗ ਕੌਂਸਲ ਨੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਇੱਕ ਭਾਈਚਾਰਕ ਝੰਡਾ ਡਿਜ਼ਾਈਨ ਕਰਨ ਲਈ ਇੱਕ ਮੁਕਾਬਲਾ ਚਲਾਇਆ। ਜੇਤੂ ਡਿਜ਼ਾਈਨ ਥਰਸਡੇਅ ਆਈਲੈਂਡ ਦੇ ਅੰਕਲ ਬਰਨਾਰਡ ਨਮੋਕ ਦੁਆਰਾ ਬਣਾਇਆ ਗਿਆ ਸੀ।
ਪ੍ਰਤੀਯੋਗਿਤਾ ਦੇ ਕੁਝ ਸਮੇਂ ਬਾਅਦ ਹੀ ਅੰਕਲ ਬਰਨਾਰਡ ਦੀ ਮੌਤ ਹੋ ਗਈ ਅਤੇ ਉਹ ਆਪਣੇ ਡਿਜ਼ਾਈਨ ਨੂੰ ਇੰਨਾ ਮਹੱਤਵਪੂਰਨ ਪ੍ਰਤੀਕ ਬਣਦੇ ਹੋਏ ਨਹੀਂ ਦੇਖ ਪਾਏ। ਉਨ੍ਹਾਂ ਦੇ ਬੇਟੇ, ਬਰਨਾਰਡ ਨਾਮੋਕ ਜੂਨੀਅਰ ਦੇ ਲਈ, ਇਹ ਝੰਡਾ ਉਨ੍ਹਾਂ ਦੇ ਪਿਤਾ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਜੀਵਿਤ ਰੱਖਦਾ ਹੈ। ਜਦੋਂ ਵੀ ਉਹ ਇਸ ਨੂੰ ਦੇਖਦੇ ਹਨ, ਉਨ੍ਹਾਂ ਨੂੰ ਆਪਣਾ ਬਚਪਨ ਅਤੇ ਆਪਣੇ ਪਿਤਾ ਨੂੰ ਚਿੱਤਰ ਬਣਾਉਂਦੇ ਹੋਏ ਦੇਖਣ ਵੇਲੇ ਬਿਤਾਈਆਂ ਰਾਤਾਂ ਯਾਦ ਆ ਜਾਂਦੀਆਂ ਹਨ।

ਝੰਡੇ ਉੱਤੇ ਮੌਜੂਦ ਹਰੇਕ ਰੰਗ ਅਤੇ ਪ੍ਰਤੀਕ ਦਾ ਆਪਣਾ ਇੱਕ ਅਰਥ ਹੈ। ਹਰਾ ਰੰਗ ਭੁਮੀ ਦਾ, ਨੀਲਾ ਰੰਗ ਟੌਰੇਸ ਜਲਮਾਰਗ ਦੇ ਜਲ ਦਾ ਅਤੇ ਕਾਲਾ ਰੰਗ ਟੌਰੇਸ ਜਲਮਾਰਗ ਦੀਪ ਸਮੂਹ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਸਫੈਦ ਦਾਰੀ ਟੌਰੇਸ ਜਲਮਾਰਗ ਦੀਪ ਸਮੂਹ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ, ਜਦਕਿ ਸਫੈਦ ਪੰਜ-ਨੁਕੀਲਾ ਤਾਰਾ ਟੌਰੇਸ ਜਲਮਾਰਗ ਦੇ ਪੰਜ ਮੁੱਖ ਦੀਪ ਸਮੂਹਾਂ ਦੀ ਨੁਮਾਇੰਦਗੀ ਕਰਦਾ ਹੈ।
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਕਾਨੂੰਨ ਦੇ ਵਿਦਿਆਰਥੀ ਟਾਇਰਲ ਵਿਟੀ ਦਾ ਜਨਮ ਅਤੇ ਪਾਲਣ-ਪੋਸ਼ਣ ਥਰਸਡੇਅ ਆਈਲੈਂਡ ਉਤੇ ਹੋਇਆ ਸੀ ਅਤੇ ਹੁਣ ਉਹ ਕੁਈਨਜ਼ਲੈਂਡ ਦੇ ਟਾਊਨਸਵਿਲੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਝੰਡਾ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਾ, ਸੱਭਿਆਚਾਰ ਅਤੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ।

ਅੱਜ, ਟੌਰੇਸ ਸਟ੍ਰੇਟ ਆਈਲੈਂਡਰ ਝੰਡਾ ਪੂਰੇ ਆਸਟ੍ਰੇਲੀਆ ਵਿੱਚ ਲਹਿਰਾਇਆ ਜਾਂਦਾ ਹੈ। ਤੁਸੀਂ ਇਸ ਨੂੰ ਸਕੂਲਾਂ, ਯੁਨੀਵਰਸਿਟੀਜ਼, ਪਾਰਲੀਮੈਂਟ ਹਾਊਸ, ਲੋਕਲ ਕਾਊਂਸਿਲ ਅਤੇ ਅਦਾਲਤਾਂ ਦੇ ਬਾਹਰ ਦੇਖ ਸਕਦੇ ਹੋ। ਇਹ ਅਕਸਰ ਆਦਿਵਾਸੀ ਅਤੇ ਆਸਟ੍ਰੇਲੀਅਨ ਝੰਡਿਆਂ ਨਾਲ ਲਹਿਰਾਇਆ ਜਾਂਦਾ ਹੈ। ਕੇਰਨਜ਼ ਵਿੱਚ ਕਾਰੋਬਾਰ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਟਾਇਰੇਲ ਦੇ ਲਈ, ਇਹ ਦ੍ਰਿਸ਼ ਬਹੁਤ ਮਾਇਨੇ ਰੱਖਦਾ ਹੈ।
ਬਰਨਾਰਡ ਜੂਨੀਅਰ ਨੇ ਘਰ ਤੋਂ ਦੂਰ ਵੀ ਟੌਰੇਸ ਸਟ੍ਰੇਟ ਆਈਲੈਂਡਰ ਝੰਡੇ ਨੂੰ ਦੇਖਿਆ ਹੈ। ਉਨ੍ਹਾਂ ਨੇ ਆਪਣੀ ਡਾਕੂਮੈਂਟਰੀ ‘ਕੈਰਿੰਗ ਦਿ ਫਲੈਗ’ ਦੇ ਨਾਲ ਵਿਦੇਸ਼ਾਂ ਵਿੱਚ ਕਈ ਸਮਾਰੋਹਾਂ ਵਿੱਚ ਯਾਤਰਾ ਕੀਤੀ ਹੈ ਅਤੇ ਲੰਡਨ, ਪੈਰਿਸ ਅਤੇ ਨਿਊਯਾਰਕ ਵਿੱਚ ਆਸਟ੍ਰੇਲੀਆਈ ਅਮਬੈਸੀ ਵਿੱਚ ਝੰਡੇ ਨੂੰ ਦੇਖਿਆ ਹੈ। ਹਰ ਵਾਰ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਨੂੰ ਥਰਸਡੇਅ ਆਈਲੈਂਡ ’ਤੇ ਆਪਣੇ ਬਚਪਨ ਦੀ ਯਾਦ ਦਿਲਾਉਂਦਾ ਹੈ, ਜਦਕਿ ਉਹ ਆਪਣੇ ਪਿਤਾ ਨੂੰ ਝੰਡੇ ਦਾ ਪਹਿਲਾ ਡਿਜ਼ਾਈਨ ਬਣਾਉਂਦੇ ਹੋਏ ਦੇਖਦੇ ਸਨ।

ਜਦੋਂ ਤੁਸੀਂ ਟੋਰੇਸ ਸਟਰੇਟ ਆਈਲੈਂਡਰ ਝੰਡੇ ਨੂੰ ਦੇਖਦੇ ਹੋ, ਤਾਂ ਤੁਸੀਂ ਭੂਮੀ, ਸਮੁੰਦਰ ਅਤੇ ਲੋਕਾਂ ਦੇ ਇੱਕ ਜੀਵੰਤ ਪ੍ਰਤੀਕ ਨੂੰ ਦੇਖਦੇ ਹਨ। ਇਹ ਉਨ੍ਹਾਂ ਸੱਭਿਆਚਾਰਾਂ ਨੂੰ ਪ੍ਰਤੀਬਿੰਬਤ ਕਰਦਾ ਹੈ ਜੋ ਟੋਰੇਸ ਸਟ੍ਰੇਟ ਵਿੱਚ, ਪੂਰੇ ਆਸਟ੍ਰੇਲੀਆ ਵਿੱਚ ਅਤੇ ਦੁਨੀਆ ਭਰ ਵਿੱਚ ਵੱਧ-ਫੁੱਲ ਰਹੀ ਹੈ। ਟਾਇਰੇਲ ਦੇ ਲਈ ਇਹ ਝੰਡਾ ਅਤੀਤ ਅਤੇ ਵਰਤਮਾਨ ਦੀ ਕਹਾਣਾੀ ਬਿਆਨ ਕਰਦਾ ਹੈ ਪਰ ਇਸ ਦੇ ਨਾਲ ਹੀ ਇਹ ਭਵਿੱਖ ਦੀਆਂ ਕਹਾਣੀਆਂ ਨੂੰ ਵੀ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





