ਆਸਟ੍ਰੇਲੀਅਨ ਬਿਉਰੋ ਆਫ ਸਟੈਟਿਸਟਿਕਸ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2021-22 ਦੌਰਾਨ ਆਸਟ੍ਰੇਲੀਆ ਵਿੱਚ ਸੂਰਜੀ ਅਤੇ ਪੌਣ ਊਰਜਾ ਉਤਪਾਦਨ ਨੇ ਪਹਿਲੀ ਵਾਰ ਘਰੇਲੂ ਬਿਜਲੀ ਦੀ ਖਪਤ ਨੂੰ ਪਾਰ ਕੀਤਾ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਦੇਸ਼ ਦੀਆਂ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਸਰੋਤਾਂ ਦਾ ਯੋਗਦਾਨ ਕਾਫੀ ਵੱਧ ਰਿਹਾ ਹੈ।
ਆਸਟ੍ਰੇਲੀਆ ਵਿੱਚ ਸੂਰਜੀ ਊਰਜਾ ਦੀ ਮੰਗ ਕਾਫੀ ਵੱਧ ਰਹੀ ਹੈ ਅਤੇ ਇਸਨੂੰ ਰਵਾਇਤੀ ਬਿਜਲੀ ਦੇ ਮੁਕਾਬਲੇ ਇੱਕ ਕਿਫਾਇਤੀ ਵਿਕਲਪ ਵਜੋਂ ਵੀ ਦੇਖਿਆ ਜਾਣ ਲੱਗ ਪਿਆ ਹੈ।
ਡਾ: ਆਰਚੀ ਚੈਪਮੈਨ, ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ ਦੇ ਸਕੂਲ ਆਫ਼ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਅਤੇ ਇਸ ਖੇਤਰ ਵਿੱਚ ਮਾਹਰ ਹੈ।
ਉਹ ਕਹਿੰਦੇ ਹਨ ਕਿ ਇਹ ਨਾ ਸਿਰਫ ਸਸਤਾ ਹੈ ਬਲਕਿ ਇਸ ਦੀ ਵਧੇਰੇ ਵਰਤੋਂ ਨਾਲ ਗਰਿੱਡ ਉੱਤੇ ਦਬਾਅ ਵੀ ਘੱਟਦਾ ਹੈ।

ਸੂਰਜੀ ਊਰਜਾ ਨਾ ਸਿਰਫ ਖਰਚਾ ਘਟਾਉਂਦੀ ਹੈ ਬਲਕਿ ਬਿਜਲੀ ਪੈਦਾ ਕਰਨ ਦਾ ਇੱਕ ਸਾਫ ਸੁਥਰਾ ਤਰੀਕਾ ਵੀ ਹੈ।
ਹਾਲਾਂਕਿ ਡਾ ਚੈਪਮੈਨ ਦੱਸਦੇ ਹਨ ਕਿ ਐਨਰਜੀ ਆਸਟ੍ਰੇਲੀਆ ਦੀ ਰਿਪੋਰਟ ਮੁਤਾਬਕ ਅਜੇ ਵੀ ਕੋਲਾ ਆਸਟ੍ਰੇਲੀਆ ਦੇ ਊਰਜਾ ਉਤਪਾਦਨ ਦਾ 60 ਫਸਿਦ ਹਿੱਸਾ ਹੈ।

ਸੋਲਰ ਵਿਕਟੋਰੀਆ ਦੇ ਸੀਈਓ ਸਟੈਨ ਕ੍ਰਿਪਾਨ ਨੇ ਨੋਟ ਕੀਤਾ ਹੈ ਕਿ ਕੋਲੇ 'ਤੇ ਲੰਬੇ ਸਮੇਂ ਤੋਂ ਨਿਰਭਰ ਰਹਿਣ ਤੋਂ ਬਾਅਦ, ਆਸਟ੍ਰੇਲੀਆ ਹੁਣ ਸੂਰਜੀ ਊਰਜਾ ਵੱਲ ਪਰਿਵਰਤਿਤ ਹੋ ਰਿਹਾ ਹੈ।
ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਘਰ ਵਿੱਚ ਸੂਰਜੀ ਊਰਜਾ ਨੂੰ ਸਥਾਪਤ ਕਰਨ ਲਈ ਉਪਲਬਧ ਛੋਟਾਂ ਅਤੇ ਪ੍ਰੋਤਸਾਹਨ ਬਾਰੇ ਪਤਾ ਲਗਾਉਣ ਲਈ ਸਰਕਾਰੀ ਵੈੱਬਸਾਈਟਾਂ ਦੀ ਖੋਜ ਕਰੋ। ਰਾਸ਼ਟਰਮੰਡਲ ਸਰਕਾਰ ਕੋਲ ਸਹੀ ਛੋਟ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ energy.gov.au ਹੈ।
ਜਿਵੇਂ ਕਿ ਦੁਨੀਆ ਡੀਕਾਰਬੋਨਾਈਜ਼ੇਸ਼ਨ ਵੱਲ ਵਧ ਰਹੀ ਹੈ, 2050 ਤੱਕ ਸ਼ੁੱਧ-ਜ਼ੀਰੋ ਨਿਕਾਸ ਨੂੰ ਪ੍ਰਾਪਤ ਕਰਨ ਦਾ ਟੀਚਾ ਆਸਟ੍ਰੇਲੀਆ ਸਮੇਤ ਬਹੁਤ ਸਾਰੇ ਦੇਸ਼ਾਂ ਲਈ ਕੇਂਦਰੀ ਫੋਕਸ ਬਣ ਗਿਆ ਹੈ।
For your state, please visit the below links:
Subscribe or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au







