ਮਹਿੰਗਾਈ ਨਾਲ ਨਜਿੱਠਣ ਲਈ ਪਾਰਟ-ਟਾਈਮ ਊਬਰ ਚਲਾਉਣ ਵਾਲੀ ਸਿਡਨੀ ਨਿਵਾਸੀ ਮਰਸੇਲਾ ਲਈ ਹੁਣ ਸੁਰੱਖਿਆ ਅਤੇ ਉਚਿਤ ਕਮਾਈ ਵਿਚੋਂ ਇੱਕ ਦੀ ਚੋਣ ਕਰਨੀ ਮਜਬੂਰੀ ਬਣ ਗਈ ਹੈ। ਉਸਦਾ ਕਹਿਣਾ ਹੈ ਕਿ ਰਾਤ ਨੂੰ ਡਰਾਈਵ ਕਰਦੇ ਸਮੇਂ ਕਈ ਵਾਰ ਉਸਨੂੰ ਅਜਿਹੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ ਜਿੱਥੇ ਉਹ ਅਸਹਿਜ ਮਹਿਸੂਸ ਕਰਦੀ ਹੈ, ਪਰ ਊਬਰ ਆਪਣੇ ਡਰਾਈਵਰਾਂ ਨੂੰ ਮੰਜ਼ਿਲ ਦੀ ਚੋਣ ਕਰਨ ਦਾ ਕੋਈ ਵਿਕਲਪ ਨਹੀਂ ਦਿੰਦਾ। ਇਸ ਬਦਲਾਅ ਦੀ ਮੰਗ ਲਈ ਮਰਸੇਲਾ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ, ਜਿਸ 'ਤੇ ਹੁਣ ਤੱਕ 2000 ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। ਇਹ ਮੁਹਿੰਮ ਆਸਟ੍ਰੇਲੀਆ ਦੇ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਦੇ ਸੈਂਕੜੇ ਲੋਕਾਂ, ਖਾਸ ਕਰਕੇ ਪੰਜਾਬੀਆਂ ਨੂੰ ਇੱਕਜੁੱਟ ਕਰ ਰਹੀ ਹੈ।
ਮਾਰਸਲ ਬਲੈਕ* ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕਈ ਰਾਇਡ ਅਜਿਹੀਆਂ ਆਉਂਦੀਆਂ ਹਨ ਜਿਸ ਵਿੱਚ ਉਨ੍ਹਾਂ ਦੀ ਤੇਲ ਦੀ ਲਾਗਤ, ਕਮਾਈ ਨਾਲੋਂ ਜਿਆਦਾ ਹੋ ਜਾਂਦੀ ਹੈ। ਅਤੇ ਉਹ ਅਜਿਹੀਆਂ ਥਾਵਾਂ ਉੱਤੇ ਜਾਣ ਨੂੰ ਮਜਬੂਰ ਹੋ ਜਾਉਂਦੀ ਹੈ ਜਿੱਥੇ ਉਹ ਸੁਰੱਖਿਤ ਮਹਿਸੂਸ ਨਹੀਂ ਕਰਦੀ।
ਮੌਜੂਦਾ ਨਿਯਮਾਂ ਤਹਿਤ, ਜੇਕਰ ਉਹ ਸਮੇਂ ਸਿਰ ਜੌਬ ਸਵੀਕਾਰ ਨਹੀਂ ਕਰਦੀ, ਜਾਂ ਇਨਕਾਰ ਕਰਦੀ ਹੈ ਤਾਂ ਉਸਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਆਪਣੀ ਪਟੀਸ਼ਨ ਰਾਹੀਂ ਉਹ ਮੰਗ ਕਰ ਰਹੀ ਹੈ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਵਾਂਗ ਆਸਟ੍ਰੇਲੀਆ ਦੇ ਡਰਾਈਵਰਾਂ ਨੂੰ ਵੀ ਰਾਈਡ ਕਬੂਲ ਕਰਨ ਤੋਂ ਪਹਿਲਾਂ, ਸਵਾਰੀ ਨੂੰ ਛੱਡਣ ਦੀ ਥਾਂ, ਪੈਸੇ, ਆਦਿ ਵਰਗੀ ਜਾਣਕਾਰੀ ਮਿਲੇ ਤਾਂ ਜੋ ਉਹ ਇੱਕ ਸੂਚਿਤ ਫੈਸਲਾ ਲੈ ਸਕਣ।
ਇਸ ਮੰਗ ਵਿੱਚ ਹਜ਼ਾਰਾਂ ਲੋਕ ਇਸ ਔਰਤ ਦਾ ਸਾਥ ਦੇ ਰਹੇ ਹਨ, ਪਰ ਕਿਸੇ ਨੂੰ ਵੀ ਬਦਲਾਅ ਦੀ ਉਮੀਦ ਨਹੀਂ ਹੈ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ...
*ਪਛਾਣ ਦੀ ਰੱਖਿਆ ਲਈ ਨਾਮ ਬਦਲਿਆ ਗਿਆ ਹੈ।
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





