ਕਈ ਵਾਰ ਸੜਕ ‘ਤੇ ਯਾਤਰਾ ਕਰਦੇ ਸਮੇਂ ਮਾਮੂਲੀ ਗੁੱਸਾ ਕਿਸੇ ਵੱਡੇ ਹਮਲੇ ਵਿੱਚ ਤਬਦੀਲ ਹੋ ਸਕਦਾ ਹੈ। ਕੀ ਤੁਸੀਂ ਅਜਿਹੇ ਗੁੱਸੇ ਵਾਲੇ ਡਰਾਈਵਰ ਦਾ ਕਦੀ ਸਾਹਮਣਾ ਕੀਤਾ ਹੈ? ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ? ਜਾਂ ਅਜਿਹੀ ਕੋਈ ਦੁਰਘਟਨਾ ਹੋਣ ‘ਤੇ ਤੁਹਾਡੀ ਕਾਰ ਦਾ ਬੀਮਾ ਕਿਵੇਂ ਕੰਮ ਕਰਦਾ ਹੈ?

ਯੂਨੀਵਰਸਿਟੀ ਆਫ ਕੁਈਨਜ਼ਲੈਂਡ ਸਕੂਲ ਆਫ ਸਾਈਕੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਜੇਮਸ ਕਿਰਬੀ ਦੱਸਦੇ ਹਨ ਕਿ ਗੁੱਸਾ, ਥਕਾਵਟ, ਧਿਆਨ ਭਟਕਣਾ ਜਾਂ ਤਣਾਅ ਮਹਿਸੂਸ ਕਰਨਾ ਆਮ ਗੱਲਾਂ ਹਨ ਪਰ ਜਦੋਂ ਤੁਸੀਂ ਡਰਾਈਵਿੰਗ ਕਰ ਰਹੇ ਹੋਵੋ ਤਾਂ ਇਹ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸੜਕ ‘ਤੇ ਗੁੱਸੇ ਵਾਲੀ ਘਟਨਾ ਦੀ ਇੱਕ ਸਭ ਤੋਂ ਆਮ ਉਦਾਹਣ ਹੈ ਜਦੋਂ ਡਰਾਈਵਰ ਲੜਾਈ ਕਰਨ ਲਈ ਆਪਣੀ ਗੱਡੀ ਵਿੱਚੋਂ ਬਾਹਰ ਆ ਜਾਂਦੇ ਹਨ।
ਪ੍ਰੋਫੈਸਰ ਕਿਰਬੀ ਦੱਸਦੇ ਹਨ ਕਿ ਅਜਿਹੀ ਸਥਿਤੀ ਵਿੱਚ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰਨ ਦਾ ਖ਼ਦਸ਼ਾ ਹੁੰਦਾ ਹੈ।
ਉਹਨਾਂ ਮੁਤਾਬਕ ਜਦੋਂ ਡਰਾਈਵਰ ਨੂੰ ਇਹ ਵਹਿਮ ਹੁੰਦਾ ਹੈ ਕਿ ਉਹ ਗੁੱਸੇ ਜਾਂ ਨਿਰਾਸ਼ਾ ਵਿੱਚ ਵੀ ਸਹੀ ਡਰਾਇਵਰੀ ਕਰ ਸਕਦਾ ਹੈ ਤਾਂ ਅਜਿਹਾ ਵਿਵਹਾਰ ਜ਼ਿਆਦਾ ਘਟਨਾਵਾਂ ਨੂੰ ਜਨਮ ਦਿੰਦਾ ਹੈ।

ਆਮ ਤੌਰ ‘ਤੇ ਸੜਕ ਉੱਤੇ ਬਦਸਲੂਕੀ ਵਾਲੀਆਂ ਘਟਨਾਵਾਂ ਵਿੱਚ ਦੂਜਿਆਂ ਨੂੰ ਪਰੇਸ਼ਾਨ ਕਰਨ ਜਾਂ ਰੁਕਾਵਟ ਪਾਉਣ ਲਈ ਅਚਾਨਕ ਬ੍ਰੇਕ ਲਗਾਉਣਾ ਜਾਂ ਵਾਰ-ਵਾਰ ਗੱਡੀ ਹੌਲੀ ਕਰਨਾ, ਕਿਸੇ ਵਾਹਨ ਦਾ ਪਿੱਛਾ ਕਰਨਾ, ਜ਼ਿਆਦਾ ਰਫਤਾਰ ‘ਚ ਵਾਹਨ ਭਜਾਉਣਾ, ਹੋਰ ਡਰਾਈਵਰਾਂ ਨੂੰ ਰਸਤਾ ਖਾਲੀ ਕਰਨ ਲਈ ਲਾਈਟਾਂ ਚਾਲੂ ਜਾਂ ਬੰਦ ਕਰਨੀਆਂ ਅਤੇ ਜਾਂ ਟੇਲਗੇਟਿੰਗ ਕਰਨਾ ਸ਼ਾਮਲ ਹੈ।

ਰੋਡ ਰੇਜ ਕੋਈ ਅਪਰਾਧ ਨਹੀਂ ਹੈ, ਹਾਲਾਂਕਿ, ਸੜਕ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਹਮਲਾਵਰ ਡਰਾਈਵਿੰਗ ਨਾਲ ਜੁੜੀਆਂ ਕਾਰਵਾਈਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
ਉਦਾਹਰਨ ਲਈ, ਵਿਕਟੋਰੀਆ ਵਿੱਚ, ਟੇਲਗੇਟਿੰਗ ਅਪਰਾਧੀਆਂ ਨੂੰ $248 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਅਪਰਾਧੀ ਇੱਕ ਡੀਮੈਰਿਟ ਪੁਆਇੰਟ ਗੁਆ ਸਕਦਾ ਹੈ।

ਫਾਈਂਡਰ ਦੇ ਬੀਮਾ ਮਾਹਰ ਟਿਮ ਬੇਨੇਟ ਦੱਸਦੇ ਹਨ ਕਿ ਰੋਡ ਰੇਜ ਦੀ ਘਟਨਾ ਤੋਂ ਬਾਅਦ ਜਦੋਂ ਕਲੇਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਦੋਸ਼ੀ ਦੇ ਬੀਮੇ ਦੇ ਪ੍ਰੀਮੀਅਮ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਉਧਰ ਅਜਿਹੇ ਵਿਵਹਾਰ ਦੇ ਸ਼ਿਕਾਰ ਵਿਅਕਤੀ ਲਈ ਵੀ ਬੀਮੇ ਦਾ ਪ੍ਰੀਮੀਅਮ ਵੱਧ ਜਾਂਦਾ ਹੈ।
ਕਈ ਵਾਰ ਗੁੱਸੇ ਵਿੱਚ ਗੱਡੀ ਚਲਾਉਣ ਵਾਲੇ ਡਰਾਈਵਰ ਨਾਲ ਯਾਤਰਾ ਕਰਨਾ ਵੀ ਤਣਾਅਪੂਰਣ ਅਤੇ ਜਾਨਲੇਵਾ ਹੋ ਸਕਦਾ ਹੈ।
ਅਜਿਹੇ ਵਿੱਚ ਕੀ ਕਰਨਾ ਚਾਹੀਦਾ ਹੈ, ਇਹ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਡਾ ਉਸ ਡਰਾਈਵਰ ਨਾਲ ਰਿਸ਼ਤਾ ਕਿਹੋ ਜਿਹਾ ਹੈ।
ਪ੍ਰੋ. ਕਿਰਬੀ ਦੇ ਸੁਝਾਅ ਮੁਤਾਬਕ ਕੁੱਝ ਅਜਿਹੀਆਂ ਰਣਨੀਤੀਆਂ ਹਨ ਜਿਸ ਨਾਲ ਡਰਾਈਵਰ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।

If you feel unsafe amidst a road incident, contact the police.
Bad driving behaviour can also be reported by calling Crimestoppers on 1800 333 000.







