ਪੈਦਲ ਯਾਤਰਾ ਕਰਦੇ ਸਮੇਂ ਹਰ ਇਨਸਾਨ ਸੇਫਟੀ ਦੇ ਹਿਸਾਬ ਨਾਲ ਆਪਣੀ ਸਮਝ ਤੋਂ ਕੰਮ ਲੈਂਦਾ ਹੈ।
ਆਸਟਰੇਲੀਆ ਦੇ 'ਪਡੈਸਟਰੀਅਨ' ਕਾਨੂੰਨ ਕੁਝ ਲੋਕਾਂ ਨੂੰ ਸਖਤ ਲੱਗ ਸਕਦੇ ਹਨ, ਪਰ ਉਹ ਸੜਕਾਂ ਅਤੇ ਰਸਤਿਆਂ ਦੀ ਵਰਤੋਂ ਕਰਨ ਵਾਲਿਆਂ ਦੀ ਰੱਖਿਆ ਕਰਨ ਲਈ ਲਾਗੂ ਕੀਤੇ ਗਏ ਹਨ।

ਰਾਇਲ ਆਟੋਮੋਬਾਈਲ ਕਲੱਬ ਆਫ ਵਿਕਟੋਰੀਆ (ਆਰ ਏ ਸੀ ਵੀ) ਦੇ ਨੀਤੀ ਮੁਖੀ ਜੇਮਸ ਵਿਲੀਅਮਜ਼ ਦਾ ਕਹਿਣਾ ਹੈ ਕਿ ਪੈਦਲ ਯਾਤਰੀ ਦੀ ਕਾਨੂੰਨੀ ਪਰਿਭਾਸ਼ਾ ਕਾਫੀ ਵਿਆਪਕ ਹੈ।
ਅਧਿਕਾਰ ਖੇਤਰਾਂ ਵਿੱਚ ਮਾਮੂਲੀ ਭਿੰਨਤਾਵਾਂ ਦੇ ਨਾਲ , ਇਹ ਨਿਯਮ ਰਾਜਾਂ ਅਤੇ ਖੇਤਰਾਂ ਵਿੱਚ ਸਾਂਝੇ ਸਿਧਾਂਤਾਂ ਦੁਆਰਾ ਨਿਰਦੇਸ਼ਤ ਹੁੰਦੇ ਹਨ।

ਜੇਕਰ ਤੁਸੀਂ NSW ਵਿੱਚ ਚਮਕਦੀ ਲਾਲ ਬੱਤੀ ਨੂੰ ਪਾਰ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ।
ਜਦੋਂ ਕੋਈ ਟ੍ਰੈਫਿਕ ਲਾਈਟ ਨਹੀਂ ਹੈ ਤਾਂ ਇੱਕ ਮਨੋਨੀਤ 'ਜ਼ੈਬਰਾ ਕਰਾਸਿੰਗ' ਦੀ ਭਾਲ ਕਰੋ, ਜੋ ਕਿ ਸੜਕ ਦਾ ਸਫੈਦ ਧਾਰੀਆਂ ਨਾਲ ਪੇਂਟ ਕੀਤਾ ਗਿਆ ਇੱਕ ਅਜਿਹਾ ਹਿੱਸਾ ਹੁੰਦਾ ਹੈ ਜਿੱਥੇ ਕਾਰਾਂ ਨੂੰ ਪੈਦਲ ਚੱਲਣ ਵਾਲਿਆਂ ਨੂੰ ਰਸਤਾ ਦੇਣਾ ਚਾਹੀਦਾ ਹੈ।

ਤੁਸੀਂ ਇਹ ਜਾਣ ਕੇ ਹੈਰਾਨ ਹੋ ਸਕਦੇ ਹੋ ਕਿ ਸੜਕ 'ਤੇ ਚੱਲਣ ਲਈ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ। ਸੜਕ ਦੇ ਦੂਜੇ ਉਪਭੋਗਤਾਵਾਂ ਦੇ ਵਾਜਬ ਵਿਚਾਰ ਕੀਤੇ ਬਿਨਾਂ ਪੈਦਲ ਚੱਲਣਾ ਇੱਕ ਅਪਰਾਧ ਹੈ।
ਜ਼ਿਆਦਾਤਰ ਅਧਿਕਾਰ ਖੇਤਰਾਂ ਵਿੱਚ ਜਦੋਂ ਕੋਈ ਫੁੱਟਪਾਥ ਜਾਂ 'ਨੇਚਰ ਸਟ੍ਰਿਪ' ਨੇੜੇ ਹੋਵੇ ਤਾਂ ਸੜਕ 'ਤੇ ਚੱਲਣਾ ਇੱਕ ਅਪਰਾਧ ਹੈ। ਜੇਕਰ ਕੋਈ ਫੁੱਟਪਾਥ ਜਾਂ ਨੇਚਰ ਸਟ੍ਰਿਪ ਨਹੀਂ ਹੈ, ਤਾਂ ਪੈਦਲ ਲੋਕ ਸੜਕ ਦੀ ਵਰਤੋਂ ਕਰ ਸਕਦੇ ਹਨ।

ਅੱਜਕਲ, ਪਹਲਿਾਂ ਨਾਲੋਂ ਵੱਧ, ਲੋਕ ਆਪਣੇ ਉਪਕਰਣਾਂ ਦੀ ਵਰਤੋਂ ਕਰਦੇ ਹੋਏ, ਆਵਾਜਾਈ ਪ੍ਰਤੀ ਪੂਰੀ ਤਰ੍ਹਾਂ ਅਣਗਹਲਿੀ ਦਖਿਾਉਂਦੇ ਹੋਏ ਸੜਕ ਪਾਰ ਕਰ ਰਹੇ ਹਨ।
ਪੈਦਲ ਚੱਲਣ ਵਾਲਿਆਂ ਨੂੰ ਕੁਝ ਮਾਮਲਿਆਂ ਵਿੱਚ ਰਾਹ ਦਾ ਅਧਿਕਾਰ ਹੁੰਦਾ ਹੈ। ਉਦਾਹਰਨ ਲਈ, ਡ੍ਰਾਈਵਰਾਂ ਨੂੰ ਸੜਕ ਦੇ ਡਰਾਈਵਵੇਅ ਵਿੱਚ ਅਤੇ ਕ੍ਰਾਸਿੰਗਾਂ ਵੇਲੇ ਪੈਦਲ ਚੱਲਣ ਵਾਲਿਆਂ ਨੂੰ ਰਸਤਾ ਦੇਣਾ ਚਾਹੀਦਾ ਹੈ।
ਜਦੋਂ ਕਿ ਪੈਦਲ ਚੱਲਣ ਵਾਲੇ ਕਾਨੂੰਨ ਮੂਲ ਰੂਪ ਵਿੱਚ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਇੱਕੋ ਜਿਹੇ ਹਨ, ਪਰ ਜੁਰਮਾਨੇ ਵੱਖ-ਵੱਖ ਹੁੰਦੇ ਹਨ।
ਸ਼੍ਰੀਮਾਨ ਵਿਲੀਅਮਜ਼ ਚੇਤਾਵਨੀ ਦਿੰਦੇ ਹੋਏ ਦੱਸਦੇ ਹਨ ਕਿ ਵਿਕਟੋਰੀਆ ਵਿੱਚ ਜੁਰਮਾਨੇ ਮਹੱਤਵਪੂਰਨ ਹੋ ਸਕਦੇ ਹਨ।
Visit the National Transport Commission for pedestrian laws in your state or territory.
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।







