ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ਇੱਕ ਗੁੰਝਲਦਾਰ ਫਰੇਮਵਰਕ ਹੈ ਜੋ ਵਿਵਸਥਾ ਨੂੰ ਕਾਇਮ ਰੱਖਣ, ਨਿਆਂ ਨੂੰ ਯਕੀਨੀ ਬਣਾਉਣ ਅਤੇ ਇਸਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ।
ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ, ਜਿਸਨੂੰ ਪਾਰਲੀਮੈਂਟ ਦੇ ਐਕਟ ਵਜੋਂ ਜਾਣਿਆ ਜਾਂਦਾ ਹੈ, ਨੂੰ 'statute law' ਕਿਹਾ ਜਾਂਦਾ ਹੈ। ਇਨ੍ਹਾਂ ਦੀ ਅਦਾਲਤੀ ਵਿਆਖਿਆ ਦੁਆਰਾ ਇਹਨਾਂ ਨੂੰ ਕਾਨੂੰਨ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ 'ਕੇਸ ਲਾਅ' ਵਜੋਂ ਜਾਣਿਆ ਜਾਂਦਾ ਹੈ।
ਜਦੋਂ ਅਪਰਾਧਕ ਕਾਨੂੰਨ ਦੀ ਗੱਲ ਆਉਂਦੀ ਹੈ, ਤਾਂ ਜ਼ਿਆਦਾਤਰ ਮਾਮਲਿਆਂ ਨੂੰ ਰਾਜ ਜਾਂ ਖੇਤਰੀ ਪੱਧਰਾਂ ਦੇ ਅੰਦਰ ਨਿਪਟਾਇਆ ਜਾਂਦਾ ਹੈ।

ਕਾਨੂੰਨੀ ਕਾਰਵਾਈਆਂ ਆਮ ਤੌਰ 'ਤੇ ਰਾਜ ਦੁਆਰਾ ਅਪਰਾਧਿਕ ਮਾਮਲਿਆਂ ਵਿੱਚ ਸ਼ੁਰੂ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਵਿਅਕਤੀਆਂ ਅਤੇ ਸੰਸਥਾਵਾਂ ਵਿਚਕਾਰ ਵਿਵਾਦਾਂ ਨੂੰ ਸ਼ਾਮਲ ਕਰਨ ਵਾਲੇ ਸਿਵਲ ਮਾਮਲਿਆਂ ਵਿੱਚ ਅਜਿਹਾ ਨਹੀਂ ਹੈ, ਜਿਵੇਂ ਕਿ ਜਾਇਦਾਦ ਦੇ ਵਿਵਾਦ, ਇਕਰਾਰਨਾਮੇ ਦੀ ਉਲੰਘਣਾ, ਅਤੇ ਕਰਮਚਾਰੀ ਦੇ ਮੁਆਵਜ਼ੇ ਦੇ ਕੇਸ।
ਸਿਵਲ ਕੇਸਾਂ ਦੇ ਉਲਟ, ਸਰਕਾਰੀ ਸਬਸਿਡੀ ਵਾਲੀਆਂ ਕਾਨੂੰਨੀ ਸਹਾਇਤਾ ਸੇਵਾਵਾਂ ਵਿੱਚ ਅਪਰਾਧਿਕ ਮਾਮਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਵਿੱਚ ਹਰੇਕ ਅਧਿਕਾਰ ਖੇਤਰ ਵਿੱਚ ਕਾਨੂੰਨੀ ਸਹਾਇਤਾ ਕਮਿਸ਼ਨ ਅਤੇ ਰਾਸ਼ਟਰਮੰਡਲ ਕਾਨੂੰਨੀ ਵਿੱਤੀ ਸਹਾਇਤਾ ਸਕੀਮਾਂ ਸ਼ਾਮਲ ਹੁੰਦੀਆਂ ਹਨ।

ਜਿਨ੍ਹਾਂ ਨੂੰ ਕਾਨੂੰਨੀ ਨੁਮਾਇੰਦਗੀ ਦੀ ਲੋੜ ਹੈ ਪਰ ਉਹ ਭਾਰੀ ਫੀਸਾਂ ਅਦਾ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਦੁਆਰਾ ਫੰਡ ਪ੍ਰਾਪਤ ਪ੍ਰੋਗਰਾਮਾਂ ਲਈ ਯੋਗ ਨਹੀਂ ਹਨ, ਤਾਂ ਵੀ ਉਹ ਕੁੱਝ ਵਿਕਲਪਾਂ ਦੀ ਪੜਚੋਲ ਕਰ ਸਕਦੇ ਹਨ ਜਿਵੇਂ ਕਿ ਉਹਨਾਂ ਦੇ ਖੇਤਰ ਵਿੱਚ ਵਕੀਲਾਂ ਦੀ ਖੋਜ ਕਰਨਾ, ਜੋ ਕੁਝ ਮਾਮਲਿਆਂ ਲਈ ਪ੍ਰੋ-ਬੋਨੋ ਸਹਾਇਤਾ ਪ੍ਰਦਾਨਕਰਦੇ ਹਨ।
ਭਾਈਚਾਰਕ ਕਾਨੂੰਨੀ ਕੇਂਦਰ ਵੀ ਇੱਕ ਹੋਰ ਵਿਕਲਪ ਹਨ। ਉਹਨਾਂ ਵਿੱਚ ਹਰੇਕ ਰਾਜ ਅਤੇ ਖੇਤਰ ਵਿੱਚ ਔਰਤਾਂ ਦੀਆਂ ਅਜਿਹੀਆਂ ਕਾਨੂੰਨੀ ਸੇਵਾਵਾਂ ਸ਼ਾਮਲ ਹਨ, ਜੋ ਪਰਿਵਾਰਕ ਹਿੰਸਾ ਦੇ ਮਾਮਲਿਆਂ ਲਈ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਾਹਰ ਹਨ।

ਹਾਲਾਂਕਿ ਹਮੇਸ਼ਾਂ ਕਾਨੂੰਨੀ ਸਲਾਹ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਖਾਸ ਕਰ ਜਦੋਂ ਕੋਈ ਵਿਅਕਤੀ ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ਤੋਂ ਜਾਣੂ ਨਾ ਹੋਵੇ।
Visit ag.gov.au/legal-system/legal-assistance-services for a comprehensive list of legal assistance providers, including Legal Aid commissions and specialist domestic violence legal services.
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।






