Key Points
- ਸਰਵੀਕਲ ਸਕ੍ਰੀਨਿੰਗ ਮਨੁੱਖੀ ਪੈਪੀਲੋਮਾਵਾਇਰਸ ਦੀ ਮੌਜੂਦਗੀ ਦਾ ਪਤਾ ਲਗਾ ਕੇ ਜਾਨਾਂ ਬਚਾਉਂਦੀ ਹੈ।
- ਜੇਕਰ ਜਲਦੀ ਪਤਾ ਨਾ ਲਗਾਇਆ ਜਾਵੇ, ਤਾਂ HPV ਇਨਫੈਕਸ਼ਨ ਕੈਂਸਰ ਸਮੇਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
- ਬਹੁ-ਸੱਭਿਆਚਾਰਕ ਪਿਛੋਕੜ ਵਾਲੀਆਂ ਔਰਤਾਂ ਦੀ ਜਾਂਚ ਦਰ ਘੱਟ ਦਰਜ ਕੀਤੀ ਗਈ ਹੈ।
- ਸਵੈ-ਜਾਂਚ ਟੈਸਟਿੰਗ ਲਈ ਸੱਭਿਆਚਾਰਕ ਰੁਕਾਵਟਾਂ ਨੂੰ ਖਤਮ ਕਰਦੀ ਹੈ।
How do cervical screenings help prevent cervical cancer?
Who should do a cervical screening?
What are the two types of tests?
What are the benefits of self-collection?
How can women overcome the barriers to cervical screening?
Getting information out into the communities
ਕੀ ਤੁਸੀਂ ਜਾਣਦੇ ਹੋ ਕਿ ਸਰਵੀਕਲ ਕੈਂਸਰ ਦੇ 70 ਪ੍ਰਤੀਸ਼ਤ ਤੋਂ ਵੱਧ ਮਾਮਲੇ ਉਨ੍ਹਾਂ ਲੋਕਾਂ ਵਿੱਚ ਹੁੰਦੇ ਹਨ ਜਿਨ੍ਹਾਂ ਦਾ ਕਦੇ ਟੈਸਟ ਨਹੀਂ ਹੋਇਆ, ਜਾਂ ਜਿਨ੍ਹਾਂ ਦੀ ਟੈਸਟਿੰਗ ਦਾ ਸਮਾਂ ਹੋ ਚੁੱਕਾ ਹੈ?
ਇਹ ਟੈਸਟ, ਜਿਸਨੂੰ ਸਰਵੀਕਲ ਸਕ੍ਰੀਨਿੰਗ ਕਿਹਾ ਜਾਂਦਾ ਹੈ ਕਰਵਾਉਣ ਦਾ ਇੱਕ ਬਹੁਤ ਵਧੀਆ ਕਾਰਨ ਹੈ।

ਡਾ. ਅਹਲਮ ਇਬਰਾਹਿਮ, ਸਿਡਨੀ-ਅਧਾਰਤ ਜੀ.ਪੀ. ਹੋਣ ਦੇ ਨਾਲ-ਨਾਲ ਕਮਿਊਨਿਟੀ ਐਜੂਕੇਟਰ ਅਤੇ ਸੁਡਾਨੀਜ਼ ਆਸਟ੍ਰੇਲੀਅਨ ਹੈਲਥ ਵੈਲਬੀਇੰਗ ਐਸੋਸੀਏਸ਼ਨ ਦੀ ਸੰਸਥਾਪਕ ਵੀ ਹੈ।ਉਸ ਦਾ ਕਹਿਣਾ ਹੈ,
"ਇਹ ਬੱਚੇਦਾਨੀ ਦੇ ਮੂੰਹ ਦੇ ਸੈੱਲਾਂ ਵਿੱਚ ਸ਼ੁਰੂਆਤੀ ਤਬਦੀਲੀਆਂ ਦਾ ਪਤਾ ਲਗਾ ਕੇ ਅਜਿਹਾ ਕਰਦਾ ਹੈ, ਖਾਸ ਕਰਕੇ ਮਨੁੱਖੀ ਪੈਪੀਲੋਮਾਵਾਇਰਸ ਦੀ ਮੌਜੂਦਗੀ, ਜਿਸ ਨਾਲ ਸੈੱਲ ਵਿੱਚ ਤਬਦੀਲੀ ਆ ਸਕਦੀ ਹੈ ਅਤੇ ਇਹ ਸਮੇਂ ਦੇ ਨਾਲ ਕੈਂਸਰ ਬਣ ਸਕਦੀ ਹੈ।"
ਸਰਵੀਕਲ ਸਕ੍ਰੀਨਿੰਗ ਦਾ ਪ੍ਰਬੰਧਨ ਐਨਸੀਐਸਪੀ ਭਾਵ ਕਿ ਨੈਸ਼ਨਲ ਸਰਵੀਕਲ ਸਕ੍ਰੀਨਿੰਗ ਪ੍ਰੋਗਰਾਮ ਦੁਆਰਾ ਕੀਤਾ ਜਾਂਦਾ ਹੈ।
ਇਸ ਪ੍ਰੋਗਰਾਮ ਦਾ ਉਦੇਸ਼ ਹਿਊਮਨ ਪੈਪੀਲੋਮਾਵਾਇਰਸ, ਜਾਂ ਐਚਪੀਵੀ ਦੇ ਜੋਖਮ ਵਾਲੇ ਹਰ ਵਿਅਕਤੀ ਨੂੰ ਜਾਂਚ ਅਧੀਨ ਲਿਆਉਣਾ ਹੈ ਅਤੇ ਇੱਕ ਵਾਰ ਜਦੋਂ ਤੁਸੀਂ ਆਪਣੀ ਪਹਿਲੀ ਸਕ੍ਰੀਨਿੰਗ ਕਰਵਾ ਲੈਂਦੇ ਹੋ, ਤਾਂ ਉਹ ਤੁਹਾਨੂੰ ਅਗਲੇ ਟੈਸਟ ਲਈ ਇੱਕ ਸੂਚਨਾ ਵੀ ਭੇਜਣਗੇ।
ਤਾਂ ਸਰਵੀਕਲ ਸਕ੍ਰੀਨਿੰਗ ਕਿਸ ਨੂੰ ਕਰਨੀ ਚਾਹੀਦੀ ਹੈ? ਇਸ ਦਾ ਜਵਾਬ ਹੈ ਕਿ ਹਰ ਉਸ ਔਰਤ ਨੂੰ ਜਿਸ ਨੂੰ ਐਚਪੀਵੀ ਦਾ ਖਤਰਾ ਹੋਵੇ।

ਇਹ ਟੈਸਟ ਆਸਾਨ ਹੈ ਅਤੇ ਤੁਹਾਡੇ ਜੀਪੀ ਜਾਂ ਸਿਹਤ ਕਲੀਨਿਕ ਵਿੱਚ ਇਸ ਨੂੰ ਮੁਕੰਮਲ ਹੋਣ ਵਿਚ ਸਿਰਫ਼ ਕੁਝ ਮਿੰਟ ਲੱਗਣਗੇ।ਦੋ ਤਰ੍ਹਾਂ ਦੇ ਟੈਸਟ ਉਪਲਬਧ ਹਨ। ਮੁਲਾਕਾਤ ਦੌਰਾਨ, ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਦੋ ਵਿਕਲਪਾਂ ਬਾਰੇ ਦੱਸੇਗਾ।
ਫਿਰ ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਕਿਹੜਾ ਵਿਕਲਪ ਪਸੰਦ ਕਰਦੇ ਹੋ।
ਆਸਟ੍ਰੇਲੀਆ ਸਰਵੀਕਲ ਕੈਂਸਰ ਨੂੰ ਖਤਮ ਕਰਨ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।
ਪਰ ਕੁਝ ਭਾਸ਼ਾਈ ਅਤੇ ਸੱਭਿਆਚਾਰਕ ਰੁਕਾਵਟਾਂ ਦੇ ਨਤੀਜੇ ਵਜੋਂ ਬਹੁ-ਸੱਭਿਆਚਾਰਕ ਅਤੇ ਪਹਿਲੇ ਰਾਸ਼ਟਰ ਦੀਆਂ ਔਰਤਾਂ ਦੋਵਾਂ ਵਿੱਚ ਸਕ੍ਰੀਨਿੰਗ ਦਰਾਂ ਘੱਟ ਹੋ ਰਹੀਆਂ ਹਨ।
ਆਸਟ੍ਰੇਲੀਆ ਦੇ ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕੌਂਸਲਜ਼ ਦੀ ਇੱਕ ਪਹਿਲਕਦਮੀ ਸਦਕਾ ਆਸਟ੍ਰੇਲੀਅਨ ਮਲਟੀਕਲਚਰਲ ਹੈਲਥ ਕੋਲਾਬੋਰੇਟਿਵ ਇਹਨਾਂ ਘੱਟ ਸੇਵਾ ਵਾਲੇ ਭਾਈਚਾਰਿਆਂ ਵਿੱਚ ਸਕ੍ਰੀਨਿੰਗ ਦੀ ਗਿਣਤੀ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।
ਇਸੇ ਲਈ ਖੁਦ ਕੀਤਾ ਜਾਣ ਵਾਲਾ ਨਵਾਂ ਟੈਸਟ ਇੱਕ ਕ੍ਰਾਂਤੀਕਾਰੀ ਬਦਲਾਅ ਹੈ।
ਆਪਣੀ ਸਰਵੀਕਲ ਸਕ੍ਰੀਨਿੰਗ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ, ਔਰਤਾਂ ਹੁਣ ਉਨ੍ਹਾਂ ਰੁਕਾਵਟਾਂ ਦਾ ਅਨੁਭਵ ਨਹੀਂ ਕਰਦੀਆਂ ਜੋ ਉਨ੍ਹਾਂ ਨੂੰ ਸੰਭਾਵੀ ਤੌਰ 'ਤੇ ਜੀਵਨ-ਰੱਖਿਅਕ ਟੈਸਟ ਕਰਵਾੳੇੁਣ ਤੋਂ ਰੋਕ ਸਕਦੀਆਂ ਸਨ।
ਭਾਈਚਾਰਕ ਸੰਗਠਨਾਂ ਨਾਲ ਆਪਣੀ ਭਾਈਵਾਲੀ ਦੇ ਕਾਰਨ ਕੋਲੈਬੋਰੇਟਿਵ ਨੇ ਸਰਵੀਕਲ ਸਕ੍ਰੀਨਿੰਗ ਵਿੱਚ ਵਾਧਾ ਦੇਖਿਆ ਹੈ। ਭਾਈਚਾਰਕ ਸਮਾਗਮਾਂ ਰਾਹੀਂ ਔਰਤਾਂ ਆਪਣੇ ਆਪ ਨੂੰ ਸਿੱਖਿਅਤ ਕਰਨ ਦਾ ਮੌਕੇ ਦਾ ਲਾਭ ਉਠਾ ਰਹੀਆਂ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।






