ਟੂਰਿਜ਼ਮ ਆਸਟ੍ਰੇਲੀਆ, ਯਾਤਰੀਆਂ ਦੀ ਫਸਟ ਨੇਸ਼ਨਜ਼ ਟੂਰਿਜ਼ਮ ਵਿੱਚ ਵੱਧ ਰਹੀ ਦਿਲਚਸਪੀ ਬਾਰੇ ਜਾਣੂ ਹੈ ਕਿਉਂਕਿ ਯਾਤਰੀ ਪ੍ਰਮਾਣਿਕ ਅਤੇ ਸੱਭਿਆਚਾਰਕ ਤੌਰ ‘ਤੇ ਬਰੀਕੀ ਨਾਲ ਤਜ਼ੁਰਬਾ ਹਾਸਲ ਕਰਨਾ ਚਹੁੰਦੇ ਹਨ।
ਡਿਸਕਵਰ ਐਬੋਰਿਜਿਨਲ ਐਕਸਪੀਰੀਅੰਸ, ਇੱਕ ਟੂਰਿਜ਼ਮ ਆਸਟ੍ਰੇਲੀਆ ਸਮੂਹ ਹੈ ਜੋ ਫਸਟ ਨੇਸ਼ਨਜ਼ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਦਾ ਹੈ। ਇਸਦੀ ਕਾਰਜਕਾਰੀ ਨਿਰਦੇਸ਼ਕ ਨਿਕੋਲ ਮਿਸ਼ੇਲ ਦਾ ਕਹਿਣਾ ਹੈ ਕਿ ਸੈਲਾਨੀ ਫਸਟ ਨੇਸ਼ਨਜ਼ ਦੇ ਲੋਕਾਂ ਅਤੇ ਦੇਸ਼ ਬਾਰੇ ਹੋਰ ਜਾਨਣਾ ਚਹੁੰਦੇ ਹਨ।

ਇਸ ਸਮੂਹ ਰਾਹੀਂ ਹਰੇਕ ਅਨੁਭਵ ਨੂੰ ਆਦਿਵਾਸੀ ਜਾਂ ਟੁਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੁਆਰਾ ਮਾਰਗਦਰਸ਼ਨ ਕੀਤਾ ਜਾਂਦਾ ਹੈ। ਉਹੀ ਵਿਅਕਤੀ ਕਹਾਣੀ ਸੁਣਾਉਂਦਾ ਹੈ ਜੋ ਉਸ ਕਹਾਣੀ ਦਾ ਮਾਲਕ ਹੁੰਦਾ ਹੈ।
ਅਤੇ ਸ਼੍ਰੀਮਤੀ ਮਿਸ਼ੇਲ ਕਹਿੰਦੇ ਹਨ ਕਿ ਹਰ ਮੁਲਾਕਾਤ ਵਿੱਚ ਉਹਨਾਂ ਕਿਰਦਾਰਾਂ ਦਾ ਜ਼ਿਕਰ ਹੁੰਦਾ ਹੈ ਜਿੰਨ੍ਹਾਂ ਬਦੋਲਤ ਇਸ ਦੇਸ਼ ਵਿੱਚ ਜਾਨ ਪਈ ਹੈ।
Find out more at Discover Aboriginal Experiences
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।







