ਆਸਟ੍ਰੇਲੀਆ ਵਿੱਚ ਨਵੀਂ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ, ਉਸ ਅਦਾਰੇ ਦੇ ਅਣ-ਕਹੇ ਨਿਯਮਾਂ ਨੂੰ ਸਮਝਣਾ ਜ਼ਰੂਰੀ ਹੈ।
ਯੂਟੀਐਸ ਬਿਜ਼ਨਸ ਸਕੂਲ ਦੇ ਐਸੋਸੀਏਟ ਡੀਨ (ਅਕਾਦਮਿਕ ਸਟਾਫਿੰਗ) ਅਤੇ ਐਸੋਸੀਏਟ ਪ੍ਰੋਫੈਸਰ ਰੌਬਿਨ ਜੌਨਸ ਦਾ ਕਹਿਣਾ ਹੈ ਕਿ ਅਣਲਿਖਤ ਨਿਯਮ ਕੰਪਨੀ ਤੋਂ ਕੰਪਨੀ ਬਦਲਦੇ ਹਨ।
ਪ੍ਰੋਫੈਸਰ ਜੌਨਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਕੁਝ ਨਾ ਕਹੇ ਜਾਣ ਵਾਲੇ ਨਿਯਮ ਸਧਾਰਨ ਰੋਜ਼ਾਨਾ ਦੀਆਂ ਆਦਤਾਂ ਅਤੇ ਵਿਵਹਾਰ ਤੋਂ ਲੈ ਕੇ ਨੈਟਵਰਕ ਅਤੇ ਰਿਸ਼ਤੇ ਬਣਾਉਣ ਬਾਰੇ ਹੁੰਦੇ ਹਨ ।

ਨੇਜਾਤ ਬਾਸਰ ਐਸਬੀਐਸ ਤੁਰਕੀ ਦੇ ਕਾਰਜਕਾਰੀ ਨਿਰਮਾਤਾ ਹਨ। ਆਸਟ੍ਰੇਲੀਆ ਆਉਣ ਤੋਂ ਪਹਿਲਾਂ ਉਹ 20 ਸਾਲਾਂ ਤੋਂ ਤੁਰਕੀ ਵਿੱਚ ਕੰਮ ਕਰ ਰਹੇ ਸਨ ।
“ਤੁਰਕੀ ਵਿੱਚ ਧੱਕੇਸ਼ਾਹੀ ਇੱਕ ਨਿਯਮ ਹੈ। ਉਥੇ ਆਮ ਸਮਝਿਆ ਜਾਂਦਾ ਹੈ ਕਿ ਹਨ , 'ਠੀਕ ਹੈ, ਮਾਲਕਾਂ ਨੂੰ ਸਖ਼ਤ ਹੋਣ ਦੀ ਜ਼ਰੂਰਤ ਹੈ ਅਤੇ ਕਰਮਚਾਰੀਆਂ ਨੂੰ ਆਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ'। ਜਦੋਂ ਕਿ ਇੱਥੇ [ਆਸਟ੍ਰੇਲੀਆ ਵਿੱਚ] ਧੱਕੇਸ਼ਾਹੀ ਅਤੇ ਲਿੰਗ ਪੱਖਪਾਤ ਦੀਆਂ ਸਪਸ਼ਟ ਪਰਿਭਾਸ਼ਾਵਾਂ ਹਨ”।

ਆਸਟ੍ਰੇਲੀਆ ਦੇ ਕੰਮ ਵਾਲੀ ਥਾਂ 'ਤੇ ਸਮਾਜੀਕਰਨ ਅਤੇ ਰਿਸ਼ਤੇ ਬਣਾਉਣ ਲਈ ਕੌਫੀ ਜਾਂ ਚਾਹ ਦਾ ਬ੍ਰੇਕ ਸਾਂਝਾ ਕਰਨਾ ਇੱਕ ਆਮ ਅਭਿਆਸ ਹੈ।
ਹਾਲਾਂਕਿ ਹੋ ਸਕਦਾ ਹੈ ਕਿ ਕੁਝ ਪ੍ਰਵਾਸੀ ਇਸ ਅਭਿਆਸ ਤੋਂ ਜਾਣੂ ਨਾ ਹੋਣ ਅਤੇ ਇਸ ਨੂੰ ਅਨੈਤਿਕ ਅਤੇ ਸਮੇਂ ਦੀ ਬਰਬਾਦੀ ਵਜੋਂ ਦੇਖਦੇ ਹੋਣ ਪਰ ਕਦੇ-ਕਦਾਈਂ ਕੰਮ ਵਾਲੀ ਥਾਂ 'ਤੇ ਅਣਲਿਖਤ ਨਿਯਮਾਂ ਨੂੰ ਨਾ ਸਮਝਣ ਨਾਲ ਵਿਅਕਤੀ ਇਕੱਲਾਪਣ ਮਹਿਸੂਸ ਕਰ ਸਕਦਾ ਹੈ।
ਇਹ ਵੀ ਜਾਣੋ

ਨੌਕਰੀਆਂ ‘ਤੇ ਆਪਣੇ ਧਾਰਮਿਕ ਅਧਿਕਾਰਾਂ ਬਾਰੇ ਜਾਣੋ
Subscribe or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au.






